ਪੀਰ ਬਾਬਾ ਸ਼ਾਹ ਹੁਸੈਨ ਜੀ ਦੀ ਯਾਦ ਵਿੱਚ ਇੱਕਵਾਂ ਸਲਾਨਾ  ਛਿੰਝ ਮੇਲਾ 15 ਤੋਂ 17 ਤੱਕ

Spread the love

ਕਪੂਰਥਲਾ, 6 ਜੁਲਾਈ (ਕੌੜਾ )- ਧੰਨ ਧੰਨ ਗੁਰੂ ਅਮਰਦਾਸ ਜੀ ਦੇ ਸਮਕਾਲੀ ਭਗਤ ਹਜਰਤ ਮੀਰਾ ਪਾਤਸ਼ਾਹ ਬਾਬਾ ਸ਼ਾਹ ਹੁਸੈਨ ਜੀ ਦਾ ਇਕਵਾਂ ਸਲਾਨਾ ਤਿੰਨ ਰੋਜ਼ਾ ਛਿੰਝ ਮੇਲਾ 15 ,16 ਤੇ 17 ਜੁਲਾਈ ਪਿੰਡ ਤਲਵੰਡੀ ਚੌਧਰੀਆ ਨਵੇਂ ਬਣੇ ਦਰਬਾਰ ਮੀਰਾ ਪਾਤਸ਼ਾਹ ਸ਼ਾਹ ਹੁਸੈਨ ਟਿੱਬਾ ਰੋਡ ਵਿਖੇ ਬਾਬਾ ਸੁਖਜੀਤ ਸਿੰਘ ਜੋਗੀ ਗੱਦੀ ਨਸ਼ੀਨ ਬਾਬਾ ਸ਼ਾਹ ਹੁਸੈਨ ਤਲਵੰਡੀ ਚੌਧਰੀਆਂ ਵੱਲੋਂ ਐਨਆਰਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਬਾਬਾ ਜੋਗੀ ਸਾਈ ਅਤੇ ਉਨਾਂ ਦੇ ਫਰਜੰਦ ਜਸ਼ਨ ਪ੍ਰੀਤ ਸਿੰਘ ਭਲਵਾਨ ਨੇ ਸਾਂਝੇ ਤੌਰ ਤੇ ਦੱਸਿਆ ਕਿ 15 ਜੁਲਾਈ ਨੂੰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ। 16 ਜੁਲਾਈ ਨੂੰ  ਪੰਜਾਬ ਦੇ ਨਾਮਵਰ ਕਲਾਕਾਰ ਦਾਮਨ ਸੂਫੀ, ਚੰਨੀ ਗਿੱਲ, ਰਹਿਮਤ ਅਲੀ ਕਵਾਲ , ਸਰਦਾਰ ਅਲੀ ,ਆਸਰਾਫ ਸਾਬਰੀ ਕਵਾਲ, ਰਜਾ ਸਿਸਟਰ ਆਪਣੇ ਸੂਫੀ ਕਲਾਮ ਰਾਹੀਂ ਨਿਸ਼ਚਿਤ ਸਮੇਂ ਅਨੁਸਾਰ ਸਟੇਜ ਤੋਂ ਆਪਣੀ ਹਾਜਰੀ ਲਵਾਉਣਗੇ। ਸਮਾਂ ਸੱਦੇ ਕਲਾਕਾਰਾਂ ਨੂੰ ਹੀ ਦਿੱਤਾ ਜਾਵੇਗਾ। ਬਾਬਾ ਜੋਗੀ ਸਾਈਂ ਨੇ ਅੱਗੇ ਦੱਸਿਆ ਕਿ 17 ਜੁਲਾਈ ਦਿਨ ਸ਼ੁਕਰਵਾਰ ਨੂੰ ਜਗਜੀਤ ਰੈਸਲਿੰਗ ਅਕੈਡਮੀ ਵਰਿਆਣਾ ਦੇ ਸੰਚਾਲਕ ਜਗਜੀਤ ਸਿੰਘ ਸਰੋਆ ਏ ਆਈ ਜੀ ਜਲੰਧਰ ਦੀ ਰੇਖ ਦੇਖ ਹੇਠ ਸਮੁੱਚਾ ਛਿੰਝ ਮੇਲਾ ਕਰਵਾਇਆ ਜਾਵੇਗਾ। ਇਸ ਦਿਨ ਸਮਾਗਮ ਦੇ ਮੁੱਖ ਮਹਿਮਾਨ ਰਾਣਾ ਗੁਰਜੀਤ ਸਿੰਘ ਐਮਐਲਏ ਕਪੂਰਥਲਾ ਅਤੇ ਵਿਸ਼ੇਸ਼ ਮਹਿਮਾਨ ਰਾਣਾ ਇੰਦਰ ਪ੍ਰਤਾਪ ਸਿੰਘ ਐਮਐਲਏ ਸੁਲਤਾਨਪੁਰ ਲੋਧੀ ਪਹਿਲਵਾਨਾਂ ਨੂੰ ਅਸ਼ੀਰਵਾਦ ਦੇਣਗੇ। ਬਾਬਾ ਸੁਖਜੀਤ ਸਿੰਘ ਜੋਗੀ ਵੱਲੋਂ ਮੁਖ ਮਹਿਮਾਨ , ਜੇਤੂ ਪਹਿਲਵਾਨਾ ਅਤੇ  ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ

  • Related Posts

    ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਹਲਕੇ ਨੂੰ ਸੜਕਾਂ ਦੇ ਵਿਕਾਸ ਲਈ ਵੱਡੀ ਸੌਗਾਤ- ਵਿਧਾਇਕ ਸੇਖੋਂ

    Spread the love

    Spread the loveਫ਼ਰੀਦਕੋਟ, 7 ਜੁਲਾਈ:(ਗੁਰਦੀਪ ਸਿੰਘ ਢਿੱਲੋਂ ) ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਹਲਕੇ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ…

    ਪ੍ਰਧਾਨ ਮੰਤਰੀ ਇੰਟਰਨਸ਼ਿਪ ਪ੍ਰੋਗਰਾਮ ਲਈ ਯੋਗ ਨੌਜਵਾਨਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ

    Spread the love

    Spread the loveਫ਼ਰੀਦਕੋਟ, 7 ਜੁਲਾਈ(ਗੁਰਦੀਪ ਸਿੰਘ ਢਿੱਲੋਂ )  ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਦਯੋਗਾਂ ਵਿੱਚ ਵਿਹਾਰਕ ਤਜਰਬਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਇੰਟਰਨਸ਼ਿਪ ਪ੍ਰੋਗਰਾਮ (ਪੀ.ਐੱਮ.ਆਈ.ਐੱਸ.)…

    Leave a Reply

    Your email address will not be published. Required fields are marked *