ਅਧਿਆਪਕ ਨਰਿੰਦਰ ਭੰਡਾਰੀ ਦੇ 10 ਸਾਲ ਤੋਂ ਰੁਕੇ ਹੋਏ ਆਰਡਰ ਡੀ.ਟੀ.ਐਫ. ਨੇ ਕਰਵਾਏ ਜਾਰੀ 

Spread the love
ਕਪੂਰਥਲਾ, 25 ਅਗਸਤ (ਕੌੜਾ)- ਸਰਕਾਰੀ ਮਿਡਲ ਸਕੂਲ ਦੂਲੋਵਾਲ ਦੇ ਸਾਇੰਸ ਮਾਸਟਰ  ਨਰਿੰਦਰ ਭੰਡਾਰੀ ਨੂੰ ਰੈਗੂਲਰ ਅਧਿਆਪਕ ਦੇ ਤੌਰ ਤੇ ਹਾਜ਼ਰ ਕਰਵਾਉਣ ਸਮੇਂ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਡੀ.ਐਮ.ਐੱਫ. ਆਗੂ ਡਾਕਟਰ ਹਰਦੀਪ ਟੋਡਰਪੁਰ, ਪੀ.ਪੀ.ਪੀ. ਐਫ. ਆਗੂ ਅਤਿੰਦਰ ਪਾਲ ਘੱਗਾ, ਸਮੂਹ ਜ਼ਿਲ੍ਹਾ ਕਮੇਟੀ ਤੇ ਅਧਿਆਪਕ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਪ੍ਰੋਗਰਾਮ ਨੂੰ ਸੰਬੋਧਿਤ ਹੁੰਦੇ ਹੋਏ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਕਿਹਾ ਕਿ ਲੋਕ ਸੰਘਰਸ਼ਾਂ ਰਾਹੀਂ ਵੱਡੀ ਤੋਂ ਵੱਡੀ ਲੜਾਈ ਨੂੰ ਜਿੱਤਿਆ ਜਾ ਸਕਦਾ ਹੈ। ਇਸ ਮੌਕੇ ਸੰਬੋਧਨ ਕਰਦੇ ਹੋਏ ਡੀ.ਐਮ.ਐਫ. ਦੇ ਸੂਬਾਈ ਆਗੂ ਡਾਕਟਰ ਹਰਦੀਪ ਟੋਡਰਪੁਰ ਨੇ ਕਿਹਾ ਕਿ ਨਰਿੰਦਰ ਭੰਡਾਰੀ ਨੇ ਇਨਸਾਫ ਲੈਣ ਵਾਸਤੇ ਸੰਘਰਸ਼ ਦਾ ਰਾਹ ਚੁਣਿਆ ਲੜਾਈ ਲੰਬੀ ਜਰੂਰ ਚੱਲੀ ਪਰ ਜਿੱਤ ਦੇ ਰੂਪ ਵਿੱਚ ਕਨਫਰਮੇਸ਼ਨ/ਰੈਗੂਲਰ ਦੇ ਆਰਡਰ ਲੈਣੇ ਇੱਕ ਵੱਡੀ ਪ੍ਰਾਪਤੀ ਹੈ। ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਪ੍ਰਧਾਨ ਅਤਿੰਦਰਪਾਲ ਘੱਗਾ  ਨੇ ਕਿਹਾ ਕਿ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਵਾਸਤੇ ਜਥੇਬੰਦੀ ਮਜਬੂਤੀ ਨਾਲ ਲੜਾਈ ਲੜ ਰਹੀ ਹੈ ਤੇ ਇੱਕ ਦਿਨ ਇਸੇ ਲੜਾਈ ਵਾਂਗ ਪੈਨਸ਼ਨ ਪ੍ਰਾਪਤੀ ਦੀ ਲੜਾਈ ਵੀ ਜਰੂਰ ਜਿੱਤਾਂਗੇ। ਇਸ ਤੋਂ ਇਲਾਵਾ ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ ਨੇ ਨਰਿੰਦਰ ਭੰਡਾਰੀ ਦੇ ਨਾਲ ਸਰਕਾਰਾਂ ਦੁਆਰਾ ਕੀਤੇ ਗਏ ਧੱਕੇ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੂਰੇ ਕਪੂਰਥਲੇ ਜ਼ਿਲ੍ਹੇ ਨੇ ਇੱਕ ਮੁੱਠ ਹੋ ਕੇ ਸੰਘਰਸ਼ ਕੀਤਾ ਹੈ ਤੇ ਲੜ ਕੇ ਜਿੱਤ ਪ੍ਰਾਪਤ ਕੀਤੀ ਹੈ। ਭਾਵਕ ਹੁੰਦੇ ਹੋਏ ਨਰਿੰਦਰ ਭੰਡਾਰੀ ਨੇ ਕਿਹਾ ਕਿ ਡੀ.ਟੀ.ਐਫ. ਜਥੇਬੰਦੀ ਨੇ ਮੇਰਾ ਔਖੀ ਘੜੀ ਵਿੱਚ ਸਾਥ ਦਿੱਤਾ ਤੇ ਮੈਂ ਸਮੂਹ ਡੀ.ਟੀ.ਐਫ. ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਸ ਤੋਂ ਇਲਾਵਾ ਡੀ.ਟੀ.ਐਫ. ਦੇ ਸੀਨੀਅਰ ਮੀਤ ਪ੍ਰਧਾਨ ਜੈਮਲ ਸਿੰਘ ਨੇ ਆਏ ਹੋਏ ਸਭ ਅਧਿਆਪਕ ਸਾਥੀਆਂ ਦਾ ਧੰਨਵਾਦ ਕਰਦਿਆਂ ਜੱਥੇਬੰਦੀ ਵੱਲੋਂ ਲੜੇ ਗਏ । ਇਸ ਮਾਣਮੱਤੇ ਸੰਘਰਸ਼ ਦੀ ਜਿੱਤ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ। ਇਸ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਮਲਕੀਤ ਸਿੰਘ ਮੀਤ ਵੱਲੋਂ ਨਿਭਾਈ ਗਈ।
ਇਸ ਮੌਕੇ ਡੀ.ਟੀ.ਐੱਫ. ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਡੀ ਐਮ ਐੱਫ ਸੂਬਾ ਜਨਰਲ ਸਕੱਤਰ  ਡਾ ਹਰਦੀਪ ਟੋਡਰਪੁਰ ,ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਪ੍ਰਧਾਨ ਅਤਿੰਦਰ ਪਾਲ ਘੱਗਾ , ਡੀ.ਟੀ.ਐੱਫ. ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ, ਜਨਰਲ ਸਕੱਤਰ ਤਜਿੰਦਰ ਸਿੰਘ, ਸੂਬਾ ਕਮੇਟੀ ਮੈਂਬਰ ਗੁਰਮੁਖ ਲੋਕ ਪ੍ਰੇਮੀ, ਸੀਨੀਅਰ ਮੀਤ ਪ੍ਰਧਾਨ ਜੈਮਲ ਸਿੰਘ, ਸਹਾਇਕ ਸਕੱਤਰ ਹਰਵੇਲ ਸਿੰਘ, 4161ਜਥੇਬੰਦੀ ਪ੍ਰਧਾਨ ਮੈਡਮ ਅਲਕਾ, ਮੀਤ ਪ੍ਰਧਾਨ ਜਸਵਿੰਦਰ ਸਿੰਘ, ਬਲਵਿੰਦਰ ਭੰਡਾਲ, ਪਵਨ ਜੋਸ਼ੀ, ਐੱਸ ਪੀ ਸਿੰਘ, ਮਲਕੀਤ ਸਿੰਘ, ਅਵਤਾਰ ਸਿੰਘ ਗਿੱਲ, ਕੁਲਵਿੰਦਰ ਬਾਵਾ,ਸੰਤੋਖ ਸਿੰਘ, ਗੌਰਵ ਗਿੱਲ, ਹਰਵਿੰਦਰ ਵਿਰਦੀ, ਦਵਿੰਦਰ ਕੁਮਾਰ, ਸਰਬਜੀਤ ਸਿੰਘ, ਹੈਡਮਾਸਟਰ ਕਪਿਲ ਕੁਮਾਰ , ਬਲਬੀਰ ਸਿੰਘ ਸੀ.ਐੱਚ.ਟੀ., ਗੁਰਦੀਪ ਧੰਮ, ਪਰਮਿੰਦਰ ਸਿੰਘ, ਓਂਕਾਰ ਸਿੰਘ, ਮੁਹੰਮਦ ਆਸਿਮ, ਲਖਵਿੰਦਰ ਕੌਰ, ਦਮਨਜੀਤ ਕੌਰ, ਮਨਪ੍ਰੀਤ ਕੌਰ, ਅਵਨੀਸ਼ ਕੁਮਾਰ, ਧਰਮਵੀਰ ਸਿੰਘ, ਗੌਰਵ ਗਿੱਲ, ਹਰਵਿੰਦਰ ਵਿਰਦੀ, ਅਰਸ਼ਦੀਪ ਕੌਰ, ਹਰਦੀਪ ਸਿੰਘ, ਟੀਕਮ ਚੰਦ, ਗਗਨਦੀਪ ਸਿੰਘ, ਪ੍ਰੋਮਿਲਾ, ਮੁਖਤਿਆਰ ਸਿੰਘ, ਕੈਲਾਸ਼ ਕੌਰ ਆਦਿ ਹਾਜ਼ਰ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *