ਸਿਹਤ ਵਿਭਾਗ ਵੱਲੋਂ ਅਰਬਨ ਹੈੱਲਥ ਕੇਅਰ ਸੈਂਟਰ,ਜਨਤਾ ਨਗਰ ਹਫਤਾਵਾਰੀ ਟੀਕਾਕਰਨ ਅਤੇ ਮਮਤਾ ਦਿਵਸ ਮਨਾਇਆ

Spread the love
ਬਠਿੰਡਾ,8 ਜੁਲਾਈ(ਸੁਰਿੰਦਰਪਾਲ ਸਿੰਘ )ਅਰਬਨ ਹੈਲਥ ਕੇਅਰ ਸੈਂਟਰ, ਜਨਤਾ ਨਗਰ ਬਠਿੰਡਾ ਵਿਖੇ  “ਹਫਤਾਵਾਰੀ ਟੀਕਾਕਰਨ ਅਤੇ ਮਮਤਾ ਦਿਵਸ” ਮਨਾਇਆ ਗਿਆ,ਜਿਸ ਦੌਰਾਨ ਛੋਟੇ  ਬੱਚਿਆਂ ਨੂੰ ਅੱਠ ਮਾਰੂ ਛੂਤ- ਰੋਗਾਂ ਤੋਂ ਬਚਾਓ ਲਈ ਅਤੇ ਗਰਭਵਤੀ-ਔਰਤਾਂ ਨੂੰ ਚਾਨਣੀ (ਧੁਨਕ ਰੋਗ) ਤੋਂ ਬਚਾਓ ਲਈ ਟੀਕੇ ਲਾਏ ਗਏ। ਛੋਟੇ ਬੱਚਿਆਂ ਨੂੰ ਅੰਧਰਾਤੇ ਰੋਗ ਤੋਂ ਬਚਾਓ ਲਈ ਵਿਟਾਮਨ- ਏ ਖੁਰਾਕ ਦੀ ਖੁਰਾਕ ਪਿਆਈ ਗਈ,ਗਰਭਵਤੀ ਔਰਤਾਂ ਨੂੰ ਖੂਨ ਦੀ ਘਾਟ ਪੂਰੀ ਕਰਨ ਵਾਲੀਆਂ ਆਇਰਨ ਫੋਲਿਕ ਏਸਿਡ ਦੀਆਂ ਗੋਲੀਆਂ ਤੋਂ ਇਲਾਵਾ ਕੈਲਸ਼ੀਅਮ ਦੀਆਂ ਗੋਲੀਆਂ ਵੀ ਦਿੱਤੀਆਂ ਗਈਆਂ।  ਲੋੜ ਅਨੁਸਾਰ ਗਰਭਵਤੀ ਔਰਤਾਂ ਦੇ ਖ਼ੂਨ ਦੀ ਜਾਂਚ (ਹਿਮੋਗਲੋਬਿਨ-ਟੈਸਟ) ਵੀ ਢਕੀਤੀ ਗਈ ਅਤੇ ਹੋਰ ਵੀ ਗਰਭ ਅਵਸਥਾ ਦੌਰਾਨ ਲੋੜੀਂਦੇ ਟੈਸਟ ਕੀਤੇ ਗਏ। ਇਸ ਸਮੁੱਚੀ ਸੇਵਾ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਰਮਨਦੀਪ ਕੌਰ ਬਹੁ ਮੰਤਵੀ ਸਿਹਤ ਕਰਮਚਾਰਨ ਤੋਂ ਇਲਾਵਾ ਸਥਾਨਕ ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਨੇ ਆਪੋ ਆਪਣਾ  ਵਿਸ਼ੇਸ਼ ਯੋਗਦਾਨ ਪਾਇਆ। ਇਸੇ ਦੌਰਾਨ ਸਿਹਤ ਕੇਂਦਰ ਜਨਤਾ ਨਗਰ ਵਿਖੇ ਆਪੋ ਆਪਣੇ ਬੱਚਿਆਂ ਨੂੰ ਟੀਕੇ ਲਗਵਾਉਣ ਆਈਆਂ ਮਾਵਾਂ ਅਤੇ ਗਰਭਵਤੀ ਔਰਤਾਂ ਤੋਂ ਇਲਾਵਾ,ਹਾਜ਼ਰ ਇਕੱਠ ਨੂੰ “ਮਾਂ ਦੇ ਦੁੱਧ ਦੀ ਮਹੱਤਤਾ” ਬਾਰੇ ਦੱਸਿਆ ਕੇ ਮਾਵਾਂ ਨੂੰ ਆਪੋ- ਆਪਣੇ ਬੱਚਿਆਂ ਨੂੰ ਆਪਣਾ ਭਾਵ ਛਾਤੀ ਦਾ ਦੁੱਧ ਹਰ ਹਾਲ/ਹਰ ਹੀਲੇ ਜ਼ਰੂਰ ਪਿਆਉਣਾ  ਚਾਹੀਦਾ ਹੈ, ਜੋ ਕਿ ਬੱਚਿਆਂ ਨੂੰ ਅਨੇਕਾਂ ਤਰ੍ਹਾਂ ਦੀਆਂ ਮਾਰੂ ਛੂਤ ਦੀਆਂ ਬਿਮਾਰੀਆਂ ਤੋਂ ਹੀ ਨਹੀਂ ਬਚਾਉਂਦਾ ਸਗੋਂ, ਬੱਚਿਆਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਸੁਰੱਖਿਆ/ ਸ਼ਕਤੀ ਪੈਦਾ ਕਰਦਾ ਹੈ। ਇਹ ਵੀ ਦੱਸਿਆ ਗਿਆ ਕਿ ਗਰਭ-ਅਵਸਥਾ ਦੌਰਾਨ ਹੀ ਬੱਚੇ ਦੇ ਸਰੀਰਕ ਤੇ ਮਾਨਸਿਕ ਵਿਕਾਸ ਦਾ ਆਧਾਰ ਨਿਸ਼ਚਿਤ ਹੋ ਜਾਂਦਾ ਹੈ,ਇਸ ਲਈ ਜ਼ਰੂਰੀ ਹੈ ਕਿ ਕਿਸੇ ਵੀ ਔਰਤ ਦੇ ਗਰਭ ਧਾਰਨ ਤੋਂ ਲੈ ਕੇ ਉਸ ਦੀ ਖੁਰਾਕ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਭਾਵ, ਉਸ ਦੀ ਖੁਰਾਕ ਸਹੀ ਅਰਥਾਂ ਵਿੱਚ ਪੌਸ਼ਟਿਕ ਹੋਣੀ ਚਾਹੀਦੀ ਹੈ।ਕਿਉਂ ਕਿ ਗਰਭਵਤੀ ਔਰਤ ਦੇ ਪੇਟ ਵਿੱਚ ਪਲ ਰਹੇ ਬੱਚੇ ਨੇ ਵਧਣਾ ਫੁੱਲਣਾ ਹੁੰਦਾ ਹੈ। ਇਸ ਮੌਕੇ ਹਾਜ਼ਰ ਲੰਮੇ ਸਮੇਂ ਤੋਂ ਟੀਕਾਕਰਨ ਮਿਸ਼ਨ ਅਤੇ ਪਲਸ ਪੋਲੀਓ ਮੁਹਿੰਮ ਦੇ ਪ੍ਰਚਾਰ/ ਪ੍ਰਸਾਰ ਨਾਲ ਸਵੈ ਇੱਛਕ ਤੌਰ ‘ਤੇ ਜੁੜੇ ਹੋਏ ਸਮਾਜ ਸੇਵਕ ਲਾਲ ਚੰਦ ਸਿੰਘ ਨੇ ਸਿਹਤ ਵਿਭਾਗ ਦੇ ਉੱਚੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿੱਥੇ ਜਿੱਥੇ ਕਿਤੇ ਵੀ ਟੀਕਾਕਰਨ ਕੈਂਪ ਲਾਏ ਜਾਂਦੇ ਹਨ ,ਉੱਥੇ ਲੋਕਾਂ ਦੇ ਬੈਠਣ ਲਈ ਉਚਿੱਤ ਥਾਂ,ਪੀਣ ਯੋਗ ਪਾਣੀ ਅਤੇ ਟੱਟੀ ਪਿਸ਼ਾਬ ਜਾਣ ਦਾ ਅਤੇ ਹੱਥ ਧੋਣ ਆਦਿ ਦਾ ਪੂਰਾ ਪੂਰਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ,ਤਾਂ ਜੋ ਬੱਚਿਆਂ ਦਾ ਟੀਕਾਕਰਨ ਕਰਵਾਉਣ ਆਈਆਂ ਮਾਵਾਂ ਅਤੇ ਗਰਭਵਤੀ ਅਵਸਥਾ ਦੌਰਾਨ ਟੀਕੇ ਲਗਾਉਣ ਆਈਆਂ ਗਰਭਵਤੀ ਔਰਤਾਂ ਨੂੰ ਕਿਸੇ ਕਿਸਮ ਦੀ ਤਕਲੀਫ ਵਗੈਰਾ ਨਾ ਆਵੇ।  ਇਸੇ ਦੌਰਾਨ ਦੌਰਾਨ ਸਮਾਜ ਸੇਵਕ ਲਾਲ ਚੰਦ ਸਿੰਘ ਨੇ ਇਹ ਵੀ ਆਖਿਆ ਕਿ-” ਸਥਾਨਕ ਲੋਕਾਂ ਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਵੀ ਅਜਿਹੀਆਂ ਥਾਵਾਂ ‘ਤੇ ਜਿੱਥੇ ਕਿਤੇ ਵੀ ਟੀਕਾਕਰਨ ਕੈਂਪ ਲਾਏ ਜਾਂਦੇ ਹਨ, ਜਰੂਰ ਗੇੜਾ ਮਾਰਨਾ ਚਾਹੀਦਾ ਹੈ ਅਤੇ ਆਪਣੇ ਪੱਧਰ ‘ਤੇ ਵੀ ਉੱਥੇ ਘਾਟਾਂ /ਕਮਜ਼ੋਰੀਆਂ ਨੂੰ ਵੇਖ ਕੇ ਉਹਨਾਂ ਨੂੰ ਆਪਣੇ ਪੱਧਰ ‘ਤੇ ਵੀ ਦੂਰ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਕਿ ਸਹੀ ਅਰਥਾਂ ਵਿੱਚ ਸਾਡੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਸਹੀ ਅਰਥਾਂ ਵਿੱਚ ਉਹਨਾਂ ਤੱਕ ਪਹੁੰਚਾਇਆ ਜਾ ਸਕੇ ,ਕਿਉਂਕਿ ਇਹੀ ਬੱਚੇ ਅੱਗੇ ਜਾ ਕੇ ਸਾਡੇ ਦੇਸ਼, ਕੌਮ ਤੇ ਭਵਿੱਖ ਦਾ ਅਸਲ ਸਰਮਾਇਆ ਹੀ ਨਹੀਂ ਬਣਦੇ ਸਗੋਂ, ਇਹਨਾਂ ਬੱਚਿਆਂ ਨੇ ਹੀ ਅੱਗੇ ਜਾ ਕੇ ਦੇਸ਼, ਕੌਮ ਅਤੇ ਸਮਾਜ ਨੂੰ ਸਹੀ ਅਰਥਾਂ ਵਿੱਚ ਅਗਵਾਈ ਦੇ ਕੇ ਆਪਣੇ ਹੱਥ ਵਿੱਚ ਸਮਾਜ ਦੇ ਸਰਵਪੱਖੀ ਵਿਕਾਸ ਦੀ ਵਾਗਡੋਰ ਸੰਭਾਲਣੀ ਹੁੰਦੀ ਹੈ।
  • Related Posts

    ਨਵ ਨਿਯੁਕਤ ਸਿਵਲ ਸਰਜਨ ਨੇ ਹਸਪਤਾਲਾ ‘ਚ ਅਚਨਚੇਤ ਛਾਪਾ ਸਿਹਤ ਸੇਵਾਵਾਂ ਦੀ ਹਕੀਕਤ ਪਰਖੀ ਲਾਪਰਵਾਹੀ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ, ਮਰੀਜ਼ਾਂ ਨੂੰ ਨਾ ਹੋਵੇ ਕੋਈ ਖੱਜਲ-ਖੁਆਰੀ: ਡਾ. ਸੰਦੀਪ ਧਵਨ

    Spread the love

    Spread the love ਪੱਟੀ/ਤਰਨ ਤਾਰਨ, 8 ਜੁਲਾਈ ਕੰਵਲ ਦੀਪ ਸਾਬੀ/ ਤਰੁਣ ਕਪੂਰ  ਜ਼ਿਲ੍ਹਾ ਤਰਨ ਤਾਰਨ ਦੇ ਨਵ-ਨਿਯੁਕਤ ਸਿਵਲ ਸਰਜਨ ਡਾ. ਸੰਦੀਪ ਧਵਨ ਨੇ ਸਿਹਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ…

    ਬੱਚਿਆਂ ਦੀ ਥਾਲੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਸੜਿਆ ਅਨਾਜ, ਜ਼ਿੰਮੇਵਾਰੀ ‘ਤੇ ਸਵਾਲ ਖਰਾਬ ਕਣਕ ਤੇ ਚਾਵਲ ਮਿਲਣ ‘ਤੇ ਪਿੰਡ ਵਾਸੀਆਂ ਵਿੱਚ ਰੋਸ; ਮੁੱਖ ਅਧਿਆਪਕ ਨੇ ਪ੍ਰਬੰਧਕੀ ਕਮੀ ਮੰਨੀ

    Spread the love

    Spread the loveਜੈਤੋ, 8 ਜੁਲਾਈ (ਮਨਜੀਤ ਸਿੰਘ ਢੱਲਾ) : ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਮਹਿਲੜ ਦਬੜੀਖਾਨਾ ਵਿਖੇ ਬੱਚਿਆਂ ਦੇ ਮਿਡ-ਡੇ ਮੀਲ ਲਈ ਰੱਖੇ ਸਰਕਾਰੀ ਅਨਾਜ ਦੇ ਖਰਾਬ ਹੋਣ ਦਾ ਮਾਮਲਾ ਸਾਹਮਣੇ…

    Leave a Reply

    Your email address will not be published. Required fields are marked *