ਨਵਦੀਪ ਕੁਮਾਰ ਅਹੂਜਾ ਵੱਲੋਂ 12 ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਇਆ
ਧਰਮਕੋਟ, 04 ਅਪ੍ਰੈਲ (ਹਰਜੀਤ ਸਿੰਘ ਬਹਿਲ ) ਅੱਜ ਦੇ ਸਮੇਂ ਵਿੱਚ ਜਿੱਥੇ ਲੋਕ ਆਪਣੇ ਪਿਆਰਿਆਂ ਦੀਆਂ ਬਰਸੀਆਂ ਸਿਰਫ਼ ਰਸਮੀ ਤੌਰ ‘ਤੇ ਮਨਾਉਂਦੇ ਹਨ, ਉੱਥੇ ਉੱਘੇ ਸਮਾਜ ਸੇਵੀ ਨਵਦੀਪ ਕੁਮਾਰ ਅਹੂਜਾ ਨੇ ਆਪਣੇ ਪਰਮ ਪਿਤਾ ਸਵਰਗਵਾਸੀ ਦਰਸ਼ਨ ਲਾਲ ਮੋਤੀ ਦੀ 5ਵੀਂ ਬਰਸੀ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਇੱਕ ਵਿਲੱਖਣ ਉਦਾਹਰਨ ਪੇਸ਼ ਕੀਤਾ। ਉਨ੍ਹਾਂ ਵੱਲੋਂ 12 ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨੁੱਖਤਾ ਦੀ ਸੇਵਾ ਨੂੰ ਤਰਜੀਹ ਦਿੱਤੀ ਗਈ।
ਇਸ ਮੌਕੇ ਨਵਦੀਪ ਕੁਮਾਰ ਅਹੂਜਾ ਨੇ ਭਾਵੁਕ ਹੋ ਕੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਰਸ਼ਨ ਲਾਲ ਮੋਤੀ ਹਮੇਸ਼ਾਂ ਲੋੜਵੰਦਾਂ ਦੀ ਸਹਾਇਤਾ ਕਰਨ ਨੂੰ ਜੀਵਨ ਦਾ ਅਸਲੀ ਮਕਸਦ ਮੰਨਦੇ ਸਨ। “ਅੱਜ ਜੋ ਕੁਝ ਵੀ ਅਸੀਂ ਕਰ ਰਹੇ ਹਾਂ, ਉਹ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਹੀ ਨਤੀਜਾ ਹੈ। ਸੇਵਾ ਕਰਨਾ ਹੀ ਸਭ ਤੋਂ ਵੱਡੀ ਇਬਾਦਤ ਹੈ,” ਉਨ੍ਹਾਂ ਨੇ ਕਿਹਾ।







