ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ. ਸਹੀਦ ਭਗਤ ਸਿੰਘ ਨਗਰ ਵੱਲੋ  ਸਥਾਈ ਲੋਕ ਅਦਾਲਤ ( ਜਨ-ਉਪਯੋਗੀ ਸੇਵਾਵਾਂ ) ਦੀ ਕਾਨੂੰਨੀ ਪ੍ਰਕਿਰਿਆ, ਸੁਲ੍ਹਾ ਦੇ ਆਦੇਸ਼ ਅਤੇ ਫੈਸਲਾ ਦੇਣ ਦੇ ਅਧਿਕਾਰਾਂ ਸਬੰਧੀ  ਇੱਕ ਦਿਨਾਂ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ  ਕੀਤਾ ਗਿਆ     

Spread the love

ਨਵਾਂਸ਼ਹਿਰ 7 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ  ਜੀਆਂ ਦੀਆਂ ਹਦਾਇਤਾਂ ਤਹਿਤ ਅਤੇ   ਮਾਣਯੋਗ ਜਿਲ੍ਹਾਂ ਅਤੇ ਸੈਸ਼ਨ ਜੱਜ, ਸ਼ਹੀਦ ਭਗਤ ਸਿੰਘ ਨਗਰ  ਸ਼੍ਰੀ ਜਤਿੰਦਰ ਪਾਲ ਸਿੰਘ ਖੁਰਮੀ   ਜੀਆਂ  ਅਤੇ ਸਿਵਲ ਜੱਜ ( ਸੀਨੀਅਰ ਡੀਵੀਜ਼ਨ)/ ਸੀ.ਜੇ.ਐਮ-ਕਮ- ਸਕੱਤਰ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ  ਡਾ. ਅਮਨਦੀਪ  ਜੀਆਂ  ਦੇ ਨਿਰਦੇਸ਼ਾਂ ਤਹਿਤ  ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ  ਵੱਲੋ ਮਿਤੀ 07.07.2026 ਨੂੰ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ  , ਸ.ਭ.ਸ ਨਗਰ ਵਿਖੇ ਸਥਾਈ ਲੋਕ ਅਦਾਲਤ ( ਜਨ-ਉਪਯੋਗੀ ਸੇਵਾਵਾਂ ) ਦੀ ਕਾਨੂੰਨੀ ਪ੍ਰਕਿਰਿਆ, ਸੁਲ੍ਹਾ ਦੇ ਆਦੇਸ਼ ਅਤੇ ਫੈਸਲਾ ਦੇਣ ਦੇ ਅਧਿਕਾਰਾਂ ਸਬੰਧੀ ਇੱਕ ਦਿਨ ਦਾ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ  ਕੀਤਾ ਗਿਆ ।  ਜਿਸ ਵਿੱਚ  ਚੇਅਰਮੈਨ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਸ਼੍ਰੀ ਅਸ਼ੋਕ ਕਪੂਰ ,ਸਥਾਈ ਲੋਕ ਅਦਾਲਤਾ ਦਾ ਸਟਾਫ, ਪੈਨਲ ਐਡਵੋਕੇਜ਼,  ਐਲ, ਏ.ਡੀ.ਸੀ.ਐਸ ਦਾ ਸਟਾਫ, ਪੈਰਾ ਲੀਗਲ ਵਲੰਟੀਅਰਜ਼ ਨੇ ਭਾਗ ਲਿਆ । ਇਸ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਸਥਾਈ ਲੋਕ ਅਦਾਲਤਾਂ ਦੇ ਪ੍ਰਭਾਵਸ਼ਾਲੀ ਕੰਮਕਾਜ ਅਤੇ ਉਹਨਾਂ ਦੇ ਦੋਹਰੇ ਕੰਮ – ਸੁਲ੍ਹਾ ਅਤੇ ਫੈਸਲਾ ਦੇਣ ਵਾਲੀ ਭੂਮਿਕਾ ਬਾਰੇ ਜਾਗਰੂਕਤਾ ਕੀਤਾ ਗਿਆ । ਇਸ ਪ੍ਰੋਗਰਾਮ ਦਾ ਉਦੇਸ਼ ਸਥਾਈ ਲੋਕ ਅਦਾਲਤਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣਾ ਅਤੇ ਲੋਕਾਂ ਨੂੰ ਉਹਨਾਂ ਦੇ ਕੰਮਾਂ ਬਾਰੇ ਜਾਗਰੂਕ ਕਰਨਾ ਹੈ

  • Related Posts

    ਆਮ ਆਦਮੀ ਪਾਰਟੀ ਵੱਲੋਂ ਲੋਕ ਹਿੱਤਾਂ ਲਈ ਇਤਿਹਾਸਕ ਫ਼ੈਸਲੇ ਲਏ :- ਸਹਿਜਪਲ ਲਾਡਾ  ਨਗਰ ਕੌਂਸਲ ਪ੍ਰਧਾਨ ਰਿਤੇਸ਼ ਬਾਂਸਲ ਵਲੋਂ ਸਹਿਜਪਾਲ ਸਿੰਘ ਲਾਡਾ ਦਾ ਕੀਤਾ ਸਨਮਾਨ 

    Spread the love

    Spread the loveਘਨੌਰ 7 ਜੁਲਾਈ (ਅਭਿਸ਼ੇਕ ਸੂਦ) ਬੀਤੇ ਦਿਨੀਂ ਰਾਜਪੁਰਾ ਸ਼ਹਿਰ ਨੂੰ ਮਿਲੀ ਨਵੀਂ ਲੀਡਰਸ਼ਿਪ ਚ ਰਿਤੇਸ਼ ਬਾਂਸਲ ਵਲੋਂ ਨਗਰ ਕੌਂਸਲ ਪ੍ਰਧਾਨ ਵਜੋਂ ਕਮਾਨ ਸੰਭਾਲੀ ਹੈ। ਇਸ ਸਬੰਧੀ ਨਗਰ ਕੌਂਸਲ…

    LADC ਨੀਤੀ ਦੇ ਵਿਰੋਧ ਵਿੱਚ ਜ਼ਿਲ੍ਹਾ ਬਾਰ ਐਡਹਾਕ ਐਸੋਸੀਏਸ਼ਨ ਦੇ ਚੇਅਰਮੈਨ ਹਰਿੰਦਰ ਸਿੰਘ ਰਾਣੂ ਦੀ ਅਗਵਾਈ ਹੇਠ ਵਕੀਲਾਂ ਵੱਲੋਂ ਮੁਕੰਮਲ ਹੜਤਾਲ, ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ

    Spread the love

    Spread the loveਬਰਨਾਲਾ,  ਬਲਵੰਤ ਸਿੰਘ ਸਿੱਧੂ 07 ਜੁਲਾਈ:2026  ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ (JAC) ਦੇ ਸੱਦੇ ’ਤੇ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ, ਬਰਨਾਲਾ ਵੱਲੋਂ LADC (ਲੀਗਲ ਏਡ ਡਿਫੈਂਸ…

    Leave a Reply

    Your email address will not be published. Required fields are marked *