ਚੌਕ ਮਹਿਤਾ 8 ਜੁਲਾਈ,( ਰਾਜਵਿੰਦਰ ਸਿੰਘ ਰੰਧਾਵਾ ) ਧੰਨ ਧੰਨ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਸੰਪਰਦਾਇ ਹਰਖੋਵਾਲ ਵਾਲਿਆਂ ਤੋਂ ਵਰਸੋਏ ਧੰਨ ਧੰਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਡੰਡੇ ਵਾਲਿਆਂ ਦੇ ਪਰਮ ਸੇਵਕ ਜਥੇਦਾਰ ਭਾਈ ਟੇਕ ਸਿੰਘ ਜੀ ਦੀ ਧਰਮਸੁਪਤਨੀ ਬੀਬੀ ਸੁਰਜੀਤ ਕੌਰ ਪਿਛਲੇ ਦਿਨੀਂ ਆਪਣੇ ਸੁਆਸਾਂ ਦੀ ਪੂੰਜੀ ਨੂੰ ਪੂਰੇ ਕਰਦੇ ਹੋਏ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਮਾਤਾ ਸੁਰਜੀਤ ਕੌਰ ਜੀ ਦੇ ਨਮਿੱਤ ਆਰੰਭ ਕੀਤੇ ਗਏ ਪਵਿੱਤਰ ਪਾਵਨ ਗੁਰਬਾਣੀ ਦੇ ਭੋਗ ਪਾਏ ਗਏ, ਉਪਰੰਤ ਉਨ੍ਹਾਂ ਦੇ ਸਪੁੱਤਰ ਜਥੇਦਾਰ ਗੁਰਬਖਸ਼ ਸਿੰਘ, ਮਾਸਟਰ ਬਲਦੇਵ ਸਿੰਘ ਡੀ ਪੀ,ਗਿਆਨੀ ਗੁਰਬਚਨ ਸਿੰਘ, ਸਾਬਕਾ ਫੌਜੀ ਗੁਰਨਾਮ ਸਿੰਘ ਅਤੇ ਮਾਤਾ ਸੁਰਜੀਤ ਕੌਰ ਜੀ ਦੀ ਨੂੰਹ ਰਾਣੀ ਬੀਬੀ ਬਲਰਾਜ ਕੌਰ ਵਾਈਸ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ, ਸਾਰੇ ਪਰਿਵਾਰ ਨੇ ਗੁਰਦੁਆਰਾ ਧੰਨ ਗੁਰੂ ਨਾਨਕ ਦਰਬਾਰ ਸੰਪ੍ਰਦਾਇ ਹਰਖੋਵਾਲ ਖੁਜਾਲਾ ਵਿੱਖੇ ਕਥਾ ਕੀਰਤਨ ਕਰਨ ਉਪਰੰਤ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਭਾਈ ਜਰਨੈਲ ਸਿੰਘ, ਭਾਈ ਦੀਪ ਸਿੰਘ , ਭਾਈ ਰਣਜੀਤ ਸਿੰਘ ਰਾਣਾ ਖੁਜਾਲੇ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਸ੍ਰਵਨ ਕਰਵਾਇਆ। ਉਪਰੰਤ ਗੁਰਦੁਆਰਾ ਧੰਨ ਗੁਰੂ ਨਾਨਕ ਦਰਬਾਰ ਸੰਪ੍ਰਦਾਇ ਹਰਖੋਵਾਲ ਖੁਜਾਲਾ ਦੇ ਮੌਜੂਦਾ ਮੁੱਖੀ ਸ੍ਰੀ ਮਾਨ ਸੰਤ ਬਾਬਾ ਗੁਰਦੀਪ ਸਿੰਘ ਜੀ ਖੁਜਾਲੇ ਵਾਲਿਆਂ ਨੇ ਬੈਰਾਗੁ ਮਈ ਕੀਰਤਨ ਅਤੇ ਕਥਾ ਵਿਚਾਰਾਂ ਦੀ ਸਾਂਝ ਪਾਈ, ਇਸ ਮੌਕੇ ਤੇ ਸਿੱਖ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਗਿਆਨੀ ਭੁਪਿੰਦਰ ਸਿੰਘ ਗਦਲੀ ,ਤੇਰੀ ਓਟ ਆਸੀਆਨਾ ਗਦਲੀ ਦੇ ਮੁੱਖੀ ਨੇ ਕਥਾ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਤੇ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ ਬੋਪਾਰਾਏ, ਸੰਤ ਬਾਬਾ ਗੁਰਦੇਵ ਸਿੰਘ ਗੁਰਦੁਆਰਾ ਭਗਤਾਂ ਡੇਰਾ ਤਰਸਿੱਕਾ, ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦਸਮੇਸ਼ ਤਰਨਾ ਦਲ, ਦੇ ਭਰਾਤਾ ਜਥੇਦਾਰ ਬਾਬਾ ਰਣਜੀਤ ਸਿੰਘ ਸਮੇਤ ਜਥੇ, ਭਾਈ ਅਮ੍ਰਿੰਤਪਾਲ ਸਿੰਘ ਐਮ ਪੀ ਹਲਕਾ ਖਡੂਰ ਸਾਹਿਬ ਦੇ ਪਿਤਾ ਬਾਪੂ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ,ਸੰਤ ਬਾਬਾ ਬਿਬੇਕ ਸਿੰਘ ਗੁਰਦੁਆਰਾ ਨਾਨਕਸਰ ਸਾਹਿਬ, ਨਗਰ ਨਾਨਕਸਰ, ਜੰਡਿਆਲਾ ਗੁਰੂ, ਸੰਤ ਬਾਬਾ ਸੁੱਖਾ ਸਿੰਘ ਗੁਰਦੁਆਰਾ ਜੋਤੀਸਰ ਜੰਡਿਆਲਾ ਗੁਰੂ ਅਤੇ ਗੁਰਦੁਆਰਾ ਸ਼ਿਮਲਾ , ਮਾਸਟਰ ਜੱਸਾ ਸਿੰਘ,ਅਮਰੀਕ ਸਿੰਘ ਬਿੱਟਾ ,ਬਾਬਾ ਸੁਖਵੰਤ ਸਿੰਘ ਚੰਨਣਕੇ , ਸਰਪੰਚ ਸਾਹਿਬ ਸਿੰਘ, ਸਰਪੰਚ ਪਲਵਿੰਦਰ ਸਿੰਘ, ਕੁਲਜੀਤ ਸਿੰਘ ਬਾਠ ਐਮ ਡੀ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਅੱਡਾ ਨਾਥ ਦੀ ਖੂੱਹੀ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸ੍ਰਵਨ ਸਿੰਘ ਤਰਸਿੱਕਾ ਸਰਪੰਚ ਬਲਵਿੰਦਰ ਸਿੰਘ ਲਾਹੌਰੀ ,ਅਮਨ ਸਰਪੰਚ ਡੱਡੂਆਨਾ ,ਸਰਪੰਚ ਹਰਭਿੰਦਰ ਸਿੰਘ, ਸਰਪੰਚ ਬਲਵਿੰਦਰ ਸਿੰਘ, ਚੌਧਰੀ ਪਲਵਿੰਦਰ ਸਿੰਘ,ਸਰਪੰਚ ਆਤਮਾ ਸਿੰਘ ਦਾ ਪਰਿਵਾਰ, ਜਥੇਦਾਰ ਮੋਹਨ ਸਿੰਘ ਤੁੜ ਦਾ ਪੋਤਰਾ, ਮਾਤਾ ਸੁਰਜੀਤ ਕੌਰ ਜੀ ਪੋਤਰਾ ਲੱਕੀ ਕਨੈਡਾ, ਜੋਬਨਜੀਤ ਸਿੰਘ ਆਦਿ ਸਮੂਹ ਇਲਾਕਾ ਨਿਵਾਸੀ ਰਿਸ਼ਤੇਦਾਰ, ਰਾਜਨੀਤਕ, ਨਿਹੰਗ ਸਿੰਘ ਜਥੇਬੰਦੀਆਂ, ਅਤੇ ਧਾਰਮਿਕ ਸਖਸ਼ੀਅਤਾਂ ਨੇ ਵਿਛੱੜੀ ਹੋਈ ਰੂਹ ਮਾਤਾ ਸੁਰਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਬਹੁਤ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।