ਡੀ ਟੀ ਐਫ ਵੱਲੋਂ ਧੱਕੇ ਨਾਲ ਲਗਾਈਆਂ ਜਾ ਰਹੀਆਂ ਡਰੱਗ ਸਰਵੇ ਡਿਊਟੀਆਂ ਦੀ ਨਿਖੇਧੀ

Spread the love

ਨਿਹਾਲ ਸਿੰਘ ਵਾਲਾ,10 ਜੂਨ ( ਪ ਪ)– ਐਸ ਡੀ ਐਮ ਦਫ਼ਤਰ ਨਿਹਾਲ ਸਿੰਘ ਵਾਲਾ ਵੱਲੋਂ ਅਧਿਆਪਕਾਂ ਦੀਆਂ ਛੁੱਟੀਆਂ ਵਿੱਚ ਜਬਰਦਸਤੀ ਲਗਾਈਆ ਜਾ ਰਹੀਆਂ ਡਰੱਗ ਜਨਗਣਨਾ ਦੀ ਨਿਖੇਧੀ ਕਰਦਿਆਂ ਬਲਾਕ ਕਮੇਟੀ ਡੀ. ਟੀ. ਐਫ. ਨਿਹਾਲ ਸਿੰਘ ਵਾਲਾ ਦੇ ਬਲਾਕ ਪ੍ਰਧਾਨ ਅਮਨਦੀਪ ਸਿੰਘ ਮਾਛੀਕੇ ਅਤੇ ਬਲਾਕ ਸਕੱਤਰ ਗੁਰਮੀਤ ਸਿੰਘ ਝੋਰੜਾ ਨੇ ਕਿਹਾ ਕਿ ਬਹੁਤ ਸਾਰੇ ਅਧਿਆਪਕ ਪਹਿਲਾਂ ਹੀ ਕੇਂਦਰ ਵੱਲੋਂ ਕੀਤੀ ਜਾ ਰਹੀ ਜਨਗਣਨਾ ਦੀਆਂ ਡਿਊਟੀਆਂ ਨਿਭਾ ਕੇ ਹਟੇ ਹਨ ਅਤੇ ਹੁਣ ਨਾਲੋ -ਨਾਲ ਹੁਣ ਕੰਮ ਉਹਨਾਂ ਦੀਆਂ ਡਿਊਟੀਆਂ ਡਰੱਗ ਜਨਗਣਨਾ ਲਗਾ ਕੇ ਉਨ੍ਹਾਂ ਨੂੰ ਛੁਟੀਆਂ ਵਿੱਚ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡਰੱਗ ਸੈਂਸਜ ਕਰਨ ਲਈ ਸਵੈ ਇੱਛੁਕ ਤੌਰ ਤੇ ਨਾਮ ਦੇਣ ਲਈ ਇਸਤਿਹਾਰ ਦਿੱਤਾ ਗਿਆ ਸੀ, ਪਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਸ. ਡੀ. ਐਮ. ਦਫਤਰਾਂ ਵਲੋਂ ਧੱਕੇ ਨਾਲ ਅਧਿਆਪਕਾਂ ਨੂੰ ਇਹ ਡਿਊਟੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਬਲਾਕ ਮੀਤ ਪ੍ਰਧਾਨ ਸੁਖਜੀਤ ਸਿੰਘ, ਬਲਾਕ ਵਿੱਤ ਸਕੱਤਰ ਜਸਵੀਰ ਸਿੰਘ ਸੈਦੋਕੇ, ਪ੍ਰੈਸ ਸਕੱਤਰ ਹੀਰਾ ਸਿੰਘ ਨੇ ਕਿਹਾ ਕਿ ਜਦੋਂ ਹੁਣ ਅਧਿਆਪਕਾਂ ਨੂੰ ਸਰਕਾਰ ਵਲੋਂ ਗਰਮੀਆਂ ਦੀਆਂ ਛੁਟੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਜੋ ਅਧਿਆਪਕ ਦੂਰ ਜ਼ਿਲ੍ਹਿਆਂ ਦੇ ਆਪਣੇ ਪਰਿਵਾਰ ਕੋਲ ਆਪਣੇ -ਆਪਣੇ ਪਿੰਡ ਚਲੇ ਗਏ ਹਨ ਉਦੋਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਦੂਰੋ ਬੁਲਾਕੇ ਐਨੀ ਗਰਮੀ ਵਿੱਚ ਘਰ – ਘਰ ਜਾ ਕੇ ਸਰਵੇ ਕਰਨ ਨੂੰ ਕਹਿਣਾ ਬਿਲਕੁਲ ਵੀ ਤਰਕ ਸੰਗਤ ਨਹੀਂ ਹੈ |ਇਸ ਸਮੇਂ ਨਵਦੀਪ ਸਿੰਘ ਧੂੜਕੋਟ, ਕੁਲਵਿੰਦਰ ਸਿੰਘ ਚੁੱਘੇ,ਕਮਲਜੀਤ ਸਿੰਘ ਮਾਨ, ਸੰਦੀਪ ਕੁਮਾਰ ਸੈਦੋਕੇ, ਆਦਿ ਅਧਿਆਪਕ ਆਗੂ ਹਾਜ਼ਰ ਸਨ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *