8 ਜੁਲਾਈ ਤੋਂ ਨਗਰ ਕੌਂਸਲ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਲਈ ਕੰਮ ਛੱਡ ਹੜਤਾਲ ਸ਼ੁਰੂ

Spread the love

ਸਮਰਾਲਾ, 8 ਜੁਲਾਈ (ਮੁਕੇਸ਼ ਵਰਮਾ): ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਰੋਸ ਵਜੋਂ ਨਗਰ ਕੌਂਸਲ ਸਮਰਾਲਾ ਦੇ ਸਫਾਈ ਸੇਵਕਾਂ ਅਤੇ ਹੋਰ ਮਿਉਂਸਿਪਲ ਕਰਮਚਾਰੀਆਂ ਨੇ 8 ਜੁਲਾਈ 2026 ਤੋਂ ਅਣਮਿੱਥੇ ਸਮੇਂ ਲਈ ਕੰਮ ਛੱਡ ਹੜਤਾਲ ਸ਼ੁਰੂ ਕਰ ਦਿੱਤੀ ਹੈ।ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਦੇ ਮਿਉਂਸਿਪਲ ਕਰਮਚਾਰੀਆਂ, ਜਿਨ੍ਹਾਂ ਵਿੱਚ ਸਫਾਈ ਸੇਵਕ, ਸੀਵਰਮੈਨ, ਪਲੰਬਰ, ਇਲੈਕਟ੍ਰੀਸ਼ਨ, ਕਲੈਰੀਕਲ ਸਟਾਫ, ਡਰਾਈਵਰ, ਮਾਲੀ, ਬੇਲਦਾਰ ਅਤੇ ਪੰਪ ਆਪਰੇਟਰ ਸ਼ਾਮਲ ਹਨ, ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਜੱਥੇਬੰਦੀ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਅਜੇ ਤੱਕ ਮੰਗਾਂ ਪ੍ਰਤੀ ਕੋਈ ਸਕਾਰਾਤਮਕ ਹੁੰਗਾਰਾ ਨਹੀਂ ਦਿੱਤਾ ਗਿਆ।ਇਸੇ ਰੋਸ ਵਜੋਂ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ‘ਤੇ 8 ਜੁਲਾਈ ਤੋਂ ਪੰਜਾਬ ਭਰ ਵਿੱਚ ਅਣਮਿੱਥੇ ਸਮੇਂ ਲਈ ਕੰਮ ਛੱਡ ਹੜਤਾਲ ਸ਼ੁਰੂ ਕੀਤੀ ਗਈ ਹੈ। ਯੂਨੀਅਨ ਨੇ ਕਿਹਾ ਕਿ ਨਗਰ ਕੌਂਸਲ ਸਮਰਾਲਾ ਦੀ ਇਕਾਈ ਵੀ ਇਸ ਸੰਘਰਸ਼ ਵਿੱਚ ਪੂਰੀ ਤਨਦੇਹੀ ਨਾਲ ਸ਼ਮੂਲੀਅਤ ਕਰ ਰਹੀ ਹੈ ਅਤੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।

  • Related Posts

    ਨੀਲੋਂ ਪਰਿਵਾਰ ਨੇ ਧੀ ਦੇ ਜਨਮਦਿਨ ’ਤੇ 35 ਸਾਲਾਂ ਤੋਂ ਲਗਾਤਾਰ ਲਾਏ ਬੂਟੇ    ਮਾਤਾ ਸ਼ੀਤਲਾ ਮੰਦਰ ’ਚ ਵਾਤਾਵਰਨ ਦਿਵਸ ਵਜੋਂ ਮਨਾਇਆ ਜਨਮਦਿਨ, ਦਿੱਤਾ ਸਮਾਜ ਨੂੰ ਸੰਦੇਸ਼

    Spread the love

    Spread the love ਮਾਛੀਵਾੜਾ ਸਾਹਿਬ, 9 ਜੁਲਾਈ (ਸੁੱਚਾ ਬੰਗੜ) ਵਾਤਾਵਰਨ ਦੀ ਸੰਭਾਲ ਅਤੇ ਸਮਾਜ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਸਮਾਜ ਸੇਵੀ ਪਰਮਜੀਤ ਸਿੰਘ ਨੀਲੋਂ ਅਤੇ ਕੁਲਵੰਤ ਕੌਰ ਨੀਲੋਂ ਨੇ ਆਪਣੀ…

    ਨਕਸ਼ਿਆਂ ਦੀਆਂ ਫਾਈਲਾਂ ‘ਚ ਕਥਿਤ ਕਾਲਾ ਖੇਡ ! ਸਰਕਾਰੀ ਖ਼ਜ਼ਾਨਾ ਖਾਲੀ, ਭ੍ਰਿਸ਼ਟਾਚਾਰ ਦੀਆਂ ਜੇਬਾਂ ਭਾਰੀ ? ਜੇਈ, ਲੋਕਲ ਨਕਸ਼ਾ ਨਵੀਸ ‘ਤੇ ਕਥਿਤ ਸਾਂਠ-ਗਾਂਠ ਦੇ ਦੋਸ਼; ਮੁੱਖ ਮੰਤਰੀ ਤੇ ਵਿਜੀਲੈਂਸ ਤੋਂ ਉੱਚ ਪੱਧਰੀ ਜਾਂਚ ਦੀ ਮੰਗ : ਮਨਜੀਤ ਸਿੰਘ ਬੈਂਸ

    Spread the love

    Spread the loveਜੈਤੋ, 8 ਜੁਲਾਈ (ਮਨਜੀਤ ਸਿੰਘ ਢੱਲਾ): ਨਗਰ ਕੌਂਸਲ ਜੈਤੋ ਅਧੀਨ ਆਉਂਦੀਆਂ ਕਥਿਤ ਗ਼ੈਰ-ਕਾਨੂੰਨੀ ਕਲੋਨੀਆਂ ਵਿੱਚ ਇਮਾਰਤੀ ਨਕਸ਼ੇ ਪਾਸ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ…

    Leave a Reply

    Your email address will not be published. Required fields are marked *