ਬੋਸ਼ੀਆ ਇੰਡੀਆ ਵੱਲੋਂ ਭਾਰਤ ਦੇ ਤਿੰਨਾਂ ਸੈਨਾਵਾਂ ਦੇ ਮੁਖੀ ਦਾ ਕੀਤਾ ਸਨਮਾਨ

Spread the love
ਜੈਤੋ 9 ਜੂਨ (ਗੁਰਦੀਪ ਸਿੰਘ ਢਿੱਲੋਂ ): ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਭਾਰਤ ਦੇਸ਼ ਦੇ ਤਿੰਨ ਸੇਨਾਵਾਂ ਦੇ ਮੁਖੀ ਮਾਣਯੋਗ ਜਨਰਲ ਐਨ ਐਸ ਰਾਜਾ ਸੁਬਰਮਨੀ ਜੀ ਨੂੰ ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਟੀਮ ਵੱਲੋਂ ਦਿੱਲੀ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸਭ ਨੂੰ ਡਿਨਰ ਕਰਵਾਇਆ ਗਿਆ। ਜਿਸ ਵਿੱਚ ਭਾਰਤ ਸਰਕਾਰ ਦੇ ਬਹੁਤ ਹੀ ਉੱਚ ਕੋਟੀ ਦੇ ਅਫਸਰ ਸਾਹਿਬਾਨਾਂ ਨੇ ਵੀ ਸ਼ਿਰਕਤ ਕੀਤੀ। ਬੋਸੀਆ ਇੰਡੀਆ ਦੇ ਖਿਡਾਰੀਆਂ ਦੀ ਸ਼ੁਰੂ ਤੋਂ ਹੀ ਸਪੋਰਟ ਕਰਨ ਵਾਲੇ ਜਨਰਲ ਐਨ ਐਸ ਰਾਜਾ ਸੁਬਰਮਨੀ ਨੂੰ ਭਾਰਤ ਦੀਆਂ ਤਿੰਨੇਂ ਸੈਨਾਵਾਂ ਦੇ ਮੁਖੀ ਦੀ ਸੇਵਾ ਮਿਲਣ ਦੀ ਖੁਸ਼ੀ ਵਿੱਚ ਬੋਸੀਆ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਸ਼ੀਆ ਇੰਡੀਆ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਵੀ ਹਾਜ਼ਰ ਸਨ। ਇਸ ਮੌਕੇ ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਅਸ਼ੋਕ ਬੇਦੀ, ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ, ਜਨਰਲ ਸਕੱਤਰ ਸ਼ਮਿੰਦਰ ਸਿੰਘ ਢਿੱਲੋਂ,ਡਾਕਟਰ ਰਜਿੰਦਰ ਕੁਮਾਰ, ਦਵਿੰਦਰ ਸਿੰਘ ਟਫੀ ਬਰਾੜ, ਪ੍ਰਮੋਦ ਧੀਰ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਰੂਪ ਸਿੰਘ, ਜਾਸਿੰਦਰ ਸਿੰਘ, ਅਮਨਦੀਪ ਸਿੰਘ, ਸੁਖਜਿੰਦਰ ਸਿੰਘ ਆਦਿ ਨੇ ਜਨਰਲ ਐਨ ਐਸ ਰਾਜਾ ਸੁਬਰਮਨੀ ਜੀ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਫੋਟੋ: ਭਾਰਤ ਦੀਆਂ ਤਿੰਨੋ ਸੈਨਾਵਾਂ ਦੇ ਮੁਖੀ ਜਨਰਲ ਐਨ ਐਸ ਰਾਜਾ ਸੁਬਰਮਨੀ ਨੂੰ ਸਨਮਾਨਿਤ ਕਰਦੇ ਹੋਏ ਬੋਚੀਆ ਇੰਡੀਆ ਦੇ ਅਹੁਦੇਦਾਰ ਅਸ਼ੋਕ ਬੇਦੀ, ਜਸਪ੍ਰੀਤ ਧਾਲੀਵਾਲ ਅਤੇ ਸ਼ਮਿੰਦਰ ਢਿੱਲੋਂ।
  • Related Posts

    ਪੀਰ ਬਾਬਾ ਅਹਿਮਦ ਸ਼ਾਹ ਦੀ ਦਰਗਾਹ ਟਿੱਬਾ ਵਿਖੇ ਸਲਾਨਾ ਜੋੜ ਮੇਲਾ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ

    Spread the love

    Spread the love ਕਪੂਰਥਲਾ, 9 ਜੂਨ ( ਕੌੜਾ )- ਪੀਰ ਬਾਬਾ ਅਹਿਮਦ ਸ਼ਾਹ ਦੇ ਦੀ ਦਰਗਾਹ ਟਿੱਬਾ ਵਿਖੇ ਜੋੜ ਮੇਲਾ ਪ੍ਰਬੰਧਕ ਕਮੇਟੀ ਬਾਬਾ ਅਹਿਮਦ ਸ਼ਾਹ ਟਿੱਬਾ ਵੱਲੋਂ ਗ੍ਰਾਮ ਪੰਚਾਇਤ, ਪ੍ਰਵਾਸੀ…

    ਚਨੌਲੀ ਦੀ ਪੰਚਾਇਤ ਨੇ ਮੁੱਖ ਮੰਤਰੀ ਸਰਦਾਰ ਭਗਵੰਨ ਸਿੰਘ ਮਾਨ ਦਾ ਕੀਤਾ ਭਰਮਾ  ਸਵਾਗਤ 

    Spread the love

    Spread the loveਨੂਰਪੁਰ ਬੇਦੀ 9 ਜੂਨ ਦਲਜੀਤ ਚੁਨੌੌਲੀ :- ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਚਨੌਲੀ ਦੀ ਪੰਚਾਇਤ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਨ ਸਿੰਘ ਮਾਨ ਦਾ ਉਸ ਸਮੇਂ…

    Leave a Reply

    Your email address will not be published. Required fields are marked *