ਲਾਇਨ ਗੁਰਦੀਪ ਸਿੰਘ ਕੰਗ ਨੇ  ਹਰ ਸਾਲ ਦੀ ਤਰ੍ਹਾਂ ਬਿਰਧ ਆਸ਼ਰਮ ਵਿਖੇ ਮਨਾਇਆ ਬੇਟੇ ਪ੍ਰਣਬ ਦਾ ਜਨਮ ਦਿਨ * ਸ਼ੁੱਭ ਇੱਛਾਵਾਂ ਦੇਣ ਪਹੁੰਚੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ

Spread the love
ਫਗਵਾੜਾ 9 ਜੁਲਾਈ ( ਪ੍ਰੀਤ ਕੌਰ ਪ੍ਰੀਤੀ    ) ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਯੂਥ) ਅਤੇ ਲਾਇਨ ਕਲੱਬ ਫਗਵਾੜਾ ਪ੍ਰਾਈਡ ਦੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੇ ਆਪਣੇ ਪੁੱਤਰ ਪ੍ਰਣਬ ਕੰਗ ਦਾ ਜਨਮ ਦਿਨ ਹਰ ਸਾਲ ਤਰ੍ਹਾਂ ਸਮਾਜ ਸੇਵਾ ਕਰਦੇ ਹੋਏ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਵਿਖੇ ਮਨਾਇਆ। ਉਹਨਾਂ ਨੇ ਆਸ਼ਰਮ ਦੇ ਵਸਨੀਕਾਂ ਨੂੰ ਫਲ, ਜੂਸ, ਬਿਸਕੁਟ ਤੇ ਰੱਸੇ ਭੇਂਟ ਆਦਿ ਕੀਤੇ। ਇਸ ਦੌਰਾਨ ਲਾਇਨ ਗੁਰਦੀਪ ਸਿੰਘ ਕੰਗ ਅਤੇ ਪਰਿਵਾਰ ਨੂੰ ਸ਼ੁੱਭ ਇੱਛਾਵਾਂ ਦੇਣ ਲਈ ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਡਾ. ਰਾਜਕੁਮਾਰ ਚੱਬੇਵਾਲ, ਲਾਇਨਜ ਇੰਟਰਨੈਸ਼ਨਲ 321-ਡੀ ਦੇ ਮਲਟੀਪਲ ਕੌਂਸਲ ਚੇਅਰਮੈਨ (ਫੂਡ ਫਾਰ ਹੰਗਰ) ਲਾਇਨ ਦਵਿੰਦਰ ਪਾਲ ਅਰੋੜਾ ਸਮੇਤ ਸ਼ਹਿਰ ਦੇ ਹੋਰ ਪਤਵੰਤੇ ਵਿਸ਼ੇਸ਼ ਤੌਰ ਤੇ ਪੁੱਜੇ। ਡਾ. ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਪਰਿਵਾਰਕ ਖੁਸ਼ੀਆਂ ਨੂੰ ਦੀਨ-ਦੁਖੀਆਂ ਤੇ ਆਸ਼ਿ੍ਰਤਾਂ ਦੇ ਨਾਲ ਸਾਂਝਿਆਂ ਕਰਨ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਨਾਲ ਜਿੱਥੇ ਲੋੜਵੰਦਾਂ ਨੂੰ ਸਮਾਜ ਦੇ ਨਾਲ ਜੁੜੇ ਹੋਣ ਦਾ ਸੁਖਦ ਅਹਿਸਾਸ ਹੁੰਦਾ ਹੈ, ਉੱਥੇ ਹੀ ਬੱਚਿਆਂ ਦੇ ਮਨ ‘ਚ ਵੀ ਬਚਪਨ ਤੋਂ ਹੀ ਸੇਵਾ ਭਾਵਨਾ ਦਾ ਜਜ਼ਬਾ ਜਾਗਿ੍ਰਤ ਹੁੰਦਾ ਹੈ। ਲਾਇਨ ਦਵਿੰਦਰ ਪਾਲ ਅਰੋੜਾ ਨੇ ਵੀ ਲਾਇਨ ਗੁਰਦੀਪ ਸਿੰਘ ਕੰਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਲਾਇਨ ਗੁਰਦੀਪ ਸਿੰਘ ਕੰਗ ਜਿਸ ਤਰ੍ਹਾਂ ਦੇ ਨਾਲ ਸਮਾਜ ਸੇਵਾ ਨੂੰ ਸਮਰਪਿਤ ਹਨ, ਉਹ ਲਾਇਨਜ ਇੰਟਰਨੈਸ਼ਨਲ 321-ਡੀ ਦੀਆਂ ਸਮੁੱਚੀਆਂ ਕਲੱਬਾਂ ਲਈ ਪ੍ਰੇਰਣਾ ਹੈ। ਲਾਇਨ ਕੰਗ ਨੇ ਦੱਸਿਆ ਕਿ ਉਹ ਹਰ ਸਾਲ ਆਪਣਾ ਅਤੇ ਆਪਣੇ ਪੁੱਤਰ ਦਾ ਜਨਮ ਦਿਨ ਇਸੇ ਤਰ੍ਹਾਂ ਸਮਾਜ ਸੇਵਾ ਕਰਕੇ ਮਨਾਉਂਦੇ ਹਨ ਤਾਂ ਜੋ ਉਨ੍ਹਾਂ ਦੇ ਪੁੱਤਰ ਵਿੱਚ ਵੀ ਸਮਾਜ ਸੇਵਾ ਦੀ ਭਾਵਨਾ ਪੈਦਾ ਹੋਵੇ। ਆਸ਼ਰਮ ਦੇ ਪ੍ਰਬੰਧਕ ਮੁਖਤਿਆਰ ਸਿੰਘ ਨੇ ਗੁਰਦੀਪ ਸਿੰਘ ਕੰਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਪੁੱਤਰ ਪ੍ਰਣਵ ਕੰਗ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਆਸ਼ਰਮ ਨੂੰ ਕੰਗ ਪਰਿਵਾਰ ਦਾ ਹਮੇਸ਼ਾ ਵੱਡਮੁੱਲਾ ਸਹਿਯੋਗ ਮਿਲਦਾ ਹੈ। ਉਹ ਹਰ ਖੁਸ਼ੀ ਦਾ ਮੌਕਾ ਇਸ ਆਸ਼ਰਮ ਦੇ ਆਸ਼ਰਿਤਾਂ ਨਾਲ ਖੁਸ਼ੀਆਂ ਸਾਂਝੀਆਂ ਕਰਕੇ ਮਨਾਉਂਦੇ ਹਨ ਅਤੇ ਆਸ਼ਰਮ ਦੀਆਂ ਲੋੜਾਂ ਦਾ ਖਾਸ ਖਿਆਲ ਰੱਖਦੇ ਹਨ। ਜਿਸ ਲਈ ਉਹ ਗੁਰਦੀਪ ਸਿੰਘ ਕੰਗ ਅਤੇ ਉਹਨਾਂ ਦੇ ਪਰਿਵਾਰ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਪਤਵੰਤਿਆਂ ਤੇ ਸਮਾਜ ਸੇਵੀ ਸੰਸਥਾਵਾਂ ਦੀ ਬਦੌਲਤ ਹੀ ਆਸ਼ਰਮ ਦਾ ਸੰਚਾਲਨ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਆਸ਼ਰਮ ਦੇ ਆਸ਼ਰਿਤਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਸਭ ਕੁਝ ਦਿੱਤਾ ਜਾਂਦਾ ਹੈ। ਇਸ ਮੌਕੇ ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਲਾਇਨਜ ਕਲੱਬ ਫਗਵਾੜਾ ਪ੍ਰਾਈਡ ਦੇ ਸਕੱਤਰ ਲਾਇਨ ਸੰਜੀਵ ਲਾਂਬਾ, ਕੈਸ਼ੀਅਰ ਲਾਇਨ ਸਤਵਿੰਦਰ ਸਿੰਘ ਭਮਰਾ, ਪੀ.ਆਰ.ਓ. ਲਾਇਨ ਵਰੁਣ ਵਧਵਾ, ਰਾਕੇਸ਼ ਚਾਵਲਾ ਬਿੱਟੂ, ਐਸ.ਪੀ. ਬਸਰਾ, ਲਾਇਨ ਸ਼ਾਮ ਸੁੰਦਰ ਅਰੋੜਾ, ਐਂਟੀ ਕੁਰੱਪਸ਼ਨ ਫੋਰਮ ਦੇ ਜਿਲ੍ਹਾ ਪ੍ਰਧਾਨ ਚੰਦਰ ਸ਼ੇਖਰ ਖੁੱਲਰ, ਲਾਇਨਜ ਕਲੱਬ ਫਗਵਾੜਾ ਸਮਾਰਟ ਸਿਟੀ ਦੇ ਪ੍ਰਧਾਨ ਸੰਤੋਖ ਰਾਜ ਸ਼ੋਕੀ, ਲਾਇਨ ਵਿਜੇ ਅਰੋੜਾ, ਲਾਇਨ ਅਨੁਜ ਢੀਂਗਰਾ, ਜੋਨ ਚੇਅਰਮੈਨ ਲਾਇਨ ਅਸ਼ਵਨੀ ਕੁਮਾਰ, ਲਾਇਨ ਸ਼ੁਭਮ ਕਲੂਚਾ, ਲਾਇਨ ਵਿਪਨ ਸ਼ਰਮਾ, ਲਾਇਨ ਡਾ. ਅਮਿਤ ਸ਼ਰਮਾ, ਮਹੰਤ ਭੁਪਿੰਦਰ ਸ਼ਰਮਾ ਸੋਨੂੰ, ਲਾਇਨ ਵਿਨੇ ਕੁਮਾਰ ਬਿੱਟੂ, ਲਾਇਨ ਪੰਕਜ ਚੱਢਾ, ਲਾਇਨ ਗੌਰਵ ਕਪੂਰ, ਲਾਇਨ ਸਤਵਿੰਦਰ ਸਿੰਘ ਜੱਸਲ, ਲਾਇਨ ਜਤਿੰਦਰ ਸਹਿਦੇਵ ਆਦਿ ਹਾਜਰ ਸਨ। ਤਸਵੀਰ ਸਮੇਤ।
  • Related Posts

    ਜ਼ਿਲ੍ਹਾ ਕੇਟਰਜ਼ (ਹਲਵਾਈ) ਵੈਲਫੇਅਰ ਐਸੋਸੀਏਸ਼ਨ ਨੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ ਦਾ ਕੀਤਾ ਆਯੋਜਨ

    Spread the love

    Spread the loveਬਰਨਾਲਾ, ਬਲਵੰਤ ਸਿੰਘ ਸਿੱਧੂ 9 ਜੁਲਾਈ 2026  (ਹਲਵਾਈ) ਵੈਲਫੇਅਰ ਐਸੋਸੀਏਸ਼ਨ ਬਰਨਾਲਾ ਵੱਲੋਂ ਕਪਿਲ ਪੈਲੇਸ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿੱਚ ਪ੍ਰਧਾਨ ਗੁਰਪਿਆਰ ਸਿੰਘ, ਮੀਤ ਪ੍ਰਧਾਨ…

    ਸਪੈਸ਼ਲ ਇੰਟੈਂਸਿਵ ਰੀਵਿਜ਼ਨ (SIR)-2026 ਤਹਿਤ 11 ਅਤੇ 12 ਜੁਲਾਈ ਨੂੰ ਲੱਗਣ ਵਾਲੇ ਵਿਸ਼ੇਸ਼ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ: ਡਿਪਟੀ ਕਮਿਸ਼ਨਰ

    Spread the love

    Spread the loveਅੰਮ੍ਰਿਤਸਰ, 9 ਜੁਲਾਈ ( ਮਨਜੀਤ ਸਿੰਘ ਸ਼ੇਰਗਿੱਲ ) ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ 018 ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੇ ਸਮੂਹ ਯੋਗ ਵੋਟਰਾਂ ਨੂੰ…

    Leave a Reply

    Your email address will not be published. Required fields are marked *