ਸ਼੍ਰੋਮਣੀ ਅਕਾਲੀ ਦਲ ‘ਵਾਰਸ ਪੰਜਾਬ ਦੇ’ ਵੱਲੋਂ ਬਠਿੰਡਾ ਦਿਹਾਤੀ ਵਿੱਚ ਵੱਡਾ ਸਿਆਸੀ ਧਮਾਕਾ ਕਰਨ ਦੀ ਤਿਆਰੀ 

Spread the love
 ਸਾਬਕਾ ਅਧਿਕਾਰੀ ਨੂੰ ਦਿੱਤੀ ਜਾ ਸਕਦੀ ਹੈ ਹਲਕੇ ਦੀ ਜ਼ਿੰਮੇਵਾਰੀ
ਬਠਿੰਡਾ 24 ਮਾਰਚ (ਸੁਰਿੰਦਰਪਾਲ ਸਿੰਘ):ਸ਼੍ਰੋਮਣੀ ਅਕਾਲੀ ਦਲ “ਵਾਰਸ ਪੰਜਾਬ ਦੇ” ਪਾਰਟੀ ਵੱਲੋਂ ਬਠਿੰਡਾ ਦਿਹਾਤੀ ਵਿੱਚ ਸਿਆਸੀ ਧਮਾਕਾ ਕਰਨ ਦੀ ਤਿਆਰੀ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਸਰਗਰਮੀ ਦਿਖਾਈ ਜਾ ਰਹੀ ਹੈ। ਇਸੇ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਵੀ ਕਈ ਹਲਕਿਆਂ ਦੇ ਇੰਚਾਰਜ ਲਾਉਣ ਤੋਂ ਬਾਅਦ ਬਠਿੰਡਾ ਦਿਹਾਤੀ ਵਿੱਚ ਵੀ ਆਪਣਾ ਬੰਦਾ ਨਿਯੁਕਤ ਕਰਨ ਦੀ ਤਿਆਰੀ ਹੈ। ਜਾਣਕਾਰੀ ਅਨੁਸਾਰ ਦਿਹਾਤੀ ਵਿੱਚ ਪਾਰਟੀ ਦੀ ਲੀਡਰਸ਼ਿਪ ਕੋਈ ਵਧੀਆ ਤੇ ਸੂਝਵਾਨ ਚਿਹਰਾ ਲੱਭ ਰਹੀ ਹੈ। ਆਗੂਆਂ ਵੱਲੋਂ ਇਸ ਸਬੰਧੀ ਇੱਕ ਸਾਬਕਾ ਅਧਿਕਾਰੀ ਨਾਲ ਵੀ ਗੱਲ ਚਲਾਈ ਜਾ ਰਹੀ ਹੈ ਜੋ ਕਿ ਆਪਣੇ ਮਹਿਕਮੇ ਵਿੱਚ ਬੜੇ ਹੀ ਇਮਾਨਦਾਰ ਅਫਸਰ ਰਹੇ ਤੇ ਉਹਨਾਂ ਨੇ ਕਾਫੀ ਚੰਗਾ ਕੰਮ ਕੀਤਾ ਤੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਵੀ ਉਹਨਾਂ ਦਾ ਚੰਗਾ ਸਹਿਚਾਰ ਹੈ, ਇਸੇ ਲਈ ਪਾਰਟੀ ਆਗੂਆਂ ਦਾ ਜ਼ੋਰ ਲੱਗ ਰਿਹਾ ਹੈ ਕਿ ਇਸ ਅਧਿਕਾਰੀ ਨੂੰ ਬਠਿੰਡਾ ਦਿਹਾਤੀ ਦੀ ਵਾਂਗ ਡੋਰ ਸੌਂਪੀ ਜਾਵੇ। ਸੂਤਰ ਦੱਸਦੇ ਹਨ ਕਿ ਵਿਸਾਖੀ ਦੇ ਨੇੜੇ ਪਾਰਟੀ ਵੱਲੋਂ ਇਸ ਸਾਬਕਾ ਅਧਿਕਾਰੀ ਨੂੰ ਹਲਕਾ ਇੰਚਾਰਜ ਲਾਇਆ ਜਾ ਸਕਦਾ ਹੈ ਅਤੇ ਚੋਣ ਲੜਾਈ ਜਾ ਸਕਦੀ ਹੈ। ਜਾਣਕਾਰੀ ਦੇ ਅਨੁਸਾਰ ਇਸ ਅਧਿਕਾਰੀ ਦਾ ਪਿੰਡ ਬਠਿੰਡਾ ਦਿਹਾਤੀ ਦੇ ਵਿੱਚ ਹੀ ਪੈਂਦਾ ਹੈ ਤੇ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਹੋਰ ਸਿਆਸੀ ਪਾਰਟੀਆਂ ਨੇ ਅਜੇ ਤੱਕ ਕੋਈ ਵੀ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਾਰਿਆ। ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਦਲ ਨੇ ਹਲਕੇ ਦੇ ਪਿੰਡਾਂ ਵਿੱਚੋਂ ਕਿਸੇ ਵੀ ਉਮੀਦਵਾਰ ਨੂੰ ਨਹੀਂ ਉਤਾਰਿਆ।ਇਸੇ ਤਰ੍ਹਾਂ ਹੀ ਕਾਂਗਰਸ ਦਾ ਹਾਲ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਬਾਹਰੋਂ ਵਿਅਕਤੀ ਲਿਆ ਕੇ ਟਿਕਟ ਦਿੱਤੀ ਗਈ, ਜਿਸ ਕਰਕੇ ਹੁਣ ਹਲਕੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਸੂਝਵਾਨ ਵਰਕਰ ਇਸ ਗੱਲ ‘ਤੇ ਚਿੰਤਨ ਕਰ ਰਹੇ ਹਨ ਕਿ ਜੇਕਰ ਵੋਟਾਂ ਬਠਿੰਡਾ ਦਿਹਾਤੀ ਦੇ 64 ਪਿੰਡਾਂ ਦੇ ਲੋਕਾਂ ਨੇ ਪਾਉਣੀਆਂ ਹਨ ਤਾਂ ਫਿਰ ਉਮੀਦਵਾਰ ਇਹਨਾਂ ਪਿੰਡਾਂ ਵਿੱਚੋਂ ਕਿਉਂ ਨਹੀਂ ਹੋ ਸਕਦਾ ?
  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *