ਸ੍ਰੀ ਹਨੂੰਮਾਨ ਜਨਮ ਉਤਸਵ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ

Spread the love
ਗਿੱਦੜਬਾਹਾ, 03 ਅਪ੍ਰੈਲ (ਨਵਜੋਤ ਕੁਮਾਰ) – ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਗਿੱਦੜਬਾਹਾ ਵੱਲੋਂ ਸ਼੍ਰੀ ਦੁੱਖ ਭੰਜਨ ਹਨੂੰਮਾਨ ਮੰਦਰ ਸੁਭਾਸ਼ ਨਗਰ ਗਿੱਦੜਬਾਹਾ ਵਿਖੇ ਸ੍ਰੀ ਹਨੂੰਮਾਨ ਜਨਮ ਉਤਸਵ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਹਨੂੰਮਾਨ ਜਨਮ ਉਤਸਵ ਦੀ ਖੁਸ਼ੀ ਵਿੱਚ ਮਹਿਲਾ ਮੰਡਲ ਵੱਲੋਂ ਸਤਸੰਗ ਕੀਤਾ ਗਿਆ।ਮੰਦਰ ਵਿਖੇ ਝੰਡੇ ਦੀ ਰਸਮ ਡਾਕਟਰ ਭਾਰਤਦੀਪ ਗਰਗ ਅਤੇ ਡਾਕਟਰ ਰੇਣੂ ਗਰਗ ਵੱਲੋਂ ਅਦਾ ਕੀਤੀ ਗਈ ਜਦੋਂਕਿ ਝੰਡੇ ਦੀ ਰਸਮ ਉਪਰੰਤ ਸ੍ਰੀ ਰਮਾਇਣ ਪਾਠ ਦਾ ਭੋਗ ਪਾਇਆ ਗਿਆ। ਭੋਗ ਉਪਰੰਤ ਸ਼ਰਧਾਲੂਆਂ ਵਿਚ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਦਲ ਦੇ ਪ੍ਰਧਾਨ ਸੰਦੀਪ ਅਰੋੜਾ ਲੱਡੂ, ਸੈਕਟਰੀ ਦਿਨੇਸ਼ ਬਾਂਸਲ, ਕੈਸ਼ੀਅਰ ਦੀਵਾਨ ਚੰਦ ਸਚਦੇਵਾ, ਸਹਾਇਕ ਕੈਸ਼ੀਅਰ ਰੋਹਿਤ ਗਰਗ, ਸੁਭਾਸ਼ ਨਾਗਪਾਲ, ਮਹਿਲਾ ਮੰਡਲ ਪ੍ਰਧਾਨ ਜਮੁਨਾ ਸਿੰਗਲਾ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਅਸ਼ੋਕ ਕੁਮਾਰ ਬੁੱਟਰ, ਗੌਰਵ ਜੈਨ ਚੀਨੂੰ,ਸੁਧੀਰ ਅਰੋੜਾ,ਸੋਨੀ ਰੋਇਲ, ਬਲਦੇਵ ਮਹਿਰਾ,ਚੰਦਨ ਜਿੰਦਲ, ਪੀਰਖਾਨਾ ਕਮੇਟੀ ਦੇ ਪ੍ਰਧਾਨ ਓਮ ਪ੍ਰਕਾਸ਼ ਕਾਕਾ, ਡਾਕਟਰ ਅਨਿਲ ਗਰਗ,ਸੁਭਾਸ਼ ਮਿੱਤਲ, ਵਿਨੈ ਪਾਲ, ਮਮਤਾ ਰਾਣੀ, ਸੁਸ਼ਮਾ ਰਾਣੀ, ਲਲਿਤਾ ਰਾਣੀ, ਨਿੱਕਾ ਟਾਮਨਾ, ਬੂਟਾ ਰਾਮ, ਭਗਵਾਨ ਦਾਸ ਸ਼ਰਮਾ, ਪਵਨ ਗੁਪਤਾ, ਸਤਪਾਲ ਅਤੇ ਰਮੇਸ਼ ਮਿੱਤਲ ਆਦਿ ਮੈਂਬਰ ਵੀ ਮੌਜੂਦ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *