ਫਿਲਮ ‘ਸਤਲੁਜ’ ਵਿੱਚ ਦਿਖਾਇਆ ਗਿਆ ਪੱਖਪਾਤੀ ਇਤਿਹਾਸ, ਹਿੰਦੂਆਂ ਦੀਆਂ ਕੁਰਬਾਨੀਆਂ ਨੂੰ ਕੀਤਾ ਗਿਆ ਨਜ਼ਰਅੰਦਾਜ਼: ਕਮਲ ਕੋਛੜ

Spread the love
ਫਿਰੋਜ਼ਪੁਰ, 9 ਜੁਲਾਈ (ਅਸ਼ੋਕ ਭਾਰਦਵਾਜ) ਪੰਜਾਬ ਦੇ ਕਾਲੇ ਦੌਰ ‘ਤੇ ਬਣੀ ਫਿਲਮ ਨੂੰ ਲੈ ਕੇ ਹੁਣ ਵਿਵਾਦ ਗਰਮਾਉਂਦਾ ਨਜ਼ਰ ਆ ਰਿਹਾ ਹੈ। ‘ਗੁਰੂ ਗੋਬਿੰਦ ਸਿੰਘ ਸ਼ਤਰੂ ਨਾਸ਼ਕ ਸੈਨਾ’ ਦੇ ਰਾਸ਼ਟਰੀਏ ਪ੍ਰਧਾਨ ਕਮਲ ਕੋਛੜ ਨੇ ਫਿਲਮ ਵਿੱਚ ਦਿਖਾਏ ਗਏ ਇਤਿਹਾਸ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਕੋਛੜ ਨੇ ਦੋਸ਼ ਲਾਇਆ ਹੈ ਕਿ ਫਿਲਮ ਦੇ ਮੁੱਖ ਅਦਾਕਾਰ ਦਿਲਜੀਤ ਦੋਸਾਂਝ ਅਤੇ ਨਿਰਮਾਤਾਵਾਂ ਵੱਲੋਂ ਪੰਜਾਬ ਦੇ ਉਸ ਦਰਦਨਾਕ ਦੌਰ ਦਾ ਸਿਰਫ਼ ਇੱਕਪਾਸੜ ਨਜ਼ਰੀਆ (ਧਿਰ) ਹੀ ਪੇਸ਼ ਕੀਤਾ ਗਿਆ ਹੈ, ਜੋ ਕਿ ਪੂਰੀ ਤਰ੍ਹਾਂ ਮੰਦਭਾਗਾ ਹੈ। ਅਖ਼ਬਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਮਲ ਕੋਛੜ ਨੇ ਕਿਹਾ ਕਿ ਫਿਲਮ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਵੇਂ ਜ਼ੁਲਮ ਸਿਰਫ਼ ਇੱਕੋ ਭਾਈਚਾਰੇ ‘ਤੇ ਹੋਇਆ ਹੋਵੇ। ਉਨ੍ਹਾਂ ਕਿਹਾ, ਪੰਜਾਬ ਦੇ ਉਸ ਕਾਲੇ ਦੌਰ ਵਿੱਚ ਸਿਰਫ਼ ਸਿੱਖਾਂ ‘ਤੇ ਹੀ ਜ਼ੁਲਮ ਨਹੀਂ ਹੋਇਆ। ਪੰਜਾਬ ਵਿੱਚੋਂ ਹਜ਼ਾਰਾਂ-ਲੱਖਾਂ ਹਿੰਦੂਆਂ ਨੂੰ ਬੱਸਾਂ ਵਿੱਚੋਂ ਕੱਢ-ਕੱਢ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਸੀ। ਫਿਲਮ ਵਿੱਚ ਹਿੰਦੂਆਂ ਦੇ ਇਸ ਦਰਦ ਅਤੇ ਕੁਰਬਾਨੀ ਨੂੰ ਪੂਰੀ ਤਰ੍ਹਾਂ ਗਾਇਬ ਕਰ ਦਿੱਤਾ ਗਿਆ ਹੈ। ਕੋਛੜ ਨੇ ਵਿਸ਼ੇਸ਼ ਤੌਰ ‘ਤੇ ਆਖਿਆ ਕਿ ‘ਗੁਰੂ ਗੋਬਿੰਦ ਸਿੰਘ ਸ਼ਤਰੂ ਨਾਸ਼ਕ ਸੈਨਾ’ ਨੇ ਹਿੰਦੂ-ਸਿੱਖ ਏਕਤਾ ‘ਤੇ ਹਮੇਸ਼ਾ ਹੀ ਆਵਾਜ਼ ਚੁੱਕੀ ਹੈ ਅਤੇ ਹਮੇਸ਼ਾ ਖੜ੍ਹਦੀ ਰਹੇਗੀ, ਕਿਉਂਕਿ ਹਿੰਦੂ ਤੇ ਸਿੱਖ ਦੋਵੇਂ ਇੱਕ ਹੀ ਮਾਂ ਦੇ ਬੱਚੇ ਹਨ। ਅੱਗੇ ਬੋਲਦਿਆਂ ਕਮਲ ਕੋਛੜ ਹੁਰਾਂ ਨੇ ਕਿਹਾ ਕਿ ਪੰਜਾਬ ਵਿੱਚ ਹਿੰਦੂ ਅਤੇ ਸਿੱਖਾਂ ਦਾ ਰਿਸ਼ਤਾ ਹਮੇਸ਼ਾ ਤੋਂ ਨਹੁੰ-ਮਾਸ ਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲਮ ਵਿੱਚ ਇਹ ਸੱਚਾਈ ਦਿਖਾਉਣੀ ਬੇਹੱਦ ਜ਼ਰੂਰੀ ਸੀ ਕਿ ਉਸ ਦੌਰ ਵਿੱਚ ਸਿਰਫ਼ ਸਿੱਖ ਬੱਚੇ ਹੀ ਨਹੀਂ, ਸਗੋਂ ਹਿੰਦੂ ਅਤੇ ਸਿੱਖ ਦੋਵਾਂ ਭਾਈਚਾਰਿਆਂ ਦੇ ਬੱਚੇ ਤੇ ਨਿਰਦੋਸ਼ ਲੋਕ ਮਾਰੇ ਗਏ ਸਨ। ਕਮਲ ਕੋਛੜ ਨੇ ਫਿਲਮ ਦੀ ਕਹਾਣੀ ‘ਤੇ ਸਭ ਤੋਂ ਵੱਡਾ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਵਿੱਚ ਹਿੰਦੂਆਂ ਅਤੇ ਸਿੱਖਾਂ ਵਿਚਾਲੇ ਫੁੱਟ ਪਾਉਣ ਅਤੇ ਆਪਸੀ ਭਾਈਚਾਰੇ ਨੂੰ ਤਾਰ-ਤਾਰ ਕਰਨ ਦੇ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ (ISI) ਦਾ ਵੱਡਾ ਹੱਥ ਸੀ। ਉਨ੍ਹਾਂ ਕਿਹਾ ਇਹ ਸਾਰਾ ਖੂਨੀ ਖੇਡ ਪਾਕਿਸਤਾਨੀ ਸਾਜ਼ਿਸ਼ ਦੇ ਤਹਿਤ ਰਚਿਆ ਗਿਆ ਸੀ ਤਾਂ ਜੋ ਦੋਵੇਂ ਭਾਈਚਾਰੇ ਆਪਸ ਵਿੱਚ ਲੜ ਪੈਣ। ਫਿਲਮ ਵਿੱਚ ਇਸ ਮੁੱਖ ਪਹਿਲੂ ਨੂੰ ਲੁਕਾ ਕੇ ਸਿਰਫ਼ ਇੱਕਪਾਸੜ ਕਹਾਣੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੋਛੜ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕਰਨ ਅਤੇ ਇੱਕ ਵਰਗ ਦੀਆਂ ਕੁਰਬਾਨੀਆਂ ਨੂੰ ਅੱਖੋਂ-ਪਰੋਖੇ ਕਰਨ ਦੇ ਇਸ ਮੁੱਦੇ ਨੂੰ ਹਲਕੇ ਵਿੱਚ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਮ ਵੱਲੋਂ ਦਿਖਾਏ ਗਏ ਇਸ ਅਧੂਰੇ ਸੱਚ ਦੇ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ‘ਤੇ ਆਵਾਜ਼ ਉਠਾਈ ਜਾਵੇਗੀ ਅਤੇ ਇਸ ਉੱਤੇ ਇੱਕ ਵੱਡੀ ਬਹਿਸ ਛਿੜਨਾ ਤੈਅ ਹੈ।
  • Related Posts

    ਜੀ.ਟੀ. ਰੋਡ ਫਲਾਈਓਵਰ ਹੇਠਾਂ ਹਰ ਸਾਲ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝਦੇ ਹਨ ਲੋਕ : ਬੰਟੀ ਵਾਲੀਆ * ਕਿਹਾ: ਮਾਰੂ ਬਿਮਾਰੀਆਂ ਦਾ ਖ਼ਤਰਾ, ਹਾਦਸਿਆਂ ਦੀ ਵੀ ਸੰਭਾਵਨਾ * ਜਨ ਸਮੱਸਿਆਵਾਂ ਦੇ ਹੱਲ ਪ੍ਰਤੀ ਪ੍ਰਸ਼ਾਸਨ ਦੀ ਬੇਰੁਖ਼ੀ ਨਿੰਦਣਯੋਗ

    Spread the love

    Spread the love ਫਗਵਾੜਾ 9 ਜੁਲਾਈ (   ਪ੍ਰੀਤ ਕੌਰ ਪ੍ਰੀਤੀ  ) ਨੈਸ਼ਨਲ ਹਾਈਵੇ-1 ’ਤੇ ਜੇ.ਸੀ.ਟੀ. ਮਿਲ ਅਤੇ ਮਾਡਲ ਟਾਊਨ ਦੇ ਵਿਚਕਾਰ ਬਣੇ ਫਲਾਈਓਵਰ ਹੇਠਾਂ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਖੜਾ ਰਹਿਣ…

    ਲਾਇਨ ਗੁਰਦੀਪ ਸਿੰਘ ਕੰਗ ਨੇ  ਹਰ ਸਾਲ ਦੀ ਤਰ੍ਹਾਂ ਬਿਰਧ ਆਸ਼ਰਮ ਵਿਖੇ ਮਨਾਇਆ ਬੇਟੇ ਪ੍ਰਣਬ ਦਾ ਜਨਮ ਦਿਨ * ਸ਼ੁੱਭ ਇੱਛਾਵਾਂ ਦੇਣ ਪਹੁੰਚੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ

    Spread the love

    Spread the loveਫਗਵਾੜਾ 9 ਜੁਲਾਈ ( ਪ੍ਰੀਤ ਕੌਰ ਪ੍ਰੀਤੀ    ) ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਯੂਥ) ਅਤੇ ਲਾਇਨ ਕਲੱਬ ਫਗਵਾੜਾ ਪ੍ਰਾਈਡ ਦੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ…

    Leave a Reply

    Your email address will not be published. Required fields are marked *