ਖ਼ਬਰਾਂ ਦੇ ਪ੍ਰਭਾਵ ਅਤੇ ਲੋਕਾਂ ਦੀ ਦੁਹਾਈ ਅੱਗੇ ਝੁਕਿਆ ਫ਼ਿਰੋਜ਼ਪੁਰ ਆਰ.ਟੀ.ਓ. ਦਫ਼ਤਰ.

Spread the love

ਕੰਮ ਨਾ ਹੋਣ ਦੀ ਲਗਾਤਾਰ ਮੀਡੀਆ ਚਰਚਾ ਤੋਂ ਬਾਅਦ ਆਰ ਟੀ ਉ ਦਫਤਰ ਫਿਰੋਜ਼ਪੁਰ ਨੇ ਲਗਾਇਆ ‘ਆਤਮ-ਸਮਰਪਣ’ ਵਾਲਾ ਨੋਟਿਸ ਬੋਰਡ। ਫਾਈਲਾਂ ਦੇ ਅੰਬਾਰ ਲੱਗਣ ਦਾ ਕੀਤਾ ਜਿਕਰ ਹੁਣ ਜਨਤਾ ਨੂੰ ਦਫ਼ਤਰ ਨਾ ਆਉਣ ਦੀ ਦਿੱਤੀ ਸਲਾਹ।

ਫ਼ਿਰੋਜ਼ਪੁਰ 6 ਜੁਲਾਈ  (ਅਸ਼ੋਕ ਭਾਰਦਵਾਜ) ਫ਼ਿਰੋਜ਼ਪੁਰ ਦੇ ਖੇਤਰੀ ਟ੍ਰਾਂਸਪੋਰਟ ਅਫ਼ਸਰ (RTO) ਦਫ਼ਤਰ ਵਿੱਚ ਆਮ ਜਨਤਾ ਦੀ ਖ਼ੱਜਲ-ਖ਼ੁਆਰੀ ਅਤੇ ਲੰਬੇ ਸਮੇਂ ਤੋਂ ਲਟਕ ਰਹੇ ਕੰਮਾਂ ਨੂੰ ਲੈ ਕੇ ਲਗਾਤਾਰ ਮੀਡੀਆ ਵਿੱਚ ਚੱਲ ਰਹੀਆਂ ਖ਼ਬਰਾਂ ਅਤੇ ਲੋਕਾਂ ਦੇ ਤਿੱਖੇ ਰੋਸ ਦਾ ਆਖ਼ਰਕਾਰ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਲਗਾਤਾਰ ਸੁਰਖੀਆਂ ਵਿੱਚ ਰਹਿਣ ਤੋਂ ਬਾਅਦ, ਹੁਣ ਵਿਭਾਗ ਨੇ ਦਫ਼ਤਰ ਦੇ ਬਾਹਰ ਇੱਕ ਅਜਿਹਾ ‘ਜਨਤਕ ਸੂਚਨਾ’ ਬੋਰਡ ਲਗਾ ਦਿੱਤਾ ਹੈ, ਜਿਸ ਨੂੰ ਲੋਕ ਪ੍ਰਸ਼ਾਸਨ ਦਾ ਇੱਕ ਤਰ੍ਹਾਂ ਨਾਲ ‘ਆਤਮ-ਸਮਰਪਣ’ ਮੰਨ ਰਹੇ ਹਨ। ਲੰਬੇ ਸਮੇਂ ਤੋਂ ਲੋਕ ਇਹ ਦੁਹਾਈ ਪਾ ਰਹੇ ਸਨ ਕਿ ਇਸ ਦਫ਼ਤਰ ਵਿੱਚ ਚੱਕਰ ਕੱਟ-ਕੱਟ ਕੇ ਉਨ੍ਹਾਂ ਦੀਆਂ ਜੁੱਤੀਆਂ ਘਸ ਗਈਆਂ ਹਨ ਪਰ ਕੰਮ ਨਹੀਂ ਹੋ ਰਹੇ। ਹੁਣ ਇਸ ਨੋਟਿਸ ਬੋਰਡ ਨੇ ਖ਼ੁਦ ਸੱਚਾਈ ਕਬੂਲ ਕਰ ਲਈ ਹੈ। ਵਿਭਾਗ ਨੇ ਖ਼ੁਦ ਮੰਨਿਆ ਹੈ ਕਿ “ਪੁਰਾਣੀਆਂ ਪੈਂਡਿੰਗ ਫਾਈਲਾਂ ਦੀ ਗਿਣਤੀ ਵਧਣ ਕਾਰਨ” ਕੰਮਾਂ ਵਿੱਚ ਭਾਰੀ ਦੇਰੀ ਹੋ ਰਹੀ ਹੈ। ਇਹ ਸਪੱਸ਼ਟ ਕਰਦਾ ਹੈ ਕਿ ਜਨਤਾ ਦੇ ਆਕਰੋਸ਼ ਅਤੇ ਖ਼ਬਰਾਂ ਦੇ ਤੀਰ ਬਿਲਕੁਲ ਨਿਸ਼ਾਨੇ ‘ਤੇ ਸਨ। ਆਪਣੀ ਨਾਕਾਮੀ ਜਾਂ ਸੁਸਤ ਰਫ਼ਤਾਰ ਨੂੰ ਲੁਕਾਉਣ ਲਈ ਹੁਣ ਅਧਿਕਾਰੀਆਂ ਵੱਲੋਂ ਅਜੀਬ ਤਰਕ ਦਿੱਤਾ ਜਾ ਰਿਹਾ ਹੈ। ਬੋਰਡ ‘ਤੇ ਲਿਖਿਆ ਗਿਆ ਹੈ ਕਿ ਲੋਕਾਂ ਨੂੰ ਆਪਣੀ ਫਾਈਲ ਸਬੰਧੀ ਜਾਣਕਾਰੀ ਲਈ ਦਫ਼ਤਰ ਆਉਣ ਦੀ ਲੋੜ ਹੀ ਨਹੀਂ ਹੈ। ਸਵਾਲ ਇਹ ਉੱਠਦਾ ਹੈ ਕਿ ਜੇਕਰ ਆਨਲਾਈਨ ਸਿਸਟਮ ਇੰਨਾ ਹੀ ਦਰੁਸਤ ਹੁੰਦਾ, ਤਾਂ ਲੋਕਾਂ ਨੂੰ ਦਫ਼ਤਰਾਂ ਦੇ ਧੱਕੇ ਖਾਣ ਦੀ ਲੋੜ ਹੀ ਕਿਉਂ ਪੈਂਦੀ। ਵਿਭਾਗ ਵੱਲੋਂ ਜਨਤਾ ਨੂੰ ਦਫ਼ਤਰ ਤੋਂ ਦੂਰ ਰੱਖਣ ਲਈ ਇੱਕ ਫ਼ੋਨ ਨੰਬਰ (01632-295007) ਅਤੇ ਈ-ਮੇਲ (rto.fzr@punjab.gov.in) ਜਾਰੀ ਕਰਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਆਹਮੋ-ਸਾਹਮਣੇ ਹੋ ਕੇ ਕੰਮ ਨਹੀਂ ਹੁੰਦੇ, ਉੱਥੇ ਫ਼ੋਨਾਂ ਜਾਂ ਈ-ਮੇਲਾਂ ‘ਤੇ ਕਿੰਨੀ ਸੁਣਵਾਈ ਹੋਵੇਗੀ, ਇਹ ਰੱਬ ਹੀ ਜਾਣਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਨੋਟਿਸ ਕੋਈ ਸਹੂਲਤ ਨਹੀਂ, ਸਗੋਂ ਜਨਤਾ ਦੇ ਤਿੱਖੇ ਸਵਾਲਾਂ ਤੋਂ ਬਚਣ ਲਈ ਲਗਾਇਆ ਗਿਆ ਇੱਕ ‘ਢਾਲ’ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਨੋਟਿਸਬਾਜ਼ੀ ਤੋਂ ਬਾਅਦ ਵੀ ਲੋਕਾਂ ਦੇ ਪੈਂਡਿੰਗ ਕੰਮ ਨਿਬੜਦੇ ਹਨ ਜਾਂ ਫਿਰ ਜਨਤਾ ਨੂੰ ਸਿਰਫ਼ ਨੰਬਰਾਂ ਦੇ ਸਹਾਰੇ ਹੀ ਲਟਕਾਇਆ ਜਾਵੇਗਾ।
  • Related Posts

    ਸਾਲਾਂ ਤੋਂ ਧੂੜ ਨਿਗਲ ਰਹੇ ਕੀਰਤਪੁਰ ਸਾਹਿਬ ਦੇ ਲੋਕ, ਪ੍ਰਾਈਵੇਟ ਡੰਪ ‘ਤੇ ਪ੍ਰਸ਼ਾਸਨਿਕ ਦੌਰੇ ਵੀ ਬੇਅਸਰ ਲਾਲ ਮਿੱਟੀ ਅਤੇ ਕੋਲੇ ਦੀ ਲੋਡਿੰਗ-ਅਨਲੋਡਿੰਗ ਨਾਲ ਉੱਡਦੀ ਧੂੜ, ਲੋਕਾਂ ਨੇ ਚੁੱਕੇ ਸਿਹਤ ਅਤੇ ਪ੍ਰਦੂਸ਼ਣ ‘ਤੇ ਸਵਾਲ

    Spread the love

    Spread the love ਸ਼੍ਰੀ ਕੀਰਤਪੁਰ ਸਾਹਿਬ 6 ਜੁਲਾਈ (ਮਨਦੀਪ) ਕੀਰਤਪੁਰ ਸਾਹਿਬ ਦੇ ਨੇੜੇ ਸਥਿਤ ਇੱਕ ਪ੍ਰਾਈਵੇਟ ਕੰਪਨੀ ਦਾ ਡੰਪ ਪਿਛਲੇ ਕਈ ਸਾਲਾਂ ਤੋਂ ਇਲਾਕਾ ਵਾਸੀਆਂ ਲਈ ਵੱਡੀ ਮੁਸੀਬਤ ਬਣਿਆ ਹੋਇਆ…

    ਆਮ ਆਦਮੀ ਪਾਰਟੀ ਦੀ ਚੜਤ ਦੇਖ ਕੇ ਵਿਰੋਧੀਆਂ ਵਿੱਚ ਪੈਦਾ ਹੋਈ ਬੁਖਲਾਹਟ—-ਹਰਚਰਨ ਮਾਨ ਤੇ ਸਾਬਕਾ ਪ੍ਰਧਾਨ ਤੇਜਿੰਦਰ ਢਿੱਲਵਾਂ

    Spread the love

    Spread the love ਤਪਾ ਮੰਡੀ 6 ਜੁਲਾਈ ( ਸ਼ਰਮਾ) ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਅੰਦਰ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਨੌਜਵਾਨਾਂ…

    Leave a Reply

    Your email address will not be published. Required fields are marked *