ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਜਨ ਅੰਦੋਲਨ ਨੂੰ ਸਮਰਥਨ ਦਿੱਤਾ ਜਾਵੇ: ਕਰਨ ਸਿੰਘ ਰਾਣਾ ਕਾਰਪੋਰੇਟ ਪੱਖੀ ਨੀਤੀਆਂ ਅਤੇ ਲੈਂਡ ਪੋਲਿੰਗ ਸਕੀਮ ਵਿਰੁੱਧ ਪਿੰਡ ਟੌਂਸਾ ਅਤੇ ਭੋਲੇਵਾਲ ਵਿੱਚ ਹੋਈਆਂ ਜ਼ੋਰਦਾਰ ਮੀਟਿੰਗਾਂ

Spread the love
ਬਲਾਚੌਰ, 7 ਜੁਲਾਈ (ਜਤਿੰਦਰਪਾਲ ਸਿੰਘ ਕਲੇਰ): ਪੰਜਾਬ ਵਿੱਚ ਚੱਲ ਰਹੇ ਜਨ ਅੰਦੋਲਨਾਂ ਪ੍ਰਤੀ ਰਾਜਨੀਤਕ ਧਿਰਾਂ ਦੇ ਰਵੱਈਏ ‘ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਸਾਂਝਾ ਕਿਸਾਨ ਮਜ਼ਦੂਰ ਮੋਰਚਾ (ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ) ਦੇ ਜਨਰਲ ਸਕੱਤਰ ਸਾਥੀ ਕਰਨ ਸਿੰਘ ਰਾਣਾ ਨੇ ਕਿਹਾ ਹੈ ਕਿ ਰਾਜਨੀਤਕ ਪਾਰਟੀਆਂ ਇਸ ਜਨ ਅੰਦੋਲਨ ਦੀਆਂ ਹਿੱਸੇਦਾਰ ਨਹੀਂ ਬਣ ਰਹੀਆਂ। ਉਲਟਾ, ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਰਾਹੇ ਪਾਉਣ, ਬਦਨਾਮ ਕਰਨ ਅਤੇ ਪੁਲਿਸ ਦੇ ਜ਼ੋਰ ਨਾਲ ਦਬਾਉਣ ਦੇ ਕੋਝੇ ਯਤਨ ਕਰ ਰਹੀਆਂ ਹਨ।ਸਾਥੀ ਕਰਨ ਸਿੰਘ ਰਾਣਾ ਨੇ ਇਹ ਵਿਚਾਰ ਪਿੰਡ ਟੌਂਸਾ ਅਤੇ ਭੋਲੇਵਾਲ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਦੀ ਸ਼ਮੂਲੀਅਤ ਵਾਲੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।ਉਨ੍ਹਾਂ ਕੇਂਦਰ ਸਰਕਾਰ ‘ਤੇ ਵੱਡੇ ਹਮਲੇ ਕਰਦਿਆਂ ਕਿਹਾ ਕਿ ਕਾਰਪੋਰੇਟ ਪੂੰਜੀਵਾਦ ਵੱਧ ਤੋਂ ਵੱਧ ਮੁਨਾਫਾ ਕਮਾਉਣ ਲਈ ਸਰਕਾਰਾਂ ਰਾਹੀਂ ਲੋਕ ਵਿਰੋਧੀ ਨੀਤੀਆਂ ਧੱਕੇ ਨਾਲ ਠੋਸ ਰਿਹਾ ਹੈ। ਅਮਰੀਕਾ ਨਾਲ ਕੀਤਾ ਜਾ ਰਿਹਾ ਮੁਕਤ ਵਪਾਰ ਸਮਝੌਤਾ ਖੇਤੀ ਖੇਤਰ ਨਾਲ ਜੁੜੇ ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ। ਮਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ ਮਜ਼ਦੂਰਾਂ ਦੇ ਚੁੱਲ੍ਹੇ ਠੰਢੇ ਕੀਤੇ ਜਾ ਰਹੇ ਹਨ ਅਤੇ 29 ਲੇਬਰ ਕਾਨੂੰਨਾਂ ਨੂੰ ਖ਼ਤਮ ਕਰਕੇ ਬਣਾਏ ਗਏ ਚਾਰ ਲੇਬਰ ਕੋਡ ਮਜ਼ਦੂਰਾਂ ਨੂੰ ਗੁਲਾਮੀ ਵੱਲ ਧੱਕਣਗੇ। ਇਸ ਦੇ ਨਾਲ ਹੀ ਸਰਕਾਰੀ ਨੌਕਰੀਆਂ ਖ਼ਤਮ ਕਰਕੇ ਠੇਕੇਦਾਰੀ ਅਤੇ ਆਊਟ ਸੋਰਸਿੰਗ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੀੜਤ ਜਨਤਾ ਸੰਘਰਸ਼ ਦੇ ਰਾਹ ਪਈ ਹੋਈ ਹੈ।ਪੰਜਾਬ ਸਰਕਾਰ ਨੂੰ ਲੇੜੇ ਲੈਂਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਲੈਂਡ ਪੋਲਿੰਗ ਸਕੀਮ ਪਿੰਡਾਂ ਨੂੰ ਬਰਬਾਦ ਕਰ ਕੇ ਰੱਖ ਦੇਵੇਗੀ ਅਤੇ ਸਰਕਾਰ ਕਾਰਪੋਰੇਟਾਂ ਦੇ ਮੁਨਾਫੇ ਲਈ ਪੁਲਿਸ ਰਾਹੀਂ ਜਨਤਾ ‘ਤੇ ਧੱਕੇਸ਼ਾਹੀ ਕਰ ਰਹੀ ਹੈ।ਇਸ ਦੌਰਾਨ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਾਥੀ ਕਰਨੈਲ ਸਿੰਘ ਭੱਲਾ, ਮਜ਼ਦੂਰ ਆਗੂ ਮਨੋਹਰ ਲਾਲ ਅਤੇ ਬੀਬੀ ਸ਼ਸ਼ੀ ਰਾਣਾ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਜਨ ਅੰਦੋਲਨਾਂ ਨੂੰ ਕਮਜ਼ੋਰ ਕਰਨ ਲਈ ਧਾਰਮਿਕ ਮੁੱਦਿਆਂ ਨੂੰ ਉਭਾਰ ਰਹੀਆਂ ਹਨ। ਉਨ੍ਹਾਂ ਰਾਜਨੀਤਿਕ ਧਿਰਾਂ ਨੂੰ ਤਾਕੀਦ ਕੀਤੀ ਕਿ ਧਰਮ ਅਤੇ ਰਾਜਨੀਤੀ ਨੂੰ ਰਲ-ਗੱਡ ਨਾ ਕੀਤਾ ਜਾਵੇ। ਧਰਮ ਦਾ ਕਾਰਜ ਮਨੁੱਖਤਾ ਦਾ ਭਲਾ ਕਰਨਾ ਹੈ, ਜਦਕਿ ਰਾਜਨੀਤਕ ਲੋਕਾਂ ਦੀ ਜ਼ਿੰਮੇਵਾਰੀ ਜਨਤਾ ਨੂੰ ਰੋਜ਼ਗਾਰ, ਸਰਕਾਰੀ ਵਿੱਦਿਆ, ਸਰਕਾਰੀ ਇਲਾਜ, ਸਨਮਾਨਜਨਕ ਜੀਵਨ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਅਤੇ ਭਰੋਸੇਯੋਗ ਅਮਨ-ਕਾਨੂੰਨ ਮੁਹੱਈਆ ਕਰਵਾਉਣਾ ਹੈ।ਆਗੂਆਂ ਨੇ ਬਹੁਜਨ ਸਮਾਜ ਪੱਖੀ ਅਤੇ ਖੱਬੇ ਪੱਖੀ ਸੋਚ ਰੱਖਣ ਵਾਲੇ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਹੋਰ ਹੱਕ ਮੰਗ ਰਹੇ ਲੋਕਾਂ ਵੱਲੋਂ ਵਿੱਢੇ ਗਏ ਇਸ ਸਾਂਝੇ ਜਨ ਅੰਦੋਲਨ ਨੂੰ ਆਪਣਾ ਪੂਰਨ ਸਮਰਥਨ ਦੇਣ।
  • Related Posts

    ਵਿਧਾਨ ਸਭਾ ਟ੍ਰੇਡਰਜ਼ ਕਮਿਸ਼ਨ ਵੱਲੋਂ ਵਪਾਰੀਆਂ ਨਾਲ ਕੀਤੀ ਮੀਟਿੰਗ ,   

    Spread the love

    Spread the love ਤਪਾ ਮੰਡੀ 07 ਜੁਲਾਈ ( ਗੋਲਡੀ ਵਿਆਸ) ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਵੱਲੋਂ ਸਰਕਾਰ ਅਤੇ ਵਪਾਰੀ ਵਰਗ ਦਰਮਿਆਨ ਇੱਕ ਮਹੱਤਵਪੂਰਨ ਮੀਟਿੰਗਾ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਵਿੱਚ ਵਪਾਰੀਆਂ…

    ਪਿੰਡ ਹੈਡੋਂਬੇਟ ਵਿਖੇ ਲੈਂਟਰ ਪਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ, ਸ਼ਟਰਿੰਗ ਦੀਆਂ ਬੱਲਿਆਂ ਡਿਗਣ ਕਾਰਨ ਲੱਖਾਂ ਦਾ ਨੁਕਸਾਨ -ਮਾੜੀ ਸ਼ਟਰਿੰਗ ਅਤੇ ਬੱਲੀਆਂ ਦੀ ਸਪੋਰਟ ਨਾ ਹੋਣ ਕਾਰਨ ਡਿੱਗਿਆ 1100 ਸਕੁਏਅਰ ਫੁੱਟ ਦਾ ਲੈਂਟਰ; ਮਿਸਤਰੀ ਤੇ ਮਜ਼ਦੂਰਾਂ ਦਾ ਹੋਇਆ ਬਚਾਅ

    Spread the love

    Spread the loveਬਲਾਚੌਰ 7 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ): ਕਾਠਗੜ੍ਹ ਦੇ ਅਧੀਨ ਪੈਂਦੇ ਪਿੰਡ ਹੈਡੋਂਬੇਟ ਵਿਖੇ ਇੱਕ ਘਰ ਦੀ ਉਸਾਰੀ ਦੌਰਾਨ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਲੈਂਟਰ ਪਾਉਣ…

    Leave a Reply

    Your email address will not be published. Required fields are marked *