ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਨੇ ਪੂਰੇ ਕੀਤੇ 25 ਸਾਲ 2 ਪਦਮ ਸ਼੍ਰੀ ਅਤੇ 10 ਅਰਜੁਨਾ ਐਵਾਰਡੀਆ ਨੂੰ ਮਿਲ ਚੁੱਕਾ ਸਨਮਾਨ

Spread the love
ਅੰਮ੍ਰਿਤਸਰ10 ਜੂਨ (ਮਨਜੀਤ ਸਿੰਘ ਸ਼ੇਰਗਿੱਲ )  ਪੰਜਾਬ ਦੀ ਨਾਮਵਰ ਖੇਡ ਸੰਸਥਾਂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀ ਹੈ। ਇਸ ਕਲੱਬ ਨੇ ਪੂਰੇ ਪੰਜਾਬ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੈ। ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਖੇਡ ਪ੍ਰੋਮੋਟਰ) ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਸਰਪ੍ਰਸਤ ਆਈਪੀਐਸ ਹਰਮਨਬੀਰ ਸਿੰਘ ਗਿੱਲ (ਡੀ.ਆਈ.ਜੀ,ਪੰਜਾਬ ਪੁਲਿਸ),ਸਰਪ੍ਰਸਤ ਸ਼੍ਰੀ. ਰਾਜੇਸ਼ ਸ਼ਰਮਾ (ਪੀਸੀਐਸ),ਚੇਅਰਮੈਨ ਹਰਦੇਸ਼ ਸ਼ਰਮਾ,ਵਾਇਸ ਚੇਅਰਮੈਨ ਸ.ਮਖਤੂਲ ਸਿੰਘ ਔਲਖ,ਸੀਨੀਅਰ ਮੀਤ ਪ੍ਰਧਾਨ ਨਿਰਵੈਰ ਸਿੰਘ ਸਰਕਾਰੀਆ, ਵਰਿੰਦਰ ਚਾਵਲਾ,ਮੀਤ ਪ੍ਰਧਾਨ ਐਡਵੋਕੇਟ ਅਜੈ ਕੁਮਾਰ ਵਰਮਾਨੀ ਅਤੇ ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ ਵੱਲੋਂ ਜੁਲਾਈ 2003 ਨੂੰ ਲਾਇਆ ਗਿਆ ਇਹ ਬੂਟਾ ਅੱਜ 25 ਵਰ੍ਹੇਆਂ ਚ’ ਇਸ ਬੂਟੇ ਦੀ ਸੰਘਣੀ ਛਾਂ ਹੇਠ ਕਈ ਖਿਡਾਰੀਆਂ ਨੇ ਛਾਂ ਮਾਣੀ ਅਤੇ ਕਈ ਮਾਣ ਰਹੇ ਹਨ। ਇਸ ਵਰ੍ਹੇ 25ਵਾਂ ਸਥਾਪਨਾਂ ਦਿਵਸ ਮਨਾਉਣ ਲਈ ਤਿਆਰ ਹਾਂ। ਪਿਛਲੇ ਕੁਝ ਸਾਲਾਂ ਤੋਂ ਅਸੀ ਛੋਟੀਆਂ-ਛੋਟੀਆਂ ਛਾਲਾਂ ਮਾਰ ਕੇ ਨੌਜਵਾਨਾਂ ਨੂੰ ਨਸ਼ਿਆ ਖਿਲਾਫ ਜਾਗਰੂਕ ਕਰਨ ਲਈ ਐਥਲੈਟਿਕਸ, ਕਬੱਡੀ,ਵਾਲੀਬਾਲ,ਰੱਸਾ-ਕੱਸੀ ਅਤੇ ਕ੍ਰਿਕਟ ਦੇ ਟੂਰਨਾਮੈਂਟ ਕਰਵਾਏ ਹਨ ਅਤੇ ਇਸ ਸੰਸਥਾਂ ਨੇ ਖੇਡਾਂ ਤੋਂ ਇਲਾਵਾ ਸਮਾਜ ਸੇਵੀ ਕੰਮਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲਿਆ ਹੈ। ਜਿਵੇਂ ਕਿ ਭਰੂਣ ਹੱਤਿਆ ਖਿਲਾਫ “ਬੇਟੀ ਬਚਾਓ,ਬੇਟੀ ਪੜਾਓ” ਮੁਹਿੰਮ ਤਹਿਤ “ਹਸਤਾਖਰ ਮੁਹਿੰਮ” ਚਲਾ ਕੇ 125 ਦੇ ਕਰੀਬ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਇੱਕ ਲੱਖ ਤਿੰਨ ਹਜ਼ਾਰ 972 ਦੇ ਕਰੀਬ ਨੌਜਵਾਨ ਲੜਕੇ-ਲੜਕੀਆਂ ਨੂੰ ਜਾਗਰੂਕ ਕਰਕੇ ਕਲੱਬ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਤਿੰਨ ਵਾਰੀ ਜਿਲ੍ਹਾ ਐਵਾਰਡ ਤੋਂ ਇਲਾਵਾ ਕਲੱਬ ਦਾ ਨਾਂਅ ਗਿਨਿਜ ਵਿਸ਼ਵ ਰਿਕਾਰਡ,ਇੰਡੀਆਂ ਸਟਾਰ ਯੰਗ ਐਚੀਵਰ ਐਵਾਰਡ ਅਤੇ ਇੰਡੀਆਂ ਬੁੱਕ ਚ’ ਆਪਣਾ ਨਾਂ ਦਰਜ ਹੋ ਚੁੱਕਾ ਹੈ I ਪਿਛਲੇ 24 ਸਾਲਾਂ ਚ’ ਅਸੀ ਛੋਟੀਆ ਜਿਹੀਆਂ ਛਾਲਾਂ ਮਾਰੀਆਂ ਸੀ,ਸਾਨੂੰ ਚੰਗਾ ਭਰਵਾਂ ਹੁੰਗਾਰਾ ਮਿਲਿਆ ਹੈ ਹੁਣ ਅਸੀ ਵੱਡੀ ਛਾਲ ਮਾਰਨ ਲਈ ਤਿਆਰ-ਬਰ-ਤਿਆਰ ਹਾਂ ਇਸ ਵਰੇ 25ਵੇਂ ਪੜਾਅ ਚ’ ਦਾਖਲ ਹੋ ਗਏ ਹਾਂ ਅਤੇ 2 ਪਦਮ ਸ਼੍ਰੀ,10 ਅਰੁਜਨਾ ਐਵਾਰਡੀ,ਕੌਮਾਂਤਰੀ ਤੇ ਕੌਮੀਂ ਪੱਧਰ ਦੇ ਖਿਡਾਰੀਆਂ ਨੂੰ “ਲਾਈਫ ਟਾਈਮ ਐਚੀਵਮੈਂਟ ਐਵਾਰਡ” “ਮਾਣ ਪੰਜਾਬ ਦਾ ਐਵਾਰਡ” ਅਤੇ ਸਰਵੋਤਮ ਕੋਚਾ ਨੂੰ “ਹਰੀ ਸਿੰਘ ਨਲਵਾ ਐਵਾਰਡ” ਪ੍ਰਦਾਨ ਕੀਤਾ ਜਾਂਦਾ ਹੈ I ਸਾਡੀ ਹਮੇਸ਼ਾ ਇਹੋ ਹੀ ਕੋਸ਼ਿਸ ਹੈ ਹਰ ਵਰ੍ਹੇ ਖੇਡ ਮੇਲੇ ਅਤੇ ਸਨਮਾਨ ਸਮਾਂਰੋਹ ਕਰਾਉਦੇ ਰਹੀਏ ਅਤੇ ਹਰ ਸਾਲ ਸੁਧਾਰ ਕਰਦੇ ਜਾਈਏ ਅਸੀ ਚਾਹਾਂਗੇ ਖੇਡ ਪ੍ਰੇਮੀ, ਖੇਡ ਪ੍ਰੋਮੋਟਰ,ਸਮਾਜ ਸੇਵੀ ਅਤੇ ਵਿੱਦਿਅਕ ਸੰਸਥਾਵਾਂ ਸਾਡੀ ਰਹਿਨੁਮਾਈ ਕਰਦੇ ਰਹਿਣ ਅਜਿਹਾ ਕਾਰਜ ਇੱਕਲਿਆਂ ਦੇ ਕਰਨ ਨਾਲ ਨੇਪਰੇ ਨਹੀ ਹੁੰਦੇ,ਇਹਦੇ ਲਈ ਅਸੀ ਸਭਨਾਂ ਧਿਰਾਂ ਦੇ ਸਹਿਯੋਗ ਦੀ ਮੰਗ ਕਰਦੇ ਹਾਂ I ਕੁੱਛ ਸਹਿਯੋਗੀਆਂ ਦੀ ਨੂੰਮਾਇਦਗੀ ਮਿਲ ਗਈ ਹੈ ਅਤੇ ਹੋਰਨਾਂ ਦੀ ਹਾਲੇ ਵੀ ਲੋੜ ਹੈ ਸਾਡੀ ਸੰਸਥਾਂ ਇਸ ਮਕਸਦ ਨੂੰ ਮੁੱਖ ਰੱਖ ਕੇ ਮੈਦਾਨ ਚ’ ਆਈ ਹੈ ।ਪੰਜਾਬ ਦੇ ਹਰੇਕ ਜਿਲੇ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਇਸ ਕਲੱਬ ਨਾਲ ਜੋੜਨਾ ਸਾਡਾ ਸੰਕਲਪ ਹੈ ।ਜੋ ਇੱਕ ਦਿਨ ਜਰੂਰ ਪੂਰਾ ਹੋਵੇਗਾ । ਆਖਿਰ ਚ’ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਲੱਬ ਵੱਲੋ ਪੰਜਾਬ ਦੇ ਉਨਾਂ ਮਹਾਨ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਿੰਨਾਂ ਨੇ ਭਾਰਤ ਦੇ ਤਿਰੰਗੇ ਨੂੰ ਕੌਮਾਂਤਰੀ ਪੱਧਰ ਤੇ ਲਹਿਰਾਇਆ ਹੈ। ਜਿੰਨਾਂ ਚ’ ਪਦਮ ਸ੍ਰੀ ਕਰਤਾਰ ਸਿੰਘ,ਪਦਮ ਸ੍ਰੀ ਪ੍ਰਗਟ ਸਿੰਘ,ਸੁਰਿੰਦਰ ਸਿੰਘ ਸੋਢੀ, ਸੱਜਣ ਸਿੰਘ ਚੀਮਾ,ਡਾ: ਸੁਮਨ ਸਰਮਾ,ਰਾਜਬੀਰ ਕੌਰ,ਬ੍ਰਿਗੇਡੀਅਰ ਹਰਚਰਨ ਸਿੰਘ,ਮਨਜੀਤ ਕੋਰ,ਪਰਮਿੰਦਰ ਸਿੰਘ ਭੰਡਾਲ,ਖ਼ੁਸਬੀਰ ਕੌਰ, ਹਰਦੀਪ ਸਿੰਘ ਭੁੱਲਰ (ਸਾਰੇ ਅਰੁਜਨਾ ਐਵਾਰਡੀ) ਦੇ ਨਾਂ ਜਿਕਰਯੋਗ ਹਨ। ਜੁਲਾਈ ਵਿੱਚ ਹੋਣ ਵਾਲੇ ਸਿਲਵਰ ਜੁਬਲੀ ਐਵਾਰਡ ਸਮਾਰੋਹ 25 ਦੇ ਕਰੀਬ ਖਿਡਾਰੀਆਂ,ਖੇਡ ਲੇਖਕਾਂ, ਖੇਡ ਪ੍ਰੋਮੋਟਰਾਂ, ਕੋਚਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ,10ਵੀਂ ਅਤੇ 12ਵੀਂ ਕਲਾਸ ਦੇ ਮੈਰਿਟ ਹੋਲਡਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ I
  • Related Posts

    *ਵਾਲੀਬਾਲ ਮੁਕਾਬਲੇ: ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੀਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ* *ਰੂੜੇਕੇ ਕਲਾਂ ਅਤੇ ਬਡਬਰ ਟੀਮਾਂ ਨੇ ਵੱਖ ਵੱਖ ਸ਼੍ਰੇਣੀਆਂ ਵਿਚ ਬਾਜ਼ੀ ਮਾਰੀ*

    Spread the love

    Spread the loveਤਪਾ ਮੰਡੀ, 14 ਸਤੰਬਰ( ਗੋਲਡੀ ਵਿਆਸ)=ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ਦੇ ਬਲਾਕ ਬਰਨਾਲਾ ਦੇ ਮੁਕਾਬਲਿਆਂ ਦੇ ਅੱਜ ਪਹਿਲੇ ਦਿਨ ਵਾਲੀਬਾਲ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂੜੇਕੇ…

    ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬੰਗਾ ਬਲਾਕ ਵਿੱਚ ਖੇਡਾਂ ਦਾ ਸ਼ਾਨਦਾਰ ਆਗਾਜ਼

    Spread the love

    Spread the loveਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, 14 ਸਤੰਬਰ(ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ…

    Leave a Reply

    Your email address will not be published. Required fields are marked *