ਆਜ਼ਾਦ ਧੜੇ ਦੀ ਧਮਾਕੇਦਾਰ ਜਿੱਤ, ਰਾਣਾ ਇੰਦਰ ਪ੍ਰਤਾਪ ਦੀ ਸਿਆਸੀ ਪਕੜ ਮਜਬੂਤ 

Spread the love
ਬਲਾਕ ਸੰਮਤੀ ਦੀ ਚੋਣ ਵਿੱਚ ਚੇਅਰਮੈਨ ਮਨਵੀਰ ਕੌਰ ਤੇ ਵਾਈਸ ਚੇਅਰਮੈਨ ਦਲਜੀਤ ਕੌਰ ਬਣੇ, ਸਖਤ ਸੁਰੱਖਿਆ ਹੇਠ ਹੋਈ ਚੋਣ ਪ੍ਰਕਿਰਿਆ
ਕਪੂਰਥਲਾ, 4 ਅਪ੍ਰੈਲ (ਕੌੜਾ )- ਹਲਕਾ ਸੁਲਤਾਨਪੁਰ ਲੋਧੀ ਦੇ ਬਲਾਕ ਸੰਮਤੀ ਜੋਨ ਫੱਤੂ ਢੀਂਗਾ ਵਿੱਚ ਪਿਛਲੇ ਦਿਨਾਂ ਤੋਂ ਚੱਲ ਰਹੇ ਤਿੱਖੇ ਸਿਆਸੀ ਘਮਸਾਨ ਦਾ ਅੱਜ ਅੰਤ ਹੋ ਗਿਆ। ਆਖਿਰਕਾਰ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਆਜ਼ਾਦ ਧੜੇ ਨੇ ਵੱਡੀ ਜਿੱਤ ਦਰਜ ਕਰਦੇ ਹੋਏ ਜਿੱਥੇ ਆਮ ਆਦਮੀ ਪਾਰਟੀ ਨੇ ਆਪਣੇ ਵਿਰੋਧੀਆਂ ਨੂੰ ਚਾਰੇ ਖਾਨੇ ਚਿੱਤ ਕਰਦਿਆਂ ਸਿਆਸੀ ਮੈਦਾਨ ਵਿੱਚ ਆਪਣੀ ਮਜਬੂਤ ਹਾਜ਼ਰੀ ਦਰਜ਼ ਕਰਵਾ ਦਿੱਤੀ ਹੈ। ਜਿਕਰਯੋਗ ਹੈ ਕਿ ਬੀਤੇ ਦਿਨੀਂ ਢਿਲਵਾਂ ਵਿਖੇ ਜੋਨ ਫੱਤੂ ਢੀਂਗਾ ਦੇ ਬਲਾਕ ਸੰਮਤੀ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਮੌਕੇ ਆਮ ਆਦਮੀ ਪਾਰਟੀ ਤੇ ਅਜਾਦ ਵਿਧਾਇਕ ਰਾਣਾ ਧੜੇ ਦੇ ਸਮਰਥਕਾਂ ਦੀ ਆਪਸ ਵਿੱਚ ਕਾਫੀ ਖਿੱਚ ਧੂਅ ਵਿੱਚ ਕਈ ਸਮਰਥਕਾਂ ਦੀਆਂ ਪੱਗਾਂ ਵੀ ਲੱਥ ਗਈਆਂ ਸਨ ਤੇ ਉੱਥੇ ਗੋਲੀਬਾਰੀ ਦੀ ਵੀ ਘਟਨਾ ਵਾਪਰੀ ਸੀ। ਜਿਸ ਨੂੰ ਲੈ ਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਵੱਲੋਂ ਮਾਨਯੋਗ ਹਾਈਕੋਰਟ ਨੂੰ ਸਿੱਧਾ ਪ੍ਰਸਾਰਨ ਵਿਖਾ ਕੇ ਆਪ ਸਰਕਾਰ ਦੀ ਧੱਕੇਸ਼ਾਹੀ ਵਿਖਾਈ ਸੀ ਜਿਸ ਤੇ ਹਾਈਕੋਰਟ ਵੱਲੋਂ ਸਖਤ ਐਕਸ਼ਨ ਲੈ ਕੇ ਉਸ ਸਮੇਂ ਚੋਣ ਨੂੰ ਮੁਲਤਵੀ ਕਰਕੇ 4 ਅਪ੍ਰੈਲ ਨੂੰ ਚੋਣ ਮੁਕਰਰ ਕਰਕੇ ਇਸ ਨੂੰ ਡੀਸੀ ਦਫਤਰ ਵਿਖੇ ਹਾਈਕੋਰਟ ਅਬਜਰਵਰ ਦੀ ਦੇਖ ਰੇਖ ਹੇਠ ਅਮਨ ਤੇ ਸ਼ਾਂਤੀ ਨਾਲ ਕਰਵਾਉਣ ਦੇ ਸਖਤ ਹੁਕਮ ਦਿੱਤੇ ਸਨ।

ਡੀ ਸੀ ਦਫਤਰ ਪੁਲਿਸ ਛਾਉਣੀ ਵਿਚ ਹੋਇਆ ਤਬਦੀਲ

ਚੋਣ ਪ੍ਰਕਿਰਿਆ ਨੂੰ ਮੁਕੰਮਲ ਸ਼ਾਂਤੀ ਪੂਰਵਕ ਨੇਪਰੇ ਚਾੜਨ ਲਈ ਅੱਜ ਐਸਐਸਪੀ ਗੌਰਵ ਤੂਰਾ ਦੇ ਹੁਕਮ ਤੇ ਚੱਪੇ ਚੱਪੇ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਤੇ ਕਿਸੇ ਵੀ ਗੱਡੀ ਤੇ ਵਿਅਕਤੀ ਨੂੰ ਪੁਲਿਸ ਨੇ ਵਿਸ਼ੇਸ਼ ਨਾਕਾਬੰਦੀ ਕਰਕੇ ਅੱਗੇ ਨਹੀਂ ਜਾਣ ਦਿੱਤਾ। ਕਿਸੇ ਵੀ ਅਣਚਾਹੀ ਘਟਨਾ ਤੋਂ ਬਚਣ ਲਈ ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਇਸ ਸਾਰੇ ਮਾਮਲੇ ਤੇ ਐਸਪੀ ਡੀ ਹਰਿੰਦਰ ਸਿੰਘ ਗਿੱਲ ਪੂਰੀ ਤਰ੍ਹਾਂ ਨਿਗਰਾਨੀ ਰੱਖ ਰਹੇ ਸਨ।

 ਮਨਵੀਰ ਕੌਰ ਚੇਅਰਮੈਨ ਤੇ ਦਲਜੀਤ ਕੌਰ ਵਾਈਸ ਚੇਅਰਮੈਨ ਚੁਣੇ-

 ਡੀ ਸੀ ਦਫਤਰ ਵਿਖੇ ਹੋਈ ਚੋਣ ਵਿੱਚ ਬਲਾਕ ਸੰਮਤੀ ਦੀ ਮਨਵੀਰ ਕੌਰ ਨੂੰ 7 ਦੇ ਮੁਕਾਬਲੇ 9 ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਚੇਅਰਮੈਨ ਦੀ ਚੋਣ ਜਿੱਤ ਲਈ ਜਦਕਿ ਉਪ ਚੇਅਰਮੈਨ ਦੀ ਚੋਣ ਪਰਚੀ ਵਿੱਚ ਕੁਝ ਗਲਤੀ ਕਾਰਨ ਡਰਾਅ ਨਾਲ ਹੋਈ ਜਿਸ ਵਿੱਚ ਅਜਾਦ ਧੜੇ ਦੀ ਦਲਜੀਤ ਕੌਰ ਵਾਈਸ ਚੇਅਰਮੈਨ ਚੁਣੇ ਗਏ। ਇਸ ਜਿੱਤ ਨਾਲ ਇਲਾਕੇ ਦੀ ਸਿਆਸਤ ਵਿੱਚ ਇੱਕ ਨਵਾਂ ਮੋੜ ਆਇਆ ਹੈ ਅਤੇ ਆਉਣ ਵਾਲੇ ਸਮੇਂ ਲਈ ਨਵੇਂ ਰਾਜਨੀਤਿਕ ਸਮੀਕਰਨ ਬਣਨ ਦੇ ਸਕੇਤ ਮਿਲ ਰਹੇ ਹਨ।

 ਰਾਣਾ ਇੰਦਰਪ੍ਰਤਾਪ ਸਿੰਘ ਦਾ ਸਿਆਸੀ ਕੱਦ ਹੋਇਆ ਹੋਰ ਉੱਚਾ-

 ਬਲਾਕ ਸੰਮਤੀ ਦੀ ਜਿੱਤ ਨਾਲ ਰਾਣਾ ਇੰਦਰਪ੍ਰਤਾਪ ਸਿੰਘ ਦੇ ਆਜ਼ਾਦ ਵਿਧਾਇਕ ਹੋਣ ਦੇ ਬਾਵਜੂਦ ਸਿਆਸੀ ਕੱਦ ਹੋਰ ਉੱਚਾ ਹੋਇਆ ਹੈ ਜਿਸ ਨਾਲ ਹਲਕੇ ਦੀ ਰਾਜਨੀਤੀ ਵਿੱਚ ਭਵਿੱਖ ਦੇ ਨਵੇਂ ਰੁਝਾਨਾਂ ਦੀ ਭੂਮਿਕਾ ਵੀ ਤੈਅ ਹੋ ਸਕਦੀ ਹੈ। ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਜਿੱਤ ਲਈ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪਹਿਲਾਂ ਮੈਨੂੰ ਅਜਾਦ ਵਿਧਾਇਕ ਦੇ ਤੌਰ ਤੇ ਜਿਤਾਇਆ ਤੇ ਹੁਣ ਫਿਰ ਹਲਕਾ ਸੁਲਤਾਨਪੁਰ ਲੋਧੀ ਵਿੱਚ ਜੋਨ ਨੰਬਰ 1 ਫੱਤੂ ਢੀਂਗਾ ਜੋਨ ਵਿੱਚ ਮੇਰੇ ਸਮਰਥਕ ਆਜ਼ਾਦ ਤੁਹਾਡੇ ਤੇ ਉਮੀਦਵਾਰਾਂ ਨੂੰ ਜਿਤਾਇਆ। ਉਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਜੋਨ ਦੀ ਚੋਣ ਤਾਂ ਆਮ ਆਦਮੀ ਪਾਰਟੀ ਦੇ ਹਲਕਾ ਆਗੂ ਨੇ ਪੁਲਿਸ ਪ੍ਰਸ਼ਾਸਨ ਦੇ ਕਥਿਤ ਤੌਰ ਤੇ ਸਰਕਾਰ ਦਾ ਰੋਹਬ ਵਿਖਾ ਕੇ ਚੋਣ ਜਿੱਤ ਲਈ ਤੇ ਹੁਣ ਜਦੋਂ ਫੱਤੂ ਢੀਂਗਾ ਜੋਨ ਦੀ ਚੋਣ ਸਮੇਂ ਆਮ ਆਦਮੀ ਪਾਰਟੀ ਸਰਕਾਰ ਨੇ ਕਿਸ ਤਰ੍ਹਾਂ ਲੋਕਤੰਤਰ ਦਾ ਕਤਲ ਕੀਤਾ। ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਸਾਰਿਆਂ ਨੇ ਮਿਲ ਕੇ ਇੱਕੋ ਹੀ ਮਿਥਿਆ ਸੀ ਕਿ ਸਾਡੇ ਉਮੀਦਵਾਰਾਂ ਨੂੰ ਵੋਟ ਨਹੀਂ ਪਾਉਣ ਦੇਣੀ ਪ੍ਰੰਤੂ ਮਾਨਯੋਗ ਹਾਈਕੋਰਟ ਦਾ ਧੰਨਵਾਦ ਕਰਦਾ ਹਾਂ ਜਿਨਾਂ ਨੇ ਪਹਿਲਾਂ ਚੋਣ ਮੁਲਤਵੀ ਕਰਕੇ ਅਬਜਰਵਰ ਤਾਇਨਾਤ ਕੀਤਾ ਤੇ ਅੱਜ ਹੋਈ ਚੋਣ ਵਿੱਚ ਮੇਰੇ ਉਮੀਦਵਾਰਾਂ ਨੇ ਚੋਣ ਜਿੱਤ ਪ੍ਰਾਪਤ ਕੀਤੀ। ਉਹਨਾਂ ਕਿਹਾ ਕਿ ਸਰਕਾਰ ਨੇ ਧੱਕੇਸ਼ਾਹੀ ਵੀ ਕੀਤੀ ਤੇ ਗੋਲੀਆਂ ਵੀ ਚਲਾਈਆਂ ਪਰੰਤੂ ਹਾਈਕੋਰਟ ਨੇ ਸਾਥ ਦਿੱਤਾ। ਉਹਨਾਂ ਕਿਹਾ ਕਿ ਕਿੱਥੇ ਹੈ ਸਰਕਾਰ ਦਾ ਲਾਅ ਐਂਡ ਆਰਡਰ ਜਿਨਾਂ ਨੇ ਗੋਲੀਆਂ ਚਲਾਈਆਂ ਕੀ ਉਨਾਂ ਦੇ ਹਥਿਆਰਾਂ ਦੀ ਜਾਂਚ ਹੋਈ ਹੈ ਜਾਂ ਕੋਈ ਕੇਸ ਪੁਲਿਸ ਨੇ ਦਰਜ ਕੀਤਾ ਹੈ। ਇਹ ਸਵਾਲ ਉਹ ਪੁਲਿਸ ਪ੍ਰਸ਼ਾਸਨ ਤੋਂ ਪੁੱਛਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਰਾਣਾ ਹਮੇਸ਼ਾਂ ਆਪਣੇ ਬੰਦਿਆਂ ਨਾਲ ਖੜਾ ਸੀ ਤੇ ਖੜਾ ਰਹੇਗਾ। ਇਸ ਮੌਕੇ ਜਿੱਤੇ ਹੋਏ ਚੇਅਰਮੈਨ ਮਨਵੀਰ ਕੌਰ, ਉਪ ਚੇਅਰਮੈਨ ਦਲਜੀਤ ਕੌਰ, ਮੇਹਰ ਸਿੰਘ ਵਿਰਕ ਨੰਬਰਦਾਰ, ਸੰਮਤੀ ਮੈਂਬਰ ਦਲਜੀਤ ਕੌਰ, ਪਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਮੱਲ ਸਿੰਘ, ਵਿਜੇ ਕੁਮਾਰ, ਮਨਵੀਰ ਕੌਰ, ਕਿਰਨਦੀਪ ਕੌਰ, (ਸਾਰੇ ਮੈਂਬਰ) ਜਗਜੀਤ ਸਿੰਘ ਚੰਦੀ, ਦੀਪਕ ਧੀਰ ਪ੍ਰਧਾਨ ਨਗਰ ਕੌਂਸਲ, ਰਜਿੰਦਰ ਸਿੰਘ ਤਕੀਆ, ਅਮਰਜੀਤ ਸਿੰਘ ਖਿੰਡਾ, ਬਲਜਿੰਦਰ ਸਿੰਘ ਖਿੰਡਾ, ਜੋਗਾ ਸਿੰਘ ਨੰਬਰਦਾਰ, ਤੇਜਵੰਤ ਸਿੰਘ, ਅਸ਼ੋਕ ਮੋਗਲਾ, ਨਵਨੀਤ ਸਿੰਘ ਚੀਮਾ, ਜੁਗਲ ਕਿਸ਼ੋਰ ਕੋਹਲੀ, ਨਵਦੀਪ ਨੰਢਾ, ਗੁਰਦੌਰ ਸਿੰਘ ਆਹਲੀ, ਗੁਰਬੀਰ ਸਿੰਘ ਢਿੱਲੋਂ, ਵਰਿਆਮ ਸਿੰਘ ਨੰਬਰਦਾਰ, ਪ੍ਰਿਤਪਾਲ ਸਿੰਘ ਪਾਲੀ, ਬੱਬੂ ਖੈੜਾ, ਮੰਗਲ ਭੱਟੀ ਨੰਬਰਦਾਰ, ਗੋਲਡੀ ਧੰਜੂ, ਭਿੰਦਾ ਹੋਠੀ, ਰਾਜੂ ਉੱਪਲ, ਜਸਵੰਤ ਸਿੰਘ ਸ਼ਤਾਬਗੜ, ਹਰਬੀਰ ਸਿੰਘ ਸ਼ਤਾਬਗੜ੍ਹ ਆਦਿ ਵੀ ਹਾਜ਼ਰ ਸਨ।
  • Related Posts

    ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਰਗਰਮ ਕਰਨ ਲਈ ਡਾ ਚੀਮਾ ਵੱਲੋਂ ਵਰਕਰਾਂ ਨਾਲ ਮੀਟਿੰਗ  ਭਲਕੇ ਤੋਂ ਅਕਾਲੀ ਦਲ ਰੂਪਨਗਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਸ਼ੁਰੂ ਕਰੇਗਾ ਘਰ ਘਰ ਮੁਹਿੰਮ:ਚੀਮਾ 

    Spread the love

    Spread the love ਨੂਰਪੁਰ ਬੇਦੀ, 4 ਅਕਤੂਬਰ ਦਲਜੀਤ ਚਨੋਲੀ=ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਅੱਜ…

    ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਸ਼ਿਰਕਤ ਮੋਜੋਵਾਲ ਵਿਖੇ ਪ੍ਰਭੂ ਚਰਨਾਂ ’ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਹੂਲਤਾਂ ਹਰ ਨਾਗਰਿਕ ਤੱਕ ਪਹੁੰਚਾਉਣਾ ਸਰਕਾਰ ਦੀ ਮੁੱਖ ਤਰਜੀਹ- ਹਰਜੋਤ ਸਿੰਘ ਬੈਂਸ

    Spread the love

    Spread the love ਕਾਹਨਪੁਰ ਖੂਹੀ  04 ਅਕਤੂਬਰ (ਜਗਤਾਰ ਜੱਗੀ )= ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਮੋਜੋਵਾਲ, ਵਾਰਡ ਨੰਬਰ 15, ਨੰਗਲ ਵਿਖੇ ਕਰਵਾਏ ਗਏ ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ…

    Leave a Reply

    Your email address will not be published. Required fields are marked *