ਚੰਦਭਾਨ ਕਾਂਡ ਐਕਸ਼ਨ ਕਮੇਟੀ ਵੱਲੋਂ ਜੈਤੋ ‘ਚ ਮਾਰਚ ਕਰਨ ਦਾ ਐਲਾਨ 

Spread the love
ਰਹਿੰਦੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਦੀ ਮੰਗ
ਜੈਤੋ , 29 ਮਾਰਚ (ਹਰਵਿੰਦਰਪਾਲ ਸ਼ਰਮਾ) ਪਿਛਲੇ ਵਰ੍ਹੇ ਪੰਜ ਫਰਵਰੀ ਨੂੰ ਚੰਦਭਾਨ ਦੇ ਮਜ਼ਦੂਰਾਂ ‘ਤੇ ਗੋਲੀਆਂ ਚਲਾਉਣ ਅਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਦੋਸ਼ੀ ਗਮਦੂਰ ਸਿੰਘ ਪੱਪੂ ਅਤੇ ਹਰਵਿੰਦਰ ਸਿੰਘ ਜੱਜੀ ਦੀ ਗਿਰਫਤਾਰੀ ਨੂੰ ਸਾਂਝੇ ਸੰਘਰਸ਼ ਦੀ ਜਿੱਤ ਕਰਾਰ ਚੰਦਭਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ 4 ਅਪ੍ਰੈਲ ਨੂੰ ਜੈਤੋ ‘ਚ ਜੇਤੂ ਰੈਲੀ ਕਰਨ ਉਪਰੰਤ ਡੀ ਐਸ ਪੀ ਜੈਤੋ ਨੂੰ ਜਨਤਕ ਵਫ਼ਦ ਮਿਲ਼ਣ ਦਾ ਐਲਾਨ ਕੀਤਾ ਗਿਆ। ਇਹ ਫੈਸਲਾ ਅੱਜ ਸਥਾਨਕ ਨਹਿਰੂ ਪਾਰਕ ਵਿਖੇ ਐਕਸ਼ਨ ਕਮੇਟੀ ਆਗੂਆਂ ਦੀ ਹੋਈ ਮੀਟਿੰਗ ਦੌਰਾਨ ਲਿਆ ਗਿਆ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਮੇਟੀ ਦੇ ਕਨਵੀਨਰ ਮੰਗਾ ਸਿੰਘ ਵੈਰੋਕੇ ਨੇ ਦੱਸਿਆ ਕਿ ਮੀਟਿੰਗ ਵਿੱਚ ਕਮੇਟੀ ਦੇ ਆਗੂ ਲਛਮਣ ਸਿੰਘ ਸੇਵੇਵਾਲਾ, ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਸਿਕੰਦਰ ਸਿੰਘ ਅਜਿੱਤਗਿੱਲ , ਅਮੀ ਲਾਲ ਤੇ ਮੰਗਾ ਸਿੰਘ ਵੈਰੋਕੇ ਸ਼ਾਮਲ ਸਨ। ਐਕਸ਼ਨ ਕਮੇਟੀ ਆਗੂਆਂ ਨੇ ਆਖਿਆ ਕਿ ਦੋਸ਼ੀਆਂ ਖਿਲਾਫ ਐਸ ਸੀ / ਐਸ ਟੀ ਐਕਟ ਅਤੇ ਇਰਾਦਾ ਕਤਲ ਵਰਗੀਆਂ ਧਾਰਾਵਾਂ ਤਹਿਤ ਪਿਛਲੇ ਵਰ੍ਹੇ 10 ਫਰਵਰੀ ਨੂੰ ਪਰਚਾ ਦਰਜ ਹੋਣ ਦੇ ਬਾਵਜੂਦ ਹਲਕਾ ਵਿਧਾਇਕ ਅਮੋਲਕ ਸਿੰਘ ਅਤੇ ਐਸ ਐਸ ਪੀ ਫਰੀਦਕੋਟ ਪ੍ਰਗਿਆ ਜੈਨ ਦੀ ਸ਼ਹਿ ਕਾਰਨ ਪੁਲੀਸ ਵੱਲੋਂ ਦੋਸ਼ੀਆਂ ਨੂੰ ਗਿਰਫ਼ਤਾਰ ਨਹੀਂ ਸੀ ਕੀਤਾ ਗਿਆ ਪ੍ਰੰਤੂ ਐਕਸ਼ਨ ਕਮੇਟੀ ਵੱਲੋਂ ਲੜੇ ਗਏ ਜਥੇਬੰਦ ਅਤੇ ਕਾਨੂੰਨੀ ਸੰਘਰਸ਼ ਦੀ ਬਦੌਲਤ ਦੋਸ਼ੀਆਂ ਨੂੰ ਆਖਰ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਜੇਲ੍ਹ ਪੁਚਾਉਣ ‘ਚ ਸਫਲਤਾ ਹਾਸਲ ਕੀਤੀ ਗਈ। ਉਹਨਾਂ ਆਖਿਆ ਕਿ ਭਾਵੇਂ ਪੁਲਿਸ ਪ੍ਰਸ਼ਾਸਨ ਮੁੱਖ ਦੋਸ਼ੀਆਂ ਗਮਦੂਰ ਸਿੰਘ ਤੇ ਹਰਵਿੰਦਰ ਸਿੰਘ ਨੂੰ ਜੇਲ੍ਹ ਭੇਜਣ ਲਈ ਤਾਂ ਮਜਬੂਰ ਹੋ ਗਿਆ ਲੇਕਿਨ ਪੁਲਿਸ ਪੀੜਤਾਂ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ‘ਤੇ ਹਰਵਿੰਦਰ ਸਿੰਘ ਜੱਜੀ ਦੇ ਲੜਕੇ ਰੌਬਿਨ ਸਮੇਤ ਬਾਕੀ ਦੋਸ਼ੀਆਂ ਨੂੰ ਅਜ਼ੇ ਵੀ ਮੁਕੱਦਮੇ ‘ਚ ਸ਼ਾਮਲ ਕਰਕੇ ਗਿਰਫ਼ਤਾਰ ਨਹੀਂ ਕਰ ਰਹੀ। ਉਹਨਾਂ ਆਖਿਆ ਕਿ ਐਕਸ਼ਨ ਕਮੇਟੀ ਵੱਲੋਂ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਇਲਾਵਾ ਦਲਿਤ ਮਹਿਲਾ ਸਰਪੰਚ ਅਮਨਦੀਪ ਕੌਰ ਦੇ ਘਰ ‘ਚ ਜ਼ਬਰੀ ਦਾਖ਼ਲ ਹੋ ਕੇ ਉਹਨਾਂ ਦੇ ਘਰੋਂ ਸਮਾਨ ਦੀ ਲੁੱਟ ਮਾਰ ਅਤੇ ਭੰਨੜੋੜ ਕਰਨ ਸਬੰਧੀ ਧਰਾਵਾਂ ਦਰਜ਼ ਕਰਨ ਅਤੇ ਪੀੜਤਾਂ ਨੂੰ ਐਸ ਐਸ /ਐਸ ਟੀ ਐਕਟ ਤਹਿਤ ਰਹਿੰਦਾ ਮੁਆਵਜ਼ਾ ਦੇਣ ਆਦਿ ਮੰਗਾਂ ਨੂੰ ਲੈ ਕੇ 4 ਅਪ੍ਰੈਲ ਨੂੰ ਚੰਦਭਾਨ ‘ਚ ਰੈਲੀ ਕਰਨ ਉਪਰੰਤ ਜੈਤੋ ਵਿਖੇ ਵੀ ਪ੍ਰਦਰਸ਼ਨ ਕੀਤਾ ਜਾਵੇਗਾ। ਐਕਸ਼ਨ ਕਮੇਟੀ ਆਗੂਆਂ ਨੇ ਦੋਸ਼ ਲਾਇਆ ਕਿ ਦਲਿਤ ਮਹਿਲਾ ਸਰਪੰਚ ਦੇ ਪਤੀ ਕੁਲਦੀਪ ਸਿੰਘ ਦੇ ਘਰ ਦੀ ਲੁੱਟ ਮਾਰ ਅਤੇ ਭੰਨੜੋੜ ਕਰਨ ਸਬੰਧੀ ਜੈਤੋ ਪੁਲਿਸ ਵੱਲੋਂ ਪਿਛਲੇ ਵਰ੍ਹੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 12 ਮਿਤੀ 11/02/2025 ਦਰਜ਼ ਕਰਕੇ ਅਸਲ ਵਿੱਚ ਦੋਸ਼ੀਆਂ ਨੂੰ ਬਚਾਉਣ ਦਾ ਯਤਨ ਕੀਤਾ ਗਿਆ ਹੈ। ਉਹਨਾਂ ਮਜ਼ਦੂਰਾਂ ਕਿਸਾਨਾਂ ਤੇ ਹੋਰਨਾਂ ਇਨਸਾਫਪਸੰਦ ਲੋਕਾਂ ਨੂੰ 4 ਅਪ੍ਰੈਲ ਨੂੰ ਜੈਤੋ ਵਿਖੇ ਕੀਤੇ ਜਾ ਰਹੇ ਮਾਰਚ ‘ਚ ਵੱਧ ਚੜ੍ਹ ਕੇ ਸ਼ਾਮਲ ਹੋਣ।
  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *