ਦੇਸ਼ ਬਚਾਓ ਮੋਰਚਾ ਵੱਲੋਂ 15 ਜੁਲਾਈ ਨੂੰ ਮੋਟਰਸਾਈਕਲ ਮਾਰਚ 

Spread the love
ਘਨੌਰ 9 ਜੁਲਾਈ (ਅਭਿਸ਼ੇਕ ਸੂਦ) ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਅਤੇ ਪੰਜਾਬ ਪ੍ਰਧਾਨ ਨਿਰਮਲ ਸਿੰਘ ਸੇਖਨ ਮਾਜਰਾ ਵਲੋਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਮੀਟਿੰਗ ਜਥੇਬੰਦੀ ਦੇ ਦਫਤਰ ਗੁਰੂ ਨਾਨਕ ਇਨਕਲੇਬ ਰਾਜਪੁਰਾ ਟਾਉਨ ਵਿੱਚ ਹੋਈ ਮੀਟਿੰਗ ਦੇ ਵਿੱਚ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਤੇ ਪੰਜਾਬ ਪ੍ਰਧਾਨ ਨਿਰਮਲ ਸਿੰਘ ਸੇਖਨ ਮਾਜਰਾ ਨੇ ਸੰਬੋਧਨ ਕਰਦੇ ਹੋਏ ਦੇਸ਼ ਬਚਾਓ ਮੋਰਚਾ ਵੱਲੋਂ ਦਿੱਤੀ ਹੋਈ ਕਾਲ ਮੁਤਾਬਿਕ 15 ਜੁਲਾਈ ਨੂੰ ਮੋਟਰਸਾਈਕਲ ਮਾਰਚ ਕਰਨਾ ਅਤੇ 21 ਜੁਲਾਈ ਨੂੰ ਦਿੱਲੀ ਕਿਸਾਨ ਘਾਟ ਜਾਣਾ ਇਸ ਲਈ ਇਹ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਜਥੇਬੰਦੀ ਦੇ ਪੰਜਾਬ ਪੱਧਰ ਤੇ ਜਿਲਿਆਂ ਤੇ ਬਲਾਕਾ ਦੇ ਵੱਖੋ ਵੱਖ ਅਹੁਦੇਦਾਰ ਪਹੁੰਚੇ ਜਿਨ੍ਹਾਂ ਦੀਆ 15 ਮਾਰਚ ਨੂੰ ਵੱਧ ਤੋਂ ਵੱਧ ਮੋਟਰਸਾਇਕਲ ਲੈ ਕੇ ਆਉਣ ਲਈ ਅਤੇ 21 ਜੁਲਾਈ ਨੂੰ ਵੱਧ ਤੋਂ ਵੱਧ ਸੰਖਿਆ ਵਿੱਚ ਦਿੱਲੀ ਜਾਣ ਲਈ ਡਿਊਟੀਆਂ ਲਗਾਈਆਂ ਗਈਆਂ ਦਿੱਲੀ ਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਅਤੇ ਵੱਧ ਤੋਂ ਵੱਧ ਜਥੇਬੰਦੀ ਦੇ ਆਗੂ ਸਾਹਿਬਾਨ ਤੇ ਵਰਕਰ ਸਾਹਿਬਾਨ ਦਿੱਲੀ ਜਾਣ ਲਈ ਲਾਮਬੰਦ ਕੀਤੇ ਗਏ ਇਸ ਮੌਕੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਵੱਲੋਂ ਸੰਬੋਧਨ ਕਰਦੇ ਹੋਏ ਜੋ ਭਾਰਤ ਅਮਰੀਕਾ ਫਰੀ ਟਰੇਡ ਡੀਲ ਹੋਣ ਜਾ ਰਹੀ ਹੈ ਉਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਇਆ । ਅਤੇ ਉਸ ਨੂੰ ਰੋਕਣ ਲਈ ਜੋ ਦੇਸ਼ ਬਚਾਓ ਮੋਰਚਾ ਵੱਲੋਂ ਕਾਲ ਦਿੱਤੀ ਜਾਵੇਗੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਉਸ ਕਾਲ ਤੇ ਵੱਧ ਚੜ ਕੇ ਡਿਊਟੀ ਨਿਭਾਵੇਗੀ ਤਾਂ ਜੋ ਸੈਟਰ ਦੀ ਬੀਜੇਪੀ ਸਰਕਾਰ ਤੋਂ ਦੇਸ ਨੂੰ ਅਤੇ ਕਿਸਾਨ, ਮਜ਼ਦੂਰ, ਛੋਟੇ ਵਪਾਰੀ ਨੂੰ ਬਚਾਇਆ ਜਾ ਸਕੇ ਇਸ ਮੌਕੇ ਤੇਜਿੰਦਰ ਸਿੰਘ ਮੋਹੀ ਮੀਤ ਪ੍ਰਧਾਨ ਭਾਰਤ, ਲੱਖਾ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ,ਲੱਖਾ ਸਿੰਘ ਸੌਟੀ ਜਨਰਲ ਸਕੱਤਰ ਪੰਜਾਬ, ਜੋਗਿੰਦਰ ਸਿੰਘ ਟਾਇਗਰ ਪ੍ਰਧਾਨ ਐਸਸੀ ਵਿੰਗ ਪੰਜਾਬ,ਗੁਰਚਰਨ ਸਿੰਘ ਚੌਹਾਨ ਮੀਤ ਪ੍ਰਧਾਨ ਪੰਜਾਬ,ਗੁਰਵਿੰਦਰ ਸਿੰਘ ਜਰਨਲ ਸਕੱਤਰ ਪੰਜਾਬ, ਬਲਕਾਰ ਸਿੰਘ ਸੈਦਖੇੜੀ ਸੂਬਾ ਸਕੱਤਰ ਪੰਜਾਬ, ਜਗਪਾਲ ਸਿੰਘ ਰਾਣਾ ਮੀਤ ਪ੍ਰਧਾਨ ਪੰਜਾਬ,ਗੁਰਮੀਤ ਸਿੰਘ ਅਕਬਰ ਪੁਰ ਯੂਥ ਮੀਤ ਪ੍ਰਧਾਨ ਪੰਜਾਬ,ਅਨਿਲ ਸੈਣੀ ਫਤਹਿਗੜ੍ਹ ਸਾਹਿਬ ਮੀਤ ਪ੍ਰਧਾਨ ਪੰਜਾਬ, ਗੁਰਚੈਨ ਸਿੰਘ ਬਪਰੌਰ ਯੂਥ ਪ੍ਰਧਾਨ ਜਿਲ੍ਹਾ ਪਟਿਆਲਾ, ਜਗਜੀਤ ਸਿੰਘ ਚੌਲਟੀ ਖੇੜੀ ਜਿਲਾ ਪ੍ਰਧਾਨ ਫਤਿਹਗੜ੍ਹ ਸਾਹਿਬ , ਚਰਨ ਦਵਿੰਦਰ ਸਿੰਘ ਜਿਲਾ ਪ੍ਰਧਾਨ ਮੋਹਾਲੀ , ਅਵਤਾਰ ਸਿੰਘ ਚਮਾਰੂ, ਜਸਵੰਤ ਸਿੰਘ ਪ੍ਰਧਾਨ ਟੈਕਸੀ ਯੂਨੀਅਨ, ਅਵਤਾਰ ਸਿੰਘ ਚਤਰਨਗਰ ਯੂਥ ਮੀਤ ਪ੍ਰਧਾਨ ਜਿਲਾ ਪਟਿਆਲਾ , ਸੋਨੂ ਮਿਸਤਰੀ ਪ੍ਰਧਾਨ ਮੋਟਰ ਮਾਰਕੀਟ , ਬਿੱਟੂ ਸਿੰਘ ਸੈਦ ਖੇੜੀ ਇਕਾਈ ਪ੍ਰਧਾਨ, ਪਰਮਿੰਦਰ ਸਿੰਘ ਨੋਗਾਵਾਂ, ਸੋਨੂ ਕਵਾਰਟਰ ਦਫਤਰ ਇੰਚਾਰਜ , ਗੁਰਪ੍ਰੀਤ ਸਿੰਘ ਯੂਥ ਮੀਤ ਪ੍ਰਧਾਨ ਜਿਲ੍ਹਾ ਪਟਿਆਲਾ , ਨਾਜਰ ਸਿੰਘ , ਕੁਲਵੰਤ ਸਿੰਘ ,ਹਰਪ੍ਰੀਤ ਸਿੰਘ ਤੇ ਹੋਰ ਵੱਖੋ ਵੱਖ ਅਹੁਦੇਦਾਰ ਹਾਜਰ ਸਨ।
ਕੈਪਸਨ :- ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਤੇ ਪੰਜਾਬ ਪ੍ਰਧਾਨ ਨਿਰਮਲ ਸਿੰਘ ਸੇਖਨ ਮਾਜਰਾ ਆਪਣੇ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *