ਸਿਹਤ ਵਿਭਾਗ ਵਲੋਂ ਚਲਾਏ ਜਾ ਰਹੇ ਦਸਤ ਰੋਕੂਪੰਦਰਵਾੜੇ ਸਬੰਧੀ ਫੀਲਡ ਸਟਾਫ ਨਾਲ ਕੀਤੀ ਗਈ ਮੀਟਿੰਗ ਸਿਹਤ ਵਿਭਾਗ ਵਲੋਂ 31 ਜੁਲਾਈ 2026 ਤੱਕ ਚਲਾਈ ਜਾ ਰਹੀ ਵਿਸ਼ੇਸ਼ ਦਸਤ ਰੋਕੂਮੁਹਿੰਮ :ਡਾ ਸੁਨੀਲ ਬਾਂਸਲ ਸਿਵਲ ਸਰਜਨ ਦਸਤਾਂ ਦਾ ਸਮੇਂਸਿਰ ਇਲਾਜ ਕਰਵਾਉਣ ਨਾਲ ਬਚਾਈਆ ਜਾ ਸਕਦੀਆਂ ਹਨ ਬੱਚਿਆਂ ਦੀਆਂ ਕੀਮਤੀ ਜਾਨਾ : ਡਾ ਸੁਨੀਲ ਬਾਂਸਲ ਸਿਵਲ ਸਰਜਨ

Spread the love
ਸਿਹਤ ਵਿਭਾਗ 31 ਜੁਲਾਈ 2026 ਤੱਕ ਵਿਸ਼ੇਸ਼ ਦਸਤ ਰੋਕੂਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧ ਵਿਚ ਡਾ ਸੁਨੀਲ ਬਾਂਸਲ ਦੀ ਪ੍ਰਧਾਨਗੀ ਹੇਠ ਅੱਜ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇਜਿਲ੍ਹੇਦੀਆਂ ਐਲ.ਐਚ.ਵੀਜ਼., ਏ.ਐਨ.ਐਮ ਅਤੇਆਸ਼ਾ ਵਰਕਰਾਂ ਦੀ ਮੀਟਿੰਗ ਕੀਤੀ ਗਈ ।ਮੀਟਿੰਗ ਦੋਰਾਨ ਡਾ ਸੁਨੀਲ ਬਾਂਸਲ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਦਸਤ ਰੋਕੋਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ 5 ਸਾਲ ਤੋਂਘੱਟ ਉਮਰ ਦੇਬੱਚਿਆਂ ਨੂੰ ਦਸਤ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਬਚਾਉਣਾ ਹੈ। ਉਨ੍ਹਾਂ ਦੱਸਿਆ ਕਿ ਦਸਤ ਹੋਣ ਦੀ ਸਥਿਤੀ ਵਿੱਚ ਬੱਚੇਨੂੰ ਤੁਰੰਤ ਓ.ਆਰ.ਐਸ. ਦਾ ਘੋਲ ਪਿਲਾਇਆ ਜਾਵੇਅਤੇ14 ਦਿਨਾਂ ਤੱਕ ਜ਼ਿੰਕ ਦੀਆਂ ਗੋਲੀਆਂ ਦਿੱਤੀਆਂ ਜਾਣ। ਮਾਪੇਬੱਚੇਨੂੰ ਦੁੱਧ ਅਤੇਆਮ ਖੁਰਾਕ ਜਾਰੀ ਰੱਖਣ ਅਤੇਕਿਸੇਵੀ ਤਰ੍ਹਾਂ ਦੀ ਲਾਪਰਵਾਹੀ ਨਾ ਕਰਨ। ਜੇਕਰ ਬੱਚੇਵਿੱਚ ਵਾਰ-ਵਾਰ ਦਸਤ, ਉਲਟੀਆਂ, ਬੁਖਾਰ, ਪਿਸ਼ਾਬ ਘੱਟ ਆਉਣਾ ਜਾਂ ਸਰੀਰ ਵਿੱਚ ਪਾਣੀ ਦੀ ਕਮੀ ਦੇਲੱਛਣ ਦਿਖਾਈ ਦੇਣ ਤਾਂ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਡਾ ਬਾਂਸਲ ਨੇ ਫੀਲਡ ਸਟਾਫ ਨੂੰ ਕਿਹਾ ਕਿ ਘਰ-ਘਰ ਜਾ ਕੇਪਰਿਵਾਰਾਂ ਨੂੰ ਦਸਤਾਂ ਤੋਂਬਚਾਅ, ਸਾਫ਼ ਪਾਣੀ ਦੀ ਵਰਤੋਂ, ਹੱਥ ਧੋਣ ਬਾਰੇਅਤੇਜ਼ਿੰਕ ਅਤੇਓ.ਆਰ.ਐਸ. ਘੋਲ ਦੀ ਮਹੱਤਤਾ ਬਾਰੇਜਾਗਰੂਕ ਕੀਤਾ ਜਾਵੇ। ਨਾਲ ਹੀ ਯੋਗ ਪਰਿਵਾਰਾਂ ਨੂੰ ਓ.ਆਰ.ਐਸ. ਪੈਕਟ ਅਤੇਜ਼ਿੰਕ ਦੀਆਂ ਗੋਲੀਆਂ ਵੀ ਉਪਲਬਧ ਕਰਵਾਈਆਂ ਜਾਣ । ਉਨ੍ਹਾ ਕਿਹਾ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਓ.ਆਰ.ਐਸ ਕਾਰਨਰ ਵੀ ਬਨਾਏ ਗਏ ਹਨ, ਜਿਥੇਕਿ ਓ.ਆਰ.ਐਸ. ਘੋਲ ਬਨਾਉਣ ਦੀ ਤਕਨੀਕ ਅਤੇਇਸ ਦੀ ਮਹੱਤਤਾ ਬਾਰੇਜਾਗਰੂਕ ਕੀਤਾ ਜਾ ਰਿਹਾ ਹੈ। ਜੇਕਰ ਕਿਸੇਬੱਚੇਨੂੰ ਦਸਤ ਲੱਗੇਹਨ ਤਾਂ ਉਹਨਾਂ ਬੱਚਿਆ ਨੂੰ ਉਮਰ ਮੁਤਾਬਕ 14 ਦਿਨਾਂ ਲਈ ਜਿੰਕ ਦੀਆਂ ਗੋਲੀਆਂ ਵੀ ਦਿੱਤੀਆਂ ਜਾ ਰਹੀਆਂ ਹਨ, ਜੋਬੱਚਿਆਂ ਨੂੰ ਆਉਣ ਵਾਲੇ 3 ਮਹੀਨਿਆਂ ਤੱਕ ਦੁਬਾਰਾ ਦਸਤਾਂ ਤੋਂ ਬਚਾਉਦੀਆਂ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੀ ਸਿਹਤ ਦੀ ਸੰਭਾਲ ਲਈ ਦਸਤ ਹੋਣ ‘ਤੇਤੁਰੰਤ ਓ.ਆਰ.ਐਸ ਅਤੇਜ਼ਿੰਕ ਦੀ ਗੋਲੀਆ ਦੀ ਵਰਤੋਂ ਕਰਨ ਅਤੇਲੋੜ ਪੈਣ ‘ਤੇ ਸਰਕਾਰੀ ਸਿਹਤ ਸੰਸਥਾ ਤੋਂਮੁਫ਼ਤ ਇਲਾਜ ਪ੍ਰਾਪਤ ਕਰਨ। ਇਸ ਮੋਕੇ ਡਾ ਲਖਬੀਰ ਕੌਰ ਜਿਲ੍ਹਾ ਟੀਕਾਰਕਨ ਅਫਸਰ,ਸਰਬਜੀਤ ਸਿੰਘ ਜਿਲ੍ਹਾ ਕੋਲਡ ਚੇਨ ਅਫਸਰ, ਪਵਿੱਤਰ ਸਿੰਘ ਐਮ.ਐਲ.ਟੀ,. ਗੁਰਪ੍ਰੀਤ ਸਿੰਘ ਅਤੇਜਿਲ੍ਹੇਦਾ ਫੀਲਡ ਸਟਾਫ ਹਾਜ਼ਰ ਸੀ।
ਜਿਲ੍ਹਾ ਮਾਸ ਮੀਡੀਆ ਅਫਸਰ
ਸ਼੍ਰੀ ਮੁਕਤਸਰ ਸਾਹਿਬ
  • Related Posts

    ਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾ

    Spread the love

    Spread the loveਤਪਾ ਮੰਡੀ 9 ਜੁਲਾਈ (ਗੋਲਡੀ ਵਿਆਸ)-: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੀਤੀਆਂ ਨਿਯੁਕਤੀਆਂ ਦੇ ਤਹਿਤ ਸਬ ਡਿਵੀਜ਼ਨਲ ਹਸਪਤਾਲ ਤਪਾ ਵਿਖੇ ਡਾ. ਸੰਜੇ ਕੁਮਾਰ ਨੇ ਸੀਨੀਅਰ ਮੈਡੀਕਲ ਅਫਸਰ…

    ਨਵ ਨਿਯੁਕਤ ਸਿਵਲ ਸਰਜਨ ਨੇ ਹਸਪਤਾਲਾ ‘ਚ ਅਚਨਚੇਤ ਛਾਪਾ ਸਿਹਤ ਸੇਵਾਵਾਂ ਦੀ ਹਕੀਕਤ ਪਰਖੀ ਲਾਪਰਵਾਹੀ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ, ਮਰੀਜ਼ਾਂ ਨੂੰ ਨਾ ਹੋਵੇ ਕੋਈ ਖੱਜਲ-ਖੁਆਰੀ: ਡਾ. ਸੰਦੀਪ ਧਵਨ

    Spread the love

    Spread the love ਪੱਟੀ/ਤਰਨ ਤਾਰਨ, 8 ਜੁਲਾਈ ਕੰਵਲ ਦੀਪ ਸਾਬੀ/ ਤਰੁਣ ਕਪੂਰ  ਜ਼ਿਲ੍ਹਾ ਤਰਨ ਤਾਰਨ ਦੇ ਨਵ-ਨਿਯੁਕਤ ਸਿਵਲ ਸਰਜਨ ਡਾ. ਸੰਦੀਪ ਧਵਨ ਨੇ ਸਿਹਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ…

    Leave a Reply

    Your email address will not be published. Required fields are marked *