ਸਵਰਗੀ ਉਸਤਾਦ ਸ੍ਰੀ ਗੋਪਾਲ ਜਿੰਦਲ ਜੀ ਦੀ ਯਾਦ ਨੂੰ ਸਮਰਪਿਤ ਸੰਗੀਤ ਪ੍ਰੋਗਰਾਮ- ਸੁਰਾਂ ਦੇ ਸੁਰਤਾਜ

Spread the love
ਜੈਤੋ 9 ਜੁਲਾਈ (ਗੁਰਦੀਪ ਸਿੰਘ ਢਿੱਲੋਂ ) ਜੈਤੋ ਦੀ ਧਾਰਮਿਕ ਸੰਸਥਾ ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਵੱਲੋਂ ਸਵਰਗੀਏ ਸ਼੍ਰੀ ਗੋਪਾਲ ਜਿੰਦਲ ਜੀ ਦੀ ਯਾਦ ਨੂੰ ਸਮਰਪਿਤ ਦੂਸਰਾ ਸੰਗੀਤਮਈ ਪ੍ਰੋਗਰਾਮ ਦਾ ਆਗਾਜ਼ ਮਿਤੀ 19 ਜੁਲਾਈ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਾਮਲੀਲਾ ਭਵਨ ਵਿਖੇ ਹੋ ਰਿਹਾ ਹੈ। ਜਿਸ ਵਿੱਚ 100 ਤੋਂ ਵੀ ਵੱਧ ਬੱਚੇ ਇਸ ਸੰਗੀਤਮਈ ਪ੍ਰੋਗਰਾਮ ਵਿੱਚ ਭਾਗ ਲੈਣਗੇ । ਅਤੇ ਅਡੀਸ਼ਨ ਦੇਣਗੇ । ਇਸ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਲਈ ਉਮਰ 10 ਤੋਂ 25 ਸਾਲ ਤੱਕ ਨਿਰਧਾਰਿਤ ਕੀਤੀ ਗਈ ਹੈ। ਜਿਹੜੇ ਬੱਚੇ ਇਸ ਅਡੀਸ਼ਨ ਵਿੱਚੋਂ ਫਾਈਨਲ ਰਾਊਂਡ ਤੱਕ ਪਹੁੰਚਣਗੇ ਉਨਾਂ ਦੀ ਫਾਈਨਲ ਪ੍ਰਤੀਯੋਗਤਾ ਮਿਤੀ 26 ਜੁਲਾਈ ਦਿਨ ਐਤਵਾਰ ਨੂੰ ਰਾਮਲੀਲਾ ਗਰਾਊਂਡ ਦੀ ਸਟੇਜ ਤੇ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਕਰਵਾਈ ਜਾਏਗੀ। ਜਿਸ ਤੋਂ ਬਾਅਦ ਇਸ ਪ੍ਰੋਗਰਾਮ ਦੇ ਜੱਜ ਸਾਹਿਬਾਨ ਫਸਟ ਸੈਕਿੰਡ ਅਤੇ ਥਰਡ ਆਉਣ ਵਾਲੇ ਬੱਚਿਆਂ ਦੀ ਸਲੈਕਸ਼ਨ ਕਰਕੇ ਸੰਸਥਾ ਵੱਲੋਂ ਉਨਾਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ । ਇਸ ਪ੍ਰੋਗਰਾਮ ਦੇ ਪ੍ਰੋਜੈਕਟ ਚੇਅਰਮੈਨ ਸ਼੍ਰੀ ਟਿੰਕੂ ਢੱਲਾ ਜੀ ਨੇ ਜੈਤੋ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਅਗਰ ਤੁਹਾਡੇ ਬੱਚਿਆਂ ਵਿੱਚ ਵੀ ਸੰਗੀਤ ਪ੍ਰਤੀ ਕੁਛ ਟੈਲੈਂਟ ਹੈ ਤਾਂ ਉਹ ਇਸ ਸੰਗੀਤ ਮਈ ਪ੍ਰੋਗਰਾਮ ਵਿੱਚ ਭਾਗ ਲੈ ਸਕਦਾ ਹੈ। ਅਤੇ ਫਾਰਮ ਸਾਡੇ ਪਾਸੋਂ ਪ੍ਰਾਪਤ ਕਰ ਸਕਦਾ ਹੈ । ਬੱਚਿਆਂ ਤੋਂ ਇਸ ਪ੍ਰੋਗਰਾਮ ਦਾ ਕੋਈ ਵੀ ਪੈਸਾ ਨਹੀਂ ਲਿੱਤਾ ਜਾ ਰਿਹਾ । ਸੋ ਤੁਹਾਡੇ ਬੱਚਿਆਂ ਲਈ ਇਹ ਇੱਕ ਸੁਨਹਿਰੀ ਮੌਕਾ ਹੈ । ਫਾਰਮ ਪ੍ਰਾਪਤ ਕਰਨ ਲਈ ਅਤੇ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ( 9691600008) । ਜਾਂ ਸਾਡੀ ਕਲੱਬ ਦੇ ਪ੍ਰਧਾਨ ਸ਼੍ਰੀ ਸੰਦੀਪ ਸ਼ਰਮਾ ਟੋਨੀ , ਮਿਊਜ਼ਿਕ ਡਾਇਰੈਕਟਰ ਸ਼੍ਰੀ ਸੋਨੂੰ ਵਰਮਾ, ਜਾਗਰਨ ਮੰਡਲ ਚੇਅਰਮੈਨ ਪੰਕਜ ਜਿੰਦਲ, ਕਲੱਬ ਦੇ ਸੀਨੀਅਰ ਐਕਟਰ ਅੰਕੁਰ ਗਰਗ , ਸੁਨੀਲ ਗਰਗ ਫੈਟੀ , ਪ੍ਰੋਜੈਕਟ ਚੇਅਰਮੈਨ ਟਿੰਕੂ ਢੱਲਾ ਜਾਂ ਕਲੱਬ ਦੇ ਪ੍ਰੈਸ ਸਕੱਤਰ ਸੰਦੀਪ ਲੂੰਬਾ ਨਾਲ ਵੀ ਸੰਪਰਕ ਕਰ ਸਕਦੇ ਹੋ। ਇਸ ਪ੍ਰੋਗਰਾਮ ਦੀ ਤਿਆਰੀ ਵਿੱਚ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਦੇ ਹਰ ਇੱਕ ਮੈਂਬਰ ਨੇ ਜੀ ਤੋੜ ਮਿਹਨਤ ਕੀਤੀ ਹੈ ਇਸ ਲਈ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਿ ਵੱਧ ਤੋਂ ਵੱਧ ਸਾਥ ਦਿਓ ਜੀ ।
  • Related Posts

    ਮਿਡ-ਡੇ-ਮੀਲ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਫੂਡ ਸੇਫਟੀ ਵਿੰਗ ਵੱਲੋਂ ਸਰਕਾਰੀ ਸਕੂਲਾਂ ਦੀ ਅਚਨਚੇਤੀ ਚੈਕਿੰਗ

    Spread the love

    Spread the loveਕਪੂਰਥਲਾ, 9 ਜੁਲਾਈ( ਕੌੜਾ )-  ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫੂਡ ਸੇਫਟੀ ਵਿੰਗ, ਕਪੂਰਥਲਾ, ਜਿਸ ਵਿੱਚ ਡਾ. ਹਰਜੋਤ ਪਾਲ ਸਿੰਘ, ਸਹਾਇਕ ਕਮਿਸ਼ਨਰ ਫੂਡ ਅਤੇ ਸ੍ਰੀਮਤੀ ਮਹਿਕ…

    ਡਾ: ਵਿਜੈ ਸਤਬੀਰ ਸਿੰਘ ਜੀ (ਸਾਬਕਾ ਆਈ ਏ ਐਸ )

    Spread the love

    Spread the loveਮੁੱਖ ਪ੍ਰਬੰਧਕ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਜਨਮ ਦਿਨ ਦੇ ਸ਼ੁਭ ਅਵਸਰ ‘ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਅਤੇ ਸਮੂਹ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਜੀ ਦੇ ਅਧਿਕਾਰੀਆਂ ,ਕਰਮਚਾਰੀਆਂ ਵੱਲੋਂ…

    Leave a Reply

    Your email address will not be published. Required fields are marked *