ਸਤਿਗੁਰੂ  ਰਵਿਦਾਸ ਮਹਾਰਾਜ ਜੀ ਦੇ ਜੀਵਨ ਫ਼ਲਸਫ਼ੇ ਤੇ ਹੋਇਆ ਪਹਿਲਾ ਸੈਮੀਨਾਰ ਯਾਦਗਾਰੀ ਹੋ ਨਿੱਬੜਿਆ

Spread the love
ਆਪਣੀ ‌ਅਧਿਆਤਮਕ ਸ਼ਕਤੀ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ  ਨੇ ਸਮਕਾਲ ਦੇ ਰਾਜੇ ਰਾਣੀਆਂ ਨੂੰ ਗੁਰੂ ਸ਼ਬਦ ਨਾਲ ਜੋੜਿਆ : ਡਾ. ਕਮਲਜੀਤ ਸਿੰਘ
ਹੁਸ਼ਿਆਰਪੁਰ  24 ਮਾਰਚ ( ਤਰਸੇਮ ਦੀਵਾਨਾ ) – ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵੱਲੋਂ ਸੂਬੇ ਭਰ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਦੇ ਕੀਤੇ ਫ਼ੈਸਲੇ ਦੇ ਸਬੰਧ ਵਿਚ ਇਸ ਲੜੀ ਤਹਿਤ ਪਹਿਲਾ ਸੈਮੀਨਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਫ਼ਲਸਫ਼ੇ ਤੇ ਸੰਵਾਦ, ਸਮਾਜ ਤੇ ਵਿਚਾਰ’ ਵਿਸ਼ੇ ਤੇ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਚ ਮਿਲਕਫੈੱਡ ਪੰਜਾਬ ਦੇ ਸਾਬਕਾ ਜੀ ਐੱਮ ਬਲਵਿੰਦਰ ਸਿੰਘ ਜਾਤੀਵਾਲ ਦੀ ਪ੍ਰਧਾਨਗੀ ਵਿਚ ਕਰਾਇਆ ਗਿਆ। ਇਸ ਸੈਮੀਨਾਰ ਵਿਚ ਵਿਸ਼ੇਸ਼ ਪੇਪਰ ਪੜ੍ਹਨ ਲਈ ਦਿਲੀ ਯੂਨੀਵਰਸਿਟੀ ਦੇ ਦਿਆਲ ਕਾਲਜ ਦੇ ਪ੍ਰੋਫੈਸਰ ਡਾ. ਕਮਲਜੀਤ ਸਿੰਘ ਪੁੱਜੇ, ਉਨ੍ਹਾਂ ਤੋਂ ਇਲਾਵਾ ਸਾਬਕਾ ਪ੍ਰਿੰਸੀਪਲ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਜੀਵਨ ਤੇ ਵਿਸ਼ੇਸ਼ ਖੋਜਕਾਰ ਡਾ. ਗੁਰਮੀਤ ਸਿੰਘ ਕਲੱਰਮਾਜਰੀ ਨੇ ਵੀ ਪੇਪਰ ਪੜ੍ਹਿਆ, ਇਸ ਸੈਮੀਨਾਰ ਵਿਚ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਤੇ ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਡਾ. ਸਰਬਜੀਤ ਸਿੰਘ ਨੇ ਕੁੰਜੀਵਤ ਭਾਸ਼ਣ ਦਿੱਤਾ। ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਸੁਰਜੀਤ ਸਿੰਘ ਭਦੌੜ ਤੇ ਵਿਸ਼ੇਸ਼ ਮਹਿਮਾਨ ਦਲਜੀਤ ਸਿੰਘ ਜੀ ਐੱਮ ਵੇਰਕਾ ਮਿਲਕ ਪਲਾਂਟ ਲੁਧਿਆਣਾ ਸਨ। ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਦੇ ਮੁੱਖ ਕੋਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਦੀ ਅਗਵਾਈ ਵਿਚ ਕਰਾਏ ਜਾ ਰਹੇ ਸੈਮੀਨਾਰਾਂ ਦੀ ਲੜੀ ਵਿਚ ਪਹਿਲੇ ਸੈਮੀਨਾਰ ਵਿਚ ਕੁੰਜੀਵਤ ਭਾਸ਼ਣ ਦਿੰਦਿਆਂ ਡਾ. ਸਰਬਜੀਤ ਸਿੰਘ ਨੇ ਕਿਹਾ ਸਤਿਗੁਰੂ  ਰਵਿਦਾਸ ਮਹਾਰਾਜ ਜੀ ਦੀ ਬਾਣੀ ਵਿਚ ਬੇਗਮਪਰੇ ਦਾ ਸੰਕਲਪ ਦੁਨੀਆ ਨੂੰ ਇਕਸਾਰਤਾ ਦਾ ਸੰਦੇਸ਼ ਦਿੰਦਾ ਹੈ। ਸ਼੍ਰੀ  ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਬਾਣੀ ਹੈ, ਜਿਸ ਵਿਚ ਉਨ੍ਹਾਂ ਨੇ ਜਿੱਥੇ ਕ੍ਰਾਂਤੀਕਾਰੀ ਵਿਚਾਰਾਂ ਵਿਚ ਰਾਜਨੀਤੀ ਦਾ ਗਿਆਨ ਵੀ ਦਿੱਤਾ  ਤੇ ਅਧਿਆਤਮਿਕਤਾ ਦੀ ਗੱਲ ਵੀ ‘ਗੁਰਪ੍ਰਸਾਦ’ ਦਾ ਸੰਦੇਸ਼ ਦਿੰਦਿਆਂ ‘ਸ਼ਬਦ ਗੁਰੂ’ ਦੀ ਦੁਨੀਆ ਵਿਚ ਅਹਿਮੀਅਤ ਦੱਸੀ। ਇਸ ਮੌਕੇ  ਪੇਪਰ ਪੜ੍ਹਦਿਆਂ ਡਾ. ਕਮਲਜੀਤ ਸਿੰਘ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿੱਥੇ ਜਾਤ ਪਾਤ ਨੂੰ ਮੁੱਢੋਂ ਰੱਦ ਕਰਦੇ ਹਨ, ਉੱਥੇ ਹੀ ਉਹ ਆਪਣੀ ਅਧਿਆਤਮਿਕ ਸ਼ਕਤੀ ਨਾਲ ਉਨ੍ਹਾਂ ਦੇ ਸਮਕਾਲ ਦੇ ਰਾਜਿਆਂ ਤੇ  ਰਾਣੀਆਂ ਦੇ ਗੁਰੂ ਬਣੇ ਤੇ ਉਨ੍ਹਾਂ ਨੂੰ ਗੁਰੂਸ਼ਬਦ ਨਾਲ ਜੋੜਿਆ,। ਡਾ. ਗੁਰਮੀਤ ਸਿੰਘ ਕਲੱਰਮਾਜਰੀ ਨੇ ਪੇਪਰ ਪੜ੍ਹਦਿਆਂ ਕਿਹਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਚਲਾਏ ਜਾ ਰਹੇ ਮਿਸ਼ਨ ਅਤੇ ਉਨ੍ਹਾਂ ਦੇ ਸੰਕਲਪ ਤੋਂ ਸੇਧ ਲੈਂਦਿਆਂ ਹੁਣ ਦੁਨੀਆ ਵਿਚ ਮਾਨਵਤਾ ਦੀ ਏਕਤਾ ਦੀ ਗੱਲ ਕੀਤੀ ਜਾ ਰਹੀ ਹੈ, ਉਹ ਇਨਸਾਨ ਨਾਲ ਇਨਸਾਨ ਹੋ ਰਹੀਆਂ ਲੜਾਈਆਂ ਨੂੰ
ਇਨਸਾਨੀਅਤ ਦਾ ਨਾਸ ਕਰਨ ਵਾਲੀ ਖ਼ਤਰਨਾਕ ਪਿਰਤ ਦੱਸਦੇ ਹਨ। ਇਸ ਵੇਲੇ ਸਵਾਲਾਂ-ਜਵਾਬ ਦੇ ਚੱਲੇ ਸੈਸ਼ਨ ਵਿਚ ਉੱਘੇ ਲੇਖਕ ਨਵਤੇਜ ਗੜ੍ਹਦੀਵਾਲਾ, ਪਰਮਜੀਤ ਸਿੰਘ ਜਾਗ੍ਰਿਤੀ, ਸੰਤ ਸਤਵਿੰਦਰ ਸਿੰਘ ਹੀਰਾ, ਪਰਮਿੰਦਰ ਸਿੰਘ ਪਟਿਆਲਾ, ਲੇਖਕ ਜਸਵੰਤ ਸਿੰਘ, ਅਮਰਜੀਤ ਸ਼ੇਰਪੁਰੀ ਆਦਿ ਹੋਰ ਕਈਆਂ ਵੱਲੋਂ ਉਠਾਏ ਸਵਾਲਾਂ ਦੇ ਵਿਦਵਾਨਾਂ ਨੇ ਜਵਾਬ ਦਿੱਤੇ। ਸੰਸਥਾ ਦੇ ਮੁੱਖ ਸਰਪ੍ਰਸਤ ਬਲਵਿੰਦਰ ਸਿੰਘ ਜਾਤੀਵਾਲ ਨੇ ਕਿਹਾ ਕਿ ਜੋ ਸਵਾਲ ਇੱਥੇ ਉਠਾਏ ਗਏ ਹਨ ਉਨ੍ਹਾਂ ਦਾ ਅਗਲੇ ਸੈਮੀਨਾਰਾਂ ਵਿਚ ਕੋਰ ਕਮੇਟੀ ਵਿਚ ਵਿਚਾਰ ਕਰਕੇ ਜਵਾਬ ਦਿੱਤਾ ਜਾਵੇਗਾ, ਇਸ ਵੇਲੇ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਇਨ੍ਹਾਂ ਸੈਮੀਨਾਰਾਂ ਵਿਚ ਸਿਰਫ਼ ਸਤਿਗੁਰੂ ਰਵੀਦਾਸ ਜੀ ਨਾਮ ਲੇਵਾ ਕੌਮ ਦੇ ਵਿਦਵਾਨ ਹੀ ਪੇਪਰ ਨਹੀਂ ਪੜ੍ਹਨਗੇ ਸਗੋਂ ਇਨ੍ਹਾਂ ਸੈਮੀਨਾਰ ਵਿਚ ਹੋਰ ਵਿਦਵਾਨ ਵੀ ਪੇਪਰ ਪੜ੍ਹਨ ਲਈ ਸੱਦੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਅਗਲਾ ਸੈਮੀਨਾਰ ਜਲੰਧਰ ਵਿਖੇ 5 ਅਪਰੈਲ ਨੂੰ ਹੋਵੇਗਾ। ਇਸ ਵੇਲੇ ਲੋਕ ਸੰਪਰਕ ਪੰਜਾਬ ਦੇ ਡਿਪਟੀ ਡਾਇਰੈਕਟਰ ਪ੍ਰਭਜੀਤ ਸਿੰਘ ਨੱਥੂਵਾਲ, ਐਨ ਬੀ ਟੀ ਤੋਂ ਮਿਸਰਦੀਪ ਸਿੰਘ ਦਿਲੀ ਤੋਂ, ਪ੍ਰੋ. ਲਾਲ ਬਹਾਦਰ ਭਾਟੀਆ ਜਲੰਧਰ, ਇੰਜ. ਜਗਦੀਸ਼ ਲਾਲ ਬੱਧਣ ਹੁਸ਼ਿਆਰਪੁਰ, ਕੁਲਦੀਪ ਚੰਦ ਨੰਗਲ (ਰੋਪੜ), ਡਾ. ਸੰਤੋਖ ਸੁੱਖੀ ਪਟਿਆਲਾ, ਸਤਨਾਮ ਸਿੰਘ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ, ਹਰਦੇਵ ਸਿੰਘ ਬੋਪਾਰਾਏ ਆਦਿ ਨੇ ਵੀ ਸਵਾਲ ਖੜੇ ਕੀਤੇ। ਇਸ ਸੈਮੀਨਾਰ ਦਾ ਡੀ-5 ਪੰਜਾਬੀ ਚੈਨਲ ਤੋਂ ਇਲਾਵਾ ਹੋਰ ਕਈ ਚੈਨਲਾਂ ਨੇ ਲਾਈਵ ਵੀ ਦਿਖਾਇਆ ਗਿਆ ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *