ਅੰਮ੍ਰਿਤਸਰ3 ਸਿਤੰਬਰ (ਦਿਨੇਸ਼ ਸੋਨੀ)ਪਿਛਲੇ ਦਿਨੀਂ ਪੰਜਾਬ ਵਿੱਚ ਆਈ ਹੜ ਤੋਂ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਦੇ ਮਾਨਯੋਗ ਜੱਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਸਮੂੰਹ ਪੰਜ ਪਿਆਰੇ ਸਾਹਿਬਾਨ ਦੇ ਸਰਪਰਸਤੀ ਨਾਲ ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੈ ਸਤਬੀਰ ਸਿੰਘ ਜੀ ਆਈ ਏ ਐਸ (ਰਿਟਾ)ਦੇ ਮਾਰਗਦਰਸ਼ਨ ਹੇਠ ਪੰਜਾਬ ਦੇ ਹੜ ਪੀੜਤਾਂ ਦੀ ਮਦਦ ਲਈ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਵੱਲੋਂ ਰਾਹਤ ਸਮਗਰੀ ਸਹਿਤ ਇੱਕ ਵਿਸ਼ੇਸ਼ ਟੀਮ ਸ੍ਰ. ਰਵਿੰਦਰ ਸਿੰਘ ਕਪੂਰ – ਸਹਾ. ਸੁਪਰਡੈਂਟ ਦੀ ਅਗਵਾਈ ਹੇਠ ਜੋ ਅਨਾਜ, ਕੱਪੜੇ, ਦਵਾਈਆਂ, ਕੰਬਲ, ਪੀਣ ਦਾ ਸਾਫ ਪਾਣੀ ਆਦਿ ਜ਼ਰੂਰੀ ਚੀਜਾਂ ਲੈ ਕੇ ਭੇਜੀ ਗਈ ਜੋ ਹੜ ਪੀੜਤ ਇਲਾਕਿਆਂ ਵਿੱਚ ਪਹੁੰਚ ਕੇ ਸੇਵਾ ਵਿੱਚ ਜੁੜ ਚੁਕੀ ਹੈ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਵਿੱਖੇ ਪੰਜਾਬ ਵਿੱਚ ਹੜ ਪੀੜਤ ਲੋਕਾਂ ਦੀ ਦੇਹ ਅਰੋਗਤਾ ਅਤੇ ਇਹ ਔਖਾ ਸਮਾਂ ਜਲਦ ਤੋਂ ਜਲਦ ਹੋਏ ਇਸ ਲਈ ਤਖ਼ਤ ਸੱਚਖੰਡ ਸਾਹਿਬ ਵਿੱਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭਕਰਵਾਏ ਗਏ ਨਾਲ ਹੀ ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੈ ਸਤਬੀਰ ਸਿੰਘ ਜੀ ਨੇ ਸੰਗਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮਾਨਯੋਗ ਪੰਜ ਪਿਆਰੇ ਸਾਹਿਬਾਨ ਅਤੇ ਹਜ਼ੂਰ ਸਾਹਿਬ ਦੀ ਸਮੂੰਹ ਸਾਧ ਸੰਗਤ ਇਸ ਔਖੇ ਸਮੇਂ ਹਰ ਤਰਾਂ ਦੀ ਮਦਦ ਲਈ ਆਪ ਜੀ ਦੇ ਨਾਲ ਖੜੇ ਹਨ।






