ਸ਼ਿਵਾਲਿਕ ਪਬਲਿਕ ਸਕੂਲ,  ਤਪਾ  ਦੇ ਵਿਦਿਆਰਥੀਆਂ ਨੇ ਹੀਲੈਕਸ ਪ੍ਰੀਖਿਆ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Spread the love

ਤਪਾ ਮੰਡੀ 07  ਜੁਲਾਈ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ  ਦੇ ਕਲਾਸ ਸੱਤਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਹੀਲੈਕਸ ਪ੍ਰੀਖਿਆ ਵਿੱਚ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।ਇਸ ਮੌਕੇ ਪ੍ਰਤਿਊਸ਼ ਗਰਗ ਅਤੇ ਨਕਸ਼ ਕੁਮਾਰ ਜਿੰਦਲ ਨੇ ਆਪਣੀ ਉੱਤਮ ਪ੍ਰਾਪਤੀ ਸਦਕਾ ₹1100 ਦੀ ਨਕਦ ਰਾਸ਼ੀ ਜਿੱਤ ਕੇ ਵਿਸ਼ੇਸ਼ ਮਾਣ ਹਾਸਲ ਕੀਤਾ।ਇਸ ਤੋਂ ਇਲਾਵਾ ਮਨਜੋਤ ਸਿੰਘ ਢਿੱਲੋਂ, ਏਕਮਨੂਰ ਕੌਰ ਢਿੱਲੋਂ, ਗੁਰਲੀਨ ਕੌਰ ਅਤੇ ਚਾਹਤ ਨੇ ਟਰਾਫੀਆਂ ਜਿੱਤ ਕੇ ਸਕੂਲ ਦੀਆਂ ਉਪਲਬਧੀਆਂ ਵਿੱਚ ਹੋਰ ਵਾਧਾ ਕੀਤਾ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਗਰਗ, ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਇਹ ਉਪਲਬਧੀਆਂ ਹੋਰ ਬੱਚਿਆਂ ਲਈ ਵੀ ਪ੍ਰੇਰਣਾ ਸਰੋਤ ਹਨ ਅਤੇ ਸਕੂਲ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸ਼ਾਨਦਾਰ ਸਫਲਤਾਵਾਂ ਹਾਸਲ ਕਰਦਾ ਰਹੇਗਾ।

  • Related Posts

    ਖ਼ਾਲਸਾ ਸਕੂਲ ਤਖ਼ਤੂਪੁਰਾ ‘ਚ ਮਨਾਇਆ ਵਣ ਮਹਾਂਉਤਸਵ  ਚਾਰਟਾਂ ਰਾਹੀਂ ਵਾਤਾਵਰਣ ਬਚਾਉਣ ਦਾ ਦਿੱਤਾ ਸੰਦੇਸ਼ 

    Spread the love

    Spread the loveਬੱਧਨੀ ਕਲਾਂ, 7 ਜੁਲਾਈ ( ਪ ਪ)–ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਪੁਰਾਣੀ ਤੇ ਮੋਹਰੀ ਸੰਸਥਾ ਗੁਰੂ ਨਾਨਕ ਖ਼ਾਲਸਾ ਸੀਨੀਅਰ…

    ਪਿੰਡ ਚੱਕੀ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਮੰਦਰ ਲਈ ਦਾਨੀ ਪਰਿਵਾਰ ਦੀ ਵੱਡੀ ਪਹਿਲ

    Spread the love

    Spread the loveਮਾਛੀਵਾੜਾ ਸਾਹਿਬ, 7 ਜੁਲਾਈ ਸੁੱਚਾ ਬੰਗੜ)  ਮਨੁੱਖਤਾ, ਸੇਵਾ ਅਤੇ ਧਾਰਮਿਕ ਭਾਵਨਾ ਦੀ ਮਿਸਾਲ ਕਾਇਮ ਕਰਦਿਆਂ ਮਾਛੀਵਾੜਾ ਬਲਾਕ ਦੇ ਪਿੰਡ ਚੱਕੀ ਵਿਖੇ ਇੱਕ ਦਾਨੀ ਪਰਿਵਾਰ ਵੱਲੋਂ ਆਪਣੀ ਕੀਮਤੀ ਜਗ੍ਹਾ…

    Leave a Reply

    Your email address will not be published. Required fields are marked *