ਲੋਕ ਹਿੱਤ ਮਿਸ਼ਨ ਵੱਲੋਂ ਭਾਈ ਖਾਲੜਾ ਦੇ ਹੱਕ ‘ਚ ਇਕੱਤਰਤਾ ਤੇ   ਪ੍ਰਦਰਸ਼ਨ ਕੀਤਾ ਗਿਆ

Spread the love

ਨਿਊ ਚੰਡੀਗੜ੍ਹ, 11 ਜੁਲਾਈ (ਬਜੀਦਪੁਰ) – ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ  ਵੱਲੋਂ ਭਾਈ ਜਸਵੰਤ ਸਿੰਘ ਖਾਲੜਾ  ਦੇ ਦੋਸ਼ੀ ਅਫ਼ਸਰਾਂ ਨੂੰ ਸਜ਼ਾਵਾਂ ਦੇਣ ਤੇ ਸਤਲੁਜ ਫ਼ਿਲਮ ਰੀਲੀਜ਼ ਕਰਨ ਦੇ ਹੱਕ ‘ਚ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਬਲਾਕ ਵਿਖੇ ਰੱਖੀ ਇਕੱਤਰਤਾ ਦੌਰਾਨ ਗੁਰਮੀਤ ਸਿੰਘ ਸ਼ਾਂਟੂ, ਭਗਤ ਸਿੰਘ ਭਗਤ ਮਾਜਰਾ, ਰਵਿੰਦਰ ਸਿੰਘ ਬਜੀਦਪੁਰ, ਸਾਹਿਬ ਸਿੰਘ ਬਡਾਲੀ, ਹਰਜੀਤ ਸਿੰਘ ਹਰਮਨ, ਮਨਦੀਪ ਸਿੰਘ ਖਿਜਰਾਬਾਦ, ਪਰਮਜੀਤ ਸਿੰਘ ਮਾਵੀ, ਮੇਜਰ ਸਿੰਘ ਸੰਗਤਪੁਰਾ, ਗੁਰਬਚਨ ਸਿੰਘ ਮੁੰਧੋਂ, ਬਾਬਾ ਸਿੰਗਾਰਾਂ ਸਿੰਘ, ਡਾ. ਰਵਿੰਦਰ ਸਿੰਘ ਮੋਰਿੰਡਾਂ, ਹਰਿੰਦਰ ਸਿੰਘ ਕੁਬਾਹੇੜੀ ਤੇ ਕੁਲਵੰਤ ਸਿੰਘ ਸੰਗਤਪੁਰਾ ਨੇ ਬੋਲਦਿਆਂ ਕਿਹਾ ਕਿ ਭਾਈ ਖਾਲੜਾ ਦੀ ਸ਼ਹਾਦਤ ਲਈ ਜਿੱਥੇ ਪੁਲਿਸ ਅਫ਼ਸਰ ਦੋਸ਼ੀ ਹਨ ਉਥੇ ਕਾਂਗਰਸ ਸਮੇਤ ਅਕਾਲੀ ਦਲ ਵੀ ਬਰਾਬਰ ਜ਼ਿਮੇਵਾਰ ਹਨ ਅਤੇ ਮੌਜੂਦਾਂ ਆਪ ਸਰਕਾਰ ਵੱਲੋਂ ਦੋਸ਼ੀ ਡੀ ਐਸ ਪੀ ਦੀ ਮਦਦ ਕਰਨ ਕਾਰਨ ਦੋਸ਼ੀ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਇਨਸਾਫ਼ ਦੀ ਇਸ ਲਹਿਰ ਨੂੰ ਲਗਾਤਾਰ ਜਾਰੀ ਰੱਖਣ ਦੀ ਲੋੜ ਹੈ। ਇਸੇ ਦੌਰਾਨ ਮਿਸ਼ਨ ਮੈਂਬਰਾਂ ਨੇ ਵੱਡੀ ਗਿਣਤੀ ‘ਚ ਕੁਰਾਲੀ- ਸਿਸਵਾਂ ਰੋਡ ਤੇ ਖੜ੍ਹਕੇ ਅਤੇ ਹੱਥਾਂ ਵਿੱਚ ਭਾਈ ਖਾਲੜਾ ਦੇ ਇਨਸਾਫ਼ ਲਈ ਪੋਸਟਰ ਲੈ ਕੇ ਪ੍ਰਦਰਸ਼ਨ ਕੀਤਾ। ਇਸ ਉਪਰੰਤ ਹਾਜ਼ਰ ਵਰਕਰਾਂ ਨੂੰ ਭਾਈ ਖਾਲੜਾ ਦੀ ਸ਼ਹਾਦਤ ਤੇ ਬਣੀ ਸਤਲੁਜ ਫ਼ਿਲਮ ਵੀ ਵਿਖਾਈ ਗਈ। ਇਸ ਮੌਕੇ ਰਜਿੰਦਰ ਸਿੰਘ ਪੜੋਲ, ਗੁਰਸ਼ਰਨ ਸਿੰਘ ਨੱਗਲ, ਬਹਾਦਰ ਸਿੰਘ ਮੁੰਧੋਂ, ਲਾਲਾ ਸਲੇਮਪੁਰ, ਨਿੱਕਾ ਸਿੰਘ ਖਿਜਰਾਬਾਦ, ਸਰਬਜੀਤ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਕੰਸਾਲਾ, ਸਾਧੂ ਸਿੰਘ ਸੰਗਤਪੁਰਾ, ਕੁਲਵਿੰਦਰ ਸਿੰਘ ਪੜੋਲ, ਹਰਨੇਕ ਸਿੰਘ ਬਜੀਦਪੁਰ, ਰਣਧੀਰ ਸਿੰਘ ਕਾਦੀਮਾਜਰਾ, ਰਾਮ ਸਿੰਘ ਅਭੀਪੁਰ, ਗੁਰਪ੍ਰੀਤ ਸਿੰਘ ਫ਼ਿਰੋਜ਼ਪੁਰ, ਸੋਨੀ ਝਿੰਗੜਾਂ, ਦਰਸ਼ਨ ਸਿੰਘ ਖੇੜਾ, ਰਵੀ ਪੜੋਲ, ਹਰਪਾਲ ਸਿੰਘ ਮਹਿਰੌਲੀ ਅਤੇ ਪ੍ਰਸ਼ੋਤਮ ਸਿੰਘ ਚੰਦਪੁਰ ਆਦਿ ਅਹੁਦੇਦਾਰ ਹਾਜ਼ਰ ਸਨ।

  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *