ਸ੍ਰੀ ਮੁਕਤਸਰ ਸਾਹਿਬ, 03 ਸਤੰਬਰ ()- ਜ਼ਿਲ੍ਹੇ ਅੰਦਰ ਸੜ੍ਹਕਾਂ ’ਤੇ ਘੁੰਮ ਰਹੇ ਅਵਾਰਾ ਪਸ਼ੂ ਅਕਸਰ ਹੀ ਰਾਹਗੀਰਾਂ ਤੇ ਵਾਹਨਾਂ ਲਈ ਮੁਸੀਬਤ ਦਾ ਕਾਰਨ ਬਣਦੇ ਹਨ, ਤੇ ਇਨ੍ਹਾਂ ਪਸ਼ੂਆਂ ਦੇ ਕਾਰਨ ਸੜ੍ਹਕੀ ਹਾਦਸੇ ਵਾਪਰਦੇ ਰਹਿੰਦੇ ਹਨ। ਅਜਿਹਾ ਹੀ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਮੁਕਤਸਰ ਮਲੋਟ ਰੋਡ ਤੋਂ ਸਾਹਮਣੇ ਆਇਆ ਜਿਥੇ ਇੱਕ ਮੋਟਰਸਾਇਕਲ ਮੂਹਰੇ ਅਵਾਰਾ ਪਸ਼ੂ ਆਉਣ ਕਾਰਨ 2 ਵਿਅਕਤੀ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਿਕ ਗੁਰਬਚਨ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਰੁਪਾਣਾ ਅਤੇ ਬੁੱਧ ਰਾਮ ਪੁੱਤਰ ਸੱਜਣ ਸਿੰਘ ਵਾਸੀ ਰੁਪਾਣਾ ਜੋ ਆਪਣੇ ਡੀਲਕਸ ਮੋਟਰਸਾਇਕਲ ਪੀਬੀ. 30 ਕਿਯੂ 3683 ’ਤੇ ਆਪਣੀ ਮੰਜ਼ਿਲ ਵੱਲ ਜਾ ਰਹੇ ਸੀ ਤਾਂ ਪਿੰਡ ਮਹਿਰਾਜ ਵਾਲਾ ਤੋਂ ਥੋੜਾ ਅੱਗੇ ਹਲਕਾ ਮਲੋਟ ਦੀ ਹਦੂੰਦ ਅੰਦਰ ਉਨ੍ਹਾਂ ਦੇ ਮੋਟਰਸਾਇਕਲ ਮੂਹਰੇ ਅਵਾਰਾ ਪਸ਼ੂ ਆਉਣ ਕਾਰਨ ਉਨ੍ਹਾਂ ਦਾ ਮੋਟਰਸਾਇਕਲ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਦੋਵੇਂ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਉਧਰ ਘਟਨਾ ਸਥਾਨ ’ਤੇ ਪੁੱਜੀ ਸੜ੍ਹਕ ਸੁਰੱਖਿਆ ਫੋਸਸ ਦੀ ਟੀਮ ਨੇ ਜਖ਼ਮੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਗੁਰਬਚਨ ਸਿੰਘ ਪੁੱਤਰ ਸੱਜਣ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਬੁੱਧ ਰਾਮ ਜਖ਼ਮੀ ਹਾਲਤ ’ਚ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹੈ।
ਕੈਪਸ਼ਨ: ਸੜ੍ਹਕ ਹਾਦਸੇ ’ਚ ਨੁਕਸਾਨਿਆ ਗਿਆ ਮੋਟਰਸਾਇਕਲ।





