ਇੱਕ ਔਰਤ ਹੋਣ ਦੇ ਨਾਤੇ ਮਰਦਾ ਤੋ ਵੱਧ ਭੂਮਿਕਾ ਨਿਭਾਅ ਰਹੇ ਸਿਵਲ ਸਰਜਨ।

Spread the love
ਫਿਰੋਜ਼ਪੁਰ 26 ਅਗਸਤ (ਅਸ਼ੋਕ ਭਾਰਦਵਾਜ) ਸਿਵਲ ਸਰਜਨ ਫਿਰੋਜ਼ਪੁਰ ਮੈਡਮ ਰਾਜਵਿੰਦਰ ਕੌਰ ਜੋ ਕਿ ਕਿਸੇ ਨਾਮ ਦੇ ਮੋਹਤਾਜ ਨਹੀ ਹਨ। ਇੱਕ ਔਰਤ ਹੋਣ ਦੇ ਨਾਤੇ ਮਰਦਾਂ ਤੋ ਵੱਧ ਭੂਮਿਕਾ ਨਿਭਾਅ ਰਹੇ ਹਨ ਇਹ ਮੈਡਮ। ਸਿਹਤ ਵਿਭਾਗ ਫਿਰੋਜ਼ਪੁਰ ਜੋ ਕਿ ਬੜੇ ਹੀ ਡਾਵਾਂਡੋਲ ਸਥਿਤੀ ਦਾ ਸਾਹਮਣਾ ਕਰ ਰਿਹਾ ਸੀ ਪਰ ਜਦੋ ਦੇ ਮੈਡਮ ਰਾਜਵਿੰਦਰ ਕੌਰ ਹੁਰਾਂ ਨੇ ਸਿਵਲ ਸਰਜਨ ਫਿਰੋਜ਼ਪੁਰ ਦਾ ਚਾਰਜ ਸੰਭਾਲਿਆ ਹੈ ਉਦੋ ਤੋ ਲੈ ਕੇ ਹੁਣ ਤੱਕ ਸਿਹਤ ਸੇਵਾਵਾਂ ਚ ਵਡਮੁੱਲਾ ਯੋਗਦਾਨ ਰਿਹਾ ਹੈ ਮੈਡਮ ਹੁਰਾਂ ਦਾ। ਆਪਣੀ ਡਿਊਟੀ ਦੇ ਨਾਲ ਨਾਲ ਇਨਸਾਨੀਅਤ ਨਾਤੇ ਹੁਣ ਹੜ ਪੀੜਤਾਂ ਲਈ ਮਸੀਹਾ ਬਣ ਅੱਗੇ ਆ ਕੇ ਡੱਟ ਗਏ ਹਨ ਤੇ ਨਿਰਵਿਘਨ ਸੇਵਾਵਾਂ ਦੇਣ ਲਈ ਉਹ ਨਾ ਦਿਨ ਦੇਖਦੇ,ਨਾ ਰਾਤ, ਨਾ ਟਾਇਮ ਤੇ ਨਾ ਹੀ ਮੌਸਮ ਦਾ ਮਿਜਾਜ,ਆਪਣੀਆਂ ਵੱਖ ਵੱਖ ਟੀਮਾਂ ਜਰੀਏ ਹੜ ਪੀੜਤਾ ਲਈ ਮਦਦਗਾਰ ਸਾਬਿਤ ਹੋਏ ਮੈਡਮ ਸਿਵਲ ਸਰਜਨ ਜਦੋ ਤੋ ਹੜਾਂ ਵਰਗੇ ਹਾਲਾਤ ਪੈਦਾ ਹੋਏ ਨਜਰ ਆਏ ਉਦੋ ਤੋਲੈ ਕੇ ਹੁਣ ਤੱਕ ਮੈਡਮ ਹੁਰਾਂ ਵਲੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨਿਰੰਤਰ ਸਿਹਤ ਸੇਵਾਵਾਂ ਦੇਣ ਲਈ ਤਿਆਰ ਬਰ ਤਿਆਰ ਰਹਿੰਦੇ ਨੇ ਸਿਵਲ ਸਰਜਨ ਮੈਡਮ। ਇਹਨਾਂ ਦੁਆਰਾ ਕੀਤੀ ਇਨਸਾਨੀਅਤ ਸੇਵਾ ਲਈ ਸਿਹਤ ਵਿਭਾਗ ਅਮਲੇ ਤੋ ਇਲਾਵਾ ਪੂਰੇ ਫਿਰੋਜ਼ਪੁਰ ਵਾਸੀਆਂ ਨੂੰ ਮਾਣ। ਹੜ ਪੀੜਤਾਂ ਦੀ ਸਿਹਤ ਪੱਖੋ ਹਰੇਕ ਸਾਇਡ ਤੋ ਮਦਦ ਲਈ ਉਹ ਖੁਦ ਪੈਦਲ ਮਾਰਗੀ ਰਸਤੇ ਜਾਂ ਬੇੜੀਆਂ ਰਾਹੀ ਜਾ ਕੇ ਆਪਣਾ ਆਪ ਹੀ ਸਮਰਪਿਤ ਕਰ ਰਹੇ ਨੇ। ਪਿਛਲੇ ਦਿਨੀ ਇਹਨਾਂ ਦੀ ਟੀਮ ਵਲੋ ਬੜੀ ਮਿਹਨਤ ਸਦਕਾ ਐਬੂਲੈਂਸ ਰਾਹੀ ਦੋ ਹੜ ਪੀੜਤ ਔਰਤਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਲਿਆ ਕੇ ਉਹਨਾਂ ਦਾ ਜਣੇਪਾ ਕਰਵਾਇਆ ਗਿਆ। ਮੈਡਮ ਸਿਵਲ ਸਰਜਨ ਫਿਰੋਜ਼ਪੁਰ ਹੁਰਾਂ ਵਲੋ ਆਪਣੀ ਟੀਮ ਜਰੀਏ ਹੜ ਪੀੜਤ ਇਲਾਕਿਆ ਚ ਮੈਡੀਕਲ ਕੈਪ ਲਗਾਏ ਜਾ ਰਹੇ ਹਨ ਤੇ ਇਹਨਾਂ ਦੀ ਟੀਮ ਵਲੋ ਲੋਕਾਂ ਦੀ ਚੰਗੀ ਸਿਹਤ ਲਈ ਦਿਨ ਰਾਤ ਪਹਿਰਾ ਦਿੱਤਾ ਜਾ ਰਿਹਾ ਹੈ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *