ਜੀ.ਆਰ.ਡੀ. ਕੋ-ਐਜੁਕੇਸ਼ਨ ਕਾਲਜ ਦੇ ਈਕੋ ਕਲੱਬ ਨੇ ਮਨਾਇਆ ਵਣ ਮਹਾਉਤਸਵ * ਐਨ.ਐਸ.ਐਸ. ਦੇ ਵਿਦਿਆਰਥੀਆਂ ਨੇ ਵੀ ਦਿਖਾਇਆ ਉਤਸ਼ਾਹ * ਹਰਿਆਲੀ ਤੇ ਸਵੱਛਤਾ ਨਾਲ ਸ਼ੁੱਧ ਰਹਿੰਦਾ ਹੈ ਵਾਤਾਵਰਣ – ਤਾਰਾ ਚੰਦ ਚੁੰਬਰ

Spread the love
ਫਗਵਾੜਾ 11 ਜੁਲਾਈ (  ਪ੍ਰੀਤ ਕੌਰ ਪ੍ਰੀਤੀ) ਜੀ.ਆਰ.ਡੀ. ਕੋ-ਐਜੁਕੇਸ਼ਨਲ ਕਾਲਜ ਫਗਵਾੜਾ ਵਿਖੇ ਵਣ ਮਹਾਉਤਸਵ ਈਕੋ ਕਲੱਬ ਵਲੋਂ ਕਾਲਜ ਦੇ ਡਾਇਰੈਕਟਰ ਐਜੂਕੇਸ਼ਨ ਡਾ. ਨੀਲਮ ਸੇਠੀ ਦੀ ਅਗਵਾਈ ਅਤੇ ਪਿ੍ਰੰਸੀਪਲ ਗੁਰਜੀਤ ਕੌਰ ਦੀ ਦੇਖਰੇਖ ਹੇਠ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਇਸ ਦੌਰਾਨ ਈਕੋ ਕਲੱਬ ਦੇ ਵਿਦਿਆਰਥੀਆਂ ਨੇ ਕਾਲਜ ਕੈਂਪਸ ‘ਚ ਬੂਟੇ ਲਗਾਏ ਅਤੇ ਐਨ.ਐਸ.ਐਸ. ਯੂਨਿਟ ਦੇ ਵਿਦਿਆਰਥੀਆਂ ਨੇ ਪਿੰਡ ਖਾਟੀ ‘ਚ ਲਗਾਉਣ ਲਈ ਕੁੱਝ ਬੂਟੇ ਅਪਣਾਏ। ਇਸ ਦੌਰਾਨ ਵਾਤਾਵਰਣ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਅਨੇਕਾਂ ਪ੍ਰੋਜੈਕਟ ਕੀਤੇ ਗਏ। ਜਿਹਨਾਂ ‘ਚ ਕੈਂਪਸ ਦੀ ਸਫਾਈ ਤੋਂ ਇਲਾਵਾ ਬਾਇਓਡੀਗ੍ਰੇਡੇਬਲ, ਰੀਸਾਇਕਲੇਬਲ ਅਤੇ ਨਾਨ-ਰੀਸਾਇਕਲੇਬਲ ਬਿਨ ਖਰੀਦ ਕੇ ਕਾਲਜ ਵਿੱਚ ਸਥਾਪਤ ਕੀਤੇ ਗਏ। ਵਿਦਿਆਰਥੀਆਂ ਵਲੋਂ ਰੁੱਖਾਂ ਦੀ ਮਹੱਤਤਾ ਸਬੰਧੀ ਪਲੇ ਕਾਰਡ ਤਿਆਰ ਕੀਤੇ ਗਏ ਅਤੇ ਸਲੋਗਨ ਰਾਈਟਿੰਗ ਮੁਕਾਬਲਾ ਵੀ ਕਰਵਾਇਆ ਗਿਆ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਜੀ.ਆਰ.ਡੀ. ਐਜੂਕੇਸ਼ਨਲ ਟਰੱਸਟ ਦੇ ਮੀਤ ਪ੍ਰਧਾਨ ਤਾਰਾ ਚੰਦ ਚੁੰਬਰ ਅਤੇ ਫਾਈਨਾਂਸ ਸਕੱਤਰ ਬੀ.ਐਸ. ਬਾਗਲਾ ਨੇ ਵਿਦਿਆਰਥੀਆਂ ਨੂੰ ਰੁੱਖਾਂ ਦਾ ਮਹੱਤਵ ਦੱਸਿਆ ਅਤੇ ਉਹਨਾਂ ਦੇ ਮਨਪਸੰਦ ਬੂਟੇ ਘਰਾਂ ‘ਚ ਲਗਾ ਕੇ ਪਰਵਰਿਸ਼ ਕਰਨ ਲਈ ਪ੍ਰਦਾਨ ਕੀਤੇ। ਉਹਨਾਂ ਕਿਹਾ ਕਿ ਹਰਿਆਲੀ ਅਤੇ ਸਵੱਛਤਾ ਨਾਲ ਵਾਤਾਵਰਣ ਸ਼ੁੱਧ ਬਣਿਆ ਰਹਿੰਦਾ ਹੈ ਜੋ ਕਿ ਸਿਹਤ ਲਈ ਬਹੁਤ ਜਰੂਰੀ ਹੈ ਅਤੇ ਖੂਬਸੂਰਤ ਵਾਤਵਾਰਣ ਦੇ ਨਾਲ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ। ਡਾ. ਨੀਲਮ ਸੇਠੀ ਨੇ ਗਲੋਬਲ ਵਾਰਮਿੰਗ ਪ੍ਰਤੀ ਡੂੰਘੀ ਚਿੰਤਾ ਦਾ ਇਜਹਾਰ ਕੀਤਾ। ਨਾਲ ਹੀ ਦੱਸਿਆ ਕਿ ਪਹਾੜਾਂ ਦੀ ਮਿੱਟੀ ਖਿਸਕਣ ਅਤੇ ਭਾਰੀ ਤਬਾਹੀ ਹੋਣ ਦੀ ਵੱਡੀ ਵਜ੍ਹਾ ਜੰਗਲਾਂ ਦਾ ਸ਼ਹਿਰੀਕਰਣ ਅਤੇ ਦਰਖਤਾਂ ਦੀ ਕਟਾਈ ਹੈ। ਦਰਖਤਾਂ ਦੀਆਂ ਜੜ੍ਹਾਂ ਪਹਾੜੀ ਮਿੱਟੀ ਨੂੰ ਲੈਂਡ ਸਲਾਈਡ ਤੋਂ ਰੋਕਦੀਆਂ ਹਨ। ਪਿ੍ਰੰਸੀਪਲ ਗੁਰਜੀਤ ਕੌਰ ਨੇ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਈਕੋ ਕਲੱਬ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਕਾਲਜ ਪੱਧਰ ‘ਤੇ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ। ਤਸਵੀਰ – ਜੀ.ਆਰ.ਡੀ. ਕਾਲਜ ਵਿਖੇ ਆਯੋਜਿਤ ਵਣ ਮਹਾਉਤਸਵ ਦੌਰਾਨ ਟਰੱਸਟ ਦੇ ਮੀਤ ਪ੍ਰਧਾਨ ਤਾਰਾ ਚੰਦ ਚੁੰਬਰ, ਬੀ.ਐਸ. ਬਾਗਲਾ, ਡਾ. ਨੀਲਮ ਸੇਠੀ, ਪਿ੍ਰੰਸੀਪਲ ਗੁਰਜੀਤ ਕੌਰ ਤੇ ਹੋਰ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *