‘ਪੰਜਾਬ 95’ (ਸਤਲੁਜ) ਫ਼ਿਲਮ ਨੂੰ ਹਟਾਉਣਾ ਸੱਚ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ : ਸੰਤ ਬਾਬਾ ਬਿਬੇਕ ਸਿੰਘ ਜੰਡਿਆਲਾ ਗੁਰੂ 

Spread the love
ਚੌਕ ਮਹਿਤਾ 07 ਜੁਲਾਈ ( ਰਾਜਵਿੰਦਰ ਸਿੰਘ ਰੰਧਾਵਾ ) ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਸੇਵਾਦਾਰ ਸੰਤ ਬਾਬਾ ਬਿਬੇਕ ਸਿੰਘ, ਗੁਰਦੁਆਰਾ ਨਾਨਕਸਰ ਸਾਹਿਬ, ਨਗਰ ਨਾਨਕਸਰ, ਜੰਡਿਆਲਾ ਗੁਰੂ ਵਾਲਿਆਂ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ‘ਤੇ ਆਧਾਰਿਤ ਫ਼ਿਲਮ ‘ਪੰਜਾਬ 95’, ਜੋ ਬਾਅਦ ਵਿੱਚ ‘ਸਤਲੁਜ’ ਨਾਮ ਨਾਲ ਰਿਲੀਜ਼ ਕੀਤੀ ਗਈ, ਨੂੰ ਓਟੀਟੀ,ਪਲੇਟਫਾਰਮ ਤੋਂ ਹਟਾਏ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ। ਜਾਰੀ ਬਿਆਨ ਵਿੱਚ ਸੰਤ ਬਾਬਾ ਬਿਬੇਕ ਸਿੰਘ ਨੇ ਕਿਹਾ ਕਿ ਇਹ ਫ਼ਿਲਮ ਕਰੀਬ ਤਿੰਨ ਤੋਂ ਚਾਰ ਸਾਲ ਤੱਕ ਰਿਲੀਜ਼ ਸਬੰਧੀ ਕਾਨੂੰਨੀ ਅਤੇ ਸੈਂਸਰ ਪ੍ਰਕਿਰਿਆਵਾਂ ਵਿੱਚ ਉਲਝੀ ਰਹੀ। ਬਾਅਦ ਵਿੱਚ ਨਾਮ ਬਦਲ ਕੇ ਇਸ ਨੂੰ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਕੀਤਾ ਗਿਆ, ਪਰ ਉਨ੍ਹਾਂ ਦੇ ਦਾਅਵੇ ਅਨੁਸਾਰ ਰਿਲੀਜ਼ ਤੋਂ ਲਗਭਗ 48 ਘੰਟਿਆਂ ਦੇ ਅੰਦਰ ਹੀ ਇਸ ਨੂੰ ਉਥੋਂ ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ, ਕੌਮੀ ਮਸਲਿਆਂ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਵਿਸ਼ਿਆਂ ਨੂੰ ਸਾਹਮਣੇ ਲਿਆਉਣ ਵੇਲੇ ਅਕਸਰ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਇਤਿਹਾਸਕ ਜਾਂ ਸਮਾਜਿਕ ਵਿਸ਼ੇ ‘ਤੇ ਬਣੀ ਫ਼ਿਲਮ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣਾ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ‘ਤੇ ਸਵਾਲ ਖੜ੍ਹੇ ਕਰਦਾ ਹੈ। ਸੰਤ ਬਾਬਾ ਬਿਬੇਕ ਸਿੰਘ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸੱਚ ਨੂੰ ਸੈਂਸਰਸ਼ਿਪ ਦੀਆਂ ਬੇੜੀਆਂ ਵਿੱਚ ਹਮੇਸ਼ਾ ਲਈ ਕੈਦ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਤੇ ਭਾਈ ਜਤਿੰਦਰ ਸਿੰਘ ਸਹਾਇਕ ਸਕੱਤਰ ਮਹਿਤਾ, ਬਚਿੱਤਰ ਸਿੰਘ ਤਰਸਿੱਕਾ, ਜਰਮਨਜੀਤ ਸਿੰਘ ਤਰਸਿੱਕਾ, ਭਾਈ ਸੁਖਜਿੰਦਰ ਸਿੰਘ ਨਿਜ਼ਾਮਪੁਰ, ਭਾਈ ਜਸਪਾਲ ਸਿੰਘ ਨਵਾ ਪਿੰਡ, ਭਾਈ ਦਿਲਬਾਗ ਸਿੰਘ, ਰਾਣਾ ਬੰਡਾਲਾ ਕਿਸਾਨ ਯੂਨੀਅਨ, ਮਾਸਟਰ ਕੁਲਵੰਤ ਸਿੰਘ, ਗੁਰਦੇਵ ਸਿੰਘ, ਸਿਮਰਨਜੀਤ ਸਿੰਘ ਜੰਡਿਆਲਾ ਗੁਰੂ, ਸਕੱਤਰ ਸਿੰਘ,ਕੇਵਲ ਮਹਿਤਾ, ਭਾਈ ਗੁਰਦਿਆਲ ਸਿੰਘ ਟਾਂਗਰਾ, ਬਿਕਰਮਜੀਤ ਸਿੰਘ ਗਹਿਰੀ, ਸਰਪੰਚ ਬਲਬੀਰ ਸਿੰਘ ਗੁਨੋਵਾਲ, ਬਿਕਰਮਜੀਤ ਸਿੰਘ ਨਰੈਣਗੜ, ਕੰਵਲਪ੍ਰੀਤ ਸਿੰਘ ਰਵੀ,ਮੰਗਲ ਸਿੰਘ, ਮਨਿੰਦਰ ਸਿੰਘ ਹਨੀ, ਜਸਪਾਲ ਸਿੰਘ,ਭਾਪੂ ਜਸਬੀਰ ਸਿੰਘ, ਬਾਬਾ ਮਨੋਜ ਸਿੰਘ,ਲੱਕੀ ਸਿੰਘ, ਗੁਰਪ੍ਰੀਤ ਸਿੰਘ ਢਪੱਈਆ, ਸੁਖਦੇਵ ਸਿੰਘ, ਬਾਬਾ ਲੱਖਾ ਸਿੰਘ, ਸਰਦੂਲ ਸਿੰਘ ਸਰਜਾ ਆਦਿ ਆਗੂ ਹਾਜਰ ਸਨ।
  • Related Posts

    ਆਮ ਆਦਮੀ ਪਾਰਟੀ ਵੱਲੋਂ ਲੋਕ ਹਿੱਤਾਂ ਲਈ ਇਤਿਹਾਸਕ ਫ਼ੈਸਲੇ ਲਏ :- ਸਹਿਜਪਲ ਲਾਡਾ  ਨਗਰ ਕੌਂਸਲ ਪ੍ਰਧਾਨ ਰਿਤੇਸ਼ ਬਾਂਸਲ ਵਲੋਂ ਸਹਿਜਪਾਲ ਸਿੰਘ ਲਾਡਾ ਦਾ ਕੀਤਾ ਸਨਮਾਨ 

    Spread the love

    Spread the loveਘਨੌਰ 7 ਜੁਲਾਈ (ਅਭਿਸ਼ੇਕ ਸੂਦ) ਬੀਤੇ ਦਿਨੀਂ ਰਾਜਪੁਰਾ ਸ਼ਹਿਰ ਨੂੰ ਮਿਲੀ ਨਵੀਂ ਲੀਡਰਸ਼ਿਪ ਚ ਰਿਤੇਸ਼ ਬਾਂਸਲ ਵਲੋਂ ਨਗਰ ਕੌਂਸਲ ਪ੍ਰਧਾਨ ਵਜੋਂ ਕਮਾਨ ਸੰਭਾਲੀ ਹੈ। ਇਸ ਸਬੰਧੀ ਨਗਰ ਕੌਂਸਲ…

    LADC ਨੀਤੀ ਦੇ ਵਿਰੋਧ ਵਿੱਚ ਜ਼ਿਲ੍ਹਾ ਬਾਰ ਐਡਹਾਕ ਐਸੋਸੀਏਸ਼ਨ ਦੇ ਚੇਅਰਮੈਨ ਹਰਿੰਦਰ ਸਿੰਘ ਰਾਣੂ ਦੀ ਅਗਵਾਈ ਹੇਠ ਵਕੀਲਾਂ ਵੱਲੋਂ ਮੁਕੰਮਲ ਹੜਤਾਲ, ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ

    Spread the love

    Spread the loveਬਰਨਾਲਾ,  ਬਲਵੰਤ ਸਿੰਘ ਸਿੱਧੂ 07 ਜੁਲਾਈ:2026  ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ (JAC) ਦੇ ਸੱਦੇ ’ਤੇ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ, ਬਰਨਾਲਾ ਵੱਲੋਂ LADC (ਲੀਗਲ ਏਡ ਡਿਫੈਂਸ…

    Leave a Reply

    Your email address will not be published. Required fields are marked *