ਐਸ.ਜੀ.ਪੀ.ਸੀ. ਦੇ ਖਿਲਾਫ  ਹਾਈਕੋਰਟ ਨੇ ਸਿਟ ਬਣਾ ਕੇ 30 ਦਿਨਾਂ ਵਿਚ-ਇਨਵੈਸਟੀਗੇਸ਼ਨ ਕਰਕੇ ਚਲਾਣ ਪੇਸ਼ ਕਰਨ ਦੇ ਹੁਕਮ  : ਹਰਪਾਲ ਸਿੰਘ ਯੂ.ਕੇ

Spread the love
 ਅੰਮ੍ਰਿਤਸਰ 26 ਮਾਰਚ  (ਮਨਜੀਤ ਸਿੰਘ ਸ਼ੇਰਗਿੱਲ )  ਐਸ.ਜੀ.ਪੀ.ਸੀ. ਟਾਸਕ ਫੋਰਸ ਵਲੋਂ  ਕੀਤੀ ਧੱਕੇਸ਼ਾਹੀ ਤੇ ਅੰਮ੍ਰਿਤਸਰ ਦੀ ਪੁਲਿਸ ਨੇ ਯੋਗ ਕਾਰਵਾਈ ਨਹੀਂ ਕੀਤੀ ਗਈ ਕਾਨੂੰਨ ਦੇ ਅਨੁਸਾਰ ਬਣਦੀਆਂ ਧਰਾਵਾਂ ਨਾ ਲਾਈਆ ਅਤੇ ਨਾ ਹੀ ਬੰਦੇ ਨਾਮਜਦ ਕੀਤੇ ਤਾਂ ਅਸੀਂ ਤਿੰਨ ਸਾਲ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲਦੇ ਰਹੇ ਪਰ ਐਸ.ਜੀ.ਪੀ.ਸੀ. ਇਕ ਰਾਜਨੀਤਿਕ ਧਿਰ ਨਾਲ ਸਬੰਧ ਰੱਖਣ ਕਰਕੇ ਪੁਲਿਸ ਉਹਨਾਂ ਦਾ ਵਾਲ ਵਿੰਗਾ ਨਾ ਕਰ ਸਕੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਹਰਪਾਲ ਸਿੰਘ ਯੂ.ਕੇ ਨੇ ਪ੍ਰੈਸ ਕਾਨਫੰਰਸ ਦੌਰਾਨ ਦੱਸਿਆ ਕਿ ਮੈਨੂੰ ਧਮਕੀਆਂ ਦਿੰਦੇ ਹਨ ਕਹਿੰਦੇ ਕਿ  ਤੂੰ ਐਨ.ਆਰ.ਆਈ. ਸ਼ਹਿਰ ਛੱਡ ਜਾ ਨਹੀ ਤਾਂ ਤੈਨੂੰ ਅਸੀਂ ਮਰਵਾ ਦੇਵਾਂਗੇ ਇਸ ਸਬੰਧੀ ਮੈਂ ਬਹੁਤ ਸਾਰੀਆਂ ਦਰਖਾਸਤਾਂ ਦਿੱਤੀਆ। ਜਿਸ ਵਿਚ ਮੇਰੇ ਕੋਲ ਵੀਡਿਉ ਅਤੇ ਫੋਟੋਗ੍ਰਾਫ ਵੀ ਮੋਜੂਦ ਹਨ। ਫਿਰ ਮੈਂ ਮਾਨਯੋਗ ਹਾਈਕੋਰਟ ਵਿਚ ਰਿਟ ਨੰ. 7388 ਪਾਈ ਜਿਸ ਕਾਰਨ ਪਰਚਾ ਹੋਇਆ ਅਤੇ ਮੈਨੂੰ ਇਕ ਗੰਨਮੈਨ ਦਿੱਤਾ ਗਿਆ। ਪਰ ਜਿਹੜੇ ਤੰਬੂ ਇਹਨਾਂ ਨੇ ਰੋਡ ਦੇ ਬਾਹਰ ਲਾਏ ਸੀ ਉਹ ਮਾਨਯੋਗ ਦੀਆਂ ਡਿਰੈਕਸ਼ਨਾਂ ਤੇ ਤੰਬੂ ਲੈ ਕੇ ਇਹ ਭੱਜ ਗਏ। ਫਿਰ ਅਸੀਂ ਇਕ ਰਿਟ CRM-M-7560-2023 ਪਾਈ ਕਿ ਇਹਨਾਂ ਦੇ ਬਾਕੀ ਮੁਲਜਮ ਵੀ ਨਾਮਜਦ ਕੀਤੇ ਜਾਣ ਅਤੇ ਵਾਧਾ ਜੁਰਮ ਅਤੇ ਜੇ.ਸੀ.ਬੀ. ਮਸ਼ੀਨ ਨੂੰ ਜੋ ਇਹਨਾਂ ਨੇ ਮੌਕੇ ਤੇ ਫੜ ਲਈ ਸੀ ਉਸ ਸਮੇਂ ਦੇ ਮਾਨਯੋਗ ਐਸ.ਐਚ.ਓ. ਸਾਹਿਬ ਨੇ ਛੱਡ ਦਿੱਤਾ ਸੀ। ਇਸ ਤਰਾਂ ਅਸੀਂ ਦੋ ਤਿੰਨ ਸਾਲ ਧੱਕੇ ਖਾਂਦੇ ਰਹੇ ਫਿਰ ਮਿਤੀ 25-03-2026 ਨੂੰ ਮਾਨਯੋਗ ਹਾਈਕੋਰਟ ਨੇ ਡੀ.ਜੀ.ਪੀ. ਸਾਹਿਬ ਜੀ ਨੂੰ ਇਕ ਸਿਟ ਬਣਾਉਣ ਦੇ ਹੁਕਮ ਦਿੱਤੇ (ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ) ਜਿਸ ਵਿਚ ਅੰਮ੍ਰਿਤਸਰ ਦਾ ਕੋਈ ਵੀ ਪੁਲਿਸ ਅਫਸਰ ਨਹੀ ਹੋਵੇਗਾ। ਇਹ ਸਾਰੇ ਬਾਹਰੋਂ ਬਣਾ ਕੇ 30 ਦਿਨਾਂ ਵਿਚ ਪਰੋਪਰ ਇਨਵੈਸਟੀਗੇਸ਼ਨ ਅਤੇ 15 ਦਿਨਾਂ ਵਿਚ ਚਲਾਣ ਪੇਸ਼ ਕਰਨ ਅਤੇ ਮਿਤੀ 01-07-2026 ਨੂੰ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *