ਫਗਵਾੜਾ, 27 ਅਗਸਤ (ਪ੍ਰੀਤ ਕੌਰ ਪ੍ਰੀਤੀ)-ਬੀਤੀ ਰਾਤ ਡੇਢ ਵਜੇ ਦੇ ਕਰੀਬ ਫਗਵਾੜਾ ਹਾਈਵੇ ਤੇ ਡਾਕ ਪਾਰਸਲ ਦਾ ਟਰੱਕ ਪੈਂਚਰ ਹੋਣ ਕਰਕੇ ਟਰੱਕ ਡਰਾਈਵਰ ਦਿਨੇਸ਼ ਕੁਮਾਰ ਨੇ ਟਰੱਕ ਨੂੰ ਰੋਕ ਲਿਆ ਅਤੇ ਆਪਣੇ ਸਾਥੀ ਨੂੰ ਟਰੱਕ ਤੇ ਛੱਡ ਕੇ ਪੈਂਚਰ ਲਗਾਉਣ ਵਾਲੇ ਨੂੰ ਲੱਭਣ ਚਲੇ ਗਿਆ ਜਦੋਂ ਉਹ ਵਾਪਸ ਆਇਆ ਤੇ ਪਿੱਛੇ ਬਿਨਾਂ ਨੰਬਰ ਦੀ ਬਲੈਰੋ ਗੱਡੀ ਆਈਜਿਸ ਵਿਚ ਛੇ ਲੋਕ ਸਵਾਰ ਸੀ ਉਹ ਟਰੱਕ ਡਰਾਈਵਰ ਅਤੇ ਉਸ ਦੇ ਸਾਥੀ ਨੂੰ ਬਲੈਰੋ ਗੱਡੀ ਵਿਚ ਜ਼ਬਰਦਸਤੀ ਬਿਠਾਕੇ ਲੈ ਗਏ ਅਤੇ ਗੱਡੀ ਵਿਚ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਨੂੰ 10 ਤੋਂ 12 ਕਿੱਲੋਮੀਟਰ ਅੱਗੇ ਜਾ ਕੇ ਉਤਾਰ ਦਿੱਤਾ | ਟਰੱਕ ਡਰਾਈਵਰ ਅਤੇ ਉਸ ਦਾ ਸਾਥੀ ਪੈਦਲ ਆਪਣੇ ਟਰੱਕ ਦੇ ਪਾਸ ਪੁੱਜੇ ਅਤੇ ਉਨ੍ਹਾਂ ਨੇ ਦੇਖਿਆ ਕਿ ਟਰੱਕ ਦੇ ਪਿਛਲੇ ਦੋਵੇਂ ਟਾਇਰ ਗਾਇਬ ਸੀ ਅਤੇ ਟਰੱਕ ਵਿਚ ਪਏ ਉਨ੍ਹਾਂ ਦੇ ਪੰਜ ਹਜ਼ਾਰ ਰੁਪਏ ਅਤੇ ਮੋਬਾਈਲ ਵੀ ਗਾਇਬ ਸੀ | ਟਰੱਕ ਡਰਾਈਵਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਹ ਕਪੂਰਥਲਾ ਤੋਂ ਡਾਕ ਪਾਰਸਲ ਨੂੰ ਲੈ ਕੇ ਬਨਾਰਸ ਜਾ ਰਹੇ ਸੀ ਅਤੇ ਰਸਤੇ ਵਿਚ ਇਹ ਘਟਨਾ ਉਨ੍ਹਾਂ ਨਾਲ ਵਾਪਰ ਗਈ ਅਤੇ ਇਸ ਘਟਨਾ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ |
ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ
Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…








