ਮਲੋਟ, 2 ਸਤੰਬਰ (ਕ੍ਰਿਸ਼ਨ ਮਦਾਨ/ ਅਮਰ ਸੋਨੀ )ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਮਲੋਟ ਰਜਿਸਟਰ ਨੰਬਰ 295 ਦੀ ਮਹੀਨਾਵਾਰ ਮੀਟਿੰਗ ਹੋਈ ਅਤੇ ਇਸ ਦੋਰਾਨ ਹੜ ਸਬੰਧੀ ਕੀਤਾ ਗਿਆ ਵਿਚਾਰ ਵਟਾਂਦਰਾ ਕੀਤਾ ਗਿਆ। ਅੱਜ ਮੈਡੀਕਲ ਪ੍ਰੈਕਟੀਸ਼ਨ ਐਸੋਏਸ਼ਨ ਬਲਾਕ ਮਲੋਟ ਦੀ ਮਹੀਨਾਵਾਰ ਮੀਟਿੰਗ ਬਾਬਾ ਨਾਹਰ ਸਿੰਘ ਗੁਰਦੁਆਰਾ ਪਿੰਡ ਬੁਰਜ ਸਿੱਧਵਾਂ ਵਿਖੇ ਪ੍ਰਧਾਨ ਡਾਕਟਰ ਰਿਸ਼ੀਕੇਸ਼ ਪਰਵਲ ਭੋਲੀ ਅਤੇ ਚੇਅਰਮੈਨ ਹੰਸ ਰਾਜ ਕੱਕੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਇਲਾਕੇ ਭਰ ਤੋਂ ਆਏ ਡਾਕਟਰਾਂ ਨੇ ਭਾਗ ਲਿਆ ਇਸ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਵਾਹਿਗੁਰੂ ਪਰਮਾਤਮਾ ਦਾ ਓਟ ਆਸਰਾ ਲੈ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ ਮੂਲ ਮੰਤਰ ਪੜੇ ਗਏ ਉਸ ਤੋਂ ਬਾਅਦ ਡਾਕਟਰ ਹੰਸ ਰਾਜ ਕੱਕੜ ਜੀ ਨੇ ਸਾਰੇ ਡਾਕਟਰ ਸਾਥੀਆਂ ਨੂੰ ਅਪੀਲ ਕੀਤੀ ਕਿ ਜੋ ਪੰਜਾਬ ਇਸ ਵੇਲੇ ਹੜਾਂ ਦੀ ਮਾਰ ਝੱਲ ਰਿਹਾ ਹੈ ਅਸੀਂ ਪੰਜਾਬੀ ਹੋਣ ਦੇ ਨਾਤੇ ਉਹਨਾਂ ਲੋਕਾਂ ਨਾਲ ਖੜੀਏ ਅਤੇ ਅਸੀ ਮੈਡੀਕਲ ਪ੍ਰੈਕਟੀਸ਼ਨ ਵੀ ਆਪਣਾ ਬਣਦਾ ਯੋਗਦਾਨ ਪਾਈਏ ਜੋ ਹੜ ਆਏ ਹਨ ਇਹਨਾਂ ਕਾਰਨ ਉੱਥੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਖਾਰਸ ਖੁਜਲੀ ਟਾਈਫੇਡ ਮਲੇਰੀਆ ਡਾਇਰੀਆ ਜਾਂ ਹੋਰ ਗੰਭੀਰ ਬਿਮਾਰੀਆਂ ਆਈਆਂ ਹਨ ਹੜ ਵਿੱਚ ਫਸੇ ਲੋਕਾਂ ਲਈ ਮੈਡੀਕਲ ਕਿੱਟਾਂ ਦੇ ਨਾਲ ਨਾਲ ਸੁੱਕਾ ਰਾਸ਼ਨ ਵੀ ਪ੍ਰਬੰਧ ਕਰਕੇ ਉੱਥੇ ਲਿਜਾਇਆ ਜਾਵੇ ਜਿਸ ਵਿੱਚ ਪੂਰਨ ਰੂਪ ਦੇ ਵਿੱਚ ਸਾਰੇ ਡਾਕਟਰ ਸਾਥੀਆਂ ਨੇ ਆਪਣੇ ਤਨ ਮਨ ਅਤੇ ਤਨ ਨਾਲ ਡਿਊਟੀਆਂ ਦੇਣ ਅਤੇ ਸੇਵਾ ਕਰਨ ਦਾ ਪ੍ਰਣ ਲਿਆ ਇਸ ਮੌਕੇ ਡਾਕਟਰ ਜਗਬੀਰ ਸਿੰਘ ਮੈਂਬਰ ਸਟੇਟ ਕਮੇਟੀ ਡਾਕਟਰ ਬਲਵੀਰ ਸਿੰਘ ਡਾਕਟਰ ਅਜੇ ਕਾਲੀਆ ਡਾਕਟਰ ਜਸਕਰਨ ਸਿੰਘ ਲਾਨੇਵਾਲਾ ਡਾਕਟਰ ਕੁਲਦੀਪ ਸਿੰਘ ਲੁਦਰ ਡਾਕਟਰ ਭਗਵਾਨ ਸਿੰਘ ਛਾਪਿਆਂਵਾਲੀ ਡਾਕਟਰ ਕੁਲਦੀਪ ਸਿੰਘ ਛਾਪਿਆਂਵਾਲੀ ਡਾਕਟਰ ਕ੍ਰਿਸ਼ਨ ਛਾਵੜਾ ਆਦਿ ਡਾਕਟਰ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…






