ਜੈਤੋ ਦੇ ਹਲਕਾ ਵਿਧਾਇਕ ਸ. ਅਮੋਲਕ ਸਿੰਘ ਹਲਕੇ ਦੇ ਲੋਕਾਂ ਦੀ ਪਹਿਲੀ ਪਸੰਦ ਬਣੇ

Spread the love
ਜੈਤੋ, 26 ਮਾਰਚ (ਹਰਵਿੰਦਰਪਾਲ ਸ਼ਰਮਾ) 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਵਿਧਾਨ ਸਭਾ ਹਲਕਾ ਜੈਤੋ ਤੋਂ ਮੌਜੂਦਾ ਸਰਕਾਰ ਦਾ ਵਿਧਾਇਕ ਚੁਣਿਆ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਹਲਕਾ ਜੈਤੋ ਅੰਦਰ ਵਿਧਾਇਕ ਕਿਸੇ ਹੋਰ ਪਾਰਟੀ ਦਾ ਚੁਣਿਆ ਜਾਂਦਾ ਸੀ ਅਤੇ ਸਰਕਾਰ ਕਿਸੇ ਹੋਰ ਪਾਰਟੀ ਦੀ ਹੁੰਦੀ ਸੀ। ਵਿਧਾਨ ਸਭਾ ਹਲਕਾ ਜੈਤੋ ਅੰਦਰ ਮੌਜੂਦਾ ਆਪ ਸਰਕਾਰ ਨੇ ਵਿਕਾਸ ਕਾਰਜਾਂ ਵਾਲੀ ਹਨੇਰੀ ਲਿਆਂਦੀ ਹੋਈ ਹੈ। ਇਸ ਹਲਕੇ ਦੇ ਨੌਜਵਾਨ ਵਿਧਾਇਕ ਸ. ਅਮੋਲਕ ਸਿੰਘ ਹਲਕਾ ਜੈਤੋ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਸੰਨ 2002 ਤੋਂ ਲੈ ਕੇ ਸੰਨ 2022 ਤੱਕ ਕਿਸੇ ਵੀ ਵਿਧਾਇਕ ਵੱਲੋਂ ਵਿਕਾਸ ਦੀ ਇੱਕ ਵੀ ਇੱਟ ਨਹੀਂ ਲਗਾਈ ਗਈ ਸੀ। ਵਿਰੋਧੀ ਪਾਰਟੀਆਂ ਵਾਲਿਆਂ ਦਾ ਇਹ ਵੀ ਮੰਨਣਾ ਹੈ ਕਿ ਆਪ ਦੇ ਹਲਕਾ ਜੈਤੋ ਤੋਂ ਵਿਧਾਇਕ ਸ. ਅਮੋਲਕ ਸਿੰਘ ਨੇ ਵਿਕਾਸ ਕਾਰਜਾਂ ਵਾਲੀ ਹਨੇਰੀ ਲਿਆਂਦੀ ਹੋਈ ਹੈ। ਇਸ ਵਿਧਾਨ ਸਭਾ ਹਲਕੇ ਵਿੱਚ ਮਨਤਾਰ ਸਿੰਘ ਬਰਾੜ, ਰਿਪਜੀਤ ਸਿੰਘ ਬਰਾੜ, ਜੋਗਿੰਦਰ ਸਿੰਘ ਪੰਜਗਰਾਈ ਅਤੇ ਮਾਸਟਰ ਬਲਦੇਵ ਸਿੰਘ ਕਲਿਆਣ ਨੇ ਆਪਣਾ ਕਾਰਜਕਾਲ ਪੂਰਾ ਕੀਤਾ ਅਤੇ ਹਲਕੇ ਦੇ ਵਿਕਾਸ ਕਾਰਜਾਂ ਵੱਲ ਕਿਸੇ ਵੀ ਵਿਧਾਇਕ ਦਾ ਧਿਆਨ ਨਹੀਂ ਗਿਆ। ਹਲਕੇ ਦੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਸਾਡੀ ਨਿਗਹਾ ਵਿੱਚ 2002 ਤੋਂ ਲੈ ਕੇ 2022 ਤੱਕ ਪੰਜਵੇਂ ਵਿਧਾਇਕ ਬਣੇ ਸ. ਅਮੋਲਕ ਸਿੰਘ ਨੇ ਜੈਤੋ ਹਲਕੇ ਦੇ ਪਿੰਡਾਂ ਅਤੇ ਜੈਤੋ ਸ਼ਹਿਰ ਦੀਆਂ ਸੜਕਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਲੋਕਾਂ ਦਾ ਮੰਨਣਾ ਹੈ ਕਿ ਸ. ਅਮੋਲਕ ਸਿੰਘ ਬਹੁਤ ਹੀ ਨਿਧੜਕ, ਦਲੇਰ ਅਤੇ ਤੱਕ ਅਣਥੱਕ ਵਿਧਾਇਕ ਹੈ ਜੋ ਕਿ ਬਿਨਾਂ ਝਿਜਕ ਤੋਂ ਆਪਣੇ ਪਾਰਟੀ ਵਰਕਰਾਂ ਨਾਲ ਖੜਦਾ ਹੈ ਅਤੇ ਕਿਸੇ ਵੀ ਪਾਰਟੀ ਵਰਕਰ ਨੂੰ ਤੱਤੀ ਵਾਅ ਤੱਕ ਨਹੀਂ ਲੱਗਣ ਦਿੰਦਾ। ਹਲਕੇ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਹਲਕਾ ਜੈਤੋ ਦੇ ਵਿਧਾਇਕ ਸ. ਅਮੋਲਕ ਸਿੰਘ ਨੇ ਅੱਜ ਤੱਕ ਵਿਰੋਧੀ ਪਾਰਟੀਆਂ ਨੂੰ ਸਿਰ ਤੱਕ ਨਹੀਂ ਚੱਕਣ ਦਿੱਤਾ। ਜੈਤੋ ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਹਲਕੇ ਦੇ ਵਿਧਾਇਕ ਸ. ਅਮੋਲਕ ਸਿੰਘ ਕੋਲ ਗਏ ਕਿਸੇ ਵੀ ਪਾਰਟੀ ਦੇ ਵਿਅਕਤੀ ਨੂੰ ਕੰਮ ਤੋਂ ਜਵਾਬ ਦਿੱਤਾ ਹੋਵੇ ਜਾਂ ਉਹਨਾਂ ਨੂੰ ਕਿਸੇ ਕੰਮ ਪੱਖੋ ਨਰਾਜ਼ ਕੀਤਾ ਹੋਵੇ ਇਹ ਅੱਜ ਤੱਕ ਅਸੀਂ ਕਦੇ ਵੀ ਨਹੀਂ ਸੁਣਿਆ। ਜੈਤੋ ਦੇ ਹਲਕਾ ਵਿਧਾਇਕ ਸ. ਅਮੋਲਕ ਸਿੰਘ ਦੀ ਵਿਰੋਧੀ ਪਾਰਟੀਆਂ ਵਾਲੇ ਵੀ ਵਿਕਾਸ ਦੇ ਪੱਖੋਂ ਖੁਦ ਤਰੀਫ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ।
  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *