ਸਰਕਾਰੀ ਹਾਈ ਸਮਾਰਟ ਸਕੂਲ ਸਰਕਾਰੀ ਮੁਕਾਰੀ ਅਤੇ ਪ੍ਰਾਇਮਰੀ ਸਮਾਰਟ ਸਕੂਲ ਮੁਕਾਰੀ  ਵਿੱਚ ਮੈਗਾ ਪੀਟੀਐਮ  ਅਤੇ ਸ਼ਾਨਦਾਰ ਨਤੀਜਾ ਐਲਾਨਿਆ ਗਿਆ

Spread the love
ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
  ਨੂਰਪੁਰ ਬੇਦੀ  28 ਮਾਰਚ: ਦਲਜੀਤ ਚਨੌਲੀ   ਸਰਕਾਰੀ ਪ੍ਰਾਇਮਰੀ ਸਮਾਰਟ ਅਤੇ ਸਰਕਾਰੀ ਹਾਈ ਸਮਾਰਟ  ਸਕੂਲ ਮਕਾਰੀ  ਨਾ ਸ਼ਾਨਦਾਰ ਨਤੀਜਾ ਐਲਾਨਿਆ ਗਿਆ ਇਸ ਮੌਕੇ ਜਮਾਤਾਂ ਦੇ ਸਲਾਨਾ ਨਤੀਜੇ ਘੋਸ਼ਿਤ ਕੀਤੇ ਗਏ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨਾਲ ਰਿਪੋਰਟ ਕਾਰਡ ਸਾਂਝੇ ਕੀਤੇ ਗਏ। ਸਕੂਲ ਮੈਨੇਜਮੈਂਟ ਕਮੇਟੀ ਦੇ  ਚੇਅਰਪਰਸਨ ਸਤਨਾਮ ਸਿੰਘ ਬੈਂਸ ਸਰਪੰਚ ਗੁਰਦੀਪ ਕੌਰ ਮਕਾਰੀ  ਅਤੇ ਹੈੱਡ ਟੀਚਰ ਸੁਨੰਦਾ ਸ਼ਰਮਾ ਨੇ ਉੱਤਮ ਨਤੀਜੇ ਹਾਸਲ ਕਰਨ ਵਾਲੇ ਅਤੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਇਸ ਸ਼ਾਨਦਾਰ ਨਤੀਜੇ ਦੌਰਾਨ ਵਿਦਿਆਰਥੀਆਂ ਦੀ ਸਾਲ ਭਰ ਦੀ ਪੜ੍ਹਾਈ, ਸਰਵਪੱਖੀ ਵਿਕਾਸ ਅਤੇ ਸਕੂਲ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਮਾਪਿਆਂ ਨਾਲ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਨਾਲ ਮਾਪਿਆਂ ਦੀ ਸਕੂਲ ਪ੍ਰਬੰਧਨ ਵਿੱਚ ਭਾਗੀਦਾਰੀ ਵਧਾਉਣ ਅਤੇ ਬੱਚਿਆਂ ਦੀ ਸਿੱਖਿਆ ਵਿੱਚ ਸਰਗਰਮ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਕੁਝ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਅਤੇ ਹੋਰ ਵੀ ਪਿੰਡ ਦੇ ਉੱਚ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ  ਇਸ ਮੌਕੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ, ਕਾਪੀਆਂ ਅਤੇ ਪੈਨਸਲਾਂ ਦੇ ਕੇ ਸਨਮਾਨਿਤ ਕੀਤਾ ਗਿਆ  ਇਸ ਮੌਕੇ ਹੈਡ ਟੀਚਰ ਸਨੰਦਾ ਸ਼ਰਮਾ  ਸੀਐਚਟੀ ਹਰਦੀਪ ਸਿੰਘ ਔਲਖ ਹਰਮੇਸ਼ਰ ਰਜੇਸ਼ ਸਰ ਜਤਿੰਦਰ ਕੌਰ ਮੈਡਮ ਦਲਜੀਤ ਕੌਰ ਮੈਡਮ ਗੁਰਵਿੰਦਰ ਸਰ ਲਲਿਤਸਰ ਵਰਿੰਦਰ ਸਿੰਘ ਮੋਨਕਾ ਰਾਣੀ ਮੈਡਮ ਸਾਬਕਾ ਸੀਐਚਟੀ ਦੇਵਕੀ ਦੇਵੀ ਅਤੇ ਪਿੰਡ ਦੀਆਂ ਹੋਰ ਪ੍ਰਮੁੱਖ ਹਸਤੀਆਂ ਸਮੇਤ ਵੱਡੀ ਗਿਣਤੀ ਵਿੱਚ ਮਾਪੇ ਅਤੇ ਪਿੰਡ ਵਾਸੀ ਹਾਜ਼ਰ ਸਨ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *