ਖੇਤਾਂ ’ਚ ਲੱਗੇ ਟਰਾਂਸਫਾਰਮਰ ਚੋਰੀ ਕਰਨ ਦੇ ਮਾਮਲੇ ’ਚ ਨਾ ਮਾਲੂਮ ਵਿਅਕਤੀ ਨਾਮਜ਼ਦ

Spread the love

ਸ਼੍ਰੀ ਮੁਕਤਸਰ ਸਾਹਿਬ, 26 ਅਗਸਤ ()- ਥਾਣਾ ਕੋਟਭਾਈ ਦੀ ਪੁਲਿਸ ਨੇ ਖੇਤਾਂ ਵਿਚੋ ਟਰਾਂਸਫਾਰਮਰ ਚੋਰੀ ਕਰਨ ਦੇ ਮਾਮਲੇ ’ਚ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੂੰ ਕਲਮਬੱਧ ਕਰਵਾਏ ਬਿਆਨਾਂ ’ਚ ਲਖਵੀਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮੱਲਣ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਮੱਲਣ ’ਚ 24 ਕਿੱਲੇ ਜਮੀਨ ਹੈ ਜਿਸ ਵਿੱਚ ਬਿਜ਼ਲੀ ਵਿਭਾਗ ਤੋਂ ਸਿੰਚਾਈ ਲਈ ਬੇਲੀ ਦਾ ਟਰਾਂਸਫਾਰਮਰ ਲਗਵਾਇਆ ਹੋਇਆ ਹੈ ਅਤੇ ਮੋਟਰ ਕੁਨੈਕਸ਼ਨ ਵੀ ਲੱਗਿਆ ਹੋਇਆ ਹੈ। ਲਖਵੀਰ ਸਿੰਘ ਨੇ ਦੱਸਿਆ ਕਿ 20 ਅਗਸਤ ਨੂੰ ਉਹ ਆਪਣੇ ਖੇਤ ’ਚ ਕੰਮਕਾਰ ਕਰਕੇ ਸ਼ਾਮ ਨੂੰ ਵਾਪਿਸ ਆ ਗਿਆ ਤੇ ਜਦੋਂ 21 ਅਗਸਤ ਦੀ ਸਵੇਰੇ ਖੇਤ ਗਿਆ ਤਾਂ ਮੇਰੇ ਖੇਤ ’ਚ ਲੱਗੇ ਟਰਾਂਸਫਾਰਮਰ ਨੂੰ ਤੋੜ ਕੇ ਕੋਈ ਨਾ ਮਾਲੂਮ ਵਿਅਕਤੀ ਤਾਂਬਾ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਿਆ। ਲਖਵੀਰ ਸਿੰਘ ਨੇ ਦੱਸਿਆ ਕਿ ਖੇਤ ਦੇ ਗੁਆਢੀ ਜਗਮੋਹਨ ਸਿੰਘ ਵਾਸੀ ਵਾੜਾ ਕ੍ਰਿਸ਼ਨਪੁਰਾ ਅਤੇ ਰੂਪ ਸਿੰਘ ਦੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ’ਚੋ ਵੀ ਸਮਾਨ ਚੋਰੀ ਹੋਇਆ ਹੈ। ਜਿਸ ’ਤੇ ਉਸ ਨੇ ਆਪਣੇ ਪੱਧਰ ’ਤੇ ਪੜ੍ਹਤਾਲ ਕੀਤੀ ਤਾਂ ਪਤਾ ਲੱਗਾ ਕਿ ਇੱਕ ਦਿੱਲੀ ਨੰਬਰ ਕਾਰ ਡੀਐਲ 4 ਸੀਏਬੀ 5314 ਰੰਗ ਕਾਲਾ ਹੋਡਾ ਸਿਟੀ ਜੋ ਰਾਤ ਨੂੰ ਪਿੰਡ ਮੱਲਣ ਤੋਂ ਪਿੰਡ ਕੋਟਲੀ ਅਬਲੂ ਵਿੱਚ ਘੁੰਮ ਰਹੀ ਸੀ। ਜਿਸ ਵਿੱਚ ਚਾਰ ਪੰਜ ਅਣਪਛਾਤੇ ਵਿਅਕਤੀ ਸਵਾਰ ਸਨ, ਜਿਨ੍ਹਾਂ ਲੇ ਕੋਟਲੀ ਰੋਡ ਤੋਂ ਟਰਾਂਸਫਾਰਮਰ ਚੋਰੀ ਕੀਤੇ ਹਨ। ਪੁਲਿਸ ਨੇ ਲਖਵੀਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਨਾ ਮਲੂਮ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *