ਸ਼ੋਸ਼ਲ ਮੀਡੀਆ ਰਾਂਹੀ ਦੋਸਤੀ ਉਪਰੰਤ ਲੜਕੀ ਨੂੰ ਕੀਤਾ  ਬਲੈਕਮੇਲ,ਚਾਰ ਲੋਕਾਂ ‘ਤੇ ਪਰਚਾ ਦਰਜ ,

Spread the love
 ਮਾਛੀਵਾੜਾ ਸਾਹਿਬ 28 ਅਗਸਤ  (ਸੁੱਚਾ ਬੰਗੜ)ਬੀਤੇ ਦਿਨ ਸਥਾਨਕ ਪੁਲਸ ਨੇ ਨੇੜੇ ਦੇ ਹੀ ਪਿੰਡ ਦੀ ਇਕ ਲੜਕੀ ਦੇ ਬਿਆਨ ਤੇ ਚਾਰ ਲੋਕਾਂ ਵੱਲੋਂ ਬਲੈਕਮੇਲ ਕਰਨ ਤੇ ਉਨ੍ਹਾਂ ਖਿਲਾਫ਼ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਪੁਲਸ ਨੂੰ ਦਿੱਤੇ ਬਿਆਨ ਵਿਚ ਲੜਕੀ ਨੇ ਕਿਹਾ ਹੈ ਕਿ ਮਾਰਚ ਮਹੀਨੇ  ਉਸ ਦੀ ਦੋਸਤੀ ਸਨੈਪ ਚੈਟ  ਰਾਂਹੀ ਸਮਰਾਲੇ ਦੇ ਸੁਖਵੰਤ ਸਿੰਘ ਸੁੱਖੀ ਨਾਲ ਹੋਈ ਸੀ ,ਫਿਰ ਇਸ ਨੇ ਜਸਵਿੰਦਰ ਸਿੰਘ ਜੱਸੀ ਅਤੇ ਹਰਮੀਤ ਸਿੰਘ ਸੋਖੀ ਵਾਸੀਆਨ ਸਮਰਾਲਾ ਨਾਲ ਦੋਸਤੀ ਕਰਵਾ ਦਿੱਤੀ।ਫਿਰ ਇਨ੍ਹਾਂ ਸਾਰਿਆ ਨੇ ਹੀ ਮੇਰੀ ਦੋਸਤੀ ਹਰਮਨ ਪਟਵਾਰੀ ਵਾਸੀ ਮਾਛੀਵਾੜਾ ਨਾਲ ਕਰਵਾ ਦਿੱਤੀ। ਅਸੀ ਸਾਰੇ ਸਨੈਪ ਚੈਟ ਰਾਂਹੀ ਇਕ ਦੂਜੇ ਨਾਲ ਗੱਲਬਾਤ ਵੀ ਕਰਦੇ ਰਹਿੰਦੇ ਸੀ, ਫਿਰ ਅਪ੍ਰੈਲ ਮਹੀਨੇ ਸੁਖਵੰਤ ਸਿੰਘ ਸੁੱਖੀ ਦਾ ਜਨਮ ਦਿਨ ਮਨਾਉਣ ਲਈ ਸਮਰਾਲਾ ਦੇ ਮੈਕਡੋਨਲਡ ਵਿਖੇ ਮਿਲੇ ਤੇ ਏਥੋਂ ਖਾਣ ਪੀਣ ਉਪਰੰਤ ਸੁੱਖੀ ਮੈਨੂੰ ਘਰ ਛੱਡ ਆਇਆ ਸੀ। ਸਾਡੀ ਗੱਲਬਾਤ ਹੁੰਦੀ ਰਹੀ  ਬੀਤੇ ਜੁਲਾਈ ਮਹੀਨੇ ਸੁੱਖੀ ਦਾ ਮੈਨੂੰ ਫੋਨ ਆਇਆ ਕਿ ਮੈ ਤੇਰੇ ਪਿੰਡ ਆ ਰਿਹਾ ਤੂੰ ਅੱਜ ਮੇਰੇ ਨਾਲ ਘੁੰਮਣ ਚਲ ।ਮੇਰੇ ਮਨ੍ਹਾ ਕਰਨ ਦੇ ਬਾਵਜੂਦ ਉਹ ਨਾ ਹਟਿਆ,  ਜਦੋਂ ਮੈ ਘਰ ਦੇ ਬਾਹਰ ਜਾ ਕੇ ਦੇਖਿਆ ਤਾਂ ਉੱਥੇ ਇਕ ਕਾਰ ਖੜੀ ਸੀ ਜਿਸ ਵਿਚ ਹਰਮੀਤ ਸਿੰਘ ਸੋਖੀ ਵੀ ਬੈਠਾ ਸੀ ਮੇਰੇ ਮਨ੍ਹਾ ਕਰਨ ਤੇ ਵੀ ਉਹ ਨਾ ਮੰਨੇ ਪਿੰਡ ਵਿਚ ਲੋਕਾਂ  ਦੇ ਦੇਖ ਲੈਣ ਦੀ  ਬਦਨਾਮੀ ਦੇ ਡਰੋ ਮੈ ਉਨ੍ਹਾ ਨਾਲ ਬੈਠ ਗਈ ਕਿ ਖਾ ਪੀ ਕੇ ਵਾਪਸ ਆ ਜਾਵੇਗੀ ।ਇਹ ਮੈਨੂੰ ਗੜ੍ਹੀ ਨਹਿਰ ਤੇ ਸਥਿਤ ਇਕ ਹੋਟਲ ਵਿਚ ਲੈ ਗਏ ਜਿੱਥੇ ਇਨ੍ਹਾਂ ਮੈਨੂੰ ਕੋਲਡ ਡਰਿੰਕ ਤੇ ਚਿਪਸ ਦਿੱਤੇ ਜਿਸ ਦੇ ਖਾਣ ਨਾਲ ਮੈਨੂੰ ਚੱਕਰ ਆਉਣ ਲੱਗ ਪਏ ਤੇ ਸੁਸਤੀ ਪੈ ਗਈ ।ਇਸ ਦੌਰਾਨ ਇਹ ਮੇਰੇ ਨਾਲ ਰੋਕਣ ਦੇ ਬਾਵਜੂਦ ਅਸ਼ਲੀਲ ਹਰਕਤਾਂ ਕਰਨ ਲੱਗੇ ਤੇ ਇਨ੍ਹਾਂ  ਮੇਰੀਆ ਇਤਰਾਜ਼ਯੋਗ ਫੋਟੋਆ ਵੀ ਖਿੱਚੀਆ  । ਮੇਰੇ ਅੱਪਸੈਟ ਹੋਣ ਤੇ ਇਹ ਮੈਨੂੰ ਫੋਟੋਆ ਡਿਲੀਟ ਕਰਨ ਦੀ ਗੱਲ ਕਹਿ ਘਰ ਛੱਡ ਆਏ । ਅਗਲੇ ਹੀ ਦਿਨ ਸੁਖਵੰਤ , ਜਸਵਿੰਦਰ ਤੇ ਹਰਮੀਤ ਸਿੰਘ ਮੈਨੂੰ ਫੋਨ ਕਰਕੇ ਫੋਟੋਆ ਦੀ ਗੱਲ ਕਰਨ ਲੱਗ ਪਏ ਤੇ ਮੈ ਡਰ ਗਈ ਇਹਨਾਂ ਮੇਰੇ ਪਾਸੋ ਪੈਸਿਆ ਦੀ ਮੰਗ ਕੀਤੀ । ਮੈ ਡਰਦੀ ਇਨ੍ਹਾ ਨੂੰ ਕਦੇ ਵੀਂਹ ਕਦੇ ਪੱਚੀ ਹਜ਼ਾਰ ਰੁਪਏ ਦਿੰਦੀ ਰਹੀ ।ਇਸ ਤਰ੍ਹਾ ਇਹ ਦੋ ਲੱਖ ਰੁਪਏ ਲੈ ਗਏ ।ਪੈਸੇ ਖਤਮ ਹੋਣ ਤੇ ਇਨ੍ਹਾਂ ਡਰਾਅ ਧਮਕਾ ਕੇ ਮੇਰੇ ਪਾਸੋ ਘਰ ਪਏ ਗਹਿਣੇ ਵੀ ਲੈ ਲਏ  ,ਜਦੋਂ ਗਹਿਣੇ ਗਾਇਬ ਹੋਣ ਤੇ ਪਰਿਵਾਰਕ ਮੈਂਬਰਾਂ ਤੇ ਪੁਲਸ ਨੇ ਘਰ ਦੇ ਆਲੇ ਦੁਆਲੇ ਦੇ ਕੈਮਰੇ ਖੰਗਾਲੇ  ਤਾਂ ਇਨ੍ਹਾ ਦੀ ਪੰਜੈਰੋ ਗੱਡੀ ਪਾਈ ਗਈ। ਪੁਲਸ ਵਲੋਂ ਸ਼ਿਕੰਜ਼ਾ ਕੱਸੇ ਜਾਣ ਦੇ ਡਰ ਤੋਂ ਇਹ ਫਿਰ ਲੜਕੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗ ਗਏ ਜਿਸ ਦੇ ਚਲਦਿਆ ਲੜਕੀ ਨੇ ਘਰ ਦੀ ਦੂਜੀ ਮੰਜ਼ਿਲ ਤੋਂ ਛਾਂਲ ਮਾਰ ਕੇ ਆਤਮਹੱਤਿਆ ਕਰਨ ਤੱਕ ਦੀ ਕੋਸ਼ਿਸ਼ ਵੀ ਕੀਤੀ । ਮਾਛੀਵਾੜਾ ਪੁਲਸ ਨੇ ਚਾਰੇ ਮੁਲਜ਼ਮਾਂ ਤੇ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਜਦਕਿ ਗੰਭੀਰ ਹਾਲਤ ਵਿਚ ਜਖ਼ਮੀ ਪੀੜਤ ਲੜਕੀ ਦਾ ਲੁਧਿਆਣਾ ਦੇ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ।
 ਉਕਤ ਮੁਲਜ਼ਮਾਂ ਵਿੱਚ ਮਾਛੀਵਾੜਾ ਸਾਹਿਬ ਤੋਂ ਮੌਜੂਦਾ ਪਟਵਾਰੀ ਸ਼ਾਮਿਲ
ਦਰਜ ਕੀਤੇ ਇਸ ਮਾਮਲੇ ਵਿੱਚ ਜਿੱਥੇ ਤਿੰਨ ਮੁਲਜ਼ਮ ਸਮਰਾਲਾ ਸ਼ਹਿਰ ਤੋਂ ਹਨ ਉੱਥੇ ਹੀ ਚੌਥਾ ਮੁਲਜਮ ਹਰਮਨ ਪਟਵਾਰੀ ਮਾਛੀਵਾੜਾ ਸਾਹਿਬ ਨਾਲ ਸੰਬੰਧਿਤ ਹੈ ਜੋ ਕਿ ਮੌਜੂਦਾ ਸਮੇਂ ਮਾਛੀਵਾੜਾ ਪਟਵਾਰਖਾਨੇ ਵਿੱਚ ਬਤੌਰ ਪਟਵਾਰੀ ਆਪਣੇ ਸੇਵਾਵਾਂ ਦੇ ਰਿਹਾ। ਦਰਜ ਐਫ. ਆਈ.ਆਰ. ਅਨੁਸਾਰ ਸਪਸ਼ਟ ਹੁੰਦਾ ਹੈ ਕਿ ਸਮਰਾਲੇ ਤੋਂ ਸਬੰਧਤ ਸਬੰਧਤ ਤਿੰਨੋਂ ਮੁਲਜਮ ਮਾਛੀਵਾੜਾ ਸਾਹਿਬ ਦਾ ਹਰਮਨ ਪਟਵਾਰੀ ਚੌਥੇ ਮੁਲਜ਼ਮ ਤੋਂ ਨਸ਼ਾ ਲੈਣ ਲਈ ਰੁਪਏ ਦਿਆ ਕਰਦੇ ਸਨ, ਜਿਸ ਕਰਕੇ ਲੜਕੀ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ। ਇਸ ਮਾਮਲੇ ਦੇ ਦਰਜ ਹੋਣ ਉਪਰੰਤ ਇਹ ਵੀ ਸਾਹਮਣੇ ਆਉਂਦਾ ਹੈ ਕਿ ਕੀ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਅਜਿਹੇ ਨਸ਼ਾ ਕਰਨ ਵਾਲੇ ਵਿਅਕਤੀ ਤੋ ਜੇਕਰ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇ ਤਾਂ ਹੋ ਸਕਦਾ ਹੈ ਕਿ ਨਸ਼ੇ ਨਾਲ ਸੰਬੰਧਿਤ ਵੱਡੇ ਖੁਲਾਸੇ ਖੁਲਾਸੇ ਹੋ ਸਕਣ। ਦੇਖਣਾ ਇਹ ਹੋਵੇਗਾ ਕਿ ਕੀ ਹੁਣ ਇਸ ਗੱਲ ਦੀ ਜਾਂਚ ਹੋਵੇਗੀ ਕਿ ਹਰਮਨ ਪਟਵਾਰੀ ਸਮਰਾਲੇ ਦੇ ਤਿੰਨਾਂ ਮੁਲਜਮਾਂ ਨੂੰ ਨਸ਼ਾ ਕਿੱਥੋਂ ਲਿਆ ਕੇ ਦਿੰਦਾ ਸੀ?
 ਪੀੜਤ ਲੜਕੀ ਦੀ ਹਾਲਤ  ਬੇਹੱਦ ਗੰਭੀਰ
ਇਸ ਮਾਮਲੇ ਵਿੱਚ ਪੀੜਤ ਲੜਕੀ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਜੇਰੇ ਇਲਾਜ ਹੈ ਜਿੱਥੇ ਉਸਦੀ ਹਾਲਤ ਬੇਹਦ ਗੰਭੀਰ ਹੈ। ਲੜਕੀ ਦੇ ਹੁਣ ਤੱਕ ਪੰਜ ਆਪਰੇਸ਼ਨ ਹੋ ਚੁੱਕੇ ਹਨ। ਜਿਸ ਵਿੱਚ ਜਵਾੜੇ ਦਾ ਓਪਰੇਸ਼ਨ, ਰੀਡ ਦੀ ਹੱਡੀ ਦਾ ਆਪਰੇਸ਼ਨ, ਚੂਲੇ ਦਾ ਆਪਰੇਸ਼ਨ, ਦੋਨਾਂ ਲੱਤਾਂ ਦੇ ਆਪਰੇਸ਼ਨ ਹੋਏ ਹਨ। ਪਰਿਵਾਰਿਕ ਮੈਂਬਰ ਲੜਕੀ ਦੀ ਹਾਲਤ ਗੰਭੀਰ ਹੋਣ ਕਾਰਨ ਗਹਿਰੇ ਸਦਮੇ ਵਿੱਚ ਹਨ, ਪਰਿਵਾਰਿਕ ਮੈਂਬਰਾਂ ਦੇ ਦੱਸਣ ਅਨੁਸਾਰ ਲੱਖਾਂ ਰੁਪਏ ਖਰਚ ਕੇ ਵੀ ਉਹਨਾਂ ਦੀ ਲੜਕੀ ਦੀ ਹਾਲਤ ਵਿੱਚ ਕੁਝ ਖਾਸ ਸੁਧਾਰ ਨਹੀਂ ਆਇਆ, ਬਲਕਿ ਦਿਨ ਪ੍ਰਤੀ ਦਿਨ ਲੜਕੀ ਦੀ ਹਾਲਤ ਹੋਰ ਤਰਸਯੋਗ ਹੁੰਦੀ ਜਾ ਰਹੀ ਹੈ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *