ਸ੍ਰੀਮਦ ਭਾਗਵਤ ਕਥਾ ਸੁਣਨ ਦਾ ਮੌਕਾ ਮਨੁੱਖ ਨੂੰ ਵੱਡੇ ਪੁੰਨ ਨਾਲ ਪ੍ਰਾਪਤ ਹੁੰਦਾ ਹੈ – ਸੰਜੀਵ ਗੁਰੂ 

Spread the love
 ਬੱਸੀ ਪਠਾਣਾ, 10 ਅਪ੍ਰੈਲ (ਉਦੇ ਧੀਮਾਨ): ਸਥਾਨਕ ਅਗਰਵਾਲ ਧਰਮਸ਼ਾਲਾ ‘ਚ ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਵੱਲੋਂ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੇ ਪੰਜਵੇ ਦਿਨ ਪ੍ਰਸਿੱਧ ਕਥਾ ਵਾਚਕ ਅਤੇ ਧਰਮ ਪ੍ਰਚਾਰਕ ਮਹਾਰਾਜ ਸੰਜੀਵ ਗੁਰੂ ਜੀ ਪਟਿਆਲਾ ਵਾਲੇਆ ਨੇ ਸ੍ਰੀ ਕ੍ਰਿਸ਼ਨ ਜੀ ਦੇ ਖੂਬ ਪ੍ਰਸੰਗ ਸੁਣਾਉਂਦਿਆਂ ਭਜਨ ਗਾਇਨ ਕੀਤਾ।ਉਨਾਂ ਨੇ ਸ੍ਰੀ ਕ੍ਰਿਸ਼ਨ ਜੀ ਦੀਆਂ ਜੀਵਨ ਨਾਲ ਸਬੰਧਤ ਕਈ ਸਾਖੀਆਂ ਸੁਣਾ ਕੇ ਭਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਭਾਗਵਤ ਕਥਾ ਹੁੰਦੀ ਹੈ, ਉੱਥੇ ਸਾਰੇ ਤੀਰਥਾਂ ਦਾ, ਸਾਰੀਆਂ ਨਦੀਆਂ ਦਾ, ਸਾਰੀਆਂ ਪਵਿੱਤਰ ਖੇਤਰਾਂ ਦਾ ਆਗਮਨ ਹੁੰਦਾ ਹੈ। ਭਾਗਵਤ ਕਥਾ ‘ਚ ਜਾਣ ਤੇ ਸਾਰੇ ਤੀਰਥਾਂ ਦਾ ਇਸ਼ਨਾਨ ਕਰਨ ਦਾ ਪੁੰਨ ਪ੍ਰਾਪਤ ਹੋ ਜਾਂਦਾ ਹੈ। ਸ੍ਰੀਮਦ ਭਾਗਵਤ ਸਪਤਾਹ ਗਿਆਨ ਸੁਣਨ ਦਾ ਮੌਕਾ ਮਨੁੱਖ ਨੂੰ ਵੱਡੇ ਪੁੰਨ ਨਾਲ ਪ੍ਰਾਪਤ ਹੁੰਦਾ ਹੈ ਤੇ ਇਸਨੂੰ ਸਿਰਫ਼ ਸੁਣਨ ਨਾਲ ਵਿਅਕਤੀ ਦੀਆਂ ਸਾਰੀਆਂ ਲੋੜਾਂ ਭਗਵਾਨ ਪੂਰੀਆਂ ਕਰਦੇ ਹਨ। ਮਨ ਦੀ ਸਥਿਤੀ ਬਦਲਣ ਦੀ ਜੇਕਰ ਕੋਈ ਪਾਠਸ਼ਾਲਾ ਹੈ ਤਾਂ ਉਹ ਸ੍ਰੀਮਦ ਭਾਗਵਤ ਕਥਾ ਹੈ। ਕਥਾ ਦੇ ਪੰਜਵੇਂ ਦਿਨ ਮੁੱਖ ਮਹਿਮਾਨ ਵਜੋਂ ਬ੍ਰਾਹਮਣ ਸਮਾਜ ਸੇਵਾ ਸੰਗਠਨ ਦੇ ਪ੍ਰਧਾਨ ਦੁਸ਼ਯੰਤ ਸ਼ੁਕਲਾ ਅਤੇ ਉੱਘੇ ਸਮਾਜ ਸੇਵੀ ਅਸ਼ੋਕ ਟੁਲਾਨੀ ਤੇ ਸਾਬਕਾ ਕੌਂਸਲਰ ਸ਼੍ਰੀਮਤੀ ਰਜਨੀ ਬਾਲਾ ਟੁਲਾਨੀ ਨੇ ਸ਼ਮੂਲੀਅਤ ਕੀਤੀ ਅਤੇ ਕਥਾ ਦਾ ਆਨੰਦ ਮਾਣਿਆ। ਕਥਾ ਦੌਰਾਨ ਸੰਦੀਪ ਧੀਰ ਬਿੱਲਾ ਵੱਲੋ ਪ੍ਰਸ਼ਾਦ ਦੀ ਸੇਵਾ ਨਿਭਾਈ। ਕਥਾ ਵਾਚਕ ਸੰਜੀਵ ਗੁਰੂ ਜੀ ਤੇ ਮੰਦਰ ਪ੍ਰਬਧੰਕ ਕਮੇਟੀ ਦੇ ਪ੍ਰਧਾਨ ਰਜਿੰਦਰ ਭਨੋਟ ਵੱਲੋ ਮੁੱਖ ਮਹਿਮਾਨ ਪ੍ਰਧਾਨ ਦੁਸ਼ਯੰਤ ਸ਼ੁਕਲਾ,ਅਸ਼ੋਕ ਟੁਲਾਨੀ, ਸ਼੍ਰੀਮਤੀ ਰਜਨੀ ਬਾਲਾ ਟੁਲਾਨੀ ਨੂੰ ਯਾਦਗਾਰੀ ਬਾਂਕੇ ਬਿਹਾਰੀ ਜੀ ਦਾ ਚਿੱਤਰ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਹਰ ਸਾਲ ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਵੱਲੋਂ ਕਰਵਾਈ ਜਾਂਦੀ ਸ਼੍ਰੀਮਦ ਭਾਗਵਤ ਕਥਾ ਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਰਜਿੰਦਰ ਭਨੋਟ,ਪੰਡਿਤ ਹੇਮੰਤ ਪਾਠਕ,ਸ਼੍ਰੀ ਬਾਂਕੇ ਬਾਬਾ ਸ਼੍ਰੀ ਧਾਮ ਵਰਿੰਦਾਵਨ ਵਾਲ਼ੇ, ਕਥਾ ਦੇ ਮੁੱਖ ਯਜਮਾਨ ਵਿਸ਼ਾਲ ਸਿੰਗਲਾ,ਪੰਡਿਤ ਕ੍ਰਿਸ਼ਨ ਗੋਪਾਲ ਮੋਦਗਿਲ,ਮੋਹਿਤ ਝੰਜੀ,ਵਿਜੈ ਸ਼ਰਮਾ,ਮਨੀਸ਼ ਸ਼ਰਮਾ, ਰਾਜਨ ਭੱਲਾ,ਪ੍ਰਦੀਪ ਸੱਪਲ ਸੋਨੂੰ,ਸੁਰਿੰਦਰ ਕੁਮਾਰ ਰਿੰਕੂ,ਸੰਜੀਵ ਸ਼ਰਮਾ ਸੰਜੂ,ਸੁਧੀਰ ਖੰਨਾ,ਸਤਪਾਲ ਭਨੋਟ, ਪ੍ਰਵੀਨ ਕਪਿਲ, ਸ਼ਾਮ ਗੌਤਮ, ਅਰੁਣ ਪਾਠਕ, ਪੰਕਜ ਭਨੋਟ, ਰਮੇਸ਼ ਗੌਤਮ, ਹਿਤੇਸ਼ ਸ਼ਰਮਾ, ਸ਼ਾਮ ਸੁੰਦਰ ਸ਼ਾਸ਼ਤਰੀ, ਹਰਮੇਸ਼ ਸ਼ਰਮਾ ਤਿਲਕ ਰਾਜ ਸ਼ਰਮਾ,ਅਨੂਪ ਸਿੰਗਲਾ, ਸੰਦੀਪ ਧੀਰ ਬਿੱਲਾ,ਵਿਨੋਦ ਸ਼ਰਮਾ,ਪਵਨ ਸ਼ਰਮਾ,,ਰਮੇਸ਼ ਕੁਮਾਰ ਸੀ.ਆਰ,ਸੰਨੀ ਝੰਜੀ,ਭੁਸ਼ਨ ਕਾਲਰਾ,ਭਾਰਤ ਭੁਸ਼ਨ ਸ਼ਰਮਾ ਭਰਤੀ,ਰਾਜ ਕੁਮਾਰ ਵਧਵਾ, ਨਰਵੀਰ ਧੀਮਾਨ ਜੋਨੀ,ਹੀਨਾ ਕਟਾਰੀਆ, ਕਿਰਤੀ, ਤਮੰਨਾ ਸ਼ਰਮਾ, ਵਿਸ਼ਨੂੰ ਸ਼ਰਮਾ, ਧਰੁਵ, ਨੰਨੂ ਧੀਮਾਨ,ਵਿਕਾਸ ਧੀਮਾਨ,  ਰਿਧਮ ਸੱਪਲ, ਰਿਧਵ ਸ਼ਰਮਾ, ਜੈ ਕਟਾਰੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *