ਪ੍ਰਾਚੀਨ ਸ੍ਰੀ ਰਾਮ ਮੰਦਿਰ ਵਿਖੇ 2 ਅਪ੍ਰੈਲ ਨੂੰ ਸ਼੍ਰੀ ਬਾਲਾਜੀ ਮਹਾਰਾਜ ਦੇ ਜਨਮ ਉੱਤਸਵ ਤੇ ਵਿਸ਼ਾਲ ਭਜਨ ਸੰਧਿਆ ਦਾ ਕੀਤਾ ਜਾ ਰਿਹਾ ਅਯਾਜੋਨ 

Spread the love
 ਬੱਸੀ ਪਠਾਣਾ, 29 ਮਾਰਚ (ਉਦੇ ਧੀਮਾਨ): ਪ੍ਰਾਚੀਨ ਸ੍ਰੀ ਰਾਮ ਮੰਦਿਰ ਪ੍ਰਬੰਧਕ ਕਮੇਟੀ ਬੱਸੀ ਪਠਾਣਾਂ ਵੱਲੋ 2 ਅਪ੍ਰੈਲ ਨੂੰ ਸ਼੍ਰੀ ਬਾਲਾ ਜੀ ਮਹਾਰਾਜ ਦੇ ਜਨਮ ਉੱਤਸਵ ਤੇ ਸਵੇਰੇ 8 ਵਜੇ ਤੋਂ ਆਖੰਡ ਹਨੂਮਾਨ ਚਾਲੀਸਾ ਦੇ ਪਾਠ ਅਤੇ ਸ਼ਾਮ ਨੂੰ ਵਿਸ਼ਾਲ ਭਜਨ ਸੰਧਿਆ ਦੇ ਸਬੰਧ ਵਿੱਚ ਭਗਤਾਂ ਦੇ ਘਰਾਂ ਵਿੱਚ ਸ਼੍ਰੀ ਹਨੂਮਾਨ ਚਾਲੀਸਾ ਜੀ ਦੇ ਪਾਠ ਕੀਤੇ ਜਾ ਰਹੇ ਹਨ। ਇਸ ਲੜੀ ਦੇ ਤਹਿਤ ਰਾਮ ਮੰਦਰ ਕਮੇਟੀ ਦੇ ਮੈਂਬਰ ਦੀਵਲ ਕੁਮਾਰ ਹੈਰੀ ਦੇ ਗ੍ਰਹਿ ਵਿਖੇ ਸ਼੍ਰੀ ਹਨੂਮਾਨ ਚਾਲੀਸਾ ਜੀ ਦਾ ਪਾਠ ਕੀਤਾ ਗਿਆ ਅਤੇ ਸ਼੍ਰੀ ਹਰਿਨਾਮ ਸੰਕੀਰਤਨ ਮੰਡਲ ਬੱਸੀ ਪਠਾਣਾ ਵੱਲੋਂ ਭੱਜਣਾ ਦਾ ਗੁਣਗਾਣ ਕਰਕੇ ਵਿਸੇਸ਼ ਤੌਰ ਤੇ ਹਾਜ਼ਰੀ ਲਗਵਾਈ ਗਈ। ਇਸ ਮੌਕੇਂ ਮੰਦਰ ਦੇ ਸੀਨੀਅਰ ਮੈਂਬਰ ਮਾਰੂਤ ਮਲਹੋਤਰਾ ਨੇ ਦੱਸਿਆ ਕਿ ਸ਼੍ਰੀ ਹਨੂੰਮਾਨ ਜੀ ਦੇ ਜਨਮ ਉੱਤਸਵ ਦਾ ਭਗਤਾਂ ਵਿੱਚ ਬਹੁਤ ਉਤਸਾਹ ਹੈ। ਉਨ੍ਹਾਂ ਦੱਸਿਆ ਕਿ ਪੂਰੀ ਵਿਧੀ ਵਿਧਾਨ ਪੂਜਾ ਨਾਲ ਸਾਲਾਸਰ ਧਾਮ ਤੋਂ ਸ੍ਰੀ ਸਾਲਾਸਰ ਬਾਲਾ ਜੀ ਮਹਾਰਾਜ ਜੀ ਦੇ ਸਵਰੂਪ ਮੰਦਿਰ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਿਤ ਜਿੰਦਲ ਤੇ ਰਾਜਨ ਭੱਲਾ ਵੱਲੋਂ ਵਿਸ਼ਾਲ ਭਜਨ ਸੰਧਿਆ ਵਿੱਚ ਪ੍ਰਸ਼ਾਦ ਦੇ ਨਾਲ ਸਪ੍ਰੇਮ ਭੇਂਟ ਕੀਤੇ ਜਾਣਗੇ ਅਤੇ ਮੰਦਰ ਕਮੇਟੀ ਦੇ ਸਲਾਹਕਾਰ ਐਡਵੋਕੇਟ ਅੰਕੁਸ਼ ਖੱਤਰੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਹਨੂੰਮਾਨ ਜੀ ਦਾ ਜਨਮ ਉੱਤਸਵ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਹਨੂੰਮਾਨ ਜੀ ਦਾ ਜਨਮ ਉੱਤਸਵ ਵੀਰਵਾਰ, 2 ਅਪ੍ਰੈਲ ਨੂੰ ਹੈ, ਅਤੇ ਰਾਤ ਨੂੰ ਇੱਕ ਵਿਸ਼ਾਲ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ‘ਤੇ ਦੀਵਲ ਕੁਮਾਰ ਹੈਰੀ ਨੇ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਾਚੀਨ ਸ੍ਰੀ ਰਾਮ ਮੰਦਿਰ ਕਮੇਟੀ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਸ਼ੁਭ ਕੰਮ ਲਈ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਅਤੇ ਸ਼੍ਰੀ ਬਾਲਾ ਜੀ ਮਹਾਰਾਜ ਦੀ ਕਿਰਪਾ ਦਾ ਪਾਤਰ ਬਣਾਇਆ ਅਤੇ ਕਮੇਟੀ ਦੁਆਰਾ ਕੀਤੇ ਗਏ ਧਾਰਮਿਕ ਅਤੇ ਸਮਾਜਿਕ ਕੰਮਾਂ ਦੀ ਪ੍ਰਸ਼ੰਸ਼ਾ ਕਰਦੇ ਹੋਏ ਮੰਦਿਰ ਕਮੇਟੀ ਨੂੰ ਹਰ ਪ੍ਰਕਾਰ ਦੀ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਦੀਵਲ ਕੁਮਾਰ ਹੈਰੀ ਵੱਲੋ ਭਗਤਾਂ ਲਈ ਲੰਗਰ ਦਾ ਵੀ ਵਿਸੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸ਼੍ਰੀ ਸੱਚਿਦਾਨੰਦ ਚੇਤਨ ਸਰਸਵਤੀ ਜੀ ਮਹਾਰਾਜ, ਮੰਦਰ ਦੇ ਮੁੱਖ ਪੁਜਾਰੀ ਪੰਡਿਤ ਸੇਵਕ ਰਾਮ ਸ਼ਰਮਾ, ਪੰਡਿਤ ਅਖਿਲੇਸ਼ ਸ਼ਰਮਾਂ, ਹੇਮਮਿੰਦਰ ਦਲਾਲ, ਐਡਵੋਕੇਟ ਅੰਕੁਸ਼ ਖੱਤਰੀ, ਓਮ ਪ੍ਰਕਾਸ਼ ਗੌਤਮ, ਮਾਰੂਤ ਮਲਹੋਤਰਾਂ, ਐਡਵੋਕੇਟ ਦੀਪਕ ਬੈਕਟਰ, ਅਮਿਤ ਜਿੰਦਲ, ਰਾਜਨ ਭੱਲਾ, ਰਿਸ਼ੀ ਸਿੰਗਲਾ, ਅੰਕੁਸ਼ ਸਿੰਗਲਾ, ਅਸ਼ੌਕ ਗੌਤਮ, ਨਰੇਸ਼ ਗੌਤਮ, ਦਿਨੇਸ਼ ਗੁਪਤਾ, ਰਾਜਨ ਬੱਤਰਾ, ਕੌਂਸਲਰ ਮਨਪ੍ਰੀਤ ਸਿੰਘ ਹੈਪੀ, ਕਰਮ ਚੰਦ ਬੱਤਰਾ, ਪ੍ਰਿੰਸ ਕੁਮਾਰ, ਕਿਸ਼ੋਰੀ ਲਾਲ ਚੁੱਘ, ਮਹੇਸ਼ ਧੀਮਾਨ, ਸੰਦੀਪ ਕੁਮਾਰ, ਪ੍ਰਦੀਪ ਕੁਮਾਰ, ਸਤਪਾਲ, ਸਾਬਕਾ ਕੌਂਸਲਰ ਰਵਿੰਦਰ ਕੁਮਾਰ ਪੱਪੂ, ਹਰਦੀਪ ਸਿੰਘ, ਅਮਰੀਕ ਸਿੰਘ, ਲਵਿਸ਼ ਸਹਿਗਲ , ਆਰੂਸ਼ ਮੜਕਨ, ਹਰਦੀਪ ਕੁਮਾਰ, ਡਾ.ਦਿਵੇਸ਼ ਕੁਮਾਰ, ਪ੍ਰੀਤਿਸ਼ ਸਹੋਤਰਾ, ਵਿੱਕੀ ਲੁਧਿਆਣਾ, ਰਾਜਵੀਰ ਧੀਮਾਨ, ਗੌਰਵ, ਪਿਯੂਸ਼ ਕੁਮਾਰ, ਯਸ਼ ਕੁਮਾਰ, ਹਰਮਨ, ਜਤੀਨ ਭਲਵਾਨ, ਹਰਮੇਸ਼ ਸ਼ਰਮਾ, ਗੁਗੀ ਕੁਮਾਰ ਤੋ ਇਲਾਵਾ ਸਮੂਹ ਸ਼ਹਿਰ ਵਾਸੀ ਹਾਜ਼ਰ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *