ਗੁਰੂਹਰਸਹਾਏ, ਅਗਸਤ (ਪੰਜਾਬ ਦਾ ਖੁਲਾਸਾ) ਗੁਰਦੀਪ ਸਿੰਘ ਵੜਵਾਲ ਸਾਬਕਾ ਉਪ ਰਾਜਦੂਤ ਅਤੇ ਰਾਏ ਸਿੱਖ ਸਮਾਜ ਸੁਧਾਰ ਸਭਾ ਦੇ ਸਰਪ੍ਰਸਤ ਦੀ ਅਗਵਾਈ ਵਿੱਚ ਐਸ ਸੀ ਵਿੰਗ ਪੂਰਨ ਸਿੰਘ ਮਜੈਦੀਆ ਅਤੇ ਰਾਏ ਸਿੱਖ ਸਮਾਜ ਸੁਧਾਰ ਸਭਾ ਦੇ ਵਾਈਸ ਪ੍ਰਧਾਨ,ਰਾਏ ਸਿੱਖ ਸਮਾਜ ਸੁਧਾਰ ਸਭਾ ਦੇ ਪੰਜਾਬ ਪ੍ਰਧਾਨ ਹੰਸਾਂ ਸਿੰਘ,ਮਨਜੀਤ ਸਿੰਘ ਸਾਉਣਾ ਸੂਬਾ ਪ੍ਰੈੱਸ ਸਕੱਤਰ ਪੰਜਾਬ ਰਾਏ ਸਿੱਖ ਸਮਾਜ ਸੁਧਾਰ ਸਭਾ,ਐਡਵੋਕੇਟ ਲਖਵੀਰ ਸਿੰਘ ਛਾਂਗਾ ਰਾਏ ਜਰਨਲ ਸਕੱਤਰ, ਰੁਸਤਮ ਸਿੰਘ ਮਜੈਦੀਆ ਪੰਜੇ ਕੇ ਉਤਾੜ ਸਕੱਤਰ, ਮਲਕੀਅਤ ਸਿੰਘ ਚੋਟਾ ਪ੍ਰਦੇਸ਼ ਰਾਏ ਸਿੱਖ ਨੋਜਵਾਨ ਸਭਾ ਦਿੱਲੀ, ਕਸ਼ਮੀਰ ਸਿੰਘ ਝਮੋਲਾ ਦਿੱਲੀ ਬੀਜੇਪੀ ਦੇ ਲਾਲ ਸਿੰਘ ਆਰੀਆਂ ਐਸ ਸੀ ਮੋਰਚੇ ਦੇ ਰਾਸ਼ਟਰੀ ਪ੍ਰਧਾਨ ਨੂੰ ਜ਼ਿਲ੍ਹਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਨਾਲ ਸਬੰਧਤ ਰਾਏ ਸਿੱਖ ਸਮਾਜ ਸੁਧਾਰ ਸਭਾ ਪੰਜਾਬ ਦੇ ਆਗੂਆਂ ਨੇ ਬਾਰਡਰ ਅਤੇ ਪੰਜਾਬ ਦੇ ਮੁੱਖ ਮੁਦਿਆਂ ਅਤੇ ਰਾਏ ਸਿੱਖ ਬਰਾਦਰੀ ਦੇ ਮੁੱਖ ਮੁਦਿਆਂ ਨੂੰ ਹੱਲ ਕਰਵਾਉਣ ਲਈ ਇਕ ਵਫਦ ਵਿਸ਼ੇਸ਼ ਤੌਰ ਤੇ ਬੀ ਜੇ ਪੀ ਦੇ,ਐਸ ਸੀ ਮੋਰਚੇ ਦੇ ਰਾਸ਼ਟਰੀ ਪ੍ਰਧਾਨ ਲਾਲ ਸਿੰਘ ਆਰੀਆਂ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ ਅਤੇ ਆਪਣੀ ਮੰਗਾਂ ਸਬੰਧੀ ਵਿਸ਼ੇਸ਼ ਤੌਰ ਤੇ ਚਰਚਾ ਕੀਤੀ ਅਤੇ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਵਫ਼ਦ ਨੇ ਲਾਲ ਸਿੰਘ ਆਰੀਆਂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕਰਕੇ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਪੰਜਾਬ ਵਿੱਚ ਰਾਏ ਸਿੱਖ ਸਮਾਜ ਦੇ ਲੋਕਾਂ ਨੂੰ ਆ ਰਹੀਆਂ ਮੁਸਕਲਾਂ ਨੂੰ ਵਿਸਤਾਰ ਪੂਰਵਕ ਜਾਣੂ ਕਰਵਾਇਆ ਗਿਆ। ਜਿਨ੍ਹਾਂ ਵਿੱਚ ਮੁੱਖ ਮੁੱਦਾ ਪੰਜਾਬ ਅੰਦਰ ਅਬਾਦੀ ਮੁਤਾਬਕ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਸੀਟਾਂ ਰਾਖਵੀਆਂ ਕਰਨੀਆਂ, ਮੁੱਖ ਜ਼ਾਤੀ ਦੇ ਸਰਟੀਫਕੇਟ ਅਤੇ ਮਹਾਦੱਲਤ ਤੇ ਹਲਕਾ ਫਿਰੋਜ਼ਪੁਰ ਫਾਜ਼ਿਲਕਾ ਜ਼ਿਲ੍ਹੇ ਦੇ ਸਹਰੱਦੀ ਹਲਕੇ ਦੀਆਂ ਜ਼ਮੀਨਾਂ ਪੰਕੀਆ ਕਰਨ ਸਬੰਧੀ ਅਤੇ ਹੋਰ ਮੁਸ਼ਕਿਲਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਇਸ ਮੋਕੇ ਲਾਲ ਸਿੰਘ ਆਰੀਆਂ ਨੇ ਵੱਧੀਆ ਅਤੇ ਚੰਗੇ ਮਾਹੌਲ ਵਿੱਚ ਰਾਏ ਸਿੱਖ ਸਮਾਜ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਅਤੇ ਵੱਫਦ ਨੂੰ ਪੂਰਨ ਤੌਰ ਤੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਦੇ ਰਾਏ ਸਿੱਖ ਸਮਾਜ ਦੇ ਮੁਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ।
ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ
Spread the love ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…






