ਆਪਣੀ ਰਾਜਧਾਨੀ ਵਾਲੇ ਇਲਾਕੇ ਵਿੱਚ ਤਿਲ ਤਿਲ ਟੁੱਟ ਰਹੀ ਆ ਆਮ ਆਦਮੀ ਪਾਰਟੀ 

Spread the love
ਧਨੌਲਾ, 27 ਅਗਸਤ (ਸੁਖਰਾਜ ਚਹਿਲ):- ਆਮ ਆਦਮੀ ਪਾਰਟੀ ਸੰਗਰੂਰ-ਬਰਨਾਲਾ ਇਲਾਕੇ ਨੂੰ ਆਪਣੀ ਰਾਜਧਾਨੀ ਸਮਝਦੀ ਹੈ, ਕਿਉਂਕਿ ਆਪ ਪਾਰਟੀ ਦੀਆਂ ਜੜ੍ਹਾਂ ਇੱਥੇ ਹੀ ਸਭ ਤੋਂ ਪਹਿਲਾਂ ਲੱਗੀਆਂ ਸਨ, ਪਰ ਹੁਣ ਸਮੇਂ ਨੇ ਅਜਿਹੀ ਕਰਵਟ ਲਈ ਕਿ ਆਮ ਆਦਮੀ ਪਾਰਟੀ ਆਪਣੇ ਇਸੇ ਇਲਾਕੇ ਵਿੱਚ ਪਤਨ ਵੱਲ ਜਾਂਦੀ ਵਿਖਾਈ ਦੇ ਰਹੀ ਹੈ। ਖਾਸਕਰ ਬਰਨਾਲਾ ਵਿੱਚ ਹਰ ਰੋਜ਼ ਵਾਂਗ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਪਾਰਟੀ ਨੂੰ ਛੱਡ ਛੱਡ ਕੇ ਭੱਜ ਰਹੇ ਹਨ। ਇਸੇ ਤਰ੍ਹਾਂ ਅੱਜ ਧਨੌਲਾ ਵਿੱਚ ਆਮ ਆਦਮੀ ਪਾਰਟੀ ਨੂੰ ਓਦੋਂ ਵੱਡਾ ਝਟਕਾ ਲੱਗ ਗਿਆ ਨਗਰ ਕੌਂਸਲ ਧਨੌਲਾ ਦਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਮੁੰਦਰੀ ਆਪਣੇ ਵੱਡੀ ਗਿਣਤੀ ਵਿੱਚ ਸ਼ਾਮਿਲ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਬਾਈਕਾਟ ਕਰ ਗਿਆ।
       ਮੀਤ ਪ੍ਰਧਾਨ ਸੁਖਵਿੰਦਰ ਸਿੰਘ ਮੁੰਦਰੀ ਨੇ ਆਪਣੇ ਘਰ ਦੇਰ ਸ਼ਾਮ ਰੱਖੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪਾਰਟੀ ਅੰਦਰ ਕੋਈ ਸੁਣਵਾਈ ਨਾ ਹੋਣ ਕਾਰਨ ਅਤੇ ਨਗਰ ਕੌਂਸਲ ਦਫ਼ਤਰ ਅੰਦਰ ਫੈਲੇ ਕਥਿਤ ਭ੍ਰਿਸ਼ਟਾਚਾਰ ਅਤੇ ਪ੍ਰਧਾਨ ਦੇ ਬੇਟੇ ਵੱਲੋਂ ਆਪਣੀ ਹਕੂਮਤ ਚਲਾਉਣ, ਸ਼ਹਿਰ ਦੇ ਕੰਮਾਂ ‘ਚ ਅੜਿੱਕਾ ਪਾਉਣ ਆਦਿ ਕੰਮਾਂ ਨੂੰ ਲੈਕੇ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕੀਤਾ ਗਿਆ ਪਰ ਅਫਸੋਸ ਅੱਜ ਮੈਨੂੰ ਮੀਤ ਪ੍ਰਧਾਨ ਹੋਣ ਦੇ ਬਾਵਜੂਦ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਸ਼ਹਿਰ ਅੰਦਰ ਲਾਈਟਾਂ ਲਗਵਾਉਣ ਲਈ ਪ੍ਰਧਾਨ ਦੇ ਬੇਟੇ ਵੱਲੋਂ ਰੋਕਿਆ ਜਾ ਰਿਹਾ ਹੈ। ਨਗਰ ਕੌਂਸਲ ਦਫ਼ਤਰ ਅੰਦਰ ਸਭ ਕੁੱਝ ਠੀਕ ਨਹੀਂ ਚੱਲ ਰਿਹਾ ਵਿਕਾਸ ਕੰਮ ਰੁਕੇ ਪਏ ਹਨ, ਸਭ ਕੁੱਝ ਧਿਆਨ ਵਿਚ ਲਿਆਉਣ ਦੇ ਬਾਵਜੂਦ ਜਦੋਂ ਸੁਣਵਾਈ ਨਹੀਂ ਹੋਈ ਤਾਂ ਸਾਨੂੰ ਅੱਜ ਇਹ ਰਾਹ ਅਖਤਿਆਰ ਕਰਨਾ ਪਿਆ। ਉਹਨਾਂ ਦੋਸ਼ ਲਗਾਏ ਗਏ ਕਿ ਸ਼ਹਿਰ ਦੇ ਵਿਕਾਸ ਕੰਮ ਇਸ ਕਰਕੇ ਰੁਕੇ ਪਏ ਹਨ ਕਿਉਂਕਿ ਮੁਲਾਜ਼ਮਾਂ ਦੀ ਡਾਰ ਤਾ ਪ੍ਰਧਾਨ ਦਾ ਪੁੱਤਰ ਆਪਣੇ ਘਰੇਲੂ ਕੰਮ ਲਈ ਵਰਤ ਰਿਹਾ ਹੈ, ਜਿਸਦੇ ਅਸੀਂ ਖ਼ਿਲਾਫ਼ ਹਾਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਪੈਸਾ ਸਾਡੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਇਲਾਕੇ ਦੇ ਵਿਕਾਸ ਲਈ ਲਿਆਂਦਾ ਗਿਆ ਉਸਨੂੰ ਸਹੀ ਤਰੀਕੇ ਨਾਲ ਸਹੀ ਜਗ੍ਹਾ ਲਗਾ ਸਕੀਏ ਪਰ ਅਜਿਹਾ ਨਹੀਂ ਹੋ ਰਿਹਾ ਜਿਹੜੇ ਲੋਕਾਂ ਨੇ ਸਾਨੂੰ ਜਿਤਾਇਆ ਹੈ ਉਹ ਸਾਡੇ ਕੋਲ ਕੰਮ ਦੀ ਫ਼ਰਿਆਦ ਕਰ ਰਹੇ ਹਨ ਪਰ ਅਸੀਂ ਅਸਮਰੱਥ ਹੋਏ ਪਏ ਹਾਂ, ਜਿਸ ਕਰਕੇ ਸਾਨੂੰ ਮਜਬੂਰਨ ਇਹ ਫੈਸਲਾ ਲੈਣਾ ਪਿਆ।
  • Related Posts

    ਸਾਂਝਾ ਮੁਲਾਜ਼ਮ ਮੰਚ ਦੇ ਝੰਡੇ ਹੇਠ ਸੈਂਕੜੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਫ਼ਤਰ ਦਾ ਘਿਰਾਓ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 11 ਜੁਲਾਈ ( ਮਨਪ੍ਰੀਤ ਮੋਨੂੰ ) – ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਸਾਂਝੀ ਤਾਲਮੇਲ ਕਮੇਟੀ ਵੱਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਵਿੱਢੇ…

    ਰਾਏ ਸਿੱਖ ਭਲਾਈ ਬੋਰਡ ਦੇ ਚੇਅਰਮੈਨ ਪ੍ਰਕਾਸ਼ ਸਿੰਘ ਵੜਵਾਲ ਵੱਲੋਂ ਪਿੰਡ ਜਲਾਲਵਾਲਾ ਤੋਂ ਜਨ-ਸੰਪਰਕ ਮੁਹਿੰਮ ਦਾ ਆਗਾਜ਼. ਆਪ’ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਇਤਿਹਾਸਕ ਫੈਸਲਿਆਂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ।

    Spread the love

    Spread the loveਫ਼ਿਰੋਜ਼ਪੁਰ 11 ਜੁਲਾਈ (ਅਸ਼ੋਕ ਭਾਰਦਵਾਜ) ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਮਜ਼ਬੂਤ ਦਾਅਵੇਦਾਰ ਅਤੇ ਰਾਏ ਸਿੱਖ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਸ੍ਰ. ਪ੍ਰਕਾਸ਼ ਸਿੰਘ ਵੜਵਾਲ ਵੱਲੋਂ ਅੱਜ ਹਲਕੇ…

    Leave a Reply

    Your email address will not be published. Required fields are marked *