ਨਗਰ ਪੰਚਾਇਤ ਘਨੌਰ ਦੇ ਸਾਰੇ 11 ਵਾਰਡਾਂ ਚ ਪੜ੍ਹੇ ਲਿੱਖੇ ਸੁਝਵਾਨ ਉਮੀਦਵਾਰ     

Spread the love

ਆਮ ਆਦਮੀ ਪਾਰਟੀ ਨੇ ਯੂਥ ਆਗੂਆਂ ਤੇ ਪ੍ਰਗਟਾਇਆ ਭਰੋਸਾ :- ਇੰਦਰਜੀਤ ਸਿਆਲੂ

ਘਨੌਰ, 13 ਦਸੰਬਰ (ਅਭਿਸ਼ੇਕ ਸੂਦ) ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਰਹਨੁਮਾਈ ਹੇਠ ਆਮ ਆਦਮੀ ਪਾਰਟੀ ਵੱਲੋਂ ਨਗਰ ਪੰਚਾਇਤ ਘਨੌਰ ਦਿਆਂ ਚੋਣਾਂ ਲਈ ਸਾਰੇ 11 ਵਾਰਡਾਂ ਚ ਪੜ੍ਹੇ ਲਿੱਖੇ ਸੁਝਵਾਨ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਆਪ ਆਗੂ ਇੰਦਰਜੀਤ ਸਿੰਘ ਸਿਆਲੂ ਨੇ ਕਿਹਾ, ਇੱਕ ਵਾਰ ਫਿਰ ਪਾਰਟੀ ਨੇ ਯੂਥ ਆਗੂਆਂ ਤੇ ਵਧੇਰੇ ਭਰੋਸਾ ਪ੍ਰਗਟਾਇਆ ਹੈ। ਇਹਨਾਂ ਉਮੀਦਵਾਰਾਂ ਦਾ ਪਿਛੋਕੜ ਪਾਰਟੀ ਵਿੱਚ ਯੂਥ ਆਗੂਆਂ ਵਜੋਂ ਕੰਮ ਕਰਨਾ ਉਸ ਤੋਂ ਬਾਅਦ ਲੰਘੀਆਂ ਚੋਣਾਂ ਵਿੱਚ ਜਿੱਤ ਲਈ ਅਹਿਮ ਭੂਮਿਕਾ ਨਿਭਾਉਣਾ, ਨਾਲ ਨਾਲ ਪਾਰਟੀ ਵਿੱਚ ਯੂਥ ਆਗੂਆਂ ਨੂੰ ਵਧੇਰੇ ਗਿਣਤੀ ਵਿੱਚ ਜੋੜਨਾ ਕਾਰਜ ਇਹਨਾਂ ਉਮੀਦਵਾਰਾਂ ਦੇ ਹਿੱਸੇ ਆਇਆ ਹੈ।  ਪਾਰਟੀ ਦੀਆਂ ਹਰ ਗਤੀਵਿਧੀਆਂ ਵਿੱਚ ਇਹ ਆਪ ਆਗੂ ਪਾਰਟੀ ਦੀ ਮਜਬੂਤੀ ਲਈ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਜਦ ਹਲਕਾ ਵਿਧਾਇਕ ਗੁਰਲਾਲ ਘਨੌਰ ਵੱਲੋਂ ਉਹਨਾਂ ਦੇ ਨਾਂ ਦੀ ਘੋਸ਼ਣਾ ਕੀਤੀ ਗਈ ਤਾਂ ਘਨੌਰ ਸ਼ਹਿਰ ਵਾਸੀਆਂ ਤੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਹਨਾਂ ਦੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਲੱਡੂ ਵੰਡ ਕੇ ਜਸ਼ਨ ਵੀ ਮਨਾਇਆ। ਸਾਰੇ 11 ਵਾਰਡਾਂ ਦੇ ਉਮੀਦਵਾਰਾਂ  ਨੇ ਅੱਜ ਆਪਣੇ ਸਮਰਥਕਾਂ ਸਮੇਤ ਆਪਣੇ ਆਪਣੇ ਵਾਰਡਾਂ ਲਈ ਨਾਮਜ਼ਦ ਪੱਤਰ ਵੀ ਭਰ ਦਿੱਤੇ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਦਰਜੀਤ ਸਿੰਘ ਸਿਆਲੂ ਨੇ ਦੱਸਿਆ ਕਿ ਪਾਰਟੀ ਨੇ ਜੋ ਜਿੰਮੇਵਾਰੀ ਇਹਨਾਂ ਯੂਥ ਆਗੂਆਂ ਨੂੰ ਸੋਂਪੀ ਹੈ ਉਹ ਤਨ ਦੇਹੀ ਨਾਲ ਨਿਭਾਉਣਗੇ ਅਤੇ

ਆਪਣੇ ਸਮਰਥਕਾਂ ਅਤੇ ਵਾਰਡ ਦੇ ਵਸਨੀਕਾਂ ਦੇ ਦਿਲ ਜਿੱਤ ਕੇ ਸਾਰੀਆਂ 11 ਵਾਰਡ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਉਹਨਾਂ ਪਾਰਟੀ ਸੀਨੀਅਰ ਆਗੂਆਂ ਦੇ ਨਾਲ ਨਾਲ ਸਰਦਾਰ ਭਗਵੰਤ ਸਿੰਘ ਮਾਨ ,ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਹੋਰਨਾਂ ਦਾ ਆਗੂਆਂ ਦਾ ਵੀ ਧੰਨਵਾਦ ਕੀਤਾ ।

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *