ਸਮਾਜ ਸੇਵੀ ਸੇਵਾਦਾਰ ਸਾਈਂ ਕਾਲੇ ਸ਼ਾਹ ਨੇ ਵਰ੍ਹਦੇ ਮੀਂਹ ‘ਚ ਬੱਚਿਆਂ ਨਾਲ ਮਿਲ ਕੇ ਕੀਤੀ ਡੀ.ਏ.ਵੀ. ਸਕੂਲ ਕਾਠਗੜ੍ਹ ਦੇ ਗਰਾਊਂਡ ਦੀ ਸਫ਼ਾਈ – ਸ਼ਰਾਬ ਪੀ ਕੇ ਬੋਤਲਾਂ ਸੁੱਟਣ ਵਾਲਿਆਂ ਨੂੰ ਦਿੱਤੀ ਸਖ਼ਤ ਚਿਤਾਵਨੀ

Spread the love
ਬਲਾਚੌਰ, 9 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ) : ਖੇਡਾਂ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਹਮੇਸ਼ਾ ਤਤਪਰ ਰਹਿਣ ਵਾਲੇ ਪ੍ਰਸਿੱਧ ਸੇਵਾਦਾਰ ਸਾਈਂ ਕਾਲੇ ਸ਼ਾਹ ਜੀ ਡੇਰਾ ਟਿੱਬੀ ਸਾਹਿਬ ਕਾਠਗੜ੍ਹ ਵਲੋਂ ਅੱਜ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਵੱਡਾ ਉਪਰਾਲਾ ਕੀਤਾ ਗਿਆ। ਸਾਈਂ ਕਾਲੇ ਸ਼ਾਹ ਜੀ, ਜੋ ਕਿ ਇਲਾਕੇ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਰੀਰਕ ਤੌਰ ‘ਤੇ ਫਿੱਟ ਰੱਖਣ ਲਈ ਅਖਾੜਾ ਚਲਾਉਂਦੇ ਹਨ ਅਤੇ ਉਨ੍ਹਾਂ ਨੂੰ ਕੁਸ਼ਤੀ, ਕਬੱਡੀ ਸਮੇਤ ਵੱਖ-ਵੱਖ ਸਰੀਰਕ ਕਸਰਤਾਂ ਕਰਵਾਉਂਦੇ ਹਨ, ਅੱਜ ਆਪਣੇ ਅਖਾੜੇ ਦੇ ਬੱਚਿਆਂ ਨੂੰ ਨਾਲ ਲੈ ਕੇ ਡੀ.ਏ.ਵੀ. ਸੀਨੀਅਰ ਸੈਕੈਂਡਰੀ ਸਕੂਲ ਕਾਠਗੜ੍ਹ ਦੇ ਗਰਾਊਂਡ ਵਿੱਚ ਪਹੁੰਚੇ। ਇੱਥੇ ਉਨ੍ਹਾਂ ਨੇ ਵਰ੍ਹਦੇ ਮੀਂਹ ਦੇ ਬਾਵਜੂਦ ਬੱਚਿਆਂ ਨਾਲ ਮਿਲ ਕੇ ਕਾਰ ਸੇਵਾ ਸ਼ੁਰੂ ਕੀਤੀ ਅਤੇ ਮਸ਼ੀਨਾਂ ਤੇ ਕਹੀਆਂ ਦੀ ਮਦਦ ਨਾਲ ਗਰਾਊਂਡ ਵਿੱਚ ਉੱਗਿਆ ਫਾਲਤੂ ਘਾਹ ਵੱਢਿਆ ਅਤੇ ਮੈਦਾਨ ਵਿੱਚ ਜਮ੍ਹਾਂ ਹੋਈ ਮਿੱਟੀ ਨੂੰ ਸਾਈਡ ‘ਤੇ ਕਰਕੇ ਪੂਰੇ ਗਰਾਊਂਡ ਦੀ ਕਾਇਆ-ਕਲਪ ਕਰ ਦਿੱਤੀ। ਜ਼ਿਕਰਯੋਗ ਹੈ ਕਿ ਇਸ ਖੇਡ ਮੈਦਾਨ ਵਿੱਚ ਹਰ ਰੋਜ਼ ਸਥਾਨਕ ਲੋਕ ਅਤੇ ਬਜ਼ੁਰਗ ਸਵੇਰੇ-ਸ਼ਾਮ ਸੈਰ ਕਰਨ ਲਈ ਆਉਂਦੇ ਹਨ, ਪਰ ਗਰਾਊਂਡ ਵਿੱਚ ਖੜ੍ਹੇ ਲੰਮੇ ਘਾਹ ਅਤੇ ਗੰਦਗੀ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਾਈਂ ਕਾਲੇ ਸ਼ਾਹ ਜੀ ਨੇ ਕਿਹਾ ਕਿ ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਹੀ ਉਨ੍ਹਾਂ ਨੇ ਮੀਂਹ ਦੇ ਅੰਦਰ ਵੀ ਇਸ ਸੇਵਾ ਨੂੰ ਨੇਪਰੇ ਚਾੜ੍ਹਿਆ ਤਾਂ ਜੋ ਖਿਡਾਰੀਆਂ ਅਤੇ ਸੈਰ ਕਰਨ ਵਾਲਿਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਗਰਾਊਂਡ ਵਿੱਚ ਆ ਕੇ ਸ਼ਰਾਬ ਪੀਣ ਵਾਲੇ ਅਤੇ ਖਾਲੀ ਬੋਤਲਾਂ ਉੱਥੇ ਹੀ ਸੁੱਟ ਕੇ ਗੰਦਗੀ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਹਦਾਇਤ ਕੀਤੀ ਕਿ ਲੋਕ ਇਸ ਪਵਿੱਤਰ ਖੇਡ ਮੈਦਾਨ ਵਿੱਚ  ਸ਼ਰਾਬ ਪੀ ਕੇ ਖ਼ਾਲੀ ਬੋਤਲਾਂ ਸੁੱਟਦੇ ਹਨ  ਉਹ ਲੋਕ ਅਜਿਹੀਆਂ  ਹਰਕਤਾਂ ਤੋਂ ਬਾਜ਼ ਆ ਜਾਣ, ਨਹੀਂ ਤਾਂ ਅਗਲੀ ਵਾਰ ਅਜਿਹੇ ਲੋਕਾਂ ਨੂੰ ਰੰਗੇ ਹੱਥੀਂ ਫੜ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਗਰਾਊਂਡ ਦੀ ਸਫ਼ਾਈ ਹੁੰਦੀ ਦੇਖ ਕੇ ਸਥਾਨਕ ਨਿਵਾਸੀਆਂ ਅਤੇ ਸੈਰ ਕਰਨ ਆਉਣ ਵਾਲੇ ਲੋਕਾਂ ਨੇ ਸਾਈਂ ਕਾਲੇ ਸ਼ਾਹ ਅਤੇ ਉਨ੍ਹਾਂ ਦੀ ਨੌਜਵਾਨ ਟੀਮ ਦੇ ਇਸ ਜਜ਼ਬੇ ਦੀ ਭਰਪੂਰ ਸ਼ਲਾਘਾ ਕੀਤੀ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *