ਟਿੰਕੂ ਵਰਮਾ ਨੇ ਪਰਜਾਪਤ ਕਲੋਨੀ ਅਤੇ ਆਜ਼ਾਦ ਨਗਰ ਵਿੱਚ ਕਰਵਾਈ ਫੌਗਿੰਗ ਵਾਰਡ ਵਾਸੀਆਂ ਨੂੰ ਮੱਛਰਾਂ ਦੀਸਮਾਜਸੇਵੀ  ਕਰੋਪੀ ਤੋਂ ਦਿਵਾਈ ਨਿਜਾਤ, ਤੁਰੰਤ ਸੁਣਵਾਈ ਤੋਂ ਖੁਸ਼ ਹੋਏ ਲੋਕ

Spread the love
ਬਠਿੰਡਾ, 10 ਜੁਲਾਈ (ਸੁਰਿੰਦਰਪਾਲ ਸਿੰਘ) :— ਸਮਾਜ ਵਿੱਚ ਕੁਝ ਅਜਿਹੀਆਂ ਨਿਸ਼ਕਾਮ ਸ਼ਖਸੀਅਤਾਂ ਵੀ ਹੁੰਦੀਆਂ ਹਨ, ਜੋ ਆਪਣਾ ਸੁਖ-ਆਰਾਮ ਤਿਆਗ ਕੇ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਲੱਗੀਆਂ ਰਹਿੰਦੀਆਂ ਹਨ।ਇਸੇ ਲੜੀ ਤਹਿਤ ਬਠਿੰਡਾ ਦੇ ਵਾਰਡ ਨੰਬਰ 7 ਦੀ ਪਰਜਾਪਤ ਕਲੋਨੀ ਅਤੇ ਆਜ਼ਾਦ ਨਗਰ ਵਿੱਚ ਵੱਧ ਰਹੀ ਮੱਛਰਾਂ ਦੀ ਕਰੋਪੀ ਨੂੰ ਦੇਖਦੇ ਹੋਏ ਉੱਘੇ ਸਮਾਜ ਸੇਵੀ ਟਿੰਕੂ ਵਰਮਾ ਵੱਲੋਂ ਵਿਸ਼ੇਸ਼ ਤੌਰ *ਤੇ ਫੌਗਿੰਗ ਕਰਵਾਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲ਼ੇ ਕਾਫ਼ੀ ਦਿਨਾਂ ਤੋਂ ਇਲਾਕਾ ਨਿਵਾਸੀ ਮੱਛਰਾਂ ਦੀ ਭਰਮਾਰ ਕਾਰਨ ਬਹੁਤ ਪ੍ਰੇਸ਼ਾਨ ਸਨ ਅਤੇ ਬਰਸਾਤੀ ਮੌਸਮ ਵਿੱਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਸੀ।ਸਥਾਨਕ ਲੋਕਾਂ ਨੇ ਇਸ ਗੰਭੀਰ ਸਮੱਸਿਆ ਨੂੰ ਸਮਾਜਸੇਵੀ ਟਿੰਕੂ ਵਰਮਾ ਦੇ ਧਿਆਨ ਵਿੱਚ ਲਿਆਂਦਾ। ਮਾਮਲਾ ਸਾਹਮਣੇ ਆਉਂਦੇ ਹੀ ਟਿੰਕੂ ਵਰਮਾ ਨੇ ਬਿਨਾਂ ਕੋਈ ਦੇਰੀ ਕੀਤਿਆਂ ਤੁਰੰਤ ਹਰਕਤ ਵਿੱਚ ਆਉਂਦਿਆਂ ਸਮੱਸਿਆ ਦਾ ਮੌਕੇ *ਤੇ ਹੀ ਪੱਕਾ ਹੱਲ ਕਰਵਾਇਆ ਅਤੇ ਦੋਨੋਂ ਇਲਾਕਿਆਂ ਵਿੱਚ ਫੌਗਿੰਗ ਮਸ਼ੀਨ ਚਲਵਾਈ।ਇਸ ਰਾਹਤ ਕਾਰਜ ਤੋਂ ਬਾਅਦ ਦੋਵਾਂ ਇਲਾਕਿਆਂ ਦੇ ਨਿਵਾਸੀਆਂ ਨੇ ਸੁੱਖ ਦਾ ਸਾਹ ਲਿਆ। ਸਥਾਨਕ ਲੋਕਾਂ ਨੇ ਮੁਸ਼ਕਿਲ ਘੜੀ ਵਿੱਚ ਤੁਰੰਤ ਸੁਣਵਾਈ ਕਰਨ ਅਤੇ ਵੱਡੀ ਰਾਹਤ ਦਿਵਾਉਣ ਲਈ ਸਮਾਜ ਸੇਵੀ ਟਿੰਕੂ ਵਰਮਾ ਅਤੇ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਮਾਜ ਸੇਵੀ ਟਿੰਕੂ ਵਰਮਾ ਨੇ ਕਿਹਾ ਕਿ ਲੋਕਾਂ ਦੀ ਸੁੱਖ-ਸਹੂਲਤ ਅਤੇ ਸੇਵਾ ਕਰਨਾ ਹੀ ਉਹਨਾਂ ਦਾ ਮੁੱਖ ਮਕਸਦ ਹੈ ਅਤੇ ਉਹ ਭਵਿੱਖ ਵਿੱਚ ਵੀ ਵਾਰਡ ਵਾਸੀਆਂ ਦੀ ਹਰ ਮੁਸ਼ਕਿਲ ਨੂੰ ਪਹਿਲ ਦੇ ਅਧਾਰ *ਤੇ ਹੱਲ ਕਰਵਾਉਂਦੇ ਰਹਿਣਗੇ।
One attachment
  • Related Posts

    ਗ੍ਰਾਮ ਪੰਚਾਇਤ ਮੁਕਾਰੀ  ਵਿਖੇ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਵੰਡੇ 10 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਵਾਲੀ ਯੋਜਨਾ ਬਾਰੇ ਲਾਭਪਾਤਰੀਆਂ ਨੂੰ ਕੀਤਾ ਜਾਗਰੂਕ

    Spread the love

    Spread the loveਨੂਰਪੁਰ ਬੇਦੀ, 3 ਅਕਤੂਬਰ (ਦਲਜੀਤ ਚਨੌਲੀ  ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ…

    ਪੀਐਚਸੀ ਕੀਰਤਪੁਰ ਸਾਹਿਬ ਅਧੀਨ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਡੇਂਗੂ ਜਾਗਰੂਕਤਾ ਮੁਹਿੰਮ ਜਾਰੀ ਘਰ-ਘਰ ਪਹੁੰਚ ਕੇ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਬਚਾਅ ਤੇ ਲਾਰਵਾ ਪੈਦਾਇਸ਼ ਰੋਕਣ ਸਬੰਧੀ ਕੀਤਾ ਜਾ ਰਿਹਾ ਜਾਗਰੂਕ

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ, 3 ਅਕਤੂਬਰ,(ਮਨਦੀਪ)=ਪੀਐਚਸੀ ਕੀਰਤਪੁਰ ਸਾਹਿਬ ਅਧੀਨ ਆਉਂਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਹੈ। ਸਿਵਲ…

    Leave a Reply

    Your email address will not be published. Required fields are marked *