ਜ਼ਿਲ੍ਹਾ ਕੇਟਰਜ਼ (ਹਲਵਾਈ) ਵੈਲਫੇਅਰ ਐਸੋਸੀਏਸ਼ਨ ਨੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ ਦਾ ਕੀਤਾ ਆਯੋਜਨ

Spread the love
ਬਰਨਾਲਾ, ਬਲਵੰਤ ਸਿੰਘ ਸਿੱਧੂ 9 ਜੁਲਾਈ 2026  (ਹਲਵਾਈ) ਵੈਲਫੇਅਰ ਐਸੋਸੀਏਸ਼ਨ ਬਰਨਾਲਾ ਵੱਲੋਂ ਕਪਿਲ ਪੈਲੇਸ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿੱਚ ਪ੍ਰਧਾਨ ਗੁਰਪਿਆਰ ਸਿੰਘ, ਮੀਤ ਪ੍ਰਧਾਨ ਦਵਿੰਦਰ ਕੁਮਾਰ, ਜਰਨਲ ਸਕੱਤਰ ਮਲਕੀਤ ਸਿੰਘ (ਝੱਲੀ), ਖਜ਼ਾਨਚੀ ਸੱਤਿਆ ਨੰਦ ਤੇ ਚੇਅਰਮੈਨ ਗਿਆਨ ਕੇਟਰਜ਼ ਹਾਜ਼ਰ ਸਨ।
ਇਸ ਮੀਟਿੰਗ ਦਾ ਆਯੋਜਨ ਸੀ ਕਿ ਜ਼ਿਲ੍ਹੇ ਦੇ ਕੁੱਝ ਵੱਡੇ ਪੈਲੇਸਾਂ ਦੇ ਪ੍ਰਬੰਧਕ ਕੇਟਰਿੰਗ ਕਰਨ ਸਮੇਂ ਉਨ੍ਹਾਂ ਨਾਲ ਸਹਿਯੋਗ ਨਹੀਂ ਦਿੰਦੇ, ਜਦਕਿ ਪੈਲੇਸ ਤੇ ਕੇਟਰਜ਼ ਦਾ ਨੌਂਹ-ਮਾਸ ਵਾਲਾ ਰਿਸ਼ਤਾ ਹੁੰਦਾ ਹੈ।
ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਉਕਤ ਆਹੁਦੇਦਾਰਾਂ ਨੇ ਜ਼ਿਲ੍ਹਾ ਮੈਰਿਜ਼ ਪੈਲੇਸ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸੂਦ ਨਾਲ ਵਿਚਾਰ ਵਟਾਂਦਰਾ ਕਰਨ ਲਈ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਜਦ ਵੀ ਕੋਈ ਕੇਟਰਜ਼ ਆਪਣੇ ਨਾਲ ਜੁੜੇ ਕਿਸੇ ਗ੍ਰਾਹਕ ਨੂੰ ਪੈਲੇਸਾਂ ਵਿੱਚ ਲੈ ਕੇ ਜਾਂਦੇ ਹਨ ਤਾਂ ਪ੍ਰਬੰਧਕ ਉਨ੍ਹਾਂ ਨੂੰ ਤਰੀਕ ਬੁੱਕ ਹੋਣ ਦਾ ਬਹਾਨਾ ਕਰਕੇ ਸਮਾਗਮ ਕਰਨ ਤੋਂ ਜਵਾਬ ਦੇ ਦਿੰਦੇ ਹਨ। ਰੋਸ ਤਾਂ ਇਸ ਗੱਲ ਦਾ ਹੈ ਕਿ ਜਦੋਂ ਕੋਈ ਗ੍ਰਾਹਕ ਕੇਟਰਜ਼ ਤੋਂ ਵੱਖਰਾ ਹੋ ਕੇ ਪੈਲੇਸ ਪ੍ਰਬੰਧਕਾਂ ਨੂੰ ਡੇਟ ਬੁੱਕ ਕਰਨ ਲਈ ਪੁੱਛਦਾ ਹੈ ਤਾਂ ਪੈਲੇਸ ਪ੍ਰਬੰਧਕ ਉਨ੍ਹਾਂ ਨੂੰ ਡੇਟ ਖਾਲੀ ਹੋਣ ਦੀ ਸੂਚਨਾ ਦੇ ਦਿੰਦਾ ਹੈ ਅਤੇ ਬੁਕਿੰਗ ਰਾਸ਼ੀ ਵਿੱਚ ਵੀ ਕੁੱਝ ਰਾਇਤ ਕਰਨ ਲਈ ਕਹਿ ਦਿੰਦਾ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਸਮਾਗਮ ਕਰਵਾਉਣ ਵਾਲਾ ਵਿਆਕਤੀ ਉਕਤ ਕੇਟਰ ਨੂੰ ਸ਼ੱਕੀ ਨਿਗਹਾ ਨਾਲ ਵੇਖਣ ਲੱਗ ਜਾਂਦਾ ਹੈ। ਜਨਰਲ ਸਕੱਤਰ ਮਲਕੀਤ ਸਿੰਘ (ਝੱਲੀ) ਨੇ ਪੈਲੇਸ ਦੇ ਪ੍ਰਧਾਨ ਨੂੰ ਬੇਨਤੀ ਕੀਤੀ ਕਿ ਪੈਲੇਸ ਪ੍ਰਬੰਧਕ ਉਨ੍ਹਾਂ ਨੂੰ ਸਹਿਯੋਗ ਦੇਣ। ਸ੍ਰੀ ਝੱਲੀ ਨੇ ਇਹ ਵੀ ਕਿਹਾ ਕਿ ਜੇ ਪੈਲੇਸ ਮਾਲਕਾਂ ਨੇ ਉਨ੍ਹਾਂ ਨੂੰ ਸਹਿਯੋਗ ਨਾ ਦਿੱਤਾ ਤਾਂ ਉਹ ਪੈਲੇਸਾਂ ਦਾ ਬਾਈਕਾਟ ਕਰਨ ’ਤੇ ਮਜ਼ਬੂਰ ਹੋ ਜਾਣਗੇ। ਪ੍ਰਧਾਨ ਸ੍ਰੀ ਸੂਦ ਨੇ ਆਏ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਛੇਤੀ ਹੀ ਪੈਲੇਸ ਮਾਲਕਾਂ ਨਾਲ ਮੀਟਿੰਗ ਕਰਕੇ ਇਸ ਸਮੱਸਿਆ ਦਾ ਹੱਲ ਕੱਢਣਗੇ।
ਫੋਟੋ:
  • Related Posts

    ਸਪੈਸ਼ਲ ਇੰਟੈਂਸਿਵ ਰੀਵਿਜ਼ਨ (SIR)-2026 ਤਹਿਤ 11 ਅਤੇ 12 ਜੁਲਾਈ ਨੂੰ ਲੱਗਣ ਵਾਲੇ ਵਿਸ਼ੇਸ਼ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ: ਡਿਪਟੀ ਕਮਿਸ਼ਨਰ

    Spread the love

    Spread the loveਅੰਮ੍ਰਿਤਸਰ, 9 ਜੁਲਾਈ ( ਮਨਜੀਤ ਸਿੰਘ ਸ਼ੇਰਗਿੱਲ ) ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ 018 ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੇ ਸਮੂਹ ਯੋਗ ਵੋਟਰਾਂ ਨੂੰ…

    ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਬੀ ਐਲ ਓਜ ਨਾਲ ਪੂਰਨ ਸਹਿਯੋਗ ਦੀ ਅਪੀਲ  ਚੋਣ ਅਮਲੇ ਨਾਲ ਦੁਰਵਿਵਹਾਰ ਨਾ ਬਰਦਾਸ਼ਤਯੋਗ 

    Spread the love

    Spread the loveਕਪੂਰਥਲਾ , 9 ਜੁਲਾਈ ( ਕੌੜਾ )- ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਆਕਾਸ਼ ਬਾਂਸਲ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੋਣ ਹਲਕਾ ਸੁਲਤਾਨਪੁਰ ਲੋਧੀ ਵਿਖੇ ਵੋਟਰ…

    Leave a Reply

    Your email address will not be published. Required fields are marked *