ਗਿੱਦੜਬਾਹਾ, 03 ਸਤੰਬਰ (ਨਵਜੋਤ ਕੁਮਾਰ)- ਪਿਛਲੀ ਸਰਕਾਰ ਸਮੇਂ ਗਿੱਦੜਬਾਹਾ ਹਲਕੇ ਦੇ ਵਿਧਾਇਕ ਅਤੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਗਿੱਦੜਬਾਹਾ ਬੱਸ ਸਟੈਂਡ ਤੋਂ ਚੱਲ ਕੇ ਵੱਖ-ਵੱਖ ਰੂਟਾਂ ਤੇ ਜਾਣ ਲਈ ਗਿੱਦੜਬਾਹਾ ਤੋਂ ਬਹੁਤ ਸਾਰੀਆਂ ਸਰਕਾਰੀ ਬੱਸਾਂ ਚਲਾਈਆਂ ਗਈਆਂ ਸਨ। ਪਰ ਪੰਜਾਬ ਅੰਦਰ ਸਰਕਾਰ ਬਦਲਣ ਸਾਰ ਉਹ ਸਰਕਾਰੀ ਬੱਸਾਂ ਗਿੱਦੜਬਾਹਾ ਸ਼ਹਿਰ ਦੇ ਬੱਸ ਸਟੈਂਡ ਵਿਚੋਂ ਹੋਲੀ ਹੋਲੀ ਗਾਇਬ ਹੋਣੀਆ ਸ਼ੁਰੂ ਹੋ ਗੱਈਆ। ਲੋਕਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਟਾਈਮ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੇ ਬੰਦ ਪਏ ਹਨ ਜਿਵੇਂ ਕਿ ਗਿੱਦੜਬਾਹਾ ਤੋਂ ਡੱਬਵਾਲੀ, ਗਿੱਦੜਬਾਹਾ ਤੋਂ ਸ਼੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ ਤੋਂ ਬਠਿੰਡਾ,ਗਿੱਦੜਬਾਹਾ ਤੋਂ ਫਰੀਦਕੋਟ, ਅਤੇ ਦੁਪਹਿਰ ਸਮੇਂ ਗਿੱਦੜਬਾਹਾ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਲੀਆਂ ਸਰਕਾਰੀ ਬੱਸਾਂ ਦਾ ਕੋਈ ਅਤਾ ਪਤਾ ਨਹੀਂ ਲੱਗਿਆ ਕਿ ਕਿੱਧਰ ਚਲੀਆਂ ਗਈਆਂ, ਗਿੱਦੜਬਾਹਾ ਹਲਕੇ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੋ ਮੰਗ ਕੀਤੀ ਕਿ ਇਹਨਾਂ ਬੰਦ ਹੋਇਆ ਸਰਕਾਰੀ ਬੱਸਾਂ ਦੀ ਜਾਂਚ ਕਰਕੇ ਬੰਦ ਹੋਏ ਸਰਕਾਰੀ ਬੱਸਾਂ ਦੇ ਟਾਈਮਾਂ ਨੂੰ ਫਿਰ ਤੋਂ ਵਾਪਿਸ ਗਿੱਦੜਬਾਹਾ ਬੱਸ ਸਟੈਂਡ ਤੋਂ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਉਂਣ ਜਾਣ ਲਈ ਸਹੂਲਤ ਮਿਲ ਸਕੇ।






