ਨੌਜਵਾਨਾਂ ਲਈ ਪ੍ਰੇਰਣਾ ਬਣਿਆ ਭਵਨਜੀਤ ਸਿੰਘ ਝੁਹਾਨਕੇ, ਜਲੇਬੀਆਂ ਦੀ ਸਟਾਲ ਰਾਹੀਂ ਕਰ ਰਿਹਾ ਵਧੀਆ ਰੁਜ਼ਗਾਰ

Spread the love

ਮਿਤੀ: 11 ਜੁਲਾਈ 2026 ਬਰਨਾਲਾ (ਬਲਵੰਤ ਸਿੰਘ ਸਿੱਧੂ): ਅੱਜ ਦੇ ਸਮੇਂ ਵਿੱਚ ਜਿੱਥੇ ਬਹੁਤ ਸਾਰੇ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਹਨ, ਉੱਥੇ ਭਵਨਜੀਤ ਸਿੰਘ ਝੁਹਾਨਕੇ ਆਪਣੀ ਮਿਹਨਤ ਅਤੇ ਸੋਚ ਨਾਲ ਹੋਰਨਾਂ ਲਈ ਪ੍ਰੇਰਣਾ ਬਣਿਆ ਹੋਇਆ ਹੈ। ਉਹ ਬਰਨਾਲਾ ਦੀ ਅਨਾਜ ਮੰਡੀ ਨੇੜੇ ਮਾਰਕੀਟ ਕਮੇਟੀ ਕੋਲ ਇੱਕ ਵਿਸ਼ੇਸ਼ ਢੰਗ ਨਾਲ ਤਾਜ਼ੀਆਂ ਜਲੇਬੀਆਂ ਤਿਆਰ ਕਰਕੇ ਵੇਚ ਰਿਹਾ ਹੈ। ਭਵਨਜੀਤ ਸਿੰਘ ਨੇ ਆਪਣੀ ਮਾਰੂਤੀ ਕਾਰ ਨੂੰ ਹੀ ਛੋਟੇ ਹੋਟਲ ਦਾ ਰੂਪ ਦੇ ਦਿੱਤਾ ਹੈ। ਕਾਰ ਦੀ ਬਾਡੀ ਨੂੰ ਸੋਧ ਕੇ ਉਸ ਵਿੱਚ ਕੜਾਹੀ, ਚਾਸਨੀ, ਝਾਰਨੀ ਅਤੇ ਜਲੇਬੀਆਂ ਬਣਾਉਣ ਲਈ ਲੋੜੀਂਦਾ ਸਾਰਾ ਸਾਜ਼ੋ-ਸਾਮਾਨ ਫਿੱਟ ਕੀਤਾ ਗਿਆ ਹੈ। ਉਸੇ ਵਿੱਚ ਸਿਲੰਡਰ ਅਤੇ ਚੁੱਲ੍ਹੇ ਦੀ ਵੀ ਵਿਵਸਥਾ ਹੈ, ਜਿਸ ਨਾਲ ਉਹ ਤਾਜ਼ੀਆਂ ਅਤੇ ਗਰਮਾ-ਗਰਮ ਜਲੇਬੀਆਂ ਤਿਆਰ ਕਰਦਾ ਹੈ। ਭਵਨਜੀਤ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਲਗਭਗ ਪੰਜ ਘੰਟੇ ਸਟਾਲ ਲਗਾਉਂਦਾ ਹੈ ਅਤੇ ਸਾਰੇ ਖ਼ਰਚੇ ਕੱਢਣ ਤੋਂ ਬਾਅਦ ਕਰੀਬ ਦੋ ਹਜ਼ਾਰ ਰੁਪਏ ਦੀ ਬਚਤ ਹੋ ਜਾਂਦੀ ਹੈ। ਉਸ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੋਈ ਵੀ ਛੋਟਾ ਜਾਂ ਵੱਡਾ ਕਾਰੋਬਾਰ ਕਰਨ ਵਿੱਚ ਕੋਈ ਹਿਚਕਿਚਾਹਟ ਨਹੀਂ ਹੋਣੀ ਚਾਹੀਦੀ। ਮਿਹਨਤ ਕਰਨ ਵਾਲੇ ਲਈ ਹਰ ਕੰਮ ਇੱਜ਼ਤ ਵਾਲਾ ਹੈ। ਉਨ੍ਹਾਂ ਕਿਹਾ ਕਿ ਜਲੇਬੀਆਂ ਦਾ ਇਹ ਕਾਰੋਬਾਰ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਵੀ ਕੀਤਾ ਜਾ ਸਕਦਾ ਹੈ। ਗਾਹਕ ਗਰਮਾ-ਗਰਮ ਜਲੇਬੀਆਂ ਬੜੇ ਚਾਵ ਨਾਲ ਖਾਂਦੇ ਹਨ ਅਤੇ ਆਮ ਤੌਰ ’ਤੇ ਇੱਕ ਗਾਹਕ 100 ਤੋਂ 200 ਰੁਪਏ ਜਾਂ ਇਸ ਤੋਂ ਵੱਧ ਦੀ ਜਲੇਬੀ ਖਰੀਦ ਕੇ ਲੈ ਜਾਂਦਾ ਹੈ। ਭਵਨਜੀਤ ਸਿੰਘ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਬੇਰੁਜ਼ਗਾਰ ਬੈਠਣ ਦੀ ਬਜਾਏ ਆਪਣਾ ਕੋਈ ਨਾ ਕੋਈ ਰੁਜ਼ਗਾਰ ਸ਼ੁਰੂ ਕਰੋ, ਕਿਉਂਕਿ ਮਿਹਨਤ ਹੀ ਕਾਮਯਾਬੀ ਦੀ ਅਸਲ ਕੁੰਜੀ ਹੈ।

  • Related Posts

    ਜ਼ਿਲ੍ਹਾ ਫ਼ਾਜ਼ਿਲਕਾ ਦੇ ਹਲਕਾ ਬੱਲੂਆਣਾ ਅਬੋਹਰ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਾ ਮੁਕਤੀ ਚੇਤਨਾ ਸੰਘ ਵੱਲੋਂ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਗਈ

    Spread the love

    Spread the love ਪੱਟੀ ਸਦੀਕ, 11 ਜੁਲਾਈ (ਬਲਕਰਨ ਸਿੰਘ ਮਸ਼ਾਲ)- ਨਸ਼ਾ ਮੁਕਤੀ ਚੇਤਨਾ ਸੰਘ ਦੇ ਪ੍ਰਾਂਤ ਸਹਿ-ਸੰਯੋਜਕ ਡਾ. ਅਮਿਤ ਕਾਂਸਲ ਅਤੇ ਨਸ਼ਾ ਮੁਕਤੀ ਚੇਤਨਾ ਸੰਘ ਦੇ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ ਜਸਪ੍ਰੀਤ…

    ਪ੍ਰਕਾਸ਼ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਦਿਹਾੜੇ ਨੂੰ ਸਮਰਪਿਤ  6ਵਾਂ ਸੈਮੀਨਾਰ ਅੱਜ 

    Spread the love

    Spread the love ਕਪੂਰਥਲਾ, 11 ਜੁਲਾਈ ( ਕੌੜਾ )- ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਕਰਵਾਏ ਜਾ ਰਹੇ ਸੈਮੀਨਾਰਾਂ…

    Leave a Reply

    Your email address will not be published. Required fields are marked *