ਕੈਨੇਡਾ ਨਹਿਰ ਵਿੱਚ ਡੁੱਬਣ ਕਾਰਨ ਤਪਾ ਮੰਡੀ ਦੇ ਨੌਜਵਾਨ ਦੀ ਮੌਤ  ਮਾਪਿਆਂ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਤੋਂ ਪੁੱਤ ਦੀ ਮ੍ਰਿਤਕ ਦੇਹ ਤਪਾ ਲਿਆਉਣ ਦੀ ਮੰਗ

Spread the love
ਤਪਾ ਮੰਡੀ ,7 ਜੁਲਾਈ (ਗੋਲਡੀ ਵਿਆਸ) ਕੈਨੇਡਾ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜੋਂ ਨਹਿਰ ਵਿੱਚ ਡੁੱਬਦੇ ਆਪਣੇ ਦੋਸਤ ਯੋਗਰਾਜ ਸਿੰਘ ਨੂੰ ਬਚਾਉਂਦੇ ਸਮੇਂ ਲਵਪ੍ਰੀਤ ਸਿੰਘ ਵੀ ਆਪਣੀ ਜਾਨ ਗਵਾ ਬੈਠਾ। ਪੰਜਾਬ ਦੇ ਜਿਲ੍ਹਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਦੇ ਰਹਿਣ ਵਾਲੇ 26 ਸਾਲਾਂ ਨੌਜਵਾਨ ਲਵਪ੍ਰੀਤ ਸਿੰਘ ਦਾ ਦੱਸਿਆ ਜਾ ਰਿਹਾ ਹੈ।ਘਟਨਾ ਉਸ ਸਮੇਂ ਦੀ ਦੱਸੀ ਜਾ ਰਹੀ ਹੈ ਜਦ ਦੋਵੇਂ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਦੀ ਲਾਚੀਨ ਨਹਿਰ ਵਿੱਚ ਲਵਪ੍ਰੀਤ ਸਿੰਘ ਦੇ ਦੋਸਤ ਦਾ ਅਚਾਨਕ ਨਹਿਰ ਵਿੱਚ ਪੈਰ ਫਿਸਲ ਗਿਆ। ਜਦ ਇਸ ਘਟਨਾ ਦਾ ਲਵਪ੍ਰੀਤ ਸਿੰਘ ਨੂੰ ਪਤਾ ਲੱਗਿਆ ਤਾਂ ਲਵਪ੍ਰੀਤ ਸਿੰਘ ਨੇ ਵੀ ਉਸ ਨੂੰ ਬਚਾਉਣ ਲਈ ਨਹਿਰ ਵਿੱਚ ਪਿੱਛੇ ਛਾਲ ਮਾਰ ਦਿੱਤੀ। ਪਰ ਲਵਪ੍ਰੀਤ ਸਿੰਘ ਆਪਣੇ ਦੋਸਤ ਨੂੰ ਬਚਾਉਂਦਾ ਬਚਾਉਂਦਾ ਨਹਿਰ ਵਿੱਚ ਖੁਦ ਆਪ ਡੁੱਬ ਗਿਆ। ਕਨੇਡਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕਈ ਘੰਟੇ ਦੀ ਮੁਸ਼ੱਕਤ ਨਾਲ ਦੋਵਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ ਪਰ ਦੋਹਾਂ ਦੀ ਮੌਤ ਹੋ ਚੁੱਕੀ ਸੀ। ਜੋ ਜਿਲ੍ਹਾ ਬਰਨਾਲਾ ਦੇ ਤਪਾ ਮੰਡੀ ਦੇ ਘੁੰਨਸ ਰੋਡ ਰਹਿਣ ਵਾਲੇ 26 ਸਾਲਾ ਲਵਪ੍ਰੀਤ ਸਿੰਘ ਪੁੱਤਰ ਸਾਬਕਾ ਫੌਜੀ ਬਲਵੀਰ ਸਿੰਘ ਦੇ ਸਾਰੇ ਗੁਰਸਿੱਖ ਪਰਿਵਾਰ ਨੂੰ ਝੰਝੋੜ ਕੇ ਰੱਖ ਦਿੱਤਾ। ਪਰਿਵਾਰ ਦਾ ਇਕਲੌਤਾ ਪੁੱਤ 26 ਸਾਲ ਦੇ ਮ੍ਰਿਤਕ ਲਵਪ੍ਰੀਤ ਸਿੰਘ ਦੋ ਢਾਈ ਸਾਲ ਪਹਿਲਾਂ ਹੀ ਵਰਕ ਪਰਮਿਟ ਤੇ ਕਨੇਡਾ ਦੇ ਸ਼ਹਿਰ ਮਾਂਟਰੀਅਲ  ਵਿੱਚ ਇੱਕ ਕੰਪਨੀ ਦਾ ਟਰਾਲਾ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਮਾਪਿਆਂ ਦਾ ਇਕਲੋਤਾ ਪੁੱਤ ਲਵਪ੍ਰੀਤ ਸਿੰਘ ਬਾਰਵੀਂ ਕਲਾਸ ਤੋਂ ਬਾਅਦ ਕਨੇਡਾ ਆਪਣੇ ਮਾਪਿਆਂ ਦੇ ਸੁਪਨੇ ਸਕਾਰ ਕਰਨ ਲਈ ਗਿਆ ਸੀ। ਜਿੱਥੇ ਆਪਣੇ ਪੁੱਤ ਨੂੰ ਕਨੇਡਾ ਭੇਜਣ ਲਈ ਸਾਬਕਾ ਫੌਜੀ ਬਲਵੀਰ ਸਿੰਘ ਨੇ ਆਪਣੀ ਸਾਰੀ ਢਾਈ ਏਕੜ ਜਮੀਨ ਵੇਚਕੇ  29 ਲੱਖ ਰੁਪਆ ਲਾਕੇ ਉਸ ਨੂੰ ਰੁਜ਼ਗਾਰ ਦੀ ਭਾਲ ਲਈ ਕਨੇਡਾ ਸੁਪਨੇ ਪੂਰੇ ਕਰਨ ਲਈ ਭੇਜਿਆ ਸੀ। ਇਕਲੋਤੇ ਪੁੱਤ ਦੀ ਮੌਤ ਤੋਂ ਬਾਅਦ ਰੋਂਦੇ ਕੁਰਲਾਉਂਦੇ ਮਾਪੇ ਅਤੇ ਇਕਲੋਤੀ ਭੈਣ ਆਪਣੇ ਭਰਾ ਨੂੰ ਯਾਦ ਕਰ ਕਰਕੇ ਰੋ ਰਹੀ ਹੈ। ਮਾਪਿਆਂ ਦੇ ਆਪਣੇ ਇਕਲੋਤੇ ਪੁੱਤ ਲਵਪ੍ਰੀਤ ਸਿੰਘ ਤੋਂ ਬਹੁਤ ਵੱਡੇ ਸੁਪਨੇ ਦੇਖੇ ਸਨ। ਪਰ ਜੋ ਸੁਪਨੇ ਚਕਣਾਚੂਰ ਹੋ ਗਏ। ਮ੍ਰਿਤਕ ਲਵਪ੍ਰੀਤ ਸਿੰਘ ਨੇ 10 ਦਿਨ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ। ਇਸ ਮੌਕੇ ਮ੍ਰਿਤਕ ਲਵਪ੍ਰੀਤ ਸਿੰਘ ਦੇ ਰੋਂਦੇ ਕੁਰਲਾਉਂਦੇ ਮਾਪਿਆਂ ਨੇ ਸੈਂਟਰ ਸਰਕਾਰ,ਪੰਜਾਬ ਸਰਕਾਰ, ਕੈਨੇਡਾ ਸਰਕਾਰ, ਵਿਦੇਸ਼ ਬੈਠੇ ਐਨ.ਆਰ.ਆਈਜ਼ ਅਤੇ ਸਮਾਜ ਸੇਵੀਆਂ ਤੋਂ ਮੰਗ ਕਰਦੇ ਕਿਹਾ ਕਿ ਇਸ ਦੁੱਖ ਦਾਈ ਘਟਨਾ ਵਿੱਚ ਉਹਨਾਂ ਨੂੰ ਸਭ ਦੇ ਸਹਿਯੋਗ ਦੀ ਲੋੜ ਹੈ। ਉਹਨਾਂ ਮੰਗਾਂ ਕਰਦੇ ਕਿਹਾ ਕਿ ਉਹਨਾਂ ਦੇ ਮ੍ਰਿਤਕ ਇਕਲੋਤੇ ਪੁੱਤ ਲਵਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਕਨੇਡਾ ਤੋਂ ਪੰਜਾਬ ਤਪਾ ਮੰਡੀ ਲਿਆਉਣ ਲਈ ਸਹਿਯੋਗ ਕੀਤਾ ਜਾਵੇ,ਤਾਂ ਜੋ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਉਹ ਆਪਣੇ ਇਕਲੋਤੇ ਪੁੱਤ ਲਵਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਸਕਣ। ਮ੍ਰਿਤਕ ਲਵਪ੍ਰੀਤ ਸਿੰਘ ਦੇ ਪਰਿਵਾਰ ਵਿੱਚ ਉਸ ਦੇ ਪਿਤਾ-ਮਾਤਾ ਅਤੇ ਇਕਲੋਤੀ ਭੈਣ ਰਹਿ ਗਈ।ਲਵਪ੍ਰੀਤ ਨੂੰ ਕਨੇਡਾ ਭੇਜਣ ਸਮੇਂ ਪਿਤਾ ਕੋਲ ਹਿੱਸੇ ਪੌਣੇ ਦੋ ਏਕੜ ਜਮੀਨ ਵੀ ਵਿਕ ਚੁੱਕੀ ਹੈ। ਜਿੱਥੇ ਹੁਣ ਪਰਿਵਾਰ ਨੇ ਆਪਣੇ ਪੁੱਤ ਦੀ ਮ੍ਰਿਤਕ ਦੇਹ ਘਰ ਪੰਜਾਬ ਲਿਆਉਣ ਲਈ ਸੈਂਟਰ ਸਰਕਾਰ, ਪੰਜਾਬ ਸਰਕਾਰ, ਵਿਦੇਸ਼ ਬੈਠੇ ਐਨ.ਆਰ.ਆਈਜ਼ ਅਤੇ ਸਮਾਜ ਸੇਵੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਮ੍ਰਿਤਕ ਲਵਪ੍ਰੀਤ ਸਿੰਘ ਦੇ ਪਿਤਾ ਸਾਬਕਾ ਫੌਜੀ ਬਲਵੀਰ ਸਿੰਘ ਜੋ ਸੀ.ਆਰ.ਪੀ.ਐਫ ਵਿੱਚ ਬਤੌਰ ਦੇਸ਼ ਲਈ ਆਪਣੀ ਸੇਵਾਵਾਂ ਨਿਭਾ ਚੁੱਕੇ ਹਨ। ਇਸ ਮੰਦਭਾਗੀ ਘਟਨਾ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਲਵਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਸਹਿਯੋਗ ਕਰਨ ਦਾ ਵਿਸ਼ਵਾਸ ਵੀ ਦਵਾਇਆ। ਉਹਨਾਂ ਕਿਹਾ ਕਿ ਜੇ ਕਰ ਪੰਜਾਬ ਅੰਦਰ ਰੁਜ਼ਗਾਰ ਦੇ ਹੱਲ ਹੋਣ ਤਾਂ ਸਾਡੇ ਨੌਜਵਾਨ ਵਿਦੇਸ਼ ਦਾ ਕੂਚ ਕਿਉਂ ਕਰਨ। ਕਨੇਡਾ ਨਹਿਰ ਵਿੱਚ ਡੁੱਬਣ ਵਾਲੇ ਦੂਸਰਾ ਮੁੰਡਾ ਯੋਗਰਾਜ ਸਿੰਘ ਪੁੱਤਰ ਸੁਖਰਾਜ ਸਿੰਘ ,ਮਾਤਾ  ਜਸਵੰਤ ਕੌਰ,ਪਿੰਡ ਬੁਤਾਲਾ,ਨੌਰੰਗਪੁਰ,ਜਿਲ੍ਹਾ ਅੰਮ੍ਰਿਤਸਰ ਸਾਹਿਬ ਵਜੋ ਹੋਈ ਹੈ।  ਇਸ ਮੌਕੇ ਪਿਤਾ ਸਾਬਕਾ ਫੌਜੀ  ਬਲਵੀਰ ਸਿੰਘ,ਮਾਤਾ ਵੀਰਪਾਲ ਕੌਰ,ਮਾਮਾ ਗੁਰਤੇਜ ਸਿੰਘ,ਗੁਰਦੀਪ ਸਿੰਘ,ਇੰਦਰਜੀਤ ਸਿੰਘ, ਜਸਕਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਸਾਬਕਾ ਕੌਂਸਲਰ ਹਰਦੀਪ ਸਿੰਘ ਪੋਪਲ, ਆਪ ਆਗੂ ਜਸਬੀਰ ਸਿੰਘ ਜੱਸੀ ਪੁਰਬਾ , ਵਾਈਸ ਪ੍ਰਧਾਨ ਪ੍ਰਿੰਸੀਪਲ ਬਲਦੇਵ ਸਿੰਘ,ਹਰਪ੍ਰੀਤ ਸਿੰਘ, ਜਸਨਪ੍ਰੀਤ ਸਿੰਘ,ਮੱਖਣ ਸਿੰਘ, ਜਥੇਦਾਰ ਲਖਵੀਰ ਸਿੰਘ ਧਾਲੀਵਾਲ, ਪਾਲੀ ਟੇਲਰ ਦਰਾਜ਼,ਮਲਕੀਤ ਸਿੰਘ, ਗ੍ਰੰਥੀ ਕੁਲਦੀਪ ਸਿੰਘ ਤੋਂ ਇਲਾਵਾ ਪਰਿਵਾਰਿਕ ਮੈਂਬਰ ਹਾਜ਼ਰ ਸਨ।

 

  • Related Posts

    ਸਿੱਖਿਆ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਲਈ ਡਾ. ਪੂਨਮ ਸ਼ਰਮਾ ਨੂੰ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਰਾਸ਼ਟਰੀ ਪੁਰਸਕਾਰ

    Spread the love

    Spread the loveਸਮਰਾਲਾ 07 ਜੁਲਾਈ (ਮੁਕੇਸ਼ ਵਰਮਾ) ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਵਿਲੱਖਣ ਯੋਗਦਾਨ ਲਈ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੂੰ ਸਿੱਖਿਆ ਉਤਕ੍ਰਿਸ਼ਟਤਾ ਸੰਮੇਲਨ ਅਤੇ ਪੁਰਸਕਾਰ…

    ਸਰਕਾਰ ਵੱਲੋਂ ਮਹਿੰਗਾਈ ਭੱਤਾ ਨਾ ਦੇਣ  ਤੇ  ਸੇਵਾ ਮੁਕਤ ਪਟਵਾਰੀ  ਕਾਨੂੰਗੋਆਂ ਵੱਲੋਂ  ਪੰਜਾਬ ਸਰਕਾਰ ਦੀ ਸਖਤ ਨਿੰਦਾ 

    Spread the love

    Spread the loveਬਲਾਚੌਰ, 7 ਜਲਾਈ( ਜਤਿੰਦਰ ਪਾਲ ਸਿੰਘ ਕਲੇਰ  ) ਪੰਜਾਬ ਸਰਕਾਰ ਵੱਲੋਂ  ਪੈਨਸ਼ਨਰਾਂ ਅਤੇ  ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨਾ ਦੇਣ ਦੀ ਰੈਵੀਨਿਊ ਸੇਵਾ ਮੁਕਤ ਪਟਵਾਰੀ ਕਾਨੂੰਗੋ ਯੂਨੀਅਨ ਤਹਿਸੀਲ…

    Leave a Reply

    Your email address will not be published. Required fields are marked *