Spread the love
ਹਰ ਸਮੇਂ ਮਿੱਠਾ ਬੋਲਣਾ ਹਰ ਗੱਲ ਸਰਲ ਸਮਝਾ ਕੇ ਬੋਲਣਾ ਮਿੱਠਾ ਬੋਲ ਕੇ ਦੂਜਿਆਂ ਦਾ ਦਿਲ ਜਿੱਤ ਲੈਣਾ ਵੀ ਇੱਕ ਕਲਾ ਹੈ। ਬੋਲਣਾ ਕੋਈ ਔਖਾ ਨਹੀਂ ਹੈ ਪਰ ਮਿੱਠਾ ਬੋਲਣਾ ਬਹੁਤਾ ਸੌਖਾ ਵੀ ਨਹੀਂ ਹੁੰਦਾ। ਮਿੱਠਾ ਬੋਲਣਾ ਵਿਅਕਤੀ ਦੀ ਸ਼ਖਸ਼ੀਅਤ ਦੀ ਪਹਿਚਾਣ ਕਰਵਾਉਂਦਾ ਹੈ। ਹਮੇਸ਼ਾ ਮਿੱਠਾ ਬੋਲਣ ਵਾਲੇ ਦਾ ਚਿਹਰਾ ਹਰ ਸਮੇਂ ਹੱਸੂੰ ਹਸੂੰ ਕਰਦਾ ਰਹਿੰਦਾ ਹੈ ਉਸ ਨੂੰ ਬਾਕੀ ਦੇ ਸਾਰੇ ਇਨਸਾਨ ਚੰਗੇ ਭਾਵ ਆਪਦੇ ਵਰਗੇ ਹੀ ਲੱਗਦੇ ਹਨ ਤੇ ਉਹ ਸਭ ਦਾ ਚਹੇਤਾ ਬਣ ਜਾਂਦਾ ਹੈ। ਕੌੜਾ ਭਾਵ ਮੰਦਾ ਬੋਲਣ ਵਾਲਾ ਇਨਸਾਨ ਸਭਨਾਂ ਦੀਆਂ ਅੱਖਾਂ ਵਿੱਚ ਸਦਾ ਹੀ ਰੜਕਦਾ ਰਹਿੰਦਾ ਹੈ ਅਤੇ ਹਰ ਕੋਈ ਉਸ ਤੋਂ ਕੰਨੀ ਕਤਰਾਉਂਦੇ ਹਨ। ਮਿੱਠਾ ਬੋਲਣਾ ਇੱਕ ਹੁਨਰ ਅੰਦਾਜ ਅਤੇ ਆਪਣੇ ਆਪ ਚ ਇੱਕ ਪਹਿਚਾਣ ਹੁੰਦੀ ਹੈ ਜਿਸ ਇਨਸਾਨ ਦਾ ਬੋਲ ਮਿੱਠਾ ਹੋਵੇ ਉਸ ਦੇ ਮੂੰਹੋਂ ਸਦਾ ਹੀ ਫੁੱਲਾਂ ਜਿਹੀ ਖੁਸ਼ਬੂ ਆਉਂਦੀ ਹੈ ਅਤੇ ਜਿਹੜਾ ਇਨਸਾਨ ਕੌੜਾ ਬੋਲੇਗਾ ਉਸਦੇ ਮੂੰਹੋਂ ਬੋਲੀ ਹਰ ਗੱਲ ਕੰਡਿਆਂ ਵਾਂਗ ਚੁਭਦੀ ਰਹਿੰਦੀ ਹੈ। ਕੌੜਾ ਬੋਲਣ ਵਾਲੇ ਇਨਸਾਨ ਨਾਲ ਕੋਈ ਵੀ ਵਾਰਤਾਲਾਪ ਨਹੀਂ ਕਰਨੀ ਚਾਹੁੰਦਾ ਹਮੇਸ਼ਾ ਸੋਚ ਸਮਝ ਕੇ ਅਤੇ ਦੂਸਰੇ ਨੂੰ ਸਾਰੀ ਗੱਲ ਸਮਝਾ ਕੇ ਹਮੇਸ਼ਾ ਮਿੱਠਾ ਬੋਲਣਾ ਚਾਹੀਦਾ ਹੈ ਜਿਸ ਨਾਲ ਹਰ ਇੱਕ ਸੁਣਨ ਵਾਲਾ ਤੁਹਾਡਾ ਕਾਇਲ ਹੋ ਜਾਵੇ। ਬਹੁਤੇ ਵਿਦਵਾਨ ਨਹੀਂ ਬਣਨਾ ਚਾਹੀਦਾ ਸਗੋਂ ਆਪਣੇ ਕਹੀ ਹੋਈ ਗੱਲ ਦੂਸਰਿਆਂ ਨੂੰ ਮਿੱਠੀ ਬੋਲੀ ਵਿੱਚ ਸਮਝਾਉਣਾ ਵੀ ਇੱਕ ਕਲਾ ਹੈ। ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕ ਨੇਤਾ ਕਲਾਕਾਰ ਡਾਕਟਰ ਸਭ ਮਿੱਠੇ ਬੋਲਣ ਸਦਕਾ ਹੀ ਸਾਰਿਆਂ ਦੇ ਦਿਲਾਂ ਤੇ ਰਾਜ ਕਰਦੇ ਹਨ ਅਧਿਆਪਕ ਬੱਚਿਆਂ ਨੂੰ ਪੜਾਉਣ ਸਮੇਂ ਜੇਕਰ ਬਹੁਤ ਹੀ ਕਰੜੇ ਸ਼ਬਦਾਂ ਵਿੱਚ ਕੋਈ ਗੱਲ ਬੱਚਿਆਂ ਨੂੰ ਸਮਝਾਉਣਗੇ ਤਾਂ ਜਿਆਦਾ ਬੱਚੇ ਉਹਨਾਂ ਦੇ ਕਹੀ ਗੱਲ ਨਹੀਂ ਸਮਝਣਗੇ ਜੇਕਰ ਉਹੀ ਗੱਲ ਪਿਆਰ ਨਾਲ ਸਮਝਾਉਣਗੇ ਤਾਂ ਸਭ ਬੱਚੇ ਉਸਨੂੰ ਗ੍ਰਹਿਣ ਕਰ ਲੈਂਦੇ ਹਨ। ਇਸੇ ਤਰ੍ਹਾਂ ਕਲਾਕਾਰ ਆਪਣੀ ਮਿੱਠੀ ਬੋਲੀ ਦੇ ਨਾਲ ਸਭਨਾਂ ਦੇ ਦਿਲਾਂ ਤੇ ਰਾਜ ਕਰਦੇ ਹਨ ਅਤੇ ਆਪਾਂ ਉਹਨਾਂ ਦੇ ਗਾਏ ਹੋਏ ਗੀਤ ਵਾਰ ਵਾਰ ਸੁਣਦੇ ਹਾਂ ਨੇਤਾ ਲੋਕ ਵੀ ਮਿੱਠਾ ਬੋਲ ਕੇ ਹੀ ਜਨਤਾ ਤੇ ਰਾਜ ਕਰਦੇ ਹਨ ਆਮ ਕਹਾਵਤ ਹੈ ਕਿ “ਲੱਛੇਦਾਰ ਭਾਸ਼ਣ ਆਉਣਾ ਚਾਹੀਦਾ ਹੈ ਬਜਦੀ ਆਸ ਫਿਰ ਝੰਡੀ ਵਾਲੀ ਕਾਰ ਦੀ ਏ” ਮਿੱਠੇ ਬੋਲ ਬੋਲਣ ਵਾਲੇ ਨੇਤਾ ਦਾ ਭਾਸ਼ਣ ਸਾਰੇ ਹੀ ਧਿਆਨ ਪੂਰਵਕ ਸੁਣਦੇ ਹਨ ਜੋ ਨੇਤਾ ਮੰਦਾ ਭਾਵ ਕੌੜਾ ਬੋਲਦਾ ਹੈ ਉਥੇ ਕਦੀ ਵੀ ਇਕੱਠ ਨਹੀਂ ਹੋਵੇਗਾ ਤੇ ਕੋਈ ਵੀ ਉਸਦੀ ਗੱਲ ਸੁਣ ਲਈ ਤਿਆਰ ਨਹੀਂ ਹੋਏਗਾ। ਆਪਾਂ ਆਮ ਹੀ ਮਰੀਜ਼ਾਂ ਤੋਂ ਸੁਣਦੇ ਹਾਂ ਕਿ ਫਲਾਣਾ ਡਾਕਟਰ ਅੱਧਾ ਇਲਾਜ ਤਾਂ ਮਿੱਠਾ ਬੋਲ ਕੇ ਹੀ ਕਰ ਦਿੰਦਾ ਹੈ ਭਾਵ ਮਿੱਠਾ ਬੋਲ ਕੇ ਹੀ ਮਰੀਜ਼ ਦਾ ਦਿਲ ਜਿੱਤ ਲੈਂਦਾ ਹੈ ਐਸੇ ਡਾਕਟਰਾਂ ਕੋਲ ਮਰੀਜ਼ਾਂ ਦੀ ਭੀੜ ਹਮੇਸ਼ਾ ਹੀ ਜਿਆਦਾ ਹੁੰਦੀ ਹੈ। ਪਰ ਕਈ ਐਸੇ ਡਾਕਟਰ ਵੀ ਹਨ ਜੋ ਆਏ ਹੋਏ ਮਰੀਜ਼ ਨੂੰ ਦਵਾਈ ਦੇਣ ਤੋਂ ਪਹਿਲਾਂ ਹੀ ਆਪਣੀ ਭੱਦੀ ਸ਼ਬਦਾਵਲੀ ਨਾਲ ਹੋਰ ਵੀ ਬਿਮਾਰ ਕਰ ਦਿੰਦੇ ਹਨ। ਨੇਤਾ ਲੋਕ ਮਿੱਠੀ ਬੋਲੀ ਬੋਲ ਕੇ ਤੁਹਾਡੀਆਂ ਵੋਟਾਂ ਤੇ ਆਪਣਾ ਅਧਿਕਾਰ ਜਮਾ ਲੈਂਦੇ ਹਨ ਆਪਣੀ ਕਲਾ ਦੇ ਨਾਲ ਹੀ ਤੁਹਾਡੀਆਂ ਜੇਬਾਂ ਤੇ ਵੀ ਕਬਜ਼ਾ ਕਰ ਲੈਂਦੇ ਹਨ ਤੁਸੀਂ ਨਾ ਚਾਹੁੰਦੇ ਹੋਏ ਵੀ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਆਪਣੇ ਮਹੱਲੇ ਵਿੱਚੋਂ ਸਾਰਿਆਂ ਦੇ ਸਹਿਯੋਗ ਨਾਲ ਉਹਨਾਂ ਨੂੰ ਫੰਡ ਦੇਣ ਦੀ ਬਾਬਤ ਵੀ ਸੋਚਣ ਲਈ ਮਜਬੂਰ ਹੋ ਜਾਂਦੇ ਹੋ। ਇਹ ਸਿਰਫ ਉਹਨਾਂ ਦੀ ਮਿੱਠੀ ਬੋਲੀ ਦੀ ਕਰਾਮਾਤ ਹੁੰਦੀ ਹੈ। ਮਿੱਠੀ ਬੋਲੀ ਨਾਲ ਹੀ ਇੱਕ ਰਾਜਾ ਆਪਣੀ ਪਰਜਾ ਤੇ ਵਧੀਆ ਰਾਜ ਕਈ ਪੁਸ਼ਤਾਂ ਤੱਕ ਚਲਾ ਸਕਦਾ ਹੈ ਭਾਵੇਂ ਕਿ ਉਹਦੀ ਅਗਲੀ ਸੰਤਾਨ ਉਸਦੇ ਤੁਲ ਵੀ ਨਾ ਹੋਵੇ ਪਰ ਰਾਜੇ ਦੀ ਮਿੱਠੀ ਬੋਲੀ ਹੀ ਲੋਕਾਂ ਦੇ ਦਿਲਾਂ ਤੇ ਹਮੇਸ਼ਾ ਛਾਪ ਰਹਿੰਦੀ ਹੈ। ਸਾਡੀ ਮਿੱਠੀ ਬੋਲੀ ਹੀ ਸਾਨੂੰ ਰੰਕ ਤੋਂ ਰਾਜਾ ਭਾਵ ਵੱਡੇ ਇਨਸਾਨ ਬਣਾ ਦਿੰਦੀ ਹੈ ਅਤੇ ਜੇਕਰ ਭੱਦੀ ਭਾਵ ਕੌੜੀ ਬੋਲੀ ਬੋਲਾਂਗੇ ਤਾਂ ਰਾਜੇ ਤੋਂ ਰੰਕ ਵੀ ਬਣਾ ਦਿੰਦੀ ਹੈ।
            ਮਦਾਰੀ ਭੰਡ ਮਰਾਸੀ ਆਪੋ ਆਪਣੀ ਮਿੱਠੀ ਸ਼ੈਲੀ ਦੇ ਨਾਲ ਲੋਕਾਂ ਦਾ ਮਨ ਜਿੱਤਦੇ ਹਨ ਉਹਨਾਂ ਦੀਆਂ ਮਜਾਕੀਆ ਗੱਲਾਂ ਹਰ ਇਨਸਾਨ ਨੂੰ ਮਿੱਠੀਆਂ ਭਾਵ ਚੰਗੀਆਂ ਲੱਗਦੀਆਂ ਹਨ ਅਤੇ ਉਹਨਾਂ ਦੀ ਮਿੱਠੀ ਬੋਲੀ ਸੁਣ ਕੇ ਹੀ ਅਤੇ ਉਹਨਾਂ ਦੀਆਂ ਗੱਲਾਂ ਕਹਿਣ ਤੇ ਕਰਨ ਦੇ ਅੰਦਾਜ਼ ਨਾਲ ਹੀ ਅਸੀਂ ਆਪਣੀ ਜੇਬ ਵਿੱਚੋਂ 10 20 ਜਾਂ 50 ਰੁਪਏ ਉਹਨਾਂ ਨੂੰ ਇਨਾਮ ਦੇ ਤੌਰ ਤੇ ਝੱਟ ਦੇ ਦਿੰਦੇ ਹਾਂ। ਇਸੇ ਤਰ੍ਹਾਂ ਹੀ ਕਿਸੇ ਚੰਗੇ ਫਿਲਮੀ ਕਲਾਕਾਰ ਜਿਸ ਦੇ ਡਾਇਲਾਗ ਵਧੀਆ ਹੋਣਗੇ ਭਾਵ ਮਿੱਠਾ ਬੋਲਦਾ ਹੋਵੇਗਾ ਉਸੇ ਦੀ ਹੀ ਜਿਆਦਾ ਚੜਾਈ ਹੋਵੇਗੀ। ਆਮ ਜਨਤਾ ਐਸੇ ਕਲਾਕਾਰਾਂ ਦੀਆਂ ਫਿਲਮਾਂ ਹੀ ਪਸੰਦ ਕਰੇਗੀ। ਭਾਰਤਵਰਸ਼ ਵਿੱਚ ਐਸੇ ਬਹੁਤ ਸਾਰੇ ਕਲਾਕਾਰ ਹੋਏ ਹਨ ਹਿੰਦੀ ਅਤੇ ਪੰਜਾਬੀ ਦੋਨਾਂ ਹੀ ਭਾਸ਼ਾ ਦੇ ਜਿਨਾਂ ਦੇ ਗਾਏ ਹੋਏ ਗੀਤ ਸਦਾ ਬਹਾਰ ਹੋ ਗਏ ਹਨ। ਉਹਨਾਂ ਦੇ ਜਾਨ ਤੋਂ ਬਾਅਦ ਵੀ ਅਸੀਂ ਅੱਜ ਤੱਕ ਉਹਨਾਂ ਦੇ ਬੋਲਾਂ ਨੂੰ ਵਾਰ ਵਾਰ ਸੁਣਦੇ ਹਾਂ ਭਾਵੇਂ ਕੇ ਸਰੀਰਕ ਤੌਰ ਤੇ ਉਹ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੀ ਆਵਾਜਾਂ ਅੱਜ ਵੀ ਸਾਡੇ ਕੰਨਾਂ ਵਿੱਚ ਗੂੰਜਦੀਆਂ ਹਨ ਅਤੇ ਰਹਿੰਦੀ ਦੁਨੀਆਂ ਤੱਕ ਗੂੰਜਦੀਆਂ ਰਹਿਣਗੀਆਂ।
        ਉਹਨਾਂ ਵਿੱਚੋਂ ਮੁਕੇਸ਼ ਮੁਹੰਮਦ ਰਫੀ ਲਾਲ ਚੰਦ ਯਮਲਾ ਜੱਟ ਕੁਲਦੀਪ ਮਾਣਕ ਸੁਰਜੀਤ ਬਿੰਦ ਰਖੀਆ ਸੁਰਿੰਦਰ ਕੌਰ ਪ੍ਰਕਾਸ਼ ਕੌਰ ਆਸਾ ਸਿੰਘ ਮਸਤਾਨਾ ਅਤੇ ਹੋਰ ਵੀ ਐਸੇ ਬਹੁਤ ਸਾਰੇ ਕਲਾਕਾਰ ਨੇ ਜਿਨਾਂ ਦੀਆਂ ਆਵਾਜ਼ਾਂ ਦੇ ਲੋਕ ਅੱਜ ਵੀ ਦੀਵਾਨੇ ਹਨ ਅਤੇ ਵਾਰ-ਵਾਰ ਉਹਨਾਂ ਦੀਆਂ ਕੈਸਟਾਂ ਸੁਣਦੇ ਹਨ ਇਹ ਸਿਰਫ ਉਹਨਾਂ ਦੀ ਮਿੱਠੀ ਬੋਲੀ ਦੀ ਹੀ ਕਰਾਮਾਤ ਹੈ ਜਿਸ ਕਰਕੇ ਲੋਕ ਉਹਨਾਂ ਨੂੰ ਯਾਦ ਕਰਦੇ ਹਨ। ਮਿੱਠੀ ਬੋਲੀ ਹੀ ਸਫਲਤਾ ਦੇ ਆਧਾਰ ਹੁੰਦੀ ਹੈ। ਚੰਗਾ ਮਿੱਠਾ ਬੋਲਣਾ ਹਰ ਇਨਸਾਨ ਲਈ ਜਰੂਰੀ ਹੈ ਇਹੀ ਸਫਲਤਾ ਦੀ ਮੰਜ਼ਿਲ ਹੁੰਦੀ ਹੈ। ਜੇਕਰ ਤੁਸੀਂ ਚੰਗਾ ਮਿੱਠਾ ਬੋਲੋਗੇ ਤਾਂ ਦੁਨੀਆ ਹਮੇਸ਼ਾ ਤੁਹਾਡਾ ਰਾਹ ਤੱਕੇਗੀ ਤੁਹਾਡਾ ਸਨਮਾਨ ਤੇ ਤੁਹਾਨੂੰ ਯਾਦ ਕਰੇਗੀ। ਤੇ ਤੁਹਾਡੀ ਆਸ਼ਿਕ ਬਣ ਜਾਵੇਗੀ ਤੁਹਾਡੀਆਂ ਉਦਾਹਰਨਾਂ ਦੇਵੇਗੀ ਜੇਕਰ ਤੁਸੀਂ ਆਪਣੀ ਭੈੜੀ ਭਾਵ ਮੰਦੀ ਬੋਲੀ ਨਾਲ ਆਪਣਾ ਕੈਰੀਅਰ ਖਤਮ ਕਰੋਗੇ ਤਾਂ ਦੁਨੀਆ ਤੁਹਾਡੀ ਔਲਾਦ ਨੂੰ ਵੀ ਨਫਰਤ ਭਰੀ ਨਜ਼ਰਾਂ ਨਾਲ ਵੇਖੇਗੀ। ਸੋ ਆਓ ਅੱਜ ਹੀ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੀਏ ਕਿ ਹਮੇਸ਼ਾ ਮਿੱਠਾ ਬੋਲ ਕੇ ਦੁਨੀਆਂ ਦੇ ਵਿੱਚ ਆਪਣੀ ਵੱਖਰੀ ਹੀ ਪਹਿਚਾਣ ਬਣਾਵਾਂਗੇ ਤੇ ਵਧੀਆ ਮਿੱਠਾ ਬੋਲ ਕੇ ਦੁਨੀਆਂ ਦਾ ਦਿਲ ਜਿੱਤ ਕੇ ਹੀ ਜਾਵਾਂਗੇ
ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
95691-49556
  • Related Posts

    ਰਾਸ਼ਟਰੀ ਸੰਤ ਬਾਬਾ ਬਾਲ ਜੀ ਦਾ ਕੀਰਤਪੁਰ ਸਾਹਿਬ ਪਹੁੰਚਣ ‘ਤੇ ਨਿੱਘਾ ਸਵਾਗਤ, ਸੰਗਤ ਨੂੰ ਸ੍ਰੀ ਕ੍ਰਿਸ਼ਨ ਨਾਮ ਨਾਲ ਜੁੜਨ ਦਾ ਦਿੱਤਾ ਸੰਦੇਸ਼

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ )  ਰਾਸ਼ਟਰੀ ਸੰਤ ਬਾਬਾ ਬਾਲ ਜੀ ਅੱਜ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ-1 ਵਿਖੇ ਪਹੁੰਚੇ, ਜਿੱਥੇ ਇਲਾਕੇ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਸ਼ਰਧਾ,…

    ਧਾਰਮਿਕ ਅਸਥਾਨਾਂ ਤੋਂ ਆਸ਼ੀਰਵਾਦ ਲੈ ਕੇ ਸੰਭਾਲਿਆ ਕਾਰਜਭਾਰ, ਭੇਦਭਾਵ ਤੋਂ ਬਿਨਾਂ ਹੋਵੇਗਾ ਸ਼ਹਿਰ ਦਾ ਵਿਕਾਸ: ਗੁਰਮੀਤ ਸਿੰਘ ਟੀਨਾ

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ) ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਪ੍ਰਧਾਨ ਗੁਰਮੀਤ ਸਿੰਘ ਟੀਨਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਕਾਰਜਕਾਲ ਦੀ ਸ਼ੁਰੂਆਤ ਧਾਰਮਿਕ ਅਸਥਾਨਾਂ ਤੋਂ…

    Leave a Reply

    Your email address will not be published. Required fields are marked *