ਵਾਧੂ ਕਮੀਸ਼ਨ ਲੈਣ ਦੇ ਲਾਲਚ ਖੁਣੋ ਬਹੁਤਾਂਤ ਗਿਣਤੀ ਚ ਪ੍ਰਾਈਵੇਟ ਸਕੂਲ ਮਾਲਕ ਦੁਕਾਨਾਂ ਹਾਇਰ ਕਰਕੇ ਵੇਚ ਰਹੇ ਨੇ ਮਹਿੰਗੇ ਮੁੱਲ ਤੇ ਕਿਤਾਬਾਂ/ਕਾਪੀਆਂ ਅਤੇ ਬੱਚਿਆਂ ਦੀਆਂ ਵਰਦੀਆਂ

Spread the love
ਮਾਪਿਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋ ਅਜਿਹੀ ਸਥਿਤੀ ਤੋ ਛੁਟਕਾਰਾ ਦੁਵਾਉਣ ਦੀ ਲਾਈ ਗੁਹਾਰ*
ਫਿਰੋਜ਼ਪੁਰ 1 ਅਪ੍ਰੈਲ (ਅਸ਼ੋਕ ਭਾਰਦਵਾਜ) ਸਿਹਤ ਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਸਾਰੇ ਵਾਅਦੇ ਖੇਰੂ ਖੇਰੂ ਹੁੰਦੇ ਜਾਪਦੇ ਨਜਰ ਆ ਰਹੇ ਹਨ ਕਿਉਕਿ ਜਿਹਨਾਂ ਜਰੀਏ ਇਹ ਵਾਅਦੇ ਪੂਰੇ ਕਰਨੇ ਸਨ ਉਹਨਾਂ ਅਦਾਰਿਆਂ ਆਲਾ ਅਧਿਕਾਰੀ/ਕਰਮਚਾਰੀ ਜਿਆਦਾਤਰ ਉਚ ਘਰਾਣਿਆ ਤੇ ਰਸੂਖਦਾਰਾਂ ਨਾਲ ਮਿਲੀਭੁਗਤ ਕਰਕੇ ਬੈਠ ਗਏ ਹਨ। ਜਿਸ ਕਾਰਨ ਸਿੱਖਿਆ ਤੇ ਸਿਹਤ ਵਿਭਾਗ ਦਾ ਮਿਆਰ ਉਚਾਈ ਵੱਲ ਨਾ ਹੋ ਕੇ ਛੋਟੇ ਪੱਧਰ ਵੱਲ ਵੱਧਦਾ ਨਜਰ ਆ ਰਿਹਾ ਹੈ। ਜੇਕਰ ਗੱਲ ਕੀਤੀ ਜਾਏ ਸਿੱਖਿਆ ਵਿਭਾਗ ਦੀ ਤਾਂ ਇਹ ਵਿਭਾਗ ਆਪਣੇ ਫਰਜਾਂ ਨੂੰ ਛੱਡ ਕੇ ਮਿਲੀਭੁਗਤ ਕਰਕੇ ਉਚ ਘਰਾਣਿਆ ਤੇ ਰਸੂਖਦਾਰਾਂ ਲੋਕਾਂ ਦੇ ਬਿਜਨਸ ਨੂੰ ਚਮਕਾਉਣ ਵਿੱਚ ਲੱਗਿਆ ਹੋਇਆ ਹੈ ਜਿਸ ਕਾਰਨ ਮਿਡਲ ਤੇ ਗਰੀਬ ਕਲਾਸ ਦੇ ਬੱਚਿਆ ਦੇ ਮਾਪਿਆਂ ਨੂੰ ਇਹਨਾਂ ਦਾ ਸੰਤਾਪ ਹੰਢਾਉਣਾ ਪੈ ਰਿਹਾ ਹੈ। ਇਕੱਤਰ ਕੀਤੀ ਜਾਣਕਾਰੀ ਸਿੱਖਿਆ ਵਿਭਾਗ ਪੰਜਾਬ ਵਲੋ ਬੜੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕੋਈ ਵੀ ਪ੍ਰਾਈਵੇਟ ਸਕੂਲ ਦਾ ਮਾਲਕ ਆਪਣੀ ਮਰਜੀ ਨਾਲ ਆਪਣੇ ਸਕੂਲ ਚ ਮਨਮਾਨੀ ਨਹੀ ਕਰ ਸਕਦਾ ਭਾਵ ਕੇ ਹਰੇਕ ਸਾਲ ਰੀ ਅਡਮੀਸ਼ਨ ਨਹੀ ਲੈ ਸਕਦਾ ਤੇ ਨਾ ਹੀ ਵੱਖਰੇ ਤੌਰ ਤੇ ਸਕੂਲੀ ਬੱਚਿਆਂ ਲਈ ਕਿਤਾਬਾਂ/ਕਾਪੀਆਂ ਅਤੇ ਸਕੂਲ ਦੀ ਵਰਦੀ ਲਈ ਕੋਈ ਵਿਸ਼ੇਸ਼ ਦੁਕਾਨ ਹਾਇਰ ਕਰ ਸਕਦਾ ਹੈ ਪਰ ਸਭ ਕੁੱਝ ਹੀ ਇਸ ਦੇ ਉਲਟ ਹੀ ਹੋ ਰਿਹਾ ਹੈ। ਕਿਉਂਕਿ ਇਹਨਾਂ ਹੁਕਮਾਂ ਦਾ ਪਾਲਣਾ ਕਰਵਾਉਣ ਵਾਲਿਆਂ ਦੇ ਜਿਆਦਾਤਰ ਸੰਬਧ ਉਚ ਘਰਾਣਿਆ ਤੇ ਰਸੂਖਦਾਰ ਉਹਨਾਂ ਲੋਕਾਂ ਨਾਲ ਨੇ ਜੋ ਸਕੂਲ ਮਾਫੀਆਂ ਬਣੇ ਹੋਏ ਹਨ ਜਿਸ ਕਾਰਨ ਇਹ ਦਿਸ਼ਾ ਨਿਰਦੇਸ਼ ਸਿਰਫ ਤੇ ਸਿਰਫ ਕਾਗਜੀ ਕਾਰਵਾਈਆਂ ਤੱਕ ਹੀ ਸੀਮਿਤ ਰਹਿੰਦੇ ਹਨ। ਹੁਣ ਸਕੂਲੇ ਦੇ ਨਵੇ ਸ਼ੈਸ਼ਨ ਦੀ ਸ਼ੁਰੂਆਤ ਚੱਲ ਰਹੀ ਹੈ ਤੇ ਸਕੂਲ ਮਾਫੀਆ ਦੁਕਾਨਦਾਰਾਂ ਦੇ ਸਿਰ ਤੇ ਚਾਂਦੀ ਬਣਾਉਣ ਚ ਜੁੱਟੇ ਪਏ ਹਨ ਭਾਵ ਕੇ ਰੀ ਅਡਮੀਸ਼ਨ ਤੋ ਬਾਅਦ ਵਾਧੂ ਕਮਿਸ਼ਨ ਦੇ ਲਾਲਚ ਖੁਣੋ ਕਿਤਾਬਾਂ/ਕਾਪੀਆਂ ਤੇ ਵਰਦੀਆਂ ਦੀ ਆੜ ਬੱਚਿਆ ਦੇ ਮਾਪਿਆ ਦਾ ਸ਼ੋਸ਼ਣ ਕਰ ਰਹੇ ਹਨ ਤੇ ਮਾਪੇ ਡਾਹਢੇ ਪ੍ਰੇਸ਼ਾਨ ਹੋ ਰਹੇ ਹਨ ਕਿਉਕਿ ਇਸ ਸਥਿਤੀ ਚ ਕੋਈ ਵੀ ਉਹਨਾਂ ਦੀ ਸਾਰ ਲੈਣ ਲਈ ਤਿਆਰ ਨਹੀ। ਇਹ ਸਿਲਸਿਲਾ ਲਗਾਤਾਰ ਹੀ ਚੱਲਦਾ ਆ ਰਿਹਾ ਹੈ ਤੇ ਇਸ ਸਿਲਸਿਲੇ ਤੇ ਨਕੇਲ ਪਾਉਣ ਲਈ ਸਿੱਖਿਆ ਵਿਭਾਗ ਪੰਜਾਬ ਵਲੋ ਅੱਜ ਤੱਕ ਕੋਈ ਵੀ ਉਪਰਾਲਾ ਨਹੀ ਕੀਤਾ ਗਿਆ ਜਿਸ ਕਾਰਨ ਪ੍ਰਾਈਵੇਟ ਸਕੂਲ ਮਾਫੀਆ ਬਿਨਾਂ ਕਿਸੇ ਡਰ ਤੋ ਆਪਣੀਆਂ ਹੀ ਮਨਮਾਨੀ ਦੀਆਂ ਸਾਰੀਆਂ ਹੀ ਹੱਦਾਂ ਟੱਪਣ ਲਈ ਤਤਪਰ ਰਹਿੰਦੇ ਹਨ। ਸੂੂੂਤਰਾਂ ਤੋ ਜਾਣਕਾਰੀ ਮੁਤਾਬਿਕ ਕਈ ਸਕੂਲਾਂ ਨੇ ਇੱਕ ਬੋਰਡ ਤੋ ਰਜਿਸਟਰਡ ਹੋ ਕੇ ਐਡਵਰਟਾਇਸਮੈਟ ਤੇ ਕੋਈ ਹੋਰ ਐਫੀਲੀਏਸ਼ਨ ਬੋਰਡ ਦਾ ਜਿਕਰ ਕਰਕੇ ਮਾਪਿਆ ਨੂੰ ਗੁੰਮਰਾਹ ਕਰ ਰਹੇ ਹਨ। ਸੋ ਬੱਚਿਆ ਦੇ ਮਾਪਿਆ ਦੀ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਹੁਰਾਂ ਨੂੰ ਇਹੀ ਬੇਨਤੀ ਹੈ ਕਿ ਸਕੂਲ ਮਾਫੀਆ ਨੂੰ ਨਕੇਲ ਪਾ ਕੇ ਸਾਨੂੰ ਲੁੱਟ ਦੇ ਸਾਮਰਾਜ ਤੋ ਮੁਕਤ ਕਰਵਾਇਆ ਜਾਵੇ।
  • Related Posts

    ਜਮੀਨੀ ਵਿਵਾਦ ’ਚ ਫੈਸਲਾ ਕਰਵਾਉਣ ਗਏ ਬਜ਼ੁਰਗ ਦੀ ਕੁੱਟਮਾਰ ਵਿਚ ਹੋਈ ਮੌਤ

    Spread the love

    Spread the loveਪਰਿਵਾਰਕ ਮੈਂਬਰਾਂ ਵਲੋਂ ਮੁਲਜਮ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਮਾਛੀਵਾੜਾ ਸਾਹਿਬ 10 ਜੂਨ (ਸੁੱਚਾ ਬੰਗੜ) ਲੰਘੀ 22 ਮਈ ਨੂੰ ਥਾਣਾ ਕੂੰਮਕਲਾਂ ਅਧੀਨ…

    ਬਦਲੀ’ ਹੋਈ ਪਰ ‘ਕੁਰਸੀ’ ਨਾ ਛੁੱਟੀ: ਬਿਜਲੀ ਬੋਰਡ ਦੇ ਅਫ਼ਸਰਾਂ ਦੀ ‘ਮਿਹਰਬਾਨੀ’ ਖ਼ਿਲਾਫ਼ ਮੁਲਾਜ਼ਮਾਂ ਦਾ ਹੱਲਾ ਬੋਲ ਲਗਾ ਦਿੱਤਾ ਧਰਨਾ

    Spread the love

    Spread the love‘ਫ਼ਿਰੋਜ਼ਪੁਰ, 10 ਜੂਨ (ਅਸ਼ੋਕ ਭਾਰਦਵਾਜ)ਕਹਿੰਦੇ ਨੇ ਕਿ ਸਰਕਾਰੀ ਤੰਤਰ ਵਿੱਚ ਜੇਕਰ ਉੱਪਰਲੇ ਹੱਥ ਦੀ ‘ਮਿਹਰਬਾਨੀ’ ਹੋਵੇ, ਤਾਂ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣਾ ਕੋਈ ਔਖਾ ਕੰਮ ਨਹੀਂ ਹੁੰਦਾ।…

    Leave a Reply

    Your email address will not be published. Required fields are marked *