ਏ. ਐਫ.ਐਸ.ਉ. ਜੰਡਿਆਲਾ ਗੁਰੁ ਨੂੰ ਮਿਲਿਆ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਡੈਪੂਟੇਸ਼ਨ

Spread the love

ਅੰਮ੍ਰਿਤਸਰ 10 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਇੱਕ ਡੈਪੂਟੇਸ਼ਨ ਕੁਲਵੰਤ ਸਿੰਘ ਛੱਜਲ ਵੱਡੀ ਦੀ ਅਗਵਾਈ ਹੇਠ ਏ ਐਫ ਐਸ ਓ ਜੰਡਿਆਲਾ ਗੁਰੂ ਨੂੰ ਉਹਨਾਂ ਦੇ ਦਫਤਰ ਪੰਜ ਨੰਬਰ ਗਦਾਮ ਗਹਿਰੀ ਮੰਡੀ ਵਿਖੇ ਮਿਲਿਆ। ਇੰਸਪੈਕਟਰ ਪ੍ਰੀਤ ਕਵਲ ਅਤੇ ਇੰਸਪੈਕਟਰ ਲੁਥਰਾ ਦੀ ਹਾਜ਼ਰੀ ਦੌਰਾਨ  ਬਲਾਕ ਜੰਡਿਆਲਾ ਗੁਰੂ ਦੇ ਪਿੰਡਾਂ ਤੇ ਸ਼ਹਿਰ ਜੰਡਿਆਲਾ ਗੁਰੂ  ਵਿੱਚ ਲਾਭਪਾਤਰੀਆਂ ਨੂੰ ਪਬਲਿਕ ਵੰਡ ਪ੍ਰਣਾਲੀ ਦੌਰਾਨ ਆ ਰਹੀਆਂ ਮੁਸ਼ਕਿਲਾਂ ਬਾਰੇ ਡੈਪੂਟੇਸ਼ਨ ਵੱਲੋਂ ਵਿਸਤਾਰ ਨਾਲ ਦੱਸਿਆ ਗਿਆ ਕਿ ਅਨਾਜ ਵੰਡ ਦੌਰਾਨ ਡੀਪੂ ਹੋਲਡਰਾਂ ਵੱਲੋਂ ਕੀਤੀਆਂ ਜਾਂਦੀਆਂ ਭਾਰੀ ਬੇਨਿਯਮੀਆਂ ਵੇਖਣ ਨੂੰ ਮਿਲਦੀਆਂ ਹਨ ਤੇ ਪਬਲਿਕ ਵੰਡ ਪ੍ਰਣਾਲੀ ਦੀ ਅਫਸਰਸ਼ਾਹੀ ਨੀਰੋ ਦੀ ਬਾਂਸਰੀ ਵਜਾ ਰਹੀ ਹੈ। ਉਕਤ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਛੱਜਲਵੱਡੀ ਨੇ ਕਿਹਾ ਕਿ ਲਗਭਗ ਹਰ ਡੀਪੂ ਹੋਲਡ ਕਾਰਡ ਹੋਲਡਰਾਂ ਨੂੰ ਚਾਰ ਪੰਜ ਕਿਲੋ ਅਨਾਜ ਪ੍ਰਤੀ ਕਾਰਡ ਘੱਟ ਦਿੰਦਾ ਹੈ ਤੇ ਪੁੱਛਣ ਤੇ ਕਿਹਾ ਜਾਂਦਾ ਹੈ ਕਿ ਕਿ ਇੰਸਪੈਕਟਰ ਸਾਨੂੰ ਘੱਟ ਕਣਕ ਚੁਕਾਉਂਦੇ ਹਨ ਤੇ ਉਹ ਆਪਣਾ ਹਿੱਸਾ ਪਹਿਲਾਂ ਹੀ ਕੱਟ ਲੈਂਦੇ ਹਨ ਛੱਜਲਵੱਡੀ ਨੇ ਦੱਸਿਆ ਕਿ ਕਿਸੇ ਵੀ ਸਰਕਾਰੀ ਡੀਪੂ ਤੇ ਅਨਾਜ ਦੀ ਮਿਕਦਾਰ ਸਬੰਧੀ ਕੋਈ ਬੋਰਡ ਨਹੀਂ ਲਗਾਇਆ ਜਾਂਦਾ ਕੋਈ ਵੀ ਡੀਪੂ ਹੋਲਡਰ ਦੋ ਜਾਂ ਤਿੰਨ ਦਿਨਾਂ ਤੋਂ ਵੱਧ ਅਨਾਜ ਨਹੀਂ ਵੰਡਦਾ ਇਸ ਤਰਾਂ ਬਹੁਤ ਸਾਰੇ ਰਹਿ ਗਏ ਲਾਭਪਾਤਰੀਆਂ ਦੀ ਕਣਕ ਅਤੇ ਹੋਰ ਅਨਾਜ ਹੜੱਪ ਲਿਆ ਜਾਂਦਾ ਹੈ ਬਹੁਤ ਸਾਰੇ ਡੀਪੂ ਹੋਰਡਰਾਂ ਵੱਲੋਂ ਆਪਣੇ ਡੀਪੂ ਠੇਕੇ ਤੇ ਚਾੜੇ ਹੋਏ ਹਨ ਤੇ ਇੱਕ ਹੀ ਡੀਪੂ ਹੋਲਡਰ ਚਾਰ ਤੋਂ 10 ਡੀਪੋਆਂ ਦੀ ਸਪਲਾਈ ਚੁੱਕ ਰਿਹਾ ਹੈ ਜਿਸ ਨਾਲ ਭਰਿਸ਼ਟਾਚਾਰੀ ਨੂੰ ਬੜਾਵਾ ਮਿਲਦਾ ਹੈ ਇੰਸਪੈਕਟਰ ਕਦੇ ਵੀ ਵੰਡ ਸਮੇਂ ਮਾਪ ਤੋਲ ਚੈੱਕ ਕਰਨ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਬਰਾਬਰ ਹਿੱਸਾਪਤੀ ਪਹੁੰਚ ਜਾਂਦਾ ਹੈ। ਇਸ ਸਾਰੀ ਇੰਸਪੈਕਟਰ ਸ਼ਾਹੀ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਦਫਤਰਾਂ ਵਿੱਚ ਨਹੀਂ ਬੈਠਦੀ ਤੇ ਖਾਲੀ  ਦਫਤਰਾਂ ਵਿੱਚੋਂ ਲੋਕ ਖੁਆਰ ਹੋ ਕੇ ਨਿਰਾਸ਼ ਹੋ ਕੇ ਘਰਾਂ ਨੂੰ ਮੁੜ ਆਉਂਦੇ ਹਨ ਇੱਥੇ ਵਿਸ਼ੇਸ਼ ਜ਼ਿਕਰ ਯੋਗ ਹੈ ਕਿ ਤੇ ਇੱਥੋਂ ਦੇ ਏਐਫਐਸਓ ਤੇ ਇੰਸਪੈਕਟਰਾਂ ਦੀ ਮਿਲੀ ਭੁਗਤ ਨਾਲ ਪਹਿਲਾਂ ਵੀ ਇਸ ਵਿਭਾਗ ਵਿੱਚ ਜੰਡਿਆਲਾ ਗੁਰੂ ਬਲਾਕ ਵਿੱਚ ਲੱਖਾਂ ਕਰੋੜਾਂ ਦੇ ਅਨਾਜ ਦਾ ਗਬਨ ਕਰਕੇ ਠੱਗੀ ਵੱਜ ਚੁੱਕੀ ਹੈ ਆਗੂਆਂ ਨੇ ਕਿਹਾ ਕਿ ਜੇ ਵੰਡ ਪ੍ਰਣਾਲੀ ਨੂੰ ਬਲਾਕ ਪ੍ਰਸ਼ਾਸਨ ਵੱਲੋਂ ਜਲਦੀ ਸੁਧਾਰਿਆ ਨਾ ਗਿਆ ਤਾਂ ਜਥੇਬੰਦੀਆਂ  ਵੱਲੋਂ ਤਿੱਖਾ ਐਕਸ਼ਨ ਕੀਤਾ ਜਾਵੇਗਾ ਇਸ ਸਮੇਂ ਡੈਪੂਟੇਸ਼ਨ ਵਿੱਚ ਜਸਵੰਤ ਸਿੰਘ ਛੱਜਲਵੱਡੀ ਜਗਤਾਰ ਸਿੰਘ ਟੇਲਰ ਜਗਤਾਰ ਸਿੰਘ ਲਿੱਦੜ ਬੀਬੀ ਹਰਜੀਤ ਕੌਰ ਸੁਖਦੇਵ ਸਿੰਘ ਪੇਂਟਰ ਜਰਨੈਲ ਸਿੰਘ ਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ।

  • Related Posts

    ਛੁੱਟੀ ਵਾਲੇ ਦਿਨ ਸਮੂਹ ਸਕੂਲ ਸਟਾਫ ਨੂੰ ਸਕੂਲ ਬੁਲਾਉਣਾ ਗੈਰ ਵਾਜਬ : ਨਵਪ੍ਰੀਤ ਬੱਲੀ 

    Spread the love

    Spread the loveਸ੍ਰੀ ਮੁਕਤਸਰ ਸਾਹਿਬ, 10 ਜੁਲਾਈ ( ਮਨਪ੍ਰੀਤ ਮੋਨੂੰ )ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਨੇ ਸਿੱਖਿਆ ਵਿਭਾਗ ਵੱਲੋਂ ਛੁੱਟੀ ਵਾਲੇ ਦਿਨ ਮਿਤੀ 11 ਜੁਲਾਈ ਅਤੇ 12 ਜੁਲਾਈ ਨੂੰ ਸਾਰੇ…

    ਜਥੇਬੰਦੀ ਦੀ ਮਹੀਨਾਵਾਰ ਮੀਟਿੰਗ ਦੌਰਾਨ ਪ੍ਰਸਿੱਧ ਸਮਾਜਸੇਵੀ ਪ੍ਰਧਾਨ ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਦਵਿੰਦਰ ਗਾਂਧੀ ਨੂੰ ਕੀਤਾ ਗਿਆ ਸਨਮਾਨਿਤ :ਚੇਅਰਮੈਨ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨਾ ਬਹੁਤ ਵੱਡੀ ਸੇਵਾ :ਸੋਨੀ ਬਾਬਾ ਜੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 10 ਜੁਲਾਈ ( ਮਨਪ੍ਰੀਤ ਮੋਨੂੰ ) ਪਰਾਈਵੇਟ ਡਰਾਈਵਰਾਂ ਦੀ ਜਥੇਬੰਦੀ ਦੀ ਖਿਦਰਾਣਾ ਪ੍ਰਾਈਵੇਟ ਕਾਰ ਚਾਲਕ ਲੋਕ ਸੇਵਾ ਸੋਸਾਇਟੀ ਰਜਿਸਟਰਡ 47 78 ਦੀ ਮਹੀਨਾ ਵਾਰ ਜਨਰਲ…

    Leave a Reply

    Your email address will not be published. Required fields are marked *